ਨਾਦਰਾ (ਕਵਿਤਰੀ)

ਉਜ਼ਬੇਕ ਕਵੀ ਅਤੇ ਰਾਜ ਔਰਤ

ਮਾਹਲਰ-ਆਇਯਮ (ਉਜ਼ਬੇਕ: Mohlaroyim, Моҳларойим; 1792-1842), ਆਮ ਤੌਰ 'ਤੇ ਜਾਣਿਆ ਜਾਂਦਾ  ਕਲਮੀ ਨਾਮ ਨਾਦਰਾ, ਇੱਕ ਉਜ਼ਬੇਕ ਕਵੀ ਅਤੇ ਅਨੁਭਵੀ ਨੀਤੀਵੇਤਾ ਸੀ।[1] ਨਾਦਰਾ ਨੂੰ ਆਮ ਤੌਰ 'ਤੇ ਸਭ ਤੋਂ ਉਘੇ ਉਜ਼ਬੇਕ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਉਸਨੇ ਉਜ਼ਬੇਕ, ਫ਼ਾਰਸੀ ਅਤੇ ਤਾਜਿਕ ਵਿੱਚ ਕਵਿਤਾ ਲਿਖੀ। ਨਾਦਰਾ ਨੇ ਹੋਰ ਕਲਮੀ ਨਾਵਾਂ ਦੀ ਵੀ ਵਰਤੋਂ ਕੀਤੀ, ਜਿਵੇਂ ਕਿ ਕੋਮੀਲਾ ਅਤੇ ਮਕਨੋਨਾ।[3]  ਉਸ ਦੇ ਬਹੁਤ ਸਾਰੇ ਦਿਵਾਨ ਮਿਲਦੇ ਹਨ ਹਨ ਅਤੇ ਇਨ੍ਹਾਂ ਵਿੱਚ 100000 ਤੋਂ ਵੱਧ ਕਾਵਿ-ਸਤਰਾਂ ਹਨ। 

ਨਾਦਰਾ
Artistic depiction of Nodira
ਜਨਮMohlaroyim
1792
Andijan
ਮੌਤ1842
Kokand
ਔਲਾਦMadali Khan
Sultan-Mahmud
ਧਰਮIslam
ਕਿੱਤਾPoet and stateswoman

ਜੀਵਨੀ

ਸੋਧੋ

ਨਾਦਰਾ, ਮੁਹੰਮਦ ਉਮਰ ਖ਼ਾਨ ਦੀ ਪਤਨੀ ਸੀ ਜੋ ਕੋਕੰਦ ਦੇ ਖ਼ਾਨਤ ਤੇ ਅੰਦਾਜ਼ਨ 1810 ਤੋਂ 1822 ਵਿੱਚ ਆਪਣੀ ਮੌਤ ਤਕ ਰਾਜ ਕੀਤਾ।[4] ਪਤੀ ਦੀ ਮੌਤ ਤੋਂ ਬਾਅਦ ਨਾਦਰਾ ਕੋਕੰਦ ਦੀ ਅਸਲ ਹੁਕਮਰਾਨ ਬਣ ਗਈ ਕਿਉਂਕਿ ਉਸ ਦਾ ਪੁੱਤਰ ਮੁਹੰਮਦ ਅਲੀ ਖ਼ਾਨ ਬਾਲਗ ਨਹੀਂ ਸੀ ਜਦੋਂ ਉਸ ਨੂੰ ਖ਼ਾਨ ਦਾ ਖਿਤਾਬ ਦਿੱਤਾ ਗਿਆ ਸੀ; ਉਸਨੇ ਆਪਣੇ ਪੁੱਤਰ ਦੀ ਪੂਰੀ ਹਕੂਮਤ ਦੌਰਾਨ ਉਸ ਲਈ ਇੱਕ ਰੀਜੈਂਟ ਅਤੇ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਨਾ ਜਾਰੀ ਰੱਖਿਆ। 

ਆਪਣੇ ਪੁੱਤਰ ਅੰਦਰ ਸਮਾਜਕ ਤੌਰ 'ਤੇ ਕੁਝ ਵਧੇਰੇ ਉਦਾਰਵਾਦੀ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਦੀਆਂ ਉਸਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮਦਾਲੀ ਨੇ ਵਿਸਤਾਰਵਾਦੀ ਨੀਤੀਆਂ ਤੇ ਚੱਲਣ ਦੀ ਵਿਉਂਤਬੰਦੀ ਕੀਤੀ ਜਿਸਦਾ ਨਤੀਜਾ ਬੁਖਾਰਾ ਦੇ ਅਮੀਰਤ ਨਾਲ ਜੰਗ ਲੱਗਣਵਿਚ ਨਿਕਲਿਆ। ਉਸਦੀ ਕਵਿਤਾ ਅਤੇ ਸੁੰਦਰਤਾ ਨੂੰ ਮੁਲਾਣੇ "ਅਣਉਚਿਤ" ਕਰਾਰ ਦਿੰਦੇ ਸੀ, ਕਿਉਂ ਜੋ ਉਸ ਦੀਆਂ ਲਿਖਤਾਂ ਵਿੱਚ ਅਕਸਰ ਵਰਜਿਤ ਵਿਸ਼ੇ ਲਏ ਹੁੰਦੇ ਸਨ ਅਤੇ ਰੂੜ੍ਹੀਵਾਦੀ ਇਸਲਾਮ ਦੇ ਅਧੀਨ ਮੱਧ ਏਸ਼ੀਆ ਵਿੱਚ ਔਰਤਾਂ ਦੀ ਪੀੜ ਦਾ ਵਿਰਲਾਪ ਹੁੰਦਾ ਸੀ।[5]

ਉਸ ਨੂੰ ਅਪ੍ਰੈਲ 1842 ਨੂੰ ਕੋਕੰਦ-ਬੁਖਾਰਾ ਯੁੱਧਾਂ ਦੌਰਾਨ ਬੁਖਾਰਾ ਵਿੱਚ ਅਮੀਰ ਨਾਸਰੂ ਖਾਂ ਖ਼ਾਨ ਦੇ ਨਿੱਜੀ ਹੁਕਮ ਤੇ ਉਸਦੇ ਬੇਟਿਆਂ ਦੇ ਨਾਲ ਫਾਂਸੀ ਦੇ ਦਿੱਤੀ ਗਈ ਸੀ। ਕਹਿੰਦੇ ਹਨ ਨਸਰੁੱਲਾ ਬਹੁਤ ਗੁੱਸੇ ਸੀ ਕਿ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਗੱਲ ਤੋਂ ਦੁਖੀ ਸੀ ਕਿ ਉਸ ਨੇ ਮੁਸਲਮਾਨ ਔਰਤ ਹੋਣ ਦੇ ਬਾਵਜੂਦ ਇੱਕ ਬਹੁਤ ਹੀ ਜਨਤਕ ਜੀਵਨ ਬਤੀਤ ਕਰਦੀ ਸੀ। [6][7][8]

ਵਿਰਾਸਤ 

ਸੋਧੋ

1842 ਵਿੱਚ ਗ਼ੈਰ-ਕੁਦਰਤੀ ਮੌਤ ਤੋਂ ਲੰਮੇ ਸਮੇਂ ਬਾਅਦ ਸੋਵੀਅਤ ਯੁਗ ਵਿੱਚ ਨਾਦਰਾ ਨੂੰ ਉਜ਼ਬੇਕ ਐਸ.ਐਸ.ਆਰ. ਦੀ ਕੌਮੀ ਨਾਇਕਾ ਵਜੋਂ ਉਭਾਰਿਆ ਗਿਆ ਅਤੇ ਨੂਰਖ਼ਾਨ ਯੂਲਦਾਸ਼ੇਵ ਵਰਗੀਆਂ ਹੋਰ ਮਕਤੂਲ ਔਰਤਾਂ ਦੇ ਸਮਾਨ ਰੁਤਬਾ ਦਿੱਤਾ ਗਿਆ। ਜਨਤਕ ਨਿਗਾਹਾਂ ਵਿੱਚ ਉਹ ਇੱਕ ਸ਼ਹੀਦ ਅਤੇ ਕੌਮੀ ਨਾਇਕਾ ਦੇ ਰੂਪ ਵਿੱਚ ਦੇਖੀ ਜਾਂਦੀ ਹੈ, ਅਤੇ ਉਸਦੇ ਜਨਮ ਤੋਂ 200 ਸਾਲ ਬਾਅਦ, ਨਵੇਂ ਆਜ਼ਾਦ ਉਜ਼ਬੇਕਿਸਤਾਨ ਦੀ ਪਹਿਲੀ ਰਾਸ਼ਟਰੀ ਡਾਕ ਟਿਕਟ ਉਸ ਦੇ ਪੋਰਟਰੇਟ ਵਾਲੀ ਸੀ। .[9][10]

ਹਵਾਲੇ

ਸੋਧੋ
  1. Qodirova, Mahbuba (2005). "Nodira" (in Uzbek). Oʻzbekiston milliy ensiklopediyasi. Toshkent. 
  2. "Uzbek Literature". Encyclopædia Britannica. Retrieved 1 March 2013.
  3. Qodirova, Mahbuba. "Nodira (1792-1842)". Ziyouz (in Uzbek). Retrieved 17 October 2014.{{cite web}}: CS1 maint: unrecognized language (link)
  4. "Nodira" (in Uzbek). Ensiklopedik lugʻat. 2. Toshkent: Oʻzbek sovet ensiklopediyasi. 1990. pp. 20. 5-89890-018-7. 
  5. Hanks, Reuel R. (2005). Central Asia: A Global Studies Handbook (in ਅੰਗਰੇਜ਼ੀ). ABC-CLIO. p. 138. ISBN 9781851096565.
  6. Starr, S. Frederick (2014-12-18). Ferghana Valley: The Heart of Central Asia (in ਅੰਗਰੇਜ਼ੀ). Routledge. p. 34. ISBN 9781317470663.
  7. Rahul, Ram (2000). March of Central Asia (in ਅੰਗਰੇਜ਼ੀ). Indus Publishing. p. 140. ISBN 9788173871092.
  8. "Nodira Beg". eurasia.travel (in ਅੰਗਰੇਜ਼ੀ). Archived from the original on 2017-11-16. Retrieved 2018-06-11.
  9. "Grandpoohbah's Blog: Nodira Mohlaroyim". Retrieved 2017-12-22.
  10. Smith, Graham (1998-09-10). Nation-building in the Post-Soviet Borderlands: The Politics of National Identities (in ਅੰਗਰੇਜ਼ੀ). Cambridge University Press. ISBN 9780521599689.