ਨਾਮਧਾਰੀ
ਸਿੱਖਾਂ ਵਿੱਚ ਇੱਕ ਉਪ ਫਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ। ਇਸ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ। ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸ ਦਾ ਆਰੰਭ ਹੋਇਆ ਸੀ। ਪਰ ਇਸ ਦੇ ਬਾਨੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਇੱਕ ਕੱਟੜ ਇਨਕਲਾਬੀ ਸਨ। ਇੱਕ ਮਸ਼ਹੂਰ ਰੱਬ-ਭਗਤ ਸਮਾਜ ਦੇ ਦੋਸ਼ ਤੱਕ ਕੇ ਵਿਦਰੋਹੀ ਸਮਾਜ ਸੁਧਾਰਕ ਬਣ ਗਏ ਅਤੇ ਇੱਕ ਸੱਚੇ ਸਮਾਜ ਸੁਧਾਰਕ ਵਾਂਗ ਜਦੋਂ ਉਹ ਕਰਮ ਖੇਤਰ ਵਿੱਚ ਅਗਾਂਹ ਨਿਤਰੇ ਤਾਂ ਉਹਨਾਂ ਵੇਖਿਆ ਕਿ ਦੇਸ਼ ਦੀ ਉੱਨਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾਂ ਸਭ ਤੋਂ ਜ਼ਰੂਰੀ ਹੈ। ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਵਸੀਹ ਪੈਮਾਨੇ ਉੱਤੇ ਕੀਤੀ। ਉਸ ਦੀ ਤਿਆਰੀ ਦੇ ਦੌਰਾਨ ਹੀ ਜੇ ਕੁਝ ਝਗੜਾ ਫਸਾਦ ਹੋ ਗਿਆ, ਉਸ ਤੋਂ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ ਅਤੇ ਸਭ ਯਤਨਾ ਦਾ ਨਿਸਫਲਤਾ ਤੋਂ ਬਿਨਾਂ ਹੋਰ ਕੋਈ ਸਿੱਟਾ ਨਾ ਨਿਕਲ ਸਕਿਆ। ਸਵਾਰਥ ਜਾਂ ਲੋਭ ਲਈ ਉਹਨਾਂ ਆਪਣੀਆਂ ਜਾਨਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਣਗਹਿਲੀ ਵਿਖਾ ਸਕਦੇ ਸਾਂ, ਪਰ ਉਹਨਾਂ ਦੀ "ਮੂਰਖਤਾ" ਵਿੱਚ ਵੀ ਦੇਸ਼ ਪ੍ਰੇਮ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਉਹ ਤਾਂ ਤੋਪ ਦੇ ਦਹਾਨੇ ਸਾਹਮਣੇ ਹੋਣ ਸਮੇਂ ਵੀ ਹੱਸ ਦਿੰਦੇ ਸਨ। ਮਲੇਰਕੋਟਲਾ ਵਿਖੇ 66 ਕੂਕਿਆਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿਤਾ ਗਿਆ। ਅੰਮ੍ਰਿਤਸਰ, ਰਾਏਕੋਟ ਅਤੇ ਲੁਧਿਆਣਾ ਵਿਖੇ ਵੀ ਕੂਕਿਆਂ ਨੂੰ ਫਾਸੀ ਦੇ ਕੇ ਸ਼ਹੀਦ ਕਰ ਦਿਤਾ ਗਿਆ।
ਸਤਿਗੁਰੂ ਰਾਮ ਸਿੰਘ
ਸੋਧੋਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਸੰਨ 1816 ਈ: ਵਿੱਚ ਸ਼੍ਰੀ ਭੈਣੀ ਨਾਮ ਦੇ ਪਿੰਡ ਜ਼ਿਲਾ ਲੁਧਿਆਣਾ (ਪੰਜਾਬ) ਵਿੱਚ ਇੱਕ ਤਰਖਾਣ ਦੇ ਘਰ ਹੋਇਆ ਸੀ। ਗੁਰੂ ਰਾਮ ਸਿੰਘ ਜਵਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ। ਉਹ ਮੁੱਢੋਂ ਹੀ ਰੱਬ ਦੇ ਭਗਤ ਸਨ ਅਤੇ ਵਧੇਰੇ ਸਮਾਂ ਈਸ਼ਵਰ ਪੂਜਾ ਵਿੱਚ ਹੀ ਬਿਤਾਉਂਦੇ ਸਨ।ਇਸੇ ਕਾਰਨ ਜਲਦੀ ਹੀ ਫੌਜ ਵਿੱਚ ਉਹ ਹਰਮਨ ਪਿਆਰੇ ਹੋ ਗਏ। ਉਹ ਜ਼ਿਆਦਾਤਰ ਭਗਤੀ ਵਿੱਚ ਲਗੇ ਰਹਿਣ ਕਾਰਨ ਫੌਜੀ ਫਰਜ਼ਾਂ ਦੀ ਪਾਲਣਾ ਵਿੱਚ ਅਸਮਰਥ ਰਹਿੰਦੇ ਪਰ ਉਹਨਾਂ ਨੂੰ ਸਭ ਅਜਿਹੇ ਫਰਜ਼ਾਂ ਤੋਂ ਲਾਂਹਭੇ ਕਰ ਕੇ ਵੀ ਫੌਜ ਵਿੱਚ ਰਖਿਆਂ ਗਿਆ। ਉਥੋਂ ਵਾਪਸ ਆ ਕੇ ਇਹਨਾਂ ਨੇ ਨੌਕਰੀ ਛੱਡ ਦਿਤੀ ਅਤੇ ਪਿੰਡ ਵਿੱਚ ਆ ਕੇ ਸ਼ਾਂਤ ਜੀਵਨ ਬਿਤਾਉਣ ਲਗੇ। ਪਹਿਲਾਂ ਤਾਂ ਆਪ ਈਸ਼ਵਰ ਭਗਤੀ ਦਾ ਹੀ ਉਪਦੇਸ਼ ਦਿੰਦੇ ਸਨ ਪਰ ਬਾਅਦ ਵਿੱਚ ਕੁਝ ਸਮਾਜ ਸੁਧਾਰ ਸੰਬੰਧੀ ਉਪਦੇਸ਼ ਵੀ ਦੇਣ ਲਗੇ। ਇਹਨਾਂ ਕੰਨਿਆਂ ਖ੍ਰੀਦਣ-ਵੇਚਣ, ਸ਼ਰਾਬ ਮਾਸ ਆਦਿ ਬਹੁਤ ਸਾਰੀਆਂ ਕੁਰੀਤੀਆਂ ਦਾ ਬੜੇ ਜ਼ੋਰ ਨਾਲ ਵਿਰੋਧ ਕੀਤਾ। ਆਪ ਦੇ ਚੇਲੇ ਵੀ ਸਾਦਾ ਜ਼ਿੰਦਗੀ ਜੀਉਂਦੇ ਅਤੇ ਰੱਬ ਪੂਜਾ ਵਿੱਚ ਮਗਨ ਰਹਿੰਦੇ। ਆਪਣੇ ਪਿੰਡ ਵਿੱਚ "ਗੁਰੂ ਕਾ ਲੰਗਰ" ਖੋਹਲ ਰਖਿਆ ਸੀ ਪਰ ਜਲਦੀ ਹੀ ਇੱਕ ਤਬਦੀਲੀ ਹੋਈ। ਉਹਨਾਂ ਦੀ ਨਾ ਮਿਲਵਰਤਣ ਤੋਂ ਵੀ ਕਈ ਗਲਾਂ ਵਧ ਕੇ ਸੀ।
- ਅਦਾਲਤਾਂ ਦਾ ਬਾਈ ਕਾਟ
- ਆਪਣੀਆਂ ਪੰਚਾਇਤਾਂ ਦੀ ਕਾਇਮੀ
- ਸਰਕਾਰੀ ਤਾਲੀਮ ਦਾ ਬਾਈਕਾਟ
- ਬਦੇਸ਼ੀ ਸਰਕਾਰ ਦੇ ਪੂਰੇ ਬਾਈ ਕਾਟ ਨਾਲ
- ਰੇਲ, ਤਾਰ ਤੇ ਡਾਕ ਦੇ ਬਾਈਕਾਟ ਦਾ ਵੀ ਪਰਚਾਰ ਕੀਤਾ।
ਹਵਾਲੇ
ਸੋਧੋਬਾਹਰੀ ਕਡ਼ੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |