ਨਿਰਲੇਪ ਕੌਰ
ਨਿਰਲੇਪ ਕੌਰ (1927 - ????) ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ ਸੀ।ਉਸਨੇ ਚੌਥੀ ਲੋਕ ਸਭਾ ਵਿੱਚ ਸੰਗਰੂਰ ਦੀ ਨੁਮਾਇੰਦਗੀ ਕੀਤੀ।
ਅਰੰਭਕ ਜੀਵਨ
ਸੋਧੋ11 ਅਗਸਤ 1927 ਨੂੰ ਪਟਿਆਲਾ ਵਿਖੇ ਇੱਕ ਸ਼ਾਹੀ ਪਰਵਾਰ ਵਿੱਚ ਜਨਮੀ ਨਿਰਲੇਪ ਕੌਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਟੀ ਸੀ, ਜੋ ਬਾਅਦ ਵਿੱਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ।[1][2] ਉਸਨੇ ਕਾਨਵੈਂਟ ਆਫ਼ ਸੇਕਰਡ ਹਰਟ ਲਾਹੌਰ ਤੋਂ ਪੜ੍ਹਾਈ ਕੀਤੀ।[1]
ਕੈਰੀਅਰ
ਸੋਧੋਕੌਰ ਨੇ ਭਾਰਤੀ ਆਮ ਚੋਣ, 1967 ਨੂੰ ਚੌਥੀ ਲੋਕ ਸਭਾ ਲਈ ਅਕਾਲੀ ਦਲ-ਸੰਤ ਫ਼ਤਿਹ ਸਿੰਘ ਦੀ ਟਿਕਟ ਤੇ ਚੋਣ ਲੜੀ. ਉਸਨੇ ਕਾਂਗਰਸ ਉਮੀਦਵਾਰ ਨੂੰ 98,212 ਵੋਟਾਂ ਦੇ ਫਰਕ ਨਾਲ ਹਰਾਇਆ।[3] ਉਹ ਅਤੇ ਪਟਿਆਲਾ ਦੀ ਰਾਜਮਾਤਾ ਮੋਹਿੰਦਰ ਕੌਰ ਭਾਰਤੀ ਸੰਸਦ ਵਿੱਚ ਦਾਖਲ ਹੋਣ ਵਾਲੀਆਂ ਪੁਨਰਗਠਿਤ ਪੰਜਾਬ ਦੀਆਂ ਪਹਿਲੀਆਂ ਦੋ ਔਰਤਾਂ ਸਨ।[4] ਉਹ ਪਹਿਲਾਂ ਸੁਤੰਤਰ ਪਾਰਟੀ ਦੀ ਸਕੱਤਰ ਸੀ ਅਤੇ ਪਟਿਆਲਾ ਵਿੱਚ ਮਾਤਾ ਸਾਹਿਬ ਕੌਰ ਵਿਦਿਆਲਿਆ ਦੀ ਪ੍ਰਧਾਨ ਸੀ।[1]
ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਵਾਲੀ ਪਹਿਲੀ ਔਰਤ ਸੀ, ਹਾਲਾਂਕਿ ਉਹ ਹਾਰ ਗਈ ਸੀ।[5]1980 ਵਿੱਚ ਉਹ ਪੰਜਾਬ ਲੈਜਿਸਲੇਟਿਵ ਅਸੈਂਬਲੀ ਚੋਣਾਂ ਲਈ ਪਾਇਲ ਤੋਂ ਚੋਣ ਲੜੀ ਪਰੰਤੂ 2,936 ਵੋਟਾਂ ਦੇ ਫਰਕ ਨਾਲ ਉਹ ਕਾਂਗਰਸ ਦੇ ਬੇਅੰਤ ਸਿੰਘ ਤੋਂ ਹਾਰ ਗਈ ਸੀ।[6]
ਨਿੱਜੀ ਜੀਵਨ
ਸੋਧੋ14 ਮਾਰਚ 1942 ਨੂੰ, ਉਸ ਨੇ ਸਰਦਾਰ ਰਾਜਦੇਵ ਸਿੰਘ ਨਾਲ ਵਿਆਹ ਕਰਵਾਇਆ, ਜਿਸ ਤੋਂ ਉਸ ਦੇ ਤਿੰਨ ਬੱਚੇ ਹੋਏ।[1] ਚੰਡੀਗੜ੍ਹ ਸ਼ਹਿਰ ਵਿੱਚ ਉਸ ਦੇ ਘਰ ਪਹਿਲਾ ਸਵਿਮਿੰਗ ਪੂਲ ਸੀ।[7]
ਹਵਾਲੇ
ਸੋਧੋ- ↑ 1.0 1.1 1.2 1.3 "Members Bioprofile: Sardarni, Nirlep Kaur". Lok Sabha. Retrieved 28 November 2017.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ "Statistical Report on General Elections, 1967 to the Fourth Lok Sabha" (PDF). Election Commission of India. p. 327. Retrieved 28 November 2017.
- ↑ Sharma, Amaninder Pal (14 March 2014). "Patiala royals reign supreme in politics too". The Times of India. Retrieved 28 November 2017.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ "Statistical Report on General Election, 1980 to the Legislative Assembly of Punjab" (PDF). Election Commission of India. p. 74. Retrieved 28 November 2017.
- ↑ "Pool proof". The Tribune. 14 June 2009. Retrieved 28 November 2017.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.