ਨਿੱਕੀ ਆਂਦਰ (ਜਾਂ ਨਿੱਜੀ ਆਂਤੜੀ) ਮਨੁੱਖੀ ਪਾਚਨ ਪ੍ਰਬੰਧ ਦਾ ਉਹ ਹਿੱਸਾ ਹੈ ਜੋ ਪੇਟ ਤੋਂ ਬਾਅਦ ਅਤੇ ਵੱਡੀ ਆਂਦਰ ਤੋਂ ਪਹਿਲਾਂ ਆਉਂਦਾ ਹੈ ਅਤੇ ਜਿੱਥੇ ਖ਼ੁਰਾਕ ਦੇ ਹਾਜ਼ਮੇ ਅਤੇ ਜਜ਼ਬ ਹੋਣ ਦਾ ਜ਼ਿਆਦਾਤਰ ਹਿੱਸਾ ਵਾਪਰਦਾ ਹੈ। ਨਿੱਕੀ ਆਂਦਰ ਡੂਡੀਨਮ, ਜੀਜੂਨਮ ਅਤੇ ਇਲੀਅਮ ਦੀ ਬਣੀ ਹੋਈ ਹੁੰਦੀ ਹੈ। ਇਸ ਵਿੱਚ ਔਡੀ ਦੀ ਟੂਟੀ ਰਾਹੀਂ ਪੈਂਕਰੀਆਜ਼ ਦੀ ਨਾਲ਼ੀ ਵਿੱਚੋਂ ਪੈਂਕਰੀ ਅਤੇ ਪਿੱਤੇ ਦੇ ਰਸ ਆਉਂਦੇ ਹਨ।

ਨਿੱਕੀ ਆਂਦਰ
Blausen 0817 SmallIntestine Anatomy.png
ਨਿੱਕੀ ਆਂਦਰ ਅਤੇ ਨੇੜੇ-ਤੇੜੇ ਦੇ ਢਾਂਚੇ ਵਿਖਾਉਂਦਾ ਚਿੱਤਰ
ਜਾਣਕਾਰੀ
ਧਮਣੀਵਡੇਰੀ ਮਿਸੈਂਟਰੀ ਨਾੜ
ਸ਼ਿਰਾHepatic portal vein
ਨਸCeliac ganglia, vagus[1]
ਲਿੰਫ਼ਆਂਦਰੀ ਲਿੰਫ਼ ਟਰੰਕ
ਪਛਾਣਕਰਤਾ
ਲਾਤੀਨੀIntestinum tenue
MeSHD007421
TA98A05.6.01.001
TA22933
FMA7200
ਸਰੀਰਿਕ ਸ਼ਬਦਾਵਲੀ

ਬਣਤਰਸੋਧੋ

ਆਮ ਤੌਰ 'ਤੇ ਇੱਕ ਜ਼ਵਾਨ ਪੁਰਸ਼ ਵਿੱਚ ਛੋਟੀ ਅੰਤੜੀ ਦੀ ਲੰਬਾਈ 6.9 ਮੀਟਰ (22’8’’) ਹੁੰਦੀ ਹੈ ਅਤੇ ਇੱਕ ਜਵਾਨ ਔਰਤ ਵਿੱਚ ਇਸ ਦੀ ਲੰਬਾਈ 7.1 ਮੀਟਰ (23’4’’) ਹੁੰਦੀ ਹੈ। ਇਸ ਦੀ ਲੰਬਾਈ ਸੀਮਾ 4.6 ਮੀਟਰ (15’) ਤੋਂ 9.8 ਮੀਟਰ (32’) ਤੱਕ ਹੋ ਸਕਦੀ ਹੈ। ਇਸ ਦਾ ਵਿਆਸ 2.5-3 ਸੈਂਟੀਮੀਟਰ ਦਾ ਹੁੰਦਾ ਹੈ।

ਡੂਡੀਨਮਸੋਧੋ

ਇਸ ਦੀ ਬਣਤਰ ਛੋਟੀ ਹੁੰਦੀ ਹੈ (ਲਗਭਗ 20-25 ਸੈਂਟੀਮੀਟਰ)। ਇਹ ਪੇਟ ਨਾਲ ਜੁੜਿਆ ਹੁੰਦਾ ਹੈ ਅਤੇ ਇਸ ਦੀ ਸ਼ਕਲ ਅੰਗ੍ਰੇਜ਼ੀ ਦੇ ਅੱਖਰ ‘C’ ਨਾਲ ਮਿਲਦੀ ਜੁਲਦੀ ਹੁੰਦੀ ਹੈ। ਇਹ ਪਾਚਕ ਦੇ ਸਿਰ ਦੁਆਲੇ ਮੌਜੂਦ ਹੁੰਦਾ ਹੈ। ਇਸ ਵਿੱਚ ਪੇਟ ਵਿੱਚੋਂ ਅੱਧ-ਪਚੇ ਖਾਣੇ ਦੇ ਨਾਲ ਨਾਲ ਪਿੱਤੇ ਅਤੇ ਪਾਚਕ ਵਿੱਚੋਂ ਪਾਚਨ ਰਸ ਵੀ ਆਉਂਦੇ ਹਨ। ਪਾਚਕ ਐਂਜਾਈਮ ਪ੍ਰੋਟੀਨਜ਼ ਨੂੰ ਤੋੜਦੇ ਹਨ ਅਤੇ ਚਰਬੀ ਦੀ ਮਿਸੇਲਸ ਵਿੱਚ ਰਸਾਇਣਕ ਪਾਯਸੀ ਕਰਦੇ ਹਨ। ਡੂਡੀਨਮ ਵਿੱਚ ਬਰੂਨਰ ਗ੍ਰੰਥੀ ਹੁੰਦੀ ਹੈ ਜਿਸ ਵਿੱਚ ਬਾਈਕਾਰਬੋਨੇਟ ਯੁਕਤ ਇੱਕ ਖਾਰੇ ਤਰਲ ਦਾ ਰਸਾਵ ਹੁੰਦਾ ਹੈ ਜੋ ਕਿ ਪੇਟ ਵਿੱਚੋਂ ਆਉਣ ਵਾਲੇ ਤੇਜ਼ਾਬੀ ਅੱਧ-ਪਚੇ ਖਾਣੇ ਨੂੰ ਬੇਅਸਰ ਕਰਦੀ ਹੈ।

ਜੀਜੂਨਮਸੋਧੋ

ਇਹ ਡੂਡੀਨਮ ਨੂੰ ਇਲੀਂਅਮ ਨਾਲ ਜੋੜਨ ਵਾਲਾ, ਛੋਟੀ ਅੰਤੜੀ ਦਾ ਮੱਧ ਭਾਗ ਹੈ। ਇਹ ਲਗਭਗ 2.5 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵਿਲੀ ਅਤੇ ਕੁਝ ਗੋਲ ਪਰਤਾਂ ਪਿਲਕੇ ਸਰਕੂਲੇਰ ਹੁੰਦੇ ਹਨ ਜੋ ਕਿ ਇਸ ਦਾ ਸਤਹ ਖੇਤਰ ਵਧਾਉਂਦੇ ਹਨ। ਇੱਥੇ ਪਾਚਕ ਪਦਾਰਥ ਜਿਵੇਂ ਕਿ ਅਮੀਨੋ- ਐਸਿਡ, ਫੈਟੀ-ਐਸਿਡ ਅਤੇ ਸ਼ੂਗਰ ਲਾਹੂਧਾਰਾ ਵਿੱਚ ਜੁੜਦੇ ਹਨ। ਡੁਓਡੀਨਮ ਦੀਆਂ ਮੁਅੱਤਲ ਮਾਂਸਪੇਸ਼ੀਆਂ ਡੁਓਡੀਨਮ ਨੂੰ ਜੀਜੂਨਮ ਤੋਂ ਅਲਗ ਕਰਦੀਆਂ ਹਨ।

ਇਲੀਅਮਸੋਧੋ

ਇਹ ਛੋਟੀ ਅੰਤੜੀ ਦਾ ਅੰਤਿਮ ਭਾਗ ਹੈ। ਇਹ ਲਗਭਗ 3 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵੀ ਜੀਜੂਨਮ ਵਾਂਗ ਵਿਲੀ ਹੁੰਦੇ ਹਨ। ਇਹ ਖਾਸ ਤੌਰ 'ਤੇ ਵਿਟਾਮਿਨ- ਬੀ12 ਅਤੇ ਬਾਈਲ ਦੇ ਤੇਜ਼ਾਬਾਂ ਅਤੇ ਬਾਕੀ ਪੌਸ਼ਟਿਕ ਤੱਤਾਂ ਨੂੰ ਸਮਾਉਂਦਾ ਹੈ। ਇਹ ਇਲੀਓਸੀਕਲ ਸੰਗਮ ਤੇ ਵੱਡੀ ਅੰਤੜੀ ਦੇ ਸੀਕਮ ਹਿੱਸੇ ਨਾਲ ਜੁੜਦਾ ਹੈ।

ਹਵਾਲੇਸੋਧੋ

  1. Physiology: 6/6ch2/s6ch2_30 - Essentials of Human Physiology