ਨੀਲਕਮਲ ਪੁਰੀ
ਨੀਲਕਮਲ ਪੁਰੀ (ਜਨਮ 1956) ਅੰਗਰੇਜ਼ੀ ਵਿੱਚ ਲਿਖਣ ਵਾਲੀ ਇੱਕ ਪੰਜਾਬੀ ਲੇਖਿਕਾ, ਕਾਲਮਨਵੀਸ ਅਤੇ ਕਾਲਜ ਲੈਕਚਰਾਰ ਹੈ।[1]
ਨੀਲ ਕਮਲ ਪੁਰੀ | |
---|---|
ਜਨਮ | |
ਸਿੱਖਿਆ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਪੇਸ਼ਾ | ਲੇਖਕ |
ਜੀਵਨ ਸਾਥੀ | ਅਸਿਤ ਜੋਲੀ |
ਜੀਵਨ
ਸੋਧੋਨੀਲਕਮਲ ਪੁਰੀ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਅਤੇ ਇਸ ਦਾ ਬਚਪਨ ਪਟਿਆਲਾ ਵਿੱਚ ਗੁਜਰਿਆ। ਇਸਨੇ ਯਾਦਵਿੰਦਰ ਪਬਲਿਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ। 1979 ਤੋਂ, ਉਸਨੇ ਪਟਿਆਲੇ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ। ਉਹ ਇਸ ਵੇਲੇ ਸਰਕਾਰੀ ਕਾਲਜ ਫਾਰ ਗਰਲਜ਼, ਚੰਡੀਗੜ੍ਹ ਵਿਖੇ ਸਾਹਿਤ ਅਤੇ ਮੀਡੀਆ ਅਧਿਐਨ ਪੜ੍ਹਾ ਰਹੀ ਹੈ।
ਰਚਨਾਵਾਂ
ਸੋਧੋਨੀਲਕਮਲ ਪੁਰੀ ਨੇ ਦੋ ਨਾਵਲ ਲਿਖੇ ਹਨ, ਪੇਂਗੁਇਨ ਇੰਡੀਆ ਦੁਆਰਾ 'ਦ ਪਟਿਆਲਾ ਕੁਆਰਟੈਟ'[2] ਅਤੇ ਰੂਪਾ ਪਬਲੀਕੇਸ਼ਨ ਦੁਆਰਾ 'ਰੀਮੈਂਬਰ ਟੂ ਫ਼ੋਰਗੈਟ'[3] ਨੂੰ ਪ੍ਰਕਾਸ਼ਿਤ ਕੀਤਾ।ਦ ਪਟਿਆਲਾ ਕੁਆਰਟੈਟ ਨੂੰ ਖੁਸ਼ਵੰਤ ਸਿੰਘ ਨੇ ਕਿਸੇ ਪੰਜਾਬੀ ਦੁਆਰਾ ਅੰਗਰੇਜ਼ੀ ਵਿੱਚ ਲਿਖੀਆਂ ਸਰਵਸ਼੍ਰੇਸ਼ਠ ਰਚਨਾਵਾਂ ਵਿੱਚੋਂ ਇੱਕ ਮੰਨਿਆ ਹੈ।[4] ਇਨ੍ਹਾਂ ਕਹਾਣੀਆਂ ਤੋਂ ਬਾਅਦ ਨੀਲ ਕਮਲ 'ਠੇਕਾ ਟੇਲਜ਼' ਉਪਰ ਕੰਮ ਕਰ ਰਹੀ ਹੈ।[5]
ਹਵਾਲੇ
ਸੋਧੋ- ↑ "Neel Kamal Puri". Penguin Books India. Retrieved 2013-12-03.
- ↑ "Patiala Quartet". Penguin Books India. 2006-01-01. Retrieved 2013-12-03.
- ↑ "Neel Kamal Puri". Rupa Publications. Archived from the original on 16 ਅਗਸਤ 2013. Retrieved 3 ਦਸੰਬਰ 2013.
- ↑ "The Tribune - Magazine section - Saturday Extra". Tribuneindia.com. 2006-01-14. Retrieved 2013-12-03.
- ↑ "Punjab's victory over history : Simply Punjabi - India Today". Indiatoday.intoday.in. 2013-02-21. Retrieved 2013-12-03.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |