ਨੇਰ ਪਿੰਡ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਸਤਾਰਾ ਜ਼ਿਲ੍ਹਾ ਦੇ ਖਟਾਵ ਤਹਿਸੀਲ ਦਾ ਇੱਕ ਪਿੰਡ ਹੈ। ਨੇਰ ਦੀ ਸਥਾਨਕ ਭਾਸ਼ਾ ਮਰਾਠੀ ਹੈ। ਇਹ ਪੂਨੇ ਡਿਵੀਜ਼ਨ ਨਾਲ ਸਬੰਧਤ ਹੈ। ਇਹ ਸਤਾਰਾ ਤੋਂ ਪੂਰਬ ਵੱਲ 37 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਖਟਾਵ ਤੋਂ 22 ਕਿ.ਮੀ. ਰਾਜ ਦੀ ਰਾਜਧਾਨੀ ਮੁੰਬਈ ਤੋਂ 244 ਕਿਲੋਮੀਟਰ ਦੂਰ ਹੈ। ਨੇਰ ਪਿੰਡ ਬਿਲਕੁਲ ਨੇੜੇ ਨੇਰ ਤਲਾਬ ਹੈ। ਜੋ ਬਹੁਤ ਵੱਡਾ ਹੈ। ਜਿਥੋਂ ਸਾਰੇ ਇਲਾਕੇ ਨੂੰ ਪੀਣ ਵਾਲਾ ਪਾਣੀ ਸਾਰਾ ਸਾਲ ਮਿਲਦਾ ਰਹਿੰਦਾ ਹੈ। ਪਿੰਡ ਵਿਚ ਕਈ ਮੰਦਰ ਹਨ। ਸ਼੍ਰੀ ਗੁਰੂਦੱਤ ਮੰਦਰ,ਨਾਗਨਾਥ ਮੰਦਰ ਨੇਰ ਦੇ ਨਾਲ ਲਗਦੇ ਪਿੰਡ ਪੁਸੇਗਾਓਂ (3 ਕਿਲੋਮੀਟਰ),ਕਿਲੇ ਵਰਧਨਗੜ (3 ਕਿਲੋਮੀਟਰ), ਨਾਗਨਾਥਵਾੜੀ (4 ਕਿਲੋਮੀਟਰ), ਵਿਸਾਪੁਰ (4 ਕਿਲੋਮੀਟਰ), ਰਾਮੋਸ਼ੀਵਾੜੀ (5 ਕਿਲੋਮੀਟਰ) ਫਰਤੜਵਾੜੀ,4 (ਕਿ ਮੀ) ਨੇਰ ਦੇ ਨੇੜਲੇ ਪਿੰਡ ਹਨ। ਨੇਰ ਦੱਖਣ ਵੱਲ ਖਟਾਵ ਤਹਿਸੀਲ, ਉੱਤਰ ਵੱਲ ਫਲਟਨ ਤਹਿਸੀਲ, ਪੂਰਬ ਵੱਲ ਮਾਨ ਤਹਿਸੀਲ, ਪੱਛਮ ਵੱਲ ਸਤਾਰਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਸਤਾਰਾ, ਫਲਟਨ,ਕੋਰੇਗਾਓ, ਮਹੌਲੀ, ਕਰਾੜ ਨੇਰ ਦੇ ਨੇੜੇ ਦੇ ਸ਼ਹਿਰ ਹਨ।

ਨੇਰ
ਪਿੰਡ
ਨੇਰ is located in ਮਹਾਂਰਾਸ਼ਟਰ
ਨੇਰ
ਨੇਰ
ਮਹਾਰਾਸ਼ਟਰ, ਭਾਰਤ ਵਿੱਚ ਸਥਿਤੀ
ਨੇਰ is located in ਭਾਰਤ
ਨੇਰ
ਨੇਰ
ਨੇਰ (ਭਾਰਤ)
ਗੁਣਕ: 17°43′35″N 74°18′00″E / 17.726339°N 74.299889°E / 17.726339; 74.299889
ਦੇਸ਼ ਭਾਰਤ
ਰਾਜਮਹਾਰਾਸ਼ਟਰ
ਜ਼ਿਲ੍ਹਾਸਤਾਰਾ
ਬਲਾਕਸਤਾਰਾ
ਉੱਚਾਈ
626 m (2,054 ft)
ਆਬਾਦੀ
 (2011 ਜਨਗਣਨਾ)
 • ਕੁੱਲ1.884
ਭਾਸ਼ਾਵਾਂ
 • ਅਧਿਕਾਰਤਮਰਾਠੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
415502
ਟੈਲੀਫ਼ੋਨ ਕੋਡ02375******
ਵਾਹਨ ਰਜਿਸਟ੍ਰੇਸ਼ਨMH:11
ਨੇੜੇ ਦਾ ਸ਼ਹਿਰਕੋਰੇਗਾਓ

ਅਬਾਦੀ

ਸੋਧੋ

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਨੇਰ ਪਿੰਡ ਦੀ ਕੁੱਲ ਆਬਾਦੀ 1884 ਹੈ ਅਤੇ ਘਰਾਂ ਦੀ ਗਿਣਤੀ 400 ਹੈ। ਔਰਤਾਂ ਦੀ ਆਬਾਦੀ 49.8% ਹੈ। ਪਿੰਡ ਦੀ ਸਾਖਰਤਾ ਦਰ 82.2% ਹੈ ਅਤੇ ਔਰਤਾਂ ਦੀ ਸਾਖਰਤਾ ਦਰ 40.0%

ਹਵਾਲੇ

ਸੋਧੋ

https://www.satara.gov.in/en/