ਪੁਸੇਗਾਓਂ
ਪੁਸੇਗਾਂਓਂ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਸਤਾਰਾ ਜ਼ਿਲ੍ਹਾ ਦੇ ਖਟਾਵ ਤਹਿਸੀਲ ਦਾ ਇੱਕ ਕਸਬਾ ਹੈ। ਇਹ ਪਿੰਡ ਸਤਾਰਾ ਤੋਂ ਪੂਰਬ ਵੱਲ 39 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਖਟਾਵ ਤੋਂ 19 ਕਿ.ਮੀ. ਰਾਜ ਦੀ ਰਾਜਧਾਨੀ ਮੁੰਬਈ ਤੋਂ 248 ਕਿ ਮੀ ਦੂਰ ਹੈ। ਪੁਸੇਗਾਓਂ ਦੀ ਸਥਾਨਕ ਭਾਸ਼ਾ ਮਰਾਠੀ ਹੈ। ਏਥੇ ਦਾ ਸੇਵਾਗਿਰੀ ਮਹਾਰਾਜ ਦਾ ਪ੍ਰਸਿੱਧ ਮੰਦਰ ਹੈ। ਜਿਥੇ ਸਥਾਨਕ ਲੋਕਾਂ ਦੀ ਬਹੁਤ ਸ਼ਰਧਾ ਹੈ। ਇਸਦੇ ਨਾਲ ਲਗਦੇ ਪਿੰਡ ਹਨ ਵਿਸਾਪੁਰ (3 ਕਿਲੋਮੀਟਰ), ਨੇਰ (3 ਕਿਲੋਮੀਟਰ), ਕਟਗੁਨ (3 ਕਿਲੋਮੀਟਰ),ਭਾਂਡੇਵਾੜੀ (5 ਕਿਲੋਮੀਟਰ) ਪੁਸੇਗਾਂਵ ਦੇ ਨੇੜਲੇ ਪਿੰਡ ਹਨ। ਪੁਸੇਗਾਂਵ ਦੱਖਣ ਵੱਲ ਖਟਾਵ ਤਹਿਸੀਲ , ਪੂਰਬ ਵੱਲ ਮਾਨ ਤਹਿਸੀਲ , ਉੱਤਰ ਵੱਲ ਫਲਟਨ ਤਹਿਸੀਲ , ਪੱਛਮ ਵੱਲ ਸਤਾਰਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਪੁਸੇਗਾਓਂ ਦੇ ਨੇੜੇ ਸਤਾਰਾ, ਫਲਟਨ, ਮਹੌਲੀ, ਕਰਾੜ, ਕੋਰੇਗਾਓਂ ਦੇ ਨੇੜੇ ਦੇ ਸ਼ਹਿਰ ਹਨ।
ਪੁਸੇਗਾਓਂ | |
---|---|
ਕਸਬਾ | |
ਗੁਣਕ: 17°42′28″N 74°19′13″E / 17.707892°N 74.320287°E | |
ਦੇਸ਼ | ਭਾਰਤ |
ਰਾਜ | ਮਹਾਰਾਸ਼ਟਰ |
ਜ਼ਿਲ੍ਹਾ | ਸਤਾਰਾ |
ਬਲਾਕ | ਸਤਾਰਾ |
ਉੱਚਾਈ | 626 m (2,054 ft) |
ਆਬਾਦੀ (2011 ਜਨਗਣਨਾ) | |
• ਕੁੱਲ | 9.180 |
ਭਾਸ਼ਾਵਾਂ | |
• ਅਧਿਕਾਰਤ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 415502 |
ਟੈਲੀਫ਼ੋਨ ਕੋਡ | 02375****** |
ਵਾਹਨ ਰਜਿਸਟ੍ਰੇਸ਼ਨ | MH:11 |
ਨੇੜੇ ਦਾ ਸ਼ਹਿਰ | ਕੋਰੇਗਾਓ |
ਅਬਾਦੀ
ਸੋਧੋ2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੁਸੇਗਾਓਂ ਪਿੰਡ ਦੀ ਕੁੱਲ ਆਬਾਦੀ 9180 ਹੈ ਅਤੇ ਘਰਾਂ ਦੀ ਗਿਣਤੀ 2018 ਹੈ। ਔਰਤਾਂ ਦੀ ਆਬਾਦੀ 48.5% ਹੈ। ਪਿੰਡ ਦੀ ਸਾਖਰਤਾ ਦਰ 79.9% ਹੈ ਅਤੇ ਔਰਤਾਂ ਦੀ ਸਾਖਰਤਾ ਦਰ 36.8% ਹੈ।