ਨੈਨਤਾਰਾ ਸਹਿਗਲ

ਭਾਰਤੀ ਮੂਲ ਦੀ ਅੰਗਰੇਜ਼ੀ ਲੇਖਿਕਾ

ਨੈਨਤਾਰਾ ਸਹਿਗਲ ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਿਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸ ਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।

ਨੈਨਤਾਰਾ ਸਹਿਗਲ
ਜਨਮ (1927-05-10) 10 ਮਈ 1927 (ਉਮਰ 95)
ਕੌਮੀਅਤਭਾਰਤੀ
ਕਿੱਤਾਲੇਖਿਕਾ
ਦਸਤਖ਼ਤ

ਉਸਨੂੰ 1986 ਵਿੱਚ ਆਪਣੇ ਨਾਵਲ ਰਿੱਚ ਲਾਈਕ ਅਸ (1985), ਵਾਸਤੇ ਭਾਰਤ ਦਾ ਵਕਾਰੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[1]

ਮੁੱਢਲੀ ਜ਼ਿੰਦਗੀਸੋਧੋ

ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ ਬੈਰਿਸਟਰ ਅਤੇ ਕਲਾਸੀਕਲ ਸਕਾਲਰ ਸੀ ਅਤੇ ਉਸਨੇ ਕਲਹਣ ਦੇ ਐਪਿਕ ਇਤਿਹਾਸ \ਰਾਜਤ੍ਰੰਗਣੀ ਦਾ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ ਭਾਰਤ ਦੀ ਆਜ਼ਾਦੀ ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿੱਚ ਲਖਨਊ ਜੇਲ੍ਹ ਵਿੱਚ ਉਸ ਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।

 
ਨੈਨਤਾਰਾ ਸਹਿਗਲ ਦਿੱਲੀ ਵਿਖੇ 2007 ਨਵੰਬਰ ਵਿੱਚ ਹਾਰਪਰਪੇਰੈਨੀਅਲ ਦੇ 'ਮਿਸਟੇਕਨ ਆਈਡੈਂਟਿਟੀ' ਦੇ ਉਦਘਾਟਨ ਸਮੇਂ

ਹਵਾਲੇਸੋਧੋ