ਨੇਲੀ ਕਿਮ ਫਰਟਾਡੋ (English: Nelly Kim Furtado, ਜਨਮ 2 ਦਸੰਬਰ 1978) ਇੱਕ ਕੈਨੇਡੀਆਈ ਗਾਇਕ-ਗੀਤਕਾਰ, ਰੇਕਾਰਡ ਨਿਰਮਾਤਾ, ਸੰਗੀਤਕਾਰ, ਤੇ ਅਭਿਨੇਤਰੀ ਹੈ। ਫਰਟਾਡੋ ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਵਿੱਚ ਪਲੀ ਵਧੀ ਹੈ।

ਨੇਲੀ ਫਰਟਾਡੋ
ਨੇਲੀ ਫਰਟਾਡੋ 2010 ਦੇ ਵਿੱਚ
ਨੇਲੀ ਫਰਟਾਡੋ 2010 ਦੇ ਵਿੱਚ
ਜਾਣਕਾਰੀ
ਜਨਮ ਦਾ ਨਾਮਨੇਲੀ ਕਿਮ ਫਰਟਾਡੋ
ਜਨਮ (1978-12-02) ਦਸੰਬਰ 2, 1978 (ਉਮਰ 45)
ਮੂਲਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ, ਕੈਨੇਡਾ
ਵੰਨਗੀ(ਆਂ)ਪੋਪ, ਰੋਕ, ਲੋਕਗੀਤ, ਆਰ ਐਂਡ ਬੀ, ਲੈਟਿਨ ਪੋਪ, ਹਿਪ ਹੋਪ, ਡਾਂਸ ਪੋਪ, ਵਿਸ਼ਵ ਸੰਗੀਤ
ਕਿੱਤਾਗਾਇਕ-ਗੀਤਕਾਰ, ਰੇਕਾਰਡ ਨਿਰਮਾਤਾ, ਸੰਗੀਤਕਾਰ, ਅਭਿਨੇਤਰੀ
ਸਾਜ਼ਆਵਾਜ, ਗਿਟਾਰ, ਕੀਬੋਰਡ, ਉਕੁਲੇਲੇ, ਟ੍ਰੋਮਬੋਨ
ਸਾਲ ਸਰਗਰਮ1996–ਵਰਤਮਾਨ
ਲੇਬਲਡ੍ਰੀਮਵਰਕਸ, ਗੇਫੇਨ, ਐਮ॰ਐਮ॰ਜੀ, ਯੂਨਿਵਰਸਲ ਮਿਊਜਿਕ ਲੈਟਿਨੋ
ਵੈਂਬਸਾਈਟNellyFurtado.com

ਫਰਟਾਡੋ ਨੂੰ ਪ੍ਰਸਿੱਧੀ ਆਪਣੇ ਪਹਿਲਾਂ ਅਲਬਮ ਵੋਆ, ਨੇਲੀ! ਤੇ ਉਸ ਦੇ ਏਕਲ ਗੀਤ "ਆਈ ਐਮ ਲਾਈਕ ਅ ਬਰਡ" ਨਾਲ ਮਿਲੀ ਜਿਨ੍ਹੇ ਉਨ੍ਹਾਂ ਨੂੰ 2001 ਸਾਲ ਦੇ ਏਕਲ ਗੀਤ ਦਾ ਜੂਨਾਂ ਪੁਰਸਕਾਰ ਅਤੇ 2002 ਦਾ ਸਭ ਤੋਂ ਵਧੀਆ ਤੀਵੀਂ ਪੋਪ ਵੋਕਲ ਪਰਫੋਰਮੰਸ ਦਾ ਗ੍ਰੈਮੀ ਪੁਰਸਕਾਰ ਜਿਤਵਾਇਆ। ਇਸ ਦੇ ਵਿੱਚ ਦੋ ਅਤੇ ਅੰਤਰਰਾਸ਼ਟਰੀ ਏਕਲ ਗੀਤ ਸਨ: "ਟਰਨ ਆਫ ਦ ਲਾਈਟ" ਅਤੇ "ਸ਼ੀਟ ਆਨ ਦ ਰੇਡੀਓ (ਰਿਮੇਂਬਰ ਦ ਡੇਜ)"। ਆਪਣੀ ਧੀ ਨੇਵਿਸ ਦੇ ਜਨਮ ਦੇ ਬਾਅਦ ਉਨ੍ਹਾਂ ਨੇ ਆਪਣਾ ਦੂਜਾ ਸਟੂਡੀਓ ਅਲਬਮ ਫੋਕਲੋਰ ਰਿਲੀਜ ਕੀਤਾ। ਇਹ ਵਪਾਰਕ ਦ੍ਰਸ਼ਟੀ ਤੋਂ ਅਮਰੀਕਾ ਵਿੱਚ ਘੱਟ ਸਫਲ ਰਿਹਾ। ਇਸ ਦੇ ਵਿੱਚ ਤਿੰਨ ਅੰਤਰਰਾਸ਼ਟਰੀ ਏਕਲ ਗੀਤ ਸਨ: "ਪਾਵਰਲੇਸ (ਸੇ ਵਾਟ ਯੂ ਵਾਂਟ)", "ਟ੍ਰਾਈ" ਅਤੇ "ਫੋਰਕਾ"।

2006 ਦੀਆਂ ਗਰਮੀਆਂ ਵਿੱਚ ਉਨ੍ਹਾਂ ਨੇ ਉਸ ਦਾ ਤੀਜਾ ਸਟੂਡੀਓ ਅਲਬਮ "ਲੂਜ" ਰਿਲੀਜ ਕੀਤਾ। ਇਹ ਹੁਣ ਤੱਕ ਉਹਨਾਂ ਦਾ ਵਿਸ਼ਵਭਰ ਵਿੱਚ ਸਭ ਤੋਂ ਸਫਲ ਅਲਬਮ ਹੈ। ਇਸ ਦੇ ਵਿੱਚ ਪਹਿਲਾਂ ਕ੍ਰਮਾਂਕ ਦੇ ਹੀਟ ਗੀਤ "ਪ੍ਰੋਮਿਸ਼ਿਅਸ", "ਮੈਨਇਟਰ", "ਸੇ ਇਟ ਰਾਈਟ" ਅਤੇ "ਆਲ ਦ ਗੁਡ ਥਿੰਗਸ (ਕਮ ਟੂ ਏਨ ਏਂਡ)" ਸ਼ਾਮਿਲ ਹੈ। ਤਿੰਨ ਸਾਲਾਂ ਦੇ ਵਿਰਾਮ ਦੇ ਬਾਅਦ ਸਤੰਬਰ 2009 ਵਿੱਚ ਉਨ੍ਹਾਂ ਨੇ ਆਪਣਾ ਸਪੈਨਿਸ਼ ਅਲਬਮ "ਮੀ ਪਲਾਨ" ਆਪਣੇ ਪਹਿਲਾਂ ਸਪੈਨਿਸ਼ ਗੀਤ "ਮਾਨੋਸ ਅਲ ਐਰੇ" ਨਾਲ ਰਿਲੀਜ ਕੀਤਾ। ਇਸ ਦੇ ਵਿੱਚ "ਮਿਆਸ" ਅਤੇ" ਬਾਜਾਂ ਓਤਰਾ ਲੁਜ" ਬਾਕੀ ਗੀਤ ਸਨ। "ਮੀ ਪਲਾਨ" ਲਈ ਨੇਲੀ ਨੂੰ ਸਭ ਤੋਂ ਵਧੀਆ ਤੀਵੀਂ ਪੋਪ ਵੋਕਲ ਅਲਬਮ ਦੇ ਲੇਟਿਨ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 26 ਅਕਤੂਬਰ ਨੂੰ ਇੱਕ ਰੀਮਿਕਸ ਅਲਬਮ ਮੀ "ਪਲਾਨ ਰਿਮਿਕਸੇਸ ਰਿਲੀਜ" ਕੀਤਾ ਗਿਆ। ਇੱਕ ਮਹੀਨਾ ਬਾਅਦ 12 ਨਵੰਬਰ 2010 ਨੂੰ ਫਰਟਾਡੋ ਨੇ ਆਪਣਾ ਪਹਿਲਾ ਸਭ ਤੋਂ ਵਧੀਆ ਹੀਟ ਗੀਤਾਂ ਦਾ ਅਲਬਮ "ਦ ਬੇਸਟ ਆਫ ਨੇਲੀ ਫਰਟਾਡੋ" ਰਿਲੀਜ ਕੀਤਾ।

ਬਾਹਰੀ ਕੜੀਆਂ

ਸੋਧੋ