ਨੰਦਨ ਨੀਲੇਕਣੀ
ਨੰਦਨ ਨੀਲੇਕਣੀ ਇੰਫੋਸਿਸ ਦੇ ਸਹਿ-ਪ੍ਰਧਾਨ ਅਤੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਹਨ। ਭਾਰਤ ਸਰਕਾਰ ਨੇ ਦੇਸ਼ ਦੇ ਹਰ ਨਾਗਰਿਕ ਨੂੰ ਇੱਕ ਵਿਸ਼ੇਸ਼ ਪਹਿਚਾਣ ਅੰਕ ਜਾਂ ਯੂਨਿਕ ਆਇਡੈਂਟੀਫਿਕੇਸ਼ਨ ਨੰਬਰ ਪ੍ਰਦਾਨ ਕਰਨ ਲਈ ਪ੍ਰਸਤਾਵਿਤ ਯੂਆਈਡੀ ਅਥਾਰਟੀ ਅਤੇ ਵਿਸ਼ੇਸ਼ ਪਛਾਣ ਅਥਾਰਟੀ ਦਾ ਗਠਨ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਨੰਦਨ ਨੀਲੇਕਣੀ ਇਸ ਦੇ ਪਹਿਲੇ ਪ੍ਰਧਾਨ ਹੋਣਗੇ। ਨੀਲੇਕਣੀ ਦਾ ਰੈਂਕ ਕੈਬੀਨਟ ਪੱਧਰ ਦਾ ਹੋਵੇਗਾ। ਇਹ ਅਥਾਰਟੀ ਇੱਕ ਡਾਟਾ ਬੇਸ ਤਿਆਰ ਕਰੇਗੀ ਅਤੇ ਹਰ ਇੱਕ ਨਾਗਰਿਕ ਲਈ ਇੱਕ ਵਿਸ਼ੇਸ਼ ਪਛਾਣ ਅੰਕ ਪ੍ਰਦਾਨ ਕਰੇਗਾ। ਇਸ ਨੰਬਰ ਦੇ ਆਧਾਰ ਉੱਤੇ ਉਸ ਨਾਗਰਿਕ ਦੀ ਪੂਰੀ ਜਾਣਕਾਰੀ ਸਰਕਾਰ ਦੇ ਕੋਲ ਉਪਲੱਬਧ ਹੋਵੇਗੀ। ਇਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ 2006 ਵਿੱਚ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਕਰਨਾਟਕ ਤੋਂ ਹਨ।
ਨੰਦਨ ਐਮ ਨੀਲੇਕਣੀ | |
---|---|
ਜਨਮ | 2 ਜੂਨ, 1955 |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਬਿਸ਼ਪ ਕਾਟਨ ਬੁਆਏ'ਜ ਸਕੂਲ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਬੰਬੇ |
ਪੇਸ਼ਾ | ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਇੰਡੀਆ (UIDAI) ਦੇ ਪ੍ਰਧਾਨ |
ਰਾਜਨੀਤਿਕ ਦਲ | ਭਾਰਤੀ ਰਾਸ਼ਟਰੀ ਕਾਂਗਰਸ |