ਦਸਤਾਰ

ਸਿੱਖਾਂ ਵੱਲੋਂ ਬੰਨੀਂ ਜਾਣ ਵਾਲੀ ਪੱਗ
(ਪਗੜੀ ਤੋਂ ਮੋੜਿਆ ਗਿਆ)

ਇੱਕ ਪੱਗ ( ਫਾਰਸੀ دولبند‌ ਤੋਂ, ਦੁਲਬੰਦ ; ਮੱਧ ਫ੍ਰੈਂਚ ਪੱਗੜੀ ਰਾਹੀਂ) ਇੱਕ ਕਿਸਮ ਦਾ ਹੈਡਵੀਅਰ ਹੈ ਜੋ ਕੱਪੜੇ ਦੀ ਹਵਾ 'ਤੇ ਅਧਾਰਤ ਹੈ। ਬਹੁਤ ਸਾਰੀਆਂ ਭਿੰਨਤਾਵਾਂ ਦੀ ਵਿਸ਼ੇਸ਼ਤਾ, ਇਸ ਨੂੰ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਦੁਆਰਾ ਰਵਾਇਤੀ ਹੈੱਡਵੀਅਰ ਵਜੋਂ ਪਹਿਨਿਆ ਜਾਂਦਾ ਹੈ। [1] ਪ੍ਰਮੁੱਖ ਦਸਤਾਰ ਪਹਿਨਣ ਵਾਲੀਆਂ ਪਰੰਪਰਾਵਾਂ ਵਾਲੇ ਭਾਈਚਾਰਿਆਂ ਨੂੰ ਭਾਰਤੀ ਉਪ ਮਹਾਂਦੀਪ, ਦੱਖਣ-ਪੂਰਬੀ ਏਸ਼ੀਆ, ਅਰਬ ਪ੍ਰਾਇਦੀਪ, ਮੱਧ ਪੂਰਬ, ਬਾਲਕਨ, ਕਾਕੇਸ਼ਸ, ਮੱਧ ਏਸ਼ੀਆ, ਉੱਤਰੀ ਅਫਰੀਕਾ, ਪੱਛਮੀ ਅਫਰੀਕਾ, ਪੂਰਬੀ ਅਫਰੀਕਾ, ਅਤੇ ਕੁਝ ਤੁਰਕੀ ਲੋਕਾਂ ਵਿੱਚ ਪਾਇਆ ਜਾ ਸਕਦਾ ਹੈ। ਰੂਸ ਦੇ ਨਾਲ ਨਾਲ ਅਸ਼ਕੇਨਾਜ਼ੀ ਯਹੂਦੀ

ਮੁਹੰਮਦ ਅਲੀਮ ਖਾਨ ( ਬੁਖਾਰਾ ਦੀ ਅਮੀਰਾਤ ਦੇ ਆਖਰੀ ਅਮੀਰ ) ਨੇ 1911 ਵਿੱਚ ਪੱਗ ਬੰਨ੍ਹੀ ਹੋਈ ਸੀ।

ਕੇਸਕੀ ਇੱਕ ਕਿਸਮ ਦੀ ਪੱਗ ਹੈ, ਕੱਪੜੇ ਦਾ ਇੱਕ ਲੰਬਾ ਟੁਕੜਾ ਇੱਕ ਰਵਾਇਤੀ "ਸਿੰਗਲ ਪੱਗ" ਦੀ ਲਗਭਗ ਅੱਧੀ ਲੰਬਾਈ, ਪਰ ਇੱਕ ਡਬਲ-ਚੌੜਾਈ ਵਾਲੀ "ਡਬਲ ਪੱਗ" (ਜਾਂ ਡਬਲ ਪੱਤੀ ) ਬਣਾਉਣ ਲਈ ਕੱਟਿਆ ਅਤੇ ਸਿਲਾਈ ਨਹੀਂ ਕੀਤੀ ਜਾਂਦੀ। [2]

ਸਿੱਖ ਮਰਦਾਂ ਵਿੱਚ ਪੱਗ ਬੰਨ੍ਹਣਾ ਆਮ ਗੱਲ ਹੈ, ਅਤੇ ਕਦੇ-ਕਦਾਈਂ ਔਰਤਾਂ ਵਿੱਚ। [3] ਇਹ ਹਿੰਦੂ ਭਿਕਸ਼ੂਆਂ ਦੁਆਰਾ ਵੀ ਪਹਿਨਿਆ ਜਾਂਦਾ ਹੈ। ਹੈੱਡਗੇਅਰ ਇੱਕ ਧਾਰਮਿਕ ਰੀਤ ਵਜੋਂ ਵੀ ਕੰਮ ਕਰਦਾ ਹੈ, ਜਿਸ ਵਿੱਚ ਸ਼ੀਆ ਮੁਸਲਮਾਨ ਵੀ ਸ਼ਾਮਲ ਹਨ, ਜੋ ਦਸਤਾਰ ਪਹਿਨਣ ਨੂੰ ਸੁੰਨਤ ਮੁਅੱਕਦਾ (ਪੁਸ਼ਟੀ ਪਰੰਪਰਾ) ਮੰਨਦੇ ਹਨ। [4] ਦਸਤਾਰ ਵੀ ਸੂਫ਼ੀ ਵਿਦਵਾਨਾਂ ਦਾ ਪਰੰਪਰਾਗਤ ਸਿਰਪਾਉ ਹੈ। ਇਸ ਤੋਂ ਇਲਾਵਾ, ਧਾਰਮਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ, ਪਗੜੀ ਅਕਸਰ ਕੁਲੀਨ ਲੋਕਾਂ ਦੁਆਰਾ ਪਹਿਨੀ ਜਾਂਦੀ ਹੈ।

ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮਦਦ ਕਰਦੀ ਹੈ।

ਵੈਲ ਸਿਰ ਉੱਪਰ ਸਫੈਦ, ਰੰਗਦਾਰ ਜਾਂ ਛੀਂਟ ਦੇ 5 ਕੁ ਮੀਟਰ ਦੇ ਬੰਨ੍ਹੇ ਮਲਮਲ, ਜਾਂ ਹੋਰ ਕਿਸਮ ਦੇ ਕੱਪੜੇ, ਬਸਤਰ ਨੂੰ ਪੱਗ ਕਹਿੰਦੇ ਹਨ। ਕਈ ਇਲਾਕਿਆਂ ਵਿਚ ਪੱਗ ਨੂੰ ਪੱਗੜੀ, ਸਾਫਾ ਅਤੇ ਦਸਤਾਰ ਵੀ ਕਿਹਾ ਜਾਂਦਾ ਹੈ। ਸਭ ਤੋਂ ਮਹਿੰਗੀ ਪੱਗ ਟਸਰੀ ਦੀ ਪੱਗ ਹੁੰਦੀ ਹੈ, ਜਿਹੜੀ ਖ਼ਾਸ-ਖ਼ਾਸ ਮੌਕਿਆਂ ਤੇ ਹੀ ਬੰਨ੍ਹੀ ਜਾਂਦੀ ਹੈ। ਚੀਰੇ ਵਾਲੀ ਪੱਗ ਤੇ ਟੌਰੇ ਵਾਲੀ ਪੱਗ ਦੀ ਵੀ ਕਿਸੇ ਸਮੇਂ ਬਹੁਤ ਚੜ੍ਹਤ ਰਹੀ ਹੈ। ਨਿਹੰਗ ਸਿੰਘਾਂ ਦੀ ਨੀਲੀ ਪੱਗ ਬੰਨ੍ਹਣ ਦਾ ਆਪਣਾ ਹੀ ਤਰੀਕਾ ਹੈ। ਕੂਕਿਆਂ ਦਾ ਚਿੱਟੀ ਪੱਗ ਬੰਨ੍ਹਣ ਦਾ ਆਪਣਾ ਢੰਗ ਹੈ। ਮਿਲਟਰੀ ਵਾਲਿਆਂ ਦੀ ਪੱਗ ਦਾ ਆਪਣਾ ਹੀ ਰੰਗ ਹੈ ਤੇ ਆਪਣਾ ਹੀ ਬੰਨ੍ਹਣ ਦਾ ਢੰਗ ਹੈ। ਹਿੰਦੂਆਂ ਵਿਚ ਵਿਆਹ ਸਮੇਂ ਮੁੰਡੇ/ ਕੁੜੀ ਦੇ ਪਿਤਾ, ਚਾਚੇ, ਤਾਏ, ਮਾਮੇ, ਜੀਜੇ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਗੁਲਾਬੀ ਪੱਗ ਬੰਨ੍ਹਣ ਦਾ ਰਿਵਾਜ ਰਿਹਾ ਹੈ। ਪਹਿਲੇ ਸਮਿਆਂ ਵਿਚ ਲਾੜੇ ਦੀ ਪੱਗ ਨਾਲ ਵਿਆਹ ਕਰਨ ਦਾ ਰਿਵਾਜ ਵੀ ਰਿਹਾ ਹੈ।

ਪੱਗ ਨੂੰ ਇੱਜਤ, ਮਾਣ, ਸਵੈ-ਮਾਣ, ਸਤਿਕਾਰ ਦਾ ਚਿੰਨ੍ਹ, ਨਿਸ਼ਾਨੀ ਮੰਨੀ ਜਾਂਦੀ ਹੈ। ਕਿਸੇ ਜਿਗਰੀ ਮਿੱਤਰ ਨਾਲ ਆਪਸ ਵਿਚ ਪੱਗ ਵਟਾ ਕੇ ਪੱਗਵੱਟ ਭਰਾ ਬਣਾਏ ਜਾਂਦੇ ਹਨ। ਪੱਗ ਦੀ ਰਾਖੀ ਲਈ ਲੜਾਈਆਂ ਤੇ ਕਤਲ ਤੱਕ ਹੋ ਜਾਂਦੇ ਹਨ। ਜਦ ਕਿਸੇ ਪਰਿਵਾਰ ਵਿਚ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਦੇ ਭੋਗ ਸਮੇਂ ਉਸ ਦੇ ਲੜਕਿਆਂ ਨੂੰ ਉਨ੍ਹਾਂ ਦੇ ਸਹੁਰੇ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਪੱਗ ਦਿੰਦੇ ਹਨ। ਹੁਣ ਪੱਗ ਅੱਠ/ਨੌ ਕੁ ਮੀਟਰ ਦੀ ਹੁੰਦੀ ਹੈ ਜਿਹੜੀ ਦੋ ਪੱਟ ਜੋੜ ਕੇ ਬਣਾਈ ਜਾਂਦੀ ਹੈ। ਹੁਣ ਦੇ ਬਹੁਤੇ ਮੁੰਡੇ ਸਿਰ ਮੁਨਾਈ ਜਾਂਦੇ ਹਨ। ਇਸ ਲਈ ਹੁਣ ਪੱਗ ਬੰਨ੍ਹਣ ਦਾ ਰਿਵਾਜ ਦਿਨੋਂ-ਦਿਨ ਘੱਟ ਰਿਹਾ ਹੈ।[5]

ਇਤਿਹਾਸ

ਸੋਧੋ
 
ਬਰੇਨ ਗੰਨ ਨਾਲ ਇਟਾਲੀਅਨ ਮੁਹਿੰਮ ਵਿੱਚ ਭਾਰਤੀ ਸਿੱਖ ਸਿਪਾਹੀ

ਦਸਤਾਰ ਦਾ ਕੋਈ ਨਿਸ਼ਚਿਤ ਕਾਲ ਆਰੰਭ ਨਹੀਂ ਹੈ। ਪਰ ਖੋਜ ਸਾਧਨਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਪੱਗੜੀ ਕਿਸੇ ਨਾ ਕਿਸੇ ਰੂਪ ਵਿੱਚ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਵੀ ਬਝੱਦੀ ਰਹੀ ਹੈ। ਸਾਡੇ ਗੁਆਂਢੀ ਰਾਜ ਚੀਨ ਵਿੱਚ ਪੱਗੜੀ ਈਸਾ ਮਸੀਹ ਤੋਂ ਵੀ ਹਜ਼ਾਰਾ ਸਾਲ ਪਹਿਲਾਂ ਬਝੱਦੀ ਰਹੀ ਹੈ। ਇਸ ਦਾ ਸਭ ਤੋ ਵੱਧ ਵੱਡਾ ਪ੍ਰਮਾਨ ਚੀਨ ਚ 184 ਈਸਵੀ ਪੂਰਵ ਵਿੱਚ ਕੀਤਾ ਗਿਆ ਵਿਦਰੋਹ ਸੀ। ਸਿੱਖ ਧਰਮ ਦਾ ਦਸਤਾਰ ਨਾਲ ਸਬੰਧ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਰਿਹਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਤਾਰ ਜਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਹਿਬਾਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵਾਲ ਨਾ ਕਟਾਉਣ ਦੀ ਅਤੇ ਬਾਣੀ ਦੇ ਨਾਲ-ਨਾਲ ਬਾਣੇ ਵਿੱਚ ਪੂਰਨ ਹੋਣ ਦੀ ਵੀ ਹਦਾਇਤ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਉਹਨਾਂ ਨੂੰ ਸਿੱਖ ਨਾਲੋਂ ਸਿੱਖ ਦੀ ਰਹਿਤ ਜਿਆਦਾ ਪਿਆਰੀ ਹੈ।

ਸਿੱਖ ਗੁਰੂਆਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਸਾਰੀਆਂ ਮਹੱਤਵਪੂਰਣ ਸ਼ਖਸ਼ੀਅਤਾਂ ਦਸਤਾਰ-ਧਾਰੀ ਰਹੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਸ਼ਾਨਦਾਰ ਦਸਤਾਰਾਂ ਵਿੱਚ ਦਿਖਾਈ ਦਿੰਦੇ ਹਨ।

ਅਜੋਕੇ ਸਮੇਂ ਵਿੱਚ ਵੀ ਸਿੱਖਾਂ ਨੇ ਆਪਣਾ ਦਸਤਾਰ ਦਾ ਹੱਕ ਹਾਸਲ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ।

ਸੱਭਿਆਚਾਰ ਵਿੱਚ ਸਥਾਨ

ਸੋਧੋ
 
ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ-ਸ਼ਾਸ਼ਤਰੀ: ਸ੍ਰ. ਮਨਮੋਹਨ ਸਿੰਘ

ਪੱਗਾਂ ਦੀ ਸ਼ੁਰੂਆਤ ਮੱਧ ਪੂਰਬ ਵਿੱਚ ਹੋਈ ਸੀ। [6] ਕੁਝ ਪ੍ਰਾਚੀਨ ਸਭਿਅਤਾਵਾਂ ਜਿਵੇਂ ਕਿ ਮੇਸੋਪੋਟੇਮੀਆ, ਸੁਮੇਰੀਅਨ, ਅਤੇ ਬੇਬੀਲੋਨੀਅਨ ਨੇ ਸਪੱਸ਼ਟ ਤੌਰ 'ਤੇ ਪੱਗਾਂ ਦੀ ਵਰਤੋਂ ਕੀਤੀ ਸੀ। [7][8][9] 400-600 ਦੀ ਮਿਆਦ ਵਿੱਚ ਬਿਜ਼ੰਤੀਨੀ ਫੌਜ ਦੇ ਸਿਪਾਹੀਆਂ ਦੁਆਰਾ,[10] ਅਤੇ ਨਾਲ ਹੀ ਬਿਜ਼ੰਤੀਨੀ ਨਾਗਰਿਕਾਂ ਦੁਆਰਾ 10ਵੀਂ ਸਦੀ ਦੇ ਕੈਪਾਡੋਸੀਆ ਪ੍ਰਾਂਤ ਵਿੱਚ ਯੂਨਾਨੀ ਫ੍ਰੇਸਕੋ ਵਿੱਚ ਦਰਸਾਇਆ ਗਿਆ ਹੈ, ਜਿਸਨੂੰ ਫਾਕੇਓਲਿਸ ਕਿਹਾ ਜਾਂਦਾ ਹੈ। ਆਧੁਨਿਕ ਤੁਰਕੀ ਵਿੱਚ,[11] ਜਿੱਥੇ ਇਹ ਅਜੇ ਵੀ 20ਵੀਂ ਸਦੀ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਗ੍ਰੀਕ ਬੋਲਣ ਵਾਲੇ ਵੰਸ਼ਜਾਂ ਦੁਆਰਾ ਪਹਿਨਿਆ ਜਾਂਦਾ ਸੀ। ਇਸਲਾਮੀ ਪੈਗੰਬਰ, ਮੁਹੰਮਦ, ਜੋ 570-632 ਤੱਕ ਰਹਿੰਦਾ ਸੀ, ਨੇ ਸਫੈਦ, ਸਭ ਤੋਂ ਪਵਿੱਤਰ ਰੰਗ ਵਿੱਚ ਇੱਕ ਪੱਗ ਬੰਨ੍ਹੀ ਸੀ। ਦਸਤਾਰ ਦੀ ਸ਼ੈਲੀ ਉਸ ਨੇ ਪੇਸ਼ ਕੀਤੀ ਸੀ, ਜਿਸ ਦੇ ਦੁਆਲੇ ਕੱਪੜੇ ਨਾਲ ਬੰਨ੍ਹੀ ਹੋਈ ਟੋਪੀ ਸੀ; ਇਸ ਸਿਰਲੇਖ ਨੂੰ ਇਮਾਮਾ ਵਜੋਂ ਜਾਣਿਆ ਜਾਂਦਾ ਹੈ ਅਤੇ ਪੂਰੇ ਇਤਿਹਾਸ ਵਿੱਚ ਮੁਸਲਮਾਨ ਰਾਜਿਆਂ ਅਤੇ ਵਿਦਵਾਨਾਂ ਦੁਆਰਾ ਇਸ ਦੀ ਨਕਲ ਕੀਤੀ ਗਈ ਸੀ। ਸ਼ੀਆ ਪਾਦਰੀ ਅੱਜ ਚਿੱਟੀ ਪੱਗ ਬੰਨ੍ਹਦੇ ਹਨ ਜਦੋਂ ਤੱਕ ਉਹ ਪੈਗੰਬਰ ਮੁਹੰਮਦ ਜਾਂ ਸੱਯਦ ਦੇ ਵੰਸ਼ਜ ਨਹੀਂ ਹਨ, ਇਸ ਸਥਿਤੀ ਵਿੱਚ ਉਹ ਕਾਲੀ ਪੱਗ ਪਹਿਨਦੇ ਹਨ। ਬਹੁਤ ਸਾਰੇ ਮੁਸਲਿਮ ਮਰਦ ਹਰੇ ਰੰਗ ਦੇ ਪਹਿਨਣ ਦੀ ਚੋਣ ਕਰਦੇ ਹਨ, ਕਿਉਂਕਿ ਇਹ ਫਿਰਦੌਸ ਨੂੰ ਦਰਸਾਉਂਦਾ ਹੈ, ਖਾਸ ਕਰਕੇ ਸੂਫੀਵਾਦ ਦੇ ਪੈਰੋਕਾਰਾਂ ਵਿੱਚ। ਉੱਤਰੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ, ਜਿੱਥੇ ਨੀਲਾ ਆਮ ਹੈ, ਪੱਗ ਦੀ ਛਾਂ ਪਹਿਨਣ ਵਾਲੇ ਦੇ ਕਬੀਲੇ ਨੂੰ ਦਰਸਾਉਂਦੀ ਹੈ।[12] ਧਾਰਮਿਕ ਨਿਸ਼ਾਨੀ ਹੋਣ ਦੇ ਨਾਲ-ਨਾਲ ਪੱਗੜੀ ਦਾ ਸੱਭਿਆਚਾਰ ਵਿੱਚ ਵੀ ਮਹੱਤਵਪੂਰਣ ਸਥਾਨ ਰਿਹਾ ਹੈ। ਸਾਲ 13 ਅਪ੍ਰੈਲ ਨੂੰ ਦਸਤਾਰ ਦਿਵਸ ਮਨਾਇਆ ਜਾਂਦਾ ਹੈ।

ਦਸਤਾਰ ਸਭਿਆਚਾਰ ਸਮਾਜਿਕ ਪਰਿਪੇਖ,ਪਂਜਾਬੀ ਪਹਿਰਾਵਾ ਭਾਵੇਂ ਕਿ ਅੰਦਰੂਨੀ ਅਤੇ ਬਹਿਰੂਨੀ ਪ੍ਰਵਾਨ ਬਹਿਰੂਨੀ ਪ੍ਰਭਾਵਾਂ ਆਧੀਨ ਬਦਲਦਾ ਰਹਿੰਦਾ ਹੈ।

ਪ੍ਰੰਤੂ ਫਿਰ ਵੀ ਪੰਜਾਬੀ ਪੱਗੜੀ ਤੇ ਪੰਜਾਬਣ ਦੀ ‘ਚੁੰਨੀ’ ਦੋਹਾਂ ਨੂੰ ਇੱਜਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਪੱਗ ਪੰਜਾਬ ਵਿੱਚ ਲੰਮੇ ਤੋ ਇੱਜਤ ਅਤੇ ਸਮਾਜਿਕ ਰੁਤਵੇ ਨਾਲ ਜੁੜੀ ਰਹੀ ਹੈ। ਕਿਸੇ ਵੀ ਸਮਾਜ ਵਿੱਚ ਜੰਮਣ, ਵਿਆਹੁਣ ਅਤੇ ਮਰਨ ਸਮੇ, ਇੱਜਤ ਆਬਰੂ ਦੀ ਪ੍ਰਤੀਕ ਦਸਤਾਰ ਸਿੱਖ ਧਰਮ ਵਿਚ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਸਮੇਂ ਤੋਂ ਪ੍ਰਚਲਿਤ ਸੀ, ਉਸ ਸਮੇਂ ਵਿੱਚ ਇਹ ਵੱਡਪਣ ਦੇ ਪ੍ਰਤੀਕ ਵਜੋ ਸਰੋਪੇ ਵਜੋ ਦਿਤੀ ਜਾਂਦੀ ਸੀ।

ਪੱਗ ਵਟਾਉਣੀ

ਸੋਧੋ

ਪੰਜਾਬ ਵਿੱਚ ਪੁਰਾਣੇ ਸਮਿਆਂ ਤੋਂ ਹੀ ਅਤੇ ਅਜੋਕੇ ਸਮੇਂ ਵਿੱਚ ਵੀ ਪੱਗ ਵਟਾਉਣ ਦੀ ਰੀਤ ਪ੍ਰਚਿਲਤ ਹੈ। ਪੱਗ ਵਟਾਉਣ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ ਅਤੇ ਗੂੜ੍ਹੇ ਸਬੰਧ ਸਥਾਪਿਤ ਹੋ ਜਾਂਦੇ ਹਨ।

ਜਿੰਮੇਂਵਾਰੀ ਦੀ ਨਿਸ਼ਾਨੀ

ਸੋਧੋ

ਪੱਗ ਬੰਨਣ ਨਾਲ ਮਾਣ-ਸਨਮਾਨ ਅਤੇ ਆਤਮ-ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸਿੱਖ ਫੌਜੀਆਂ ਨੇ ਪੱਗਾਂ ਬੰਨ ਕੇ ਹੀ ਹਿੱਸਾ ਲਿਆ। ਮਹਾਨ ਸਾਹਿਤਕਾਰ ਭਾਈ ਰਣਧੀਰ ਸਿੰਘ ਜ੍ਹੇਲ ਵਿੱਚ ਆਪਣਾ ਪੱਗ ਬੰਨਣ ਦਾ ਹੱਕ ਪ੍ਰਾਪਤ ਕਰਨ ਲਈ ਮਰਨ ਵਰਤ ਤੇ ਬੈਠੇ ਅਤੇ ਅੰਤ ਵਿੱਚ ਆਪਣੇ ਮਿਸ਼ਨ ਵਿੱਚ ਸਫਲ ਹੋਏ। ਪੱਛਮੀ ਦੇਸ਼ਾਂ ਵਿੱਚ ਵੀ ਸਿੱਖਾਂ ਨੇ ਪੱਗ ਬੰਨਣ ਦਾ ਹੱਕ ਹਾਸਲ ਕਰਨ ਲਈ ਸਮੇਂ ਸਮੇਂ ਤੇ ਕਾਫੀ ਕਾਨੂੰਨੀ ਲੜਾਈਆਂ ਲੜੀਆਂ ਹਨ।

ਸਰਦਾਰੀ ਦੀ ਨਿਸ਼ਾਨੀ

ਸੋਧੋ

ਇਕ ਸਮਾਂ ਸੀ ਜਦੋਂ ਸਿਰਫ ਰਾਜੇ-ਮਹਾਰਾਜੇ ਹੀ ਪੱਗੜ੍ਹੀ ਪਹਿਨ ਸਕਦੇ ਸਨ। ਮਹਾਰਾਜਾ ਭੁਪਿੰਦਰ ਸਿੰਘ ਨੇ ਪਟਿਆਲਾ ਸ਼ਾਹੀ ਪੱਗ ਦੀ ਸ਼ੁਰੂਆਤ ਕੀਤੀ।

ਰਾਸ਼ਟਰੀ ਸਟਾਈਲ

ਸੋਧੋ

ਸਮਕਾਲੀ ਦਸਤਾਰਾਂ ਕਈ ਆਕਾਰਾਂ, ਆਕਾਰਾਂ ਅਤੇ ਰੰਗਾਂ ਵਿੱਚ ਆਉਂਦੀਆਂ ਹਨ। ਉੱਤਰੀ ਅਫ਼ਰੀਕਾ, ਹਾਰਨ ਆਫ਼ ਅਫ਼ਰੀਕਾ, ਮੱਧ ਪੂਰਬ, ਮੱਧ ਏਸ਼ੀਆ, ਦੱਖਣੀ ਏਸ਼ੀਆ, ਅਤੇ ਫਿਲੀਪੀਨਜ਼ (ਸੁਲੂ) ਵਿੱਚ ਦਸਤਾਰ ਪਹਿਨਣ ਵਾਲੇ ਆਮ ਤੌਰ 'ਤੇ ਕੱਪੜੇ ਦੀਆਂ ਲੰਬੀਆਂ ਪੱਟੀਆਂ ਦੀ ਵਰਤੋਂ ਕਰਦੇ ਹੋਏ, ਹਰੇਕ ਪਹਿਨਣ ਲਈ ਇਸਨੂੰ ਨਵੇਂ ਸਿਰੇ ਤੋਂ ਹਵਾ ਦਿੰਦੇ ਹਨ। ਕੱਪੜੇ ਦੀ ਲੰਬਾਈ ਆਮ ਤੌਰ 'ਤੇ ਪੰਜ ਮੀਟਰ ਤੋਂ ਘੱਟ ਹੁੰਦੀ ਹੈ। ਕੁਝ ਵਿਸਤ੍ਰਿਤ ਦੱਖਣੀ ਏਸ਼ੀਆਈ ਪੱਗਾਂ ਵੀ ਪੱਕੇ ਤੌਰ 'ਤੇ ਬਣਾਈਆਂ ਜਾ ਸਕਦੀਆਂ ਹਨ ਅਤੇ ਇੱਕ ਬੁਨਿਆਦ ਨਾਲ ਸਿਲਾਈਆਂ ਜਾ ਸਕਦੀਆਂ ਹਨ। ਖੇਤਰ, ਸੱਭਿਆਚਾਰ ਅਤੇ ਧਰਮ ਦੇ ਆਧਾਰ 'ਤੇ ਪੱਗਾਂ ਬਹੁਤ ਵੱਡੀਆਂ ਜਾਂ ਕਾਫ਼ੀ ਮਾਮੂਲੀ ਹੋ ਸਕਦੀਆਂ ਹਨ।

ਪੱਗੜੀ ਦੀਆਂ ਕਿਸਮਾਂ

ਸੋਧੋ
 
ਕੈਨੇਡਾ ਦੇ ਦੋ ਪੱਗੜ੍ਹੀ ਧਾਰੀ ਮੈਂਬਰ ਪਾਰਲੀਮੈਂਟ- ਸ੍ਰ. ਗੁਰਬਖਸ਼ ਸਿੰਘ ਮਲ਼੍ਹੀ (ਖੱਬੇ) ਅਤੇ ਸ੍ਰ. ਨਵਦੀਪ ਸਿੰਘ ਬੈਂਸ (ਸੱਜੇ)
 
ਦਸਤਾਰ ਸਜਾਉਣ ਦਾ ਆਮ ਤਰੀਕਾ।

ਮਰਦਾਂ ਦੀ ਦੂਹਰੀ ਪੱਟੀ ਜਾਂ ਨੋਕਦਾਰ ਪੱਗੜ੍ਹੀ

ਸੋਧੋ

ਇਹ ਪੱਗੜ੍ਹੀ ਦਾ ਸਭ ਤੋਂ ਜਿਆਦਾ ਪ੍ਰਚਲਤ ਰੂਪ ਹੈ। ਚੜ੍ਹਦੇ ਪੰਜਾਬ ਵਿੱਚ ਅਤੇ ਸੰਸਾਰ ਭਰ ਵਿੱਚ ਪੰਜਾਬੀ ਇਸ ਤਰ੍ਹਾਂ ਦੀ ਪੱਗੜ੍ਹੀ ਆਮ ਤੌਰ ਤੇ ਬੰਨਦੇ ਹਨ।

ਹੋਰ ਕਿਸਮਾਂ

ਸੋਧੋ

ਪੱਗੜ੍ਹੀ ਦੀਆਂ ਹੋਰ ਕਿਸਮਾਂ ਇਸ ਤਰ੍ਹਾਂ ਹਨ: ਅੰਮ੍ਰਿਤਸਰੀ ਦੁਮਾਲਾ, ਦੁਮਾਲਾ, ਕੇਸਕੀ, ਪਟਕਾ, ਪਟਿਆਲਾ ਸ਼ਾਹੀ ਪੱਗ ਅਤੇ ਪੋਚਵੀਂ

ਪੰਜਾਬੀ ਲੋਕਧਾਰਾ ਵਿੱਚ

ਸੋਧੋ

ਗਨੇਰੀਆਂ ਗਨੇਰੀਆਂ ਗਨੇਰੀਆਂ,
ਨਾਭੀ ਪੱਗ ਨਾ ਬੰਨ ਵੇ,
ਤੈਨੂੰ ਨਜਰਾਂ ਲੱਗਣਗੀਆਂ ਮੇਰੀਆਂ,
ਨਾਭੀ ਪੱਗ ............,

ਗਨੇਰੀਆਂ ਗਨੇਰੀਆਂ ਗਨੇਰੀਆਂ,
ਨਾਭੀ ਪੱਗ ਬੰਨ ਲੈਣ ਦੇ,
ਸਾਡੇ ਖੇਤ ਵਿੱਚ ਮਿਰਚਾ ਬਥੇਰੀਆਂ,
ਨਾਭੀ ਪੱਗ .............,

ਮੇਰੇ ਵੀਰ ਦੀਆਂ ਦੋ ਦੋ ਪੱਗਾਂ,
ਨਾਭੀ ਤੇ ਗੁਲਾਬੀ,
ਛੁੱਟੀ ਆ ਵੀਰਾ,
ਉਡੀਕੇ ਮੇਰੀ ਭਾਬੀ,
ਛੁੱਟੀ ਆ .........,

ਇਹ ਵੀ ਦੇਖੋ

ਸੋਧੋ
  1. "Turbans Facts, information, pictures | Encyclopedia.com articles about Turbans". encyclopedia.com. Retrieved 2016-04-19.
  2. "Oxford Beige Turban". turbanandbeard.com. Archived from the original on 25 August 2019. Retrieved 25 August 2019.
  3. "Do Sikh women have to wear a Turban (Dastaar) as well as men?". Sikh Answers. Archived from the original on 2018-12-25. Retrieved 2016-04-19. {{cite web}}: Unknown parameter |dead-url= ignored (|url-status= suggested) (help)
  4. Haddad, Sh. G. F. "The turban tradition in Islam". Living Islam. Retrieved 5 August 2013.
  5. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  6. {{citation}}: Empty citation (help)
  7. Ethnic Dress in the United States: A Cultural Encyclopedia, page 293, Annette Lynch, Mitchell D. Strauss, Rowman & Littlefield
  8. "P. Ovidius Naso, Metamorphoses, Book 11, line 146". www.perseus.tufts.edu. Retrieved 21 January 2017.
  9. Goldman, Norma; Nyenhuis, Jacob E. (1 January 1982). Latin Via Ovid: A First Course (in ਅੰਗਰੇਜ਼ੀ). Wayne State University Press. ISBN 0814317324. Retrieved 21 January 2017.
  10. D'Amato, Raffaele (10 August 2005). Roman Military Clothing (3): AD 400–640 (in ਅੰਗਰੇਜ਼ੀ). Bloomsbury USA. ISBN 9781841768434. Retrieved 21 January 2017.[permanent dead link]
  11. Condra, Jill (1 January 2008). The Greenwood Encyclopedia of Clothing Through World History: 1801 to the present (in ਅੰਗਰੇਜ਼ੀ). Greenwood Publishing Group. ISBN 9780313336652. Retrieved 21 January 2017.
  12. Hughes, Thomas Patrick. A Dictionary of Islam: Being a Cyclopedia of the Doctrines, Rites, Ceremonies and Customs Together with the Technical and Theological Terms of the Muhammadan Religion. WH Allen & Company, 1895.