ਪਠਾਨਕੇ ਚੀਮਾ
ਪਠਾਨਕੇ ਚੀਮਾ ਤਹਿਸੀਲ ਵਜ਼ੀਰਾਬਾਦ, ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਵਿੱਚ ਅਹਿਮਦ ਨਗਰ ਚੱਠਾ ਦੇ ਪੱਛਮ ਵੱਲ ਇੱਕ ਛੋਟਾ ਜਿਹਾ ਪਿੰਡ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ (ਸੰਯੁਕਤ) ਹੈ। [1] [2] ਬੁਨਿਆਦੀ ਜ਼ਰੂਰੀ ਚੀਜ਼ਾਂ ਲਈ ਲੋਕ ਅਹਿਮਦ ਨਗਰ ਚੱਠਾ ਜਾਂਦੇ ਹਨ। ਪਠਾਨਕੇ ਚੀਮਾ ਨੂੰ ਜਾਣ ਵਾਲ਼ੀ ਇੱਕੋ ਇੱਕ ਸੜਕ ਹੈ। ਪਠਾਨਕੇ ਚੀਮਾ ਦੇ ਪੂਰਬ ਵਾਲੇ ਪਾਸੇ ਅਹਿਮਦ ਨਗਰ ਚੱਠਾ ਅਤੇ ਪੱਛਮ ਵਾਲੇ ਪਾਸੇ ਕੁੱਬ ਪੁਰਾ ਚੀਮਾ ਨਾਲ ਸਿੱਧਾ ਜੁੜਿਆ ਹੋਇਆ ਹੈ। ਪਿੰਡ ਦੀ 80% ਆਬਾਦੀ ਮੁਸਲਿਮ ਅਤੇ 20% ਈਸਾਈ ਹੈ। ਜ਼ਿਆਦਾਤਰ ਲੋਕ ਖੇਤੀ ਕਰਦੇ ਹਨ, ਕੁਝ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਲਈ ਆਪਣੀਆਂ ਛੋਟੀਆਂ ਦੁਕਾਨਾਂ ਹਨ।
ਹਵਾਲੇ
ਸੋਧੋ- ↑ "ECP - Election Commission of Pakistan". Retrieved April 2, 2020.[permanent dead link]
- ↑ "Gujranwala National Assembly Polling Scheme 2018" (PDF). Retrieved April 2, 2020.