ਪਦਮਾਵਤ[1] ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ 1540 ਵਿੱਚ ਸ਼ੇਰ ਸ਼ਾਹ ਸੂਰੀ (1486–1545) ਦੇ ਸਮੇਂ ਦੋਹਾ ਅਤੇ ਚੌਪਈ ਛੰਦ ਵਿੱਚ ਲਿਖਿਆ ਗਿਆ ਇੱਕ ਮਹਾਂਕਾਵਿ ਹੈ। ਇਹ ਅਵਧੀ ਵਿੱਚ ਪਹਿਲੀ ਅਹਿਮ ਰਚਨਾ ਹੈ।[2] ਇਸ ਵਿੱਚ ਚਿਤੌੜ ਦੇ ਰਾਣਾ ਰਤਨ ਸਿੰਘ ਅਤੇ ਰਾਣੀ ਪਦਮਨੀ ਦੇ ਇਸ਼ਕ ਦੀ ਦਾਸਤਾਨ ਬਿਆਨ ਕੀਤੀ ਗਈ ਹੈ ਅਤੇ ਚਿਤੌੜ ਤੇ ਸੁਲਤਾਨ ਅਲਾਉਦੀਨ ਖਿਲਜੀ ਦੇ ਹਮਲੇ ਤੇ ਰਾਜਾ ਦੀਆਂ ਦੂਜੀਆਂ ਲੜਾਈਆਂ ਦਾ ਹਾਲ ਦੀ ਲਿਖਿਆ ਹੈ। ਕਿਤਾਬ ਠੇਠ ਭਾਸ਼ਾ ਵਿੱਚ ਹੈ ਜਿਸ ਵਿੱਚ ਘੱਟ ਹੀ ਕੋਈ ਅਰਬੀ ਫ਼ਾਰਸੀ ਦਾ ਲਫ਼ਜ਼ ਵਰਤਿਆ ਗਿਆ ਹੈ।

"ਕੌਣ ਵਧ ਸੁਹਣੀ, ਮੈਂ ਜਾਂ ਪਦਮਾਵਤੀ? ਰਾਣੀ ਨਾਗਮਤੀ ਆਪਣੇ ਨਵੇਂ ਤੋਤੇ ਨੂੰ ਪੁੱਛਦੀ ਹੈ, ਔਰ ਇਹ ਨਾਪਸੰਦ ਉੱਤਰ ਦਿੰਦਾ ਹੈ।.."; ਪਦਮਾਵਤ ਦਾ ਇੱਕ ਸਚਿਤਰ ਖਰੜਾ, 1750

ਹਵਾਲੇਸੋਧੋ

  1. "पद्मावत / मलिक मोहम्मद जायसी". Archived from the original on 2012-12-14. Retrieved 2013-01-14. {{cite web}}: Unknown parameter |dead-url= ignored (help)
  2. Meyer, William Stevenson; Burn, Richard; Cotton, James Sutherland; Risley, Herbert Hope (1909). "Vernacular Literature". [[The Imperial Gazetteer of India]]. Vol. 2. Oxford University Press. pp. 430–431. {{cite book}}: URL–wikilink conflict (help)