ਪਨਾਬਕਾ ਲਕਸ਼ਮੀ
ਡਾ. ਪਨਾਬਾਕਾ ਲਕਸ਼ਮੀ (ਅੰਗ੍ਰੇਜ਼ੀ: Dr. Panabaka Lakshmi; ਜਨਮ 6 ਅਕਤੂਬਰ 1958) ਇੱਕ ਭਾਰਤੀ ਸਿਆਸਤਦਾਨ ਅਤੇ ਸਾਬਕਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ (2004-2009) ਅਤੇ ਕੇਂਦਰੀ ਟੈਕਸਟਾਈਲ ਰਾਜ ਮੰਤਰੀ (2009-2014) ਹੈ। ਉਹ ਆਂਧਰਾ ਪ੍ਰਦੇਸ਼ ਦੇ ਬਾਪਟਲਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਸੰਯੁਕਤ ਆਂਧਰਾ ਪ੍ਰਦੇਸ਼ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਸੀ। ਹੁਣ ਉਹ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦਾ ਹਿੱਸਾ ਹੈ।[1]
ਡਾ: ਪਨਾਬਾਕਾ ਲਕਸ਼ਮੀ | |
---|---|
ਕੇਂਦਰੀ ਕੱਪੜਾ ਰਾਜ ਮੰਤਰੀ | |
ਦਫ਼ਤਰ ਵਿੱਚ 2009–2014 | |
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ | |
ਦਫ਼ਤਰ ਵਿੱਚ 2004–2009 | |
ਤੋਂ ਬਾਅਦ | ਦਿਨੇਸ਼ ਤ੍ਰਿਵੇਦੀ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 2009–2014 | |
ਤੋਂ ਪਹਿਲਾਂ | ਡੱਗੂਬਤੀ ਪੁਰੰਦਰੇਸ਼ਵਰੀ |
ਤੋਂ ਬਾਅਦ | ਮਲਿਆਦਰੀ ਸ਼੍ਰੀਰਾਮ |
ਨਿੱਜੀ ਜਾਣਕਾਰੀ | |
ਜਨਮ | ਕਵਾਲੀ, ਆਂਧਰਾ ਪ੍ਰਦੇਸ਼ | 6 ਅਕਤੂਬਰ 1958
ਸਿਆਸੀ ਪਾਰਟੀ | ਤੇਲਗੂ ਦੇਸ਼ਮ ਪਾਰਟੀ (From 2019) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਪਨਾਬਾਕਾ ਕ੍ਰਿਸ਼ਨਾਯਾਹ |
ਬੱਚੇ | 2 ਧੀਆਂ |
ਨਿੱਜੀ ਜੀਵਨ
ਸੋਧੋਡਾ. ਪਨਾਬਾਕਾ ਲਕਸ਼ਮੀ ਦਾ ਜਨਮ ਕਵਾਲੀ, ਨੇਲੋਰ (ਆਂਧਰਾ ਪ੍ਰਦੇਸ਼) ਵਿੱਚ ਹੋਇਆ ਸੀ ਅਤੇ ਉਸਨੇ ਡਾ. ਪੀ. ਕ੍ਰਿਸ਼ਨਾਯਾ, ਸਾਬਕਾ ਆਈ.ਆਰ.ਟੀ.ਐਸ. ਨਾਲ ਵਿਆਹ ਕੀਤਾ ਸੀ, ਉਹਨਾਂ ਦੀਆਂ ਦੋ ਧੀਆਂ ਹਨ। ਉਸਨੇ ਆਂਧਰਾ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ ਵਿੱਚ ਐਮ.ਏ. ਕੀਤੀ।[2]
ਕੈਰੀਅਰ
ਸੋਧੋਉਹ ਨੇਲੋਰ ਤੋਂ 11ਵੀਂ, 12ਵੀਂ ਅਤੇ 14ਵੀਂ ਲੋਕ ਸਭਾ ਲਈ ਅਤੇ ਬਾਪਟਲਾ ਤੋਂ 15ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਉਹ ਯੂਪੀਏ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (2004-09), ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਅਤੇ ਕੱਪੜਾ ਮੰਤਰਾਲੇ (2009-14) ਵਿੱਚ ਰਾਜ ਮੰਤਰੀ ਸੀ।[3]
ਉਸਨੇ 2019 ਦੀਆਂ ਲੋਕ ਸਭਾ ਚੋਣਾਂ ਤਿਰੂਪਤੀ ਤੋਂ ਵਾਈਐਸਆਰਸੀਪੀ ਦੇ ਬੱਲੀ ਦੁਰਗਾ ਪ੍ਰਸਾਦ ਰਾਓ ਵਿਰੁੱਧ ਟੀਡੀਪੀ ਉਮੀਦਵਾਰ ਵਜੋਂ ਲੜੀਆਂ।[4] ਹੁਣ ਉਹ ਉਸੇ ਤਿਰੂਪਤੀ ਸੀਟ ਤੋਂ ਉਪ ਚੋਣ ਲੜ ਰਹੀ ਹੈ, ਜੋ ਮੌਜੂਦਾ ਸੰਸਦ ਮੈਂਬਰ ਬੱਲੀ ਦੁਰਗਾ ਪ੍ਰਸਾਦ ਰਾਓ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ।[5]
ਹਵਾਲੇ
ਸੋਧੋ- ↑ Samdani MN (Mar 14, 2019). "Panabaka Lakshmi in TDP: Congress leaders Panabaka Lakshmi, Harsha Kumar join TDP | Vijayawada News - Times of India". The Times of India (in ਅੰਗਰੇਜ਼ੀ). Retrieved 2021-04-20.
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-01-16. Retrieved 2023-03-05.
- ↑ "Minister of State". Ministry of Petroleum and Natural Gas. Archived from the original on 28 September 2013. Retrieved 17 September 2013.
- ↑ "Tirupati Election Results 2019: YSRCP's Balli Durga Prasad Rao has won with 228376 votes". www.timesnownews.com (in ਅੰਗਰੇਜ਼ੀ). Retrieved 2021-04-20.
- ↑ Murali, S. (2021-04-06). "Panabaka Lakshmi blames YSRCP, BJP for rise in prices of essential commodities". The Hindu (in Indian English). ISSN 0971-751X. Retrieved 2021-04-20.