ਪਰਵੀਨ ਸ਼ਾਕਿਰ (Urdu: پروین شاکر) (ਨਵੰਬਰ 24, 1952 – ਦਸੰਬਰ 26, 1994) ਇੱਕ ਉਰਦੂ ਕਵੀ, ਅਧਿਆਪਕ ਅਤੇ ਪਾਕਿਸਤਾਨ ਸਰਕਾਰ ਦੀ ਸਿਵਲ ਅਧਿਕਾਰੀ ਸੀ। ਉਸਦੇ ਪੁਰਖੇ, ਚੰਦਨ ਪੱਟੀ, ਲਹੇਰਿਆ ਸਰਾਯ, ਜਿਲ੍ਹਾ ਦਰਭੰਗਾ(ਬਿਹਾਰ) ਭਾਰਤ ਦੇ ਰਹਿਣ ਵਾਲੇ ਸਨ। 1947 ਦੀ ਭਾਰਤ ਵੰਡ ਤੋਂ ਬਾਅਦ ਉਸਦੇ ਮਾਤਾ-ਪਿਤਾ ਪਾਕਿਸਤਾਨ ਚਲੇ ਗਏ ਸਨ। ਉਸਦੇ ਪਿਤਾ ਸੈਯਦ ਸਾਕ਼ਿਬ ਹੁਸੈਨ ਵੀ ਇਕ ਸ਼ਾਇਰ ਸਨ। ਸ਼ਾਕ਼ਿਰ ਉਨ੍ਹਾਂ ਦਾ ਉਪਨਾਮ ਸੀ। ਇਸੇ ਦੇ ਅਨੁਰੂਪ ਹੀ ਪਰਵੀਨ, ਆਪਣੇ ਨਾਮ ਨਾਲ ਸ਼ਾਕ਼ਿਰ ਲਿਖਦੀ ਸੀ। ਸ਼ੁਰੁਆਤੀ ਦੌਰ ਵਿਚ ਓਹ ਮੀਨਾ ਦੇ ਉਪਨਾਮ ਨਾਲ ਲਿਖਿਆ ਕਰਦੀ ਸੀ। ਉਸਨੇ 15 ਸਾਲਾਂ ਦੀ ਉਮਰ ਵਿਚ ਸ਼ਾਇਰੀ ਲਿਖਣਾ ਆਰੰਭ ਕੀਤਾ ਅਤੇ ਉਸਦੀ ਪਹਿਲੀ ਨਜ਼ਮ ਦੈਨਿਕ ਜੰਗ ਵਿਚ ਪ੍ਰਕਾਸ਼ਿਤ ਹੋਈ। 1968 ਵਿਚ ਜਾਮਿਯਾ ਕਰਾਚੀ ਤੋਂ ਅੰਗ੍ਰੇਜ਼ੀ ਸਾਹਿਤ ਅਤੇ linguistics ਭਾਵ ਭਾਸ਼ਾ-ਵਿਗਿਆਨ ਵਿਚ ਐਮ. ਏ. ਕੀਤੀ। 1971 ਵਿਚ ਪਰਵੀਨ ਨੇ ਜੰਗ ਵਿਚ ਜ਼ਰਾ-ਏ-ਇਬਲਾਗ਼ ਦੇ ਕਿਰਦਾਰ(ਜੰਗ ਵਿਚ ਮੀਡੀਆਦੀ ਭੂਮੀਕਾ) ਦੇ ਵਿਸ਼ੇ ਤੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਹਾਰਵਰਡ ਯੂਨਿਵਰਸਿਟੀ ਅਮਰੀਕਾ ਤੋਂ ਬੈਂਕ ਐਡਮਿਨਿਸਟ੍ਰੇਸ਼ਨ ਵਿਚ ਐਮ.ਏ. ਕੀਤੀ। ਫਿਰ ਉਹ ਅਬਦੁੱਲਾ ਗਰਲਸ ਕਾਲਜ ਵਿਚ ਅੰਗ੍ਰੇਜ਼ੀ ਦੀ ਅਧਿਆਪਿਕਾ ਬਣੀ ਅਤੇ ਬਾਅਦ ਵਿਚ ਸਿਵਲ ਸੇਵਾ ਦੀ ਪ੍ਰੀਖਿਆ ਨੂੰ ਪਾਸ ਕਰਕੇ ਕਸਟਮ ਕਲੈਕਟਰ ਬਣੀ। ਉਸਦਾ ਵਿਆਹ ਉਸਦੀ ਮਾਸੀ ਦੇ ਮੁੰਡੇ ਡਾ. ਨਾਸੀਰ ਅਲੀ ਨਾਲ ਹੋਇਆ, ਲੇਕਿਨ 1987 ਵਿਚ ਉਹ ਉਸਤੋਂ ਅਲਗ ਰਹਿਣ ਲੱਗ ਪਈ। ਇਸ ਸ਼ਾਦੀ ਤੋਂ ਉਸਦੇ ਇਕ ਬੇਟਾ ਮੁਰਾਦ ਪੈਦਾ ਹੋਇਆ। ਪਰਵੀਨ ਅਹਿਮਦ ਨਦੀਮ ਕਾਸਮੀ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇਸੇ ਕਰਕੇ ਉਹ ਉਹਨਾਂ ਨੂੰ ਅਮੁ ਜਾਂ ਕਹਿੰਦੀ ਸੀ। ਉਸ ਨੂੰ ਉਰਦੂ ਦੀ ਵਿਲੱਖਣ ਲਹਿਜੇ ਦੀ ਸ਼ਾਇਰਾ ਹੋਣ ਦੀ ਵਜ੍ਹਾ ਨਾਲ ਬਹੁਤ ਹੀ ਘੱਟ ਅਰਸੇ ਵਿੱਚ ਉਹ ਸ਼ੁਹਰਤ ਹਾਸਲ ਹੋਈ ਜੋ ਬਹੁਤ ਘੱਟ ਲੋਕਾਂ ਨੂੰ ਹਾਸਲ ਹੁੰਦੀ ਹੈ। ਉਹ ਉਰਦੂ ਸ਼ਾਇਰੀ ਵਿੱਚ ਇੱਕ ਯੁੱਗ ਦੀ ਤਰਜਮਾਨੀ ਕਰਦੀ ਹੈ। ਉਸ ਦੀ ਸ਼ਾਇਰੀ ਦਾ ਕੇਂਦਰਬਿੰਦੁ ਇਸਤਰੀ ਰਿਹਾ ਹੈ। ਫ਼ਹਮੀਦਾ ਰਿਆਜ ਦੇ ਅਨੁਸਾਰ ਇਹ ਪਾਕਿਸਤਾਨ ਦੀਆਂ ਉਨ੍ਹਾਂ ਕਵਿਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਸ਼ੇਅਰਾਂ ਵਿੱਚ ਲੋਕ ਗੀਤ ਦੀ ਸਾਦਗੀ ਅਤੇ ਲੈ ਵੀ ਹੈ ਅਤੇ ਕਲਾਸਿਕੀ ਸੰਗੀਤ ਦੀ ਨਫਾਸਤ ਵੀ ਅਤੇ ਨਜ਼ਾਕਤ ਵੀ। ਉਸ ਦੀਆਂ ਨਜਮਾਂ ਅਤੇ ਗ਼ਜ਼ਲਾਂ ਭੋਲੇਪਨ ਅਤੇ ਸਾਫਿਸਟੀਕੇਸ਼ਨ ਦਾ ਦਿਲਆਵੇਜ ਸੰਗਮ ਹਨ। ਪਾਕਿਸਤਾਨ ਦੀ ਇਸ ਮਸ਼ਹੂਰ ਸ਼ਾਇਰਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ, ਕਿ ਜਦੋਂ ਇਸ ਨੇ 1982 ਵਿੱਚ ਸੇਂਟਰਲ ਸੁਪੀਰਇਰ ਸਰਵਿਸ ਦੀ ਲਿਖਤੀ ਪਰੀਖਿਆ ਦਿੱਤੀ ਤਾਂ ਉਸ ਪਰੀਖਿਆ ਵਿੱਚ ਉਸ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ ਜਿਸਨੂੰ ਵੇਖਕੇ ਉਹ ਆਤਮਵਿਭੋਰ ਹੋ ਗਈ ਸੀ।[1] 26 ਦਸੰਬਰ, 1994 ਨੂੰ ਪਰਵੀਨ ਦਾ ਆਪਣੇ ਦਫ਼ਤਰ ਜਾਂਦੇ ਹੋਏ ਇਕ ਕਾਰ ਹਾਦਸੇ ਵਿਚ ਦੇਹਾਂਤ ਹੋ ਗਿਆ।

ਪਰਵੀਨ ਸ਼ਾਕਿਰ
ਜਨਮ(1952-11-24)24 ਨਵੰਬਰ 1952
ਕਰਾਚੀ, ਸਿੰਧ, ਪਾਕਿਸਤਾਨ
ਮੌਤ26 ਦਸੰਬਰ 1994(1994-12-26) (ਉਮਰ 42)
ਇਸਲਾਮਾਬਾਦ, ਪਾਕਿਸਤਾਨ
ਕਿੱਤਾਉਰਦੂ ਕਵੀ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਐਮ ਏ [ਇੰਗਲਿਸ਼ ਸਾਹਿਤ, ਇੰਗਲਿਸ਼ ਭਾਸ਼ਾ ਅਤੇ ਬੈਂਕ ਪ੍ਰਸ਼ਾਸ਼ਨ]; ਪੀਐਚਡੀ.
ਸ਼ੈਲੀਗਜ਼ਲ; ਖੁੱਲ੍ਹੀ ਕਵਿਤਾ
ਪ੍ਰਮੁੱਖ ਕੰਮਖੁਸ਼ਬੂ
ਪ੍ਰਮੁੱਖ ਅਵਾਰਡਸਦਾਰਤੀ ਤਮਗ਼ਾ ਹੁਸਨ ਕਾਰਕਰਦਗੀ
Adamjee Award
ਜੀਵਨ ਸਾਥੀਸਯਦ ਨਾਸੀਰ ਅਲੀ
ਬੱਚੇਸਯਦ ਮੁਰਾਦ ਅਲੀ
ਵੈੱਬਸਾਈਟ
http://www.parveenpoetry.blogspot.com/

ਪ੍ਰਮੁਖ ਰਚਨਾਵਾਂ

ਸੋਧੋ

ਕਵਿਤਾ

ਸੋਧੋ
  • ਖੁਲੀ ਆਂਖੋਂ ਮੇਂ ਸਪਨਾ
  • ਖ਼ੁਸ਼ਬੂ (1977)
  • ਸਦਬਰਗ (1980)
  • ਇਨਕਾਰ (1990)
  • ਰਹਮਤੋਂ ਕੀ ਬਾਰਿਸ਼,
  • ਖ਼ੁਦ-ਕਲਾਮੀ (1990)
  • ਮਾਹ-ਏ-ਤਮਾਮ (1994)
  • ਕਫ਼ੇ-ਆਇਨਾ (1996)
  • ਗੋਸ਼ਾ-ਏ-ਚਸ਼ਮ

ਕਾਵਿ ਨਮੂਨਾ

ਸੋਧੋ
  • ਅਬ ਤੋ ਇਸ ਰਾਹ ਸੇ ਵੋ ਸ਼ਖਸ ਗੁਜ਼ਰਤਾ ਭੀ ਨਹੀਂ


ਅਬ ਕਿਸ ਉਮੀਦ ਸੇ ਦਰਵਾਜੇ ਸੇ ਝਾਂਕੇ ਕੋਈ


  • ਕਭੀ ਕਭਾਰ ਉਸੇ ਦੇਖ ਲੇਂ ਕਭੀ ਮਿਲ ਲੇਂ


ਯੇਹ ਕਬ ਕਹਾ ਥਾ ਕਿ ਵੋ ਖੁਸ਼-ਬਦਨ ਹਮਾਰਾ ਹੋ


  • ਕੈਸੇ ਕਹ ਦੂੰ ਕਿ ਮੁਝੇ ਛੋੜ ਦੀਆ ਹੈ ਉਸਨੇ


 ਬਾਤ ਤੋ ਸਚ ਹੈ ਮਗਰ ਬਾਤ ਹੈ ਰੁਸਵਾਈ ਕੀ

 ਵੋਹ ਕਹੀਂ ਭੀ ਗਯਾ ਲੌਟਾ ਤੋ ਮਿਰੇ ਪਾਸ ਆਯਾ

 ਬਸ ਯਹੀ ਬਾਤ ਹੈ ਅਛੀ ਮਿਰੇ ਹਰਜਾਈ ਕੀ


ਹਵਾਲੇ

ਸੋਧੋ
  1. कोमल एहसासों की शायरा परवीन शाकिर(बीबीसी हिंदी, लेखक: रेहान फ़ज़ल)