ਪਹਿਲੀ ਐਂਗਲੋ-ਮਰਾਠਾ ਲੜਾਈ
ਪਹਿਲੀ ਐਂਗਲੋ-ਮਰਾਠਾ ਲੜਾਈ(1775-1782) ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਕਾਰ ਹੋਈ। ਇਹ ਲੜਾਈ ਸੂਰਤ ਦੀ ਸੰਧੀ ਨਾਲ ਸ਼ੁਰੂ ਹੋਈ ਅਤੇ ਸਾਲਬਾਈ ਦੀ ਸੰਧੀ ਨਾਲ ਖ਼ਤਮ ਹੋਈ।
ਪਹਿਲੀ ਐਂਗਲੋ-ਮਰਾਠਾ ਲੜਾਈ | |||||||
---|---|---|---|---|---|---|---|
ਐਂਗਲੋ-ਮਰਾਠਾ ਲੜਾਈਆਂ ਦਾ ਹਿੱਸਾ | |||||||
ਚਿੱਤਰ ਵਿੱਚ ਪਹਿਲੀ ਐਂਗਲੋ-ਮਰਾਠਾ ਲੜਾਈ ਦੌਰਾਨ ਅੰਗਰੇਜ਼ਾਂ ਦਾ ਆਤਮ-ਸਮਰਪਣ ਵਿਖਾਇਆ ਗਿਆ ਹੈ। ਇਹ ਚਿੱਤਰ ਵਡਗਾਓਂ,ਪੂਨਾਵਿਖੇ ਸਥਿਤ ਵਿਜੈ ਸਤੰਭ ਦਾ ਹਿੱਸਾ ਹੈ। | |||||||
| |||||||
Belligerents | |||||||
ਈਸਟ ਇੰਡੀਆ ਕੰਪਨੀ | ਮਰਾਠਾ ਸਾਮਰਾਜ |
ਪਿਛੋਕੜ
ਸੋਧੋ1772 ਵਿੱਚ ਮਾਧਵਰਾਓ ਪੇਸ਼ਵਾ ਦੀ ਮੌਤ ਪਿੱਛੋਂ, ਉਸਦਾ ਭਰਾ ਨਰਾਇਣਰਾਓ ਮਰਾਠਾ ਸਾਮਰਾਜ ਦਾ ਪੇਸ਼ਵਾ ਬਣਾ ਦਿੱਤਾ ਗਿਆ ਸੀ। ਪਰ ਪੇਸ਼ਵਾ ਬਾਜੀਰਾਓ-1 ਦਾ ਪੁੱਤਰ ਰਘੂਨਾਥ ਰਾਓ ਪੇਸ਼ਵਾ ਦੀ ਉਪਾਧੀ ਹਥਿਆਉਣਾ ਚਾਹੁੰਦਾ ਸੀ। ਇਸੇ ਸਮੇਂ 'ਚ ਮਾਧਵਰਾਓ ਦੀ ਵਿਧਵਾ ਗੰਗਾਬਾਈ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਕਿ ਤਖ਼ਤ ਦਾ ਕਾਨੂੰਨੀ ਵਾਰਿਸ ਸੀ। ਇਸ ਬੱਚੇ ਦਾ ਨਾਮ ਸਵਾਏ ਮਾਧਵਰਾਓ ਰੱਖਿਆ ਗਿਆ। ਬਾਰਾਂ ਮਰਾਠਾ ਸਰਦਾਰ ਨਾਨਾ ਫੜਨਵੀਸ ਦੀ ਅਗਵਾਈ ਵਿੱਚ ਇਸ ਬੱਚੇ ਨੂੰ ਪੇਸ਼ਵਾ ਦੀ ਉਪਾਧੀ ਦੇਣਾ ਚਾਹੁੰਦੇ ਸਨ। ਰਘੂਨਾਥ ਰਾਓ, ਜਿਸਨੂੰ ਆਪਣੀ ਇਹ ਜਗ੍ਹਾ ਅਤੇ ਤਾਕਤ ਖੁੱਸ ਜਾਣ ਦਾ ਡਰ ਸੀ ਅਤੇ ਇਸਦੇ ਵਿਰੋਧ 'ਚ ਸੀ, ਨੇ ਅੰਗਰੇਜ਼ੀ ਹਕੂਮਤ ਬੰਬਈ ਤੋਂ ਮਦਦ ਮੰਗੀ ਅਤੇ 6 ਮਾਰਚ,1775 ਨੂੰ ਸੂਰਤ ਦੀ ਸੰਧੀ ਉੱਪਰ ਹਸਤਾਖਰ ਕਰ ਦਿੱਤੇ, ਜਿਸ ਦੀਆਂ ਸ਼ਰਤਾਂ ਵਜੋਂ ਰਘੂਨਾਥ ਨੂੰ ਸਲਸੱਟੀ ਅਤੇ ਵਸਈ ਦੇ ਇਲਾਕੇ ਅੰਗਰੇਜ਼ਾਂ ਨੂੰ ਦੇਣੇ ਸਨ, ਇਸਦੇ ਨਾਲ ਉਸਨੂੰ ਸੂਰਤ ਅਤੇ ਭਰੁਚ ਜ਼ਿਲ੍ਹਿਆਂ ਤੋਂ ਆਉਣ ਵਾਲਾ ਕਰ ਵੀ ਅੰਗਰੇਜ਼ਾਂ ਨੂੰ ਦੇਣਾ ਸੀ। ਇਸਦੇ ਬਦਲੇ ਅੰਗਰੇਜ਼ਾਂ ਨੇ ਰਘੂਨਾਥ ਨੂੰ 2500 ਸੈਨਿਕ ਮੁਹੱਈਆ ਕਰਨ ਦਾ ਵਾਅਦਾ ਕੀਤਾ। ਬ੍ਰਿਟਿਸ਼ ਕਲਕੱਤਾ ਕੌਂਸਲ ਨੇ ਸੂਰਤ ਦੀ ਸੰਧੀ ਦੀ ਨਿੰਦਾ ਕੀਤੀ ਅਤੇ ਕਰਨਲ ਉਪਟਨ ਨੂੰ ਇਸ ਸੰਧੀ ਨੂੰ ਰੱਦ ਕਰਕੇ ਨਵੀਂ ਸੰਧੀ ਕਰਨ ਲਈ ਪੂਨਾ ਭੇਜਿਆ। ਜਿਸਨੇ 1ਮਾਰਚ 1776 ਨੂੰ ਸੂਰਤ ਦੀ ਸੰਧੀ ਰੱਦ ਕਰਕੇ ਨਵੀਂ ਪੁਰੰਦਰ ਦੀ ਸੰਧੀ ਕੀਤੀ, ਜਿਸ ਅਨੁਸਾਰ ਰਘੂਨਾਥਰਾਓ ਨੂੰ ਪੈਨਸ਼ਨ 'ਤੇ ਕਰ ਦਿੱਤਾ ਗਿਆ ਅਤੇ ਉਸ ਨਾਲ ਕੀਤੇ ਸਾਰੇ ਵਾਅਦੇ ਰੱਦ ਕਰ ਦਿੱਤੇ ਗਏ ਪਰ ਸਲਸੱਟੀ ਅਤੇ ਭਰੁਚ ਦੇ ਇਲਾਕੇ ਉਹਨਾਂ ਨੇ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਹੀ ਰੱਖੇ। ਬੰਬਈ ਦੀ ਸਰਕਾਰ ਨੇ ਇਸ ਨਵੀਂ ਸੰਧੀ ਦਾ ਵਿਰੋਧ ਕੀਤਾ। 1977 ਵਿੱਚ ਨਾਨਾ ਫੜਨਵੀਸ ਨੇ ਫ਼ਰਾਸੀਸੀਆਂ ਨੂੰ ਪੱਛਮੀ ਘਾਟ 'ਤੇ ਇੱਕ ਬੰਦਰਗਾਹ ਦੇ ਕੇ ਇਸ ਸੰਧੀ ਦੀ ਉਲੰਘਣਾ ਕੀਤੀ, ਜਿਸਦੇ ਜਵਾਬ ਵਿੱਚ ਅੰਗਰੇਜ਼ਾਂ ਨੇ ਪੂਨੇ ਵੱਲ ਆਪਣੀ ਫ਼ੌਜ ਭੇਜ ਦਿੱਤੀ।
ਸ਼ੁਰੂਆਤੀ ਪੜਾਅ ਅਤੇ ਪੁਰੰਦਰ ਦੀ ਸੰਧੀ (1775 - 1776)
ਸੋਧੋਅੰਗਰੇਜ਼ੀ ਸੈਨਾ ਕਰਨਲ ਕੀਟਿੰਗ ਦੀ ਅਗਵਾਈ ਹੇਠ 15 ਮਾਰਚ, 1775 ਨੂੰ ਸੂਰਤ ਤੋਂ ਪੂਨੇ ਵੱਲ ਰਵਾਨਾ ਹੋਈ। ਪਰ ਉਹਨਾਂ ਨੂੰ ਹਰੀਪੰਤ ਫਡਕੇ ਦੀ ਫ਼ੌਜ ਨੇ ਅਡਸ ਵਿਖੇ ਰੋਕ ਲਿਆ ਅਤੇ ਜਿੱਥੇ ਅੰਗਰੇਜ਼ਾਂ ਦੀ 18 ਮਈ,1775 ਨੂੰ ਬੁਰੀ ਤਰ੍ਹਾਂ ਹਾਰ ਹੋਈ।[4] ਇਸ ਅਡਸ ਦੀ ਲੜਾਈ, (ਗੁਜਰਾਤ) ਵਿੱਚ ਕੀਟਿੰਗ ਅਤੇ ਰਘੂਨਾਥਰਾਓ ਦੀਆਂ ਫ਼ੌਜਾਂ ਦੇ 96 ਅਤੇ ਮਰਾਠਿਆਂ ਦੀ ਫ਼ੌਜ ਦੇ 150 ਸੈਨਿਕ ਮਾਰੇ ਗਏ।[5]
ਵਾਰਨ ਹੇਸਟਿੰਗਜ਼ ਨੇ ਅੰਦਾਜ਼ਾ ਲਾਇਆ ਕਿ ਇਸ ਤਰ੍ਹਾਂ ਪੂਨੇ ਦੀ ਫ਼ੌਜ ਨਾਲ ਸਿੱਧਾ ਟਕਰਾਉਣਾ ਉੇਹਨਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਸ ਲਈ ਬੰਗਾਲ ਦੀ ਸੁਪਰੀਮ ਕੌਂਸਲ ਨੇ ਸੂਰਤ ਦੀ ਸੰਧੀ ਦੀ ਘੋਰ ਨਿੰਦਾ ਕੀਤੀ ਅਤੇ ਕਰਨਲ ਉਪਟਨ ਨੂੰ ਪੂਨੇ ਇਸ ਸੰਧੀ ਨੂੰ ਰੱਦ ਕਰਕੇ ਨਵੀਂ ਸੰਧੀ ਕਰਨ ਲਈ ਭੇਜਿਆ। ਉਪਟਨ ਅਤੇ ਪੂਨੇ ਦੇ ਮੰਤਰੀਆਂ ਵਿਚਕਾਰ ਹੋਏ ਇਸ ਸਮਝੋਤੇ ਨੂੰ ਪੁਰੰਦਰ ਦੀ ਸੰਧੀ ਜਿਸ ਉੱਪਰ 1 ਮਾਰਚ, 1776 ਨੂੰ ਦੋਵਾਂ ਧਿਰਾਂ ਨੇ ਹਸਤਾਖਰ ਕੀਤੇ।
ਵਡਗਾਓਂ
ਸੋਧੋਫ਼ਰਾਂਸ ਅਤੇ ਪੂਨੇ ਦੀ ਸਰਕਾਰ ਵੱਲੋਂ ਕੀਤੀ ਗਈ ਸੰਧੀ (1776) ਦੇ ਕਾਰਨ ਬੰਬਈ ਸਰਕਾਰ ਨੇ ਰਘੋਬਾ ਉੱਪਰ ਹਮਲਾ ਕਰਕੇ ਉਸਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਲਿਆ। ਉਹਨਾਂ ਨੇ ਕਰਨਲ ਈਗਰਟਨ ਦੀ ਅਗਵਾਈ ਵਿੱਚ ਫ਼ੌਜ ਭੇਜੀ ਜਿਹੜੀ ਕਿ ਪੱਛਮੀ ਘਾਟ ਦੇ ਭੋਰ ਘਾਟ ਹੁੰਦੀ ਹੋਈ 4 ਜਨਵਰੀ, 1779 ਨੂੰ ਕਰਲਾ ਪਹੁੰਚੀ ਜਿੱਥੇ ਉਹ ਮਰਾਠਿਆਂ ਦੇ ਹਮਲਿਆਂ ਵਿੱਚ ਘਿਰ ਗਏ। ਅੰਤ ਅੰਗਰੇਜ਼ਾਂ ਦੀ ਫ਼ੌਜ ਨੂੰ ਪਿੱਛੇ ਹਟ ਕੇ ਵਡਗਾਓਂ ਵਾਪਸ ਆਉਣਾ ਪਿਆ ਜਿੱਥੇ ਫਿਰ ਉਹਨਾਂ ਨੂੰ ਛੇਤੀ ਘੇਰ ਲਿਆ ਗਿਆ। ਇਸ ਕਾਰਨ ਅੰਗਰੇਜ਼ਾਂ ਨੂੰ ਵਡਗਾਓਂ ਦੀ ਸੰਧੀ ਉੱਪਰ 16 ਜਨਵਰੀ,1779 ਨੂੰ ਹਸਤਾਖਰ ਕਰਨੇ ਪਏ। ਇਹ ਮਰਾਠਿਆਂ ਦੀ ਜਿੱਤ ਸੀ।[6]
ਅੰਗਰੇਜ਼ਾਂ ਦੀ ਉੱਤਰੀ ਫ਼ੌਜ ਕਰਨਲ(ਬਾਅਦ ਵਿੱਚ ਜਨਰਲ) ਥੌਮਸ ਵਿੰਡਮ ਦੀ ਅਗਵਾਈ ਦੇਰ ਨਾਲ ਪਹੁੰਚੀ, ਜਿਸ ਕਾਰਨ ਉਹ ਬੰਬਈ ਦੀ ਫ਼ੌਜ ਨੂੰ ਹਾਰ ਤੋਂ ਨਾ ਬਚਾ ਸਕੇ। ਬੰਗਾਲ ਦੇ ਗਵਰਨਰ ਜਨਰਲ ਵਾਰਨ ਹੇਟਿੰਗਜ਼ ਨੇ ਸੰਧੀ ਨੂੰ ਇਹ ਕਹਿਕੇ ਨਕਾਰ ਦਿੱਤਾ ਕਿ ਬੰਬਈ ਦੇ ਅਧਿਕਾਰੀਆਂ ਕੋਲ ਇਸ ਤਰ੍ਹਾਂ ਦੀ ਸੰਧੀ ਕਰਨ ਦਾ ਕੋਈ ਕਾਨੂੰਨੀ ਹੱਕ ਨਹੀਂ ਹੈ ਅਤੇ ਗੋਡਾਰਡ ਨੂੰ ਉਸ ਇਲਾਕੇ ਵਿੱਚ ਕੰਪਨੀ ਦਾ ਕੰਮ ਵੇਖਣ ਦਾ ਹੁਕਮ ਦਿੱਤਾ। ਗੋਡਾਰਡ ਨੇ 6000 ਸੈਨਿਕਾਂ ਨਾਲ ਭਦਰਾ ਦੇ ਕਿ਼ਲ੍ਹੇ 'ਤੇ ਹਮਲਾ ਕੀਤਾ ਅਤੇ ਅਹਿਮਦਾਬਾਦ ਉੱਪਰ 15 ਫ਼ਰਵਰੀ, 1779 ਨੂੰ ਕਬਜ਼ਾ ਕਰ ਲਿਆ।[7][8][9] ਗੋਡਾਰਡ ਨੇ 11 ਦਿਸੰਬਰ, 1780 ਨੂੰ ਬਸੀਨ ਉੱਪਰ ਵੀ ਕਬਜ਼ਾ ਕਰ ਲਿਆ।. ਬੰਗਾਲ ਦੀ ਇੱਕ ਹੋਰ ਫ਼ੌਜੀ ਟੁਕੜੀ ਨੇ ਕਪਤਾਨ ਪੌਪਹਮ ਦੀ ਅਗਵਾਈ ਅਤੇ ਗਹੌੜ ਦੇ ਰਾਣਾ ਦੀ ਸਹਾਇਤਾ ਨਾਲ 4 ਅਗਸਤ,1780 ਨੂੰ ਗਵਾਲੀਅਰ ਉੱਪਰ ਕਬਜ਼ਾ ਕਰ ਲਿਆ, ਇਸ ਤੋਂ ਪਹਿਲਾਂ ਕਿ ਮਹਾਦਜੀ ਸਿੰਦੀਆ ਕੋਈ ਤਿਆਰੀ ਕਰ ਪਾਉਂਦਾ। ਮਹਾਦਜੀ ਸਿੰਦੀਆ ਅਤੇ ਗਨਰਲ ਗੋਡਾਰਡ ਵਿਚਾਲੇ ਕੁਝ ਝੜਪਾਂ ਹੋਈਆਂ ਜਿੰਨ੍ਹਾਂ ਦਾ ਕੋਈ ਫ਼ੈਸਲਾ ਨਾ ਨਿਕਲ ਸਕਿਆ। ਕੁਝ ਦੇਰ ਬਾਅਦ ਹੀ ਹੇਸਟਿੰਗਜ਼ ਨੇ ਮਹਾਦਜੀ ਸਿੰਦੀਆ ਨੂੰ ਪਰੇਸ਼ਾਨ ਕਰਨ ਲਈ ਮੇਜਰ ਕੈਮਕ ਦੀ ਅਗਵਾਈ ਹੇਠ ਹੋਰ ਫ਼ੌਜਾਂ ਭੇਜ ਦਿੱਤੀਆਂ।[10]
ਮੱਧ ਭਾਰਤ ਅਤੇ ਦੱਖਣ
ਸੋਧੋਵਸਈ ਉੱਪਰ ਕਬਜ਼ਾ ਕਰਨ ਤੋਂ ਬਾਅਦ ਗੋਡਾਰਡ ਪੂਨਾ ਵੱਲ ਰਵਾਨਾ ਹੋਇਆ। ਪਰ ਉਸਨੂੰ ਬੋਰਘਟ-ਪਰਸ਼ੁਰਾਮਬਾ ਵਿਖੇ ਅਪਰੈਲ 1781 ਨੂੰ ਹਰੀਪੰਤ ਖਡਕੇ ਅਤੇ ਤੁਕੋਜੀ ਹੋਲਕਰ ਦੁਆਰਾ ਖਦੇੜ ਦਿੱਤਾ ਗਿਆ।
ਮੱਧ ਭਾਰਤ ਵਿੱਚ ਮਹਾਦਜੀ ਨੇ ਆਪਣੇ-ਆਪ ਨੂੰ ਮਾਲਵਾ ਖੇਤਰ ਵਿੱਚ ਕੈਮਕ ਨੂੰ ਟੱਕਰ ਦੇਣ ਲਈ ਤਾਇਨਾਤ ਕੀਤਾ ਹੋਇਆ ਸੀ। ਸ਼ੁਰੂ ਵਿੱਚ ਮਹਾਦਜੀ ਨੂੰ ਸਫ਼ਲਤਾ ਮਿਲੀ ਅਤੇ ਅੰਗਰੇਜ਼ ਫ਼ੌਜਾਂ ਨੂੰ ਹਦੂਰ ਵੱਲ ਪਿੱਛੇ ਹਟਣਾ ਪਿਆ।[11]
ਫ਼ਰਵਰੀ 1781 ਵਿੱਚ ਅੰਗਰੇਜ਼ਾਂ ਨੇ ਮਹਾਦਜੀ ਨੂੰ ਸਿਪਰੀ ਨਾਂ ਦੇ ਕਸਬੇ ਵਿਖੇ ਹਰਾ ਦਿੱਤਾ।[12] ਪਰ ਇਸ ਤੋਂ ਬਾਅਦ ਅੰਗਰੇਜ਼ਾਂ ਦੀ ਹਰੇਕ ਚਾਲ ਮਹਾਦਜੀ ਦੀਆਂ ਫ਼ੌਜਾਂ ਦਿ ਗਿਣਤੀ ਅੱਗੇ ਫਿੱਕੀ ਪੈ ਗਈ ਅਤੇ ਮਹਾਦਜੀ ਨੇ ਉਹਨਾਂ ਦੀਆਂ ਰਾਸ਼ਨ ਸਮੇਤ ਜ਼ਰੂਰੀ ਵਸਤਾਂ ਦਾ ਆਉਣਾ ਬੰਦ ਕਰ ਦਿੱਤਾ। ਇਸਕਰਕੇ ਅੰਗਰੇਜ਼ਾਂ ਨੂੰ ਮਾਰਚ ਦੇ ਅਖੀਰਲੇ ਹਫ਼ਤੇ ਦੀ ਰਾਤ ਨੂੰ ਬੇਹੱਦ ਮਜਬੂਰੀ ਵੱਸ ਇੱਕ ਧਾਵਾ ਬੋਲਣਾ ਪਿਆ ਜਿੱਥੋਂਂ ਉਹਨਾਂ ਦੇ ਹੱਥ ਰਾਸ਼ਨ ਸਮੇਤ ਕੁਝ ਹਥਿਆਰ ਅਤੇ ਹਾਥੀ ਲੱਗ ਗਏ। .[13] ਇਸ ਤੋਂ ਬਾਅਦ ਮਹਾਦਜੀ ਦੀਆਂ ਫ਼ੌਜਾਂ ਨੇ ਅੰਗਰੇਜ਼ਾਂ ਉੱਪਰ ਆਪਣੀ ਪਕੜ ਘਟਾ ਦਿੱਤੀ। ਮੁਕਾਬਲਾਂ ਹੁਣ ਇੱਕੋ ਜਿਹਾ ਹੋ ਗਿਆ ਸੀ। ਜਿੱਥੇ ਮਹਾਦਜੀ ਨੇ ਕੈਮਕ ਉੱਪਰ ਸਿਰੰਜ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਜਿੱਤ ਹਾਸਿਲ ਕੀਤੀ।[14] ਉਥੇ ਹੀ ਅੰਗਰੇਜ਼ਾਂ ਨੇ ਆਪਣੀ ਹਾਰ ਦਾ ਬਦਲਾ 24 ਮਾਰਚ,1781 ਨੂੰ ਦੁਰਦਾ ਦੀ ਲੜਾਈ ਵਿਖੇ ਲਿਆ।[15] ਕਰਨਲ ਮਰੇ ਅਪਰੈਲ,1781 ਵਿੱਚ ਪੌਪਹੈਮ ਅਤੇ ਕੈਮਕ ਦੀ ਮਦਦ ਲਈ ਹੋਰ ਫ਼ੌਜਾਂ ਲੈ ਕੇ ਆਇਆ। ਪਰ ਸਿਪਰੀ ਵਿਖੇ ਆਪਣੀ ਹਾਰ ਤੋਂ ਬਾਅਦ ਮਹਾਦਜੀ ਸਿੰਦੀਆ ਚੁਕੰਨਾ ਹੋ ਗਿਆ ਸੀ, ਇਸ ਕਰਕੇ ਉਸਨੇ ਮਰੇ ਦੀਆਂ ਫ਼ੌਜਾਂ ਨੂੰ 1 ਜੁਲਾਈ,1781 ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਸਮੇਂ ਮਹਾਦਜੀ ਨੂੰ ਹਰਾ ਸਕਣਾ ਬਹੁਤ ਮੁਸ਼ਕਲ ਸੀ।
ਸਾਲਬਾਈ ਦੀ ਸੰਧੀ
ਸੋਧੋਇਸ ਸੰਧੀ ਉੱਪਰ 17 ਮਈ 1782 'ਤੇ ਹਸਤਾਖਰ ਕੀਤੇ ਗਏ। ਹੇਸਟਿੰਗਜ਼ ਨੇ ਇਸ ਸੰਧੀ ਨੂੰ ਜੂਨ 1982 ਅਤੇ ਨਾਨਾ ਫੜਨਵੀਸ ਨੇ ਫ਼ਰਵਰੀ 1783 ਨੂੰ ਨੇ ਇਸ ਸੰਧੀ ਨੂੰ ਪ੍ਰਵਾਨਗੀ ਦਿੱਤੀ। ਇਸ ਸੰਧੀ ਨੇ ਪਹਿਲੀ ਐਂਗਲੋ-ਮਰਾਠਾ ਲੜਾਈ ਖ਼ਤਮ ਹੋ ਗਈ।[16]
(ਸਾਲਬਾਈ ਗਵਾਲੀਅਰ ਤੋਂ ਦੱਖਣ-ਪੂਰਬ 'ਚ 32 ਕਿ.ਮੀ. ਦੀ ਦੂਰੀ 'ਤੇ ਸਥਿਤ ਹੈ।)
ਆਮ ਜੀਵਨ ਵਿੱਚ
ਸੋਧੋ2013 ਦੀ ਹਾਲੀਵੁੱਡ ਫ਼ਿਲਮ ਦ ਲਵਰਸ ਇਸੇ ਜੰਗ ਦੀ ਪਿੱਠਭੂਮੀ 'ਤੇ ਬਣੀ ਹੈ।[17]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Encyclopedia of the Peoples of Asia and Oceania: M to Z, Barbara A. West, 509
- ↑ The First Anglo-Maratha War, 1774-1783: A Military Study of Major Battles, M. R. Kantak
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ The Great Maratha by N.G.Rahod p.11
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ "Bhadra Fort to turn into heritage hangout!". The Times of India. Ahmedabad. TNN. June 12, 2009. Archived from the original on ਫ਼ਰਵਰੀ 16, 2013. Retrieved January 17, 2013.
{{cite news}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001C-QINU`"'</ref>" does not exist.
- ↑ Camac (not to be confused with Carnac!) received his promotion to Lieutenant-Colonel while on this mission
- ↑ The Great Maratha by N.G.Rathod p.20
- ↑ Duff, James Grant A History of the Mahrattas London, Longman (1826), via Google Books, accessed 2008-01-27
- ↑ Mill, James option=com_staticxt&staticfile=show.php%3Ftitle=843&chapter=79955&layout=html&Itemid=27 The History of British India, vol. 4, chapter 6, London, Baldwin (1826), via oll.libertyfund.org, accessed 2008-01-27
- ↑ Battles of the Honourable East India Company: Making of the Raj by M.S.Naravane p.62
- ↑ Dictionary of Battles and Sieges by Tony Jaques p.320
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001D-QINU`"'</ref>" does not exist.
- ↑ http://timesofindia.indiatimes.com/entertainment/marathi/movies/news/Atul-Kulkarni-Milind-Gunaji-Roland-Joffe-Singularity-The-Lovers-Bipasha-Basu-Abhay-Deol-Ajay-Zankar-Aishwarya-Rai-Vivek-Oberoi/articleshow/34926960.cms?
<ref>
tag defined in <references>
has no name attribute.ਬਾਹਰੀ ਕੜੀਆਂ
ਸੋਧੋ- Athale, Anil. Anil Athale on Joffe's Invaders. Retrieved July 21, 2011.
- Beck, Sanderson. Marathas and the English Company 1701-1818 Archived 2019-07-20 at the Wayback Machine.. Retrieved Oct. 1, 2004.
- Hameed, Shahul. The First Anglo-Maratha War (1775–1782). Retrieved Oct. 1, 2004.
- Indian History – British Period. Retrieved Oct. 1, 2004.
- Paranjpe, Amit et al. History of Maharashtra Archived 2004-09-27 at the Wayback Machine.. Retrieved Oct. 1, 2004.
- The Great Maratha - Mahadji Scindia by N.G.Rathod . Retrieved July 23, 2013.