ਦੂਜੀ ਐਂਗਲੋ-ਮਰਾਠਾ ਲੜਾਈ

ਦੂਜੀ ਐਂਗਲੋ-ਮਰਾਠਾ ਲੜਾਈ (1803-1805) ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਵਿਚਾਲੇ ਦੂਜੀ ਲੜਾਈ ਸੀ।

ਦੂਜੀ ਐਂਗਲੋ-ਮਰਾਠਾ ਲੜਾਈ
ਐਂਗਲੋ-ਮਰਾਠਾ ਲੜਾਈਆਂ ਦਾ ਹਿੱਸਾ

ਅਸਾਏ ਦੀ ਲੜਾਈ, ਜੇ.ਸੀ. ਸਟੈਡਲਰ ਦਾ ਚਿੱਤਰ
ਮਿਤੀ1803 to 1805
ਥਾਂ/ਟਿਕਾਣਾ
ਮੱਧ-ਭਾਰਤ
ਨਤੀਜਾ

ਅੰਗਰੇਜ਼ਾਂ ਦੀ ਜਿੱਤ

Belligerents
ਈਸਟ ਇੰਡੀਆ ਕੰਪਨੀ ਮਰਾਠਾ ਸਾਮਰਾਜ

ਪਿਛੋਕੜ ਸੋਧੋ

ਅੰਗਰੇਜ਼ਾਂ ਨੇ ਭਗੌੜੇ ਪੇਸ਼ਵਾ ਰਘੂਨਾਥਰਾਓ ਦੀ ਪਹਿਲੀ ਐਂਗਲੋ-ਮਰਾਠਾ ਲੜਾਈ ਵਿੱਚ ਸਹਾਇਤਾ ਕੀਤੀ ਸੀ। ਇਸੇ ਤਰ੍ਹਾਂ ਉਹਨਾਂ ਨੇ ਉਸਦੇ ਭਗੌੜੇ ਪੁੱਤਰ ਬਾਜੀਰਾਓ-2 ਦੀ ਵੀ ਮਦਦ ਕੀਤੀ। ਹਾਲਾਂਕਿ ਉਹ ਸੈਨਿਕ ਯੋਗਤਾਵਾਂ ਵਿੱਚ ਆਪਣੇ ਪਿਤਾ ਜਿੰਨਾ ਨਿਪੁੰਨ ਨਹੀਂ ਸੀ, ਪਰ ਬਦਲੇ ਦੀ ਭਾਵਨਾ ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸੇ ਦੁਸ਼ਮਣੀ ਤਹਿਤ ਉਸਨੇ ਹੋਲਕਰਾਂ ਦੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ।[1]

1799–1800 ਵਿੱਚ ਮੈਸੂਰ ਦੀ ਹਾਰ ਤੋਂ ਬਾਅਦ, ਅੰਗਰੇਜ਼ੀ ਤਾਕਤ ਤੋਂ ਬਾਹਰ ਸਿਰਫ਼ ਮਰਾਠੇ ਹੀ ਰਹਿ ਗਏ ਸਨ। ਉਸ ਵੇਲੇ ਮਰਾਠਾ ਸਾਮਰਾਜ ਪੰਜ ਮੁੱਖ ਰਾਜਾਂ ਦਾ ਇੱਕ ਸੰਯੁਕਤ ਰਾਜ ਸੀ। ਇਹਨਾਂ ਵਿੱਚ ਪੇਸ਼ਵਾ(ਪ੍ਰਧਾਨ ਪੰਤਰੀ) ਰਾਜਧਾਨੀ ਪੂਨਾ ਦੇ ਮੁਖੀ, ਗਾਇਕਵਾੜ ਬਰੋਦਾ ਦੇ ਮੁਖੀ,ਸਿੰਦੀਆ ਗਵਾਲੀਅਰ ਦੇ ਮੁਖੀ, ਹੋਲਕਰ ਇੰਦੌਰ ਦੇ ਮੁਖੀ, ਅਤੇ ਭੋਂਸਲੇ ਨਾਗਪੁਰ ਦੇ ਮੁਖੀ ਸਨ। ਮਰਾਠਾ ਮੁਖੀ ਆਪਸ ਵਿੱਚ ਹੀ ਕਈ ਝਗੜਿਆਂ ਵਿੱਚ ਰੁੱਝੇ ਰਹਿੰਦੇ ਸਨ। ਵੈਲਸਲੀ ਨੇ ਵਾਰ-ਵਾਰ ਪੇਸ਼ਵਾ ਅਤੇ ਸਿੰਦੀਆ ਮੁਖੀਆਂ ਨੂੰ ਸਹਾਇਕ ਸੰਧੀਆ ਕਰਨ ਦੀ ਪੇਸ਼ਕਸ਼ ਕੀਤੀ ਪਰ ਨਾਨਾ ਫ਼ੜਨਵੀਸ ਇਨਕਾਰ ਕਰਦਾ ਰਿਹਾ।

ਅਕਤੂਬਰ 1802 ਵਿੱਚ, ਪੇਸ਼ਵਾ ਬਾਜੀਰਾਓ-II ਅਤੇ ਸਿੰਦੀਆ ਦੀਆਂ ਇਕੱਠੀਆਂ ਫ਼ੌਜਾਂ ਨੂੰ ਇੰਦੌਰ ਦੇ ਮੁਖੀ ਯਸ਼ਵੰਤਰਾਓ ਹੋਲਕਰ ਨੇ ਪੂਨਾ ਦੀ ਜੰਗ 'ਚ ਹਰਾਇਆ।. ਬਾਜੀਰਾਓ ਅੰਗਰੇਜ਼ਾਂ ਕੋਲ ਭੱਜ ਗਿਆ ਅਤੇ ਉਸੇ ਸਾਲ ਦਿਸੰਬਰ ਵਿੱਚ ਉਸਨੇ ਈਸਟ ਇੰਡੀਆ ਕੰਪਨੀ ਨਾਲ ਵਸਈ ਦੀ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਉਸਨੇ ਆਪਣੇ ਇਲਾਕੇ ਅੰਗਰੇਜ਼ਾਂ ਦੀ ਸਹਾਇਕ ਫ਼ੌਜ ਦੀ ਸੰਭਾਲ ਲਈ ਉਹਨਾਂ ਦੇ ਹਵਾਲੇ ਕਰ ਦਿੱਤੇ ਅਤੇ ਬਦਲੇ ਵਿੱਚ ਕੋਈ ਸ਼ਰਤ ਨਾ ਰੱਖੀ। ਇਹ ਸੰਧੀ ਅੰਤ ਵਿੱਚ ਮਰਾਠਾ ਸਾਮਰਾਜ ਦੇ ਤਖ਼ਤ ਵਿੱਚ ਆਖਰੀ ਕਿੱਲ ਸਾਬਿਤ ਹੋਈ। "[1]

ਜੰਗ ਸੋਧੋ

 
ਅਸਾਏ ਦੀ ਲੜਾਈ,ਕਪਤਾਨ ਹਿਊ ਮੈਕਨਟੋਸ਼ ਦੀ ਅਗਵਾਈ ਵਿੱਚ

ਪੇਸ਼ਵਾ (ਜਿਹੜਾ ਕਿ ਮਰਾਠਾ ਸਾਮਰਾਜ ਦਾ ਮੁਖੀ ਮੰਨਿਆ ਜਾਂਦਾ ਸੀ) ਦੀ ਇਸ ਹਰਕਤ ਨੇ ਦੂਜੇ ਮਰਾਠੇ ਮੁਖੀਆਂ; ਖ਼ਾਸ ਤੌਰ 'ਤੇ ਗਵਾਲੀਅਰ ਦੇ ਮੁਖੀ ਸਿੰਦੀਆ, ਨਾਗਪੁਰ ਦੇ ਮੁਖੀ ਭੋਂਸਲੇ ਅਤੇ ਬੇਰਾਰ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਅਤੇ ਉਹ ਜੰਗ ਲੜਨ ਲਈ ਤਿਆਰ ਹੋ ਗਏ।

ਅੰਗਰੇਜ਼ਾਂ ਦੀ ਰਣਨੀਤੀ ਵਿੱਚ, ਜਿਸ ਵਿੱਚ ਵੈਲਸਲੀ ਨੇਦੱਖਣੀ ਪਠਾਰ ਸੁਰੱਖਿਅਤ ਕਰ ਲਿਆ ਸੀ, ਲੇਕ ਦਾ ਦੋਆਬ ਅਤੇ ਫਿਰ ਦਿੱਲੀ ਨੂੰ ਹਥਿਆਉਣਾ,ਪਾਵਲ ਦਾ ਬੁੰਦੇਲਖੰਡ ਦਾਖ਼ਲ ਹੋਣਾ, ਮਰੇ ਦਾ ਬਡੋਚ 'ਤੇ ਕਬਜ਼ਾ, ਅਤੇ ਹਾਰਕੋਟ ਦਾ ਬਿਹਾਰ ਵਿੱਚ ਪੈਰ ਜਮਾਉਣਾ, ਇਹ ਸਭ ਸ਼ਾਮਲ ਸੀ। ਅੰਗਰੇਜ਼ਾਂ ਨੇ ਆਪਣੇ ਟੀਚੇ ਦੀ ਪੂਰਤੀ ਲਈ 53000 ਬੰਦੇ ਜੰਗ ਲਈ ਤਿਆਰ ਕਰ ਲਏ ਸਨ।[1]: 66–67 

ਸਿਤੰਬਰ 1803 ਵਿਚ, ਸਿੰਦੀਆ ਦੀਆਂ ਫ਼ੌਜਾਂ ਲਾਰਡ ਜਿਰਾਡ ਲੇਕ ਦੇ ਹੱਥੋਂ ਦਿੱਲੀ ਵਿੱਚ ਅਤੇ ਲਾਰਡ ਆਰਥਰ ਵੈਲਸਲੀ ਦੇ ਹੱਥੋਂ ਅਸਾਏ ਵਿੱਚ ਹਾਰ ਗਈਆਂ। 18 ਅਕਤੂਬਰ ਨੂੰ ਅੰਗਰੇਜ਼ਾਂ ਨੇ ਅਸੀਰਗੜ੍ਹ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ ਅਤੇ ਕਿ਼ਲ੍ਹੇ ਦੀ ਸੈਨਾ ਨੇ ਆਤਮ-ਸਪਰਪਣ ਕਰ ਦਿੱਤਾ।[2] ਅੰਗਰੇਜ਼ਾਂ ਦੀਆਂ ਤੋਪਾਂ ਨੇ ਸਿੰਦੀਆ ਦੇ ਲੜਨ ਵਾਲੇ ਪ੍ਰਾਚੀਨ ਖੰਡਰਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਨਵੰਬਰ ਵਿੱਚ ਲੇਕ ਨੇ ਇੱਕ ਹੋਰ ਸਿੰਦੀਆ ਫ਼ੌਜ ਲਸਵਾਰੀ ਵਿੱਚ ਹਰਾ ਦਿੱਤਾ। ਇਸ ਤੋਂ ਪਹਿਲਾਂ ਵੈਲਸਲੀ ਨੇ ਭੋਂਸਲੇ ਦੀਆਂ ਫ਼ੌਜਾਂ ਨੂੰ ਅਰਗਾਓਂ (ਹੁਣ ਅੜਗਾਓਂ) 29 ਨਵੰਬਰ 1803 ਨੂੰ ਹਰਾਇਆ।.[3] ਇੰਦੌਰ ਦੇ ਮੁਖੀ ਹੋਲਕਰ ਬਾਅਦ ਵਿੱਚ ਲੜਾਈ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਸ਼ਾਂਤੀ ਲਈ ਜ਼ੋਰ ਪਾਇਆ। ਵੈਲਸਲੀ, ਜਿਸਨੇ ਵਾਟਰਲੂ ਵਿਖੇ ਨਪੋਲੀਅਨ ਨੂੰ ਹਰਾਇਆ ਸੀ, ਨੇ ਟਿੱਪਣੀ ਕੀਤੀ ਕਿ ਅਸਾਏ ਨੂੰ ਜਿੱਤਣਾ ਵਾਟਰਲੂ ਤੋਂ ਵੀ ਔਖਾ ਸੀ।[3]

ਨਤੀਜਾ ਸੋਧੋ

17 ਦਿਸੰਬਰ 1803 ਨੂੰ ਨਾਗਪੁਰ ਦੇ ਰਘੂਜੀ II ਭੋਂਸਲੇ ਨੇ ਅਰਗਾਓਂ ਦੀ ਹਾਰ ਤੋਂ ਬਾਅਦ ਊੜੀਸਾ ਵਿੱਚ ਅੰਗਰੇਜ਼ਾਂ ਨਾਲ ਦੇਵਗਾਓਂ ਦੀ ਸੰਧੀ ਉੱਪਰ ਹਸਤਾਖਰ ਕੀਤੇ ਅਤੇ ਕਟਕ ਦੇ ਸੂਬੇ ਅੰਗਰੇਜ਼ਾਂ ਨੂੰ ਦੇ ਦਿੱਤੇ।[1]: 73 

30 ਦਿਸੰਬਰ,1803 ਨੂੰ ਦੌਲਤ ਸਿੰਦੀਆ ਨੇ ਅਸਾਏ ਦੀ ਲੜਾਈ ਅਤੇ ਲਸਵਾਰੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨਾਲ ਸੁਰਜੀ-ਅੰਜਨਗਾਓਂ ਦੀ ਸੰਧੀ ਉੱਪਰ ਹਸਤਾਖਰ ਕੀਤੇ ਅਤੇ ਰੋਹਤਕ, ਗੁੜਗਾਓਂ ਗੰਗਾ-ਜਮਨਾ ਦੋਆਬ, ਦਿੱਲੀ-ਆਗਰੇ ਦਾ ਖਿੱਤਾ, ਬੁੰਦੇਲਖੰਡ ਦੇ ਕੁਝ ਹਿੱਸੇ, ਬਰੋਚ, ਗੁਜਰਾਤ ਦੇ ਕੁਝ ਹਿੱਸੇ ਅਤੇ ਅਹਿਮਦਨਗਰ ਦਾ ਕਿਲ੍ਹਾ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ।[1]: 73 

ਇਸ ਤੋਂ ਬਾਅਦ ਅੰਗਰੇਜ਼ਾਂ ਨੇ 6 ਅਪਰੈਲ,1804 ਨੂੰ ਯਸ਼ਵੰਤਰਾਓ ਹੋਲਕਰ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਅਤੇ ਰਾਜਘਾਟ ਦੀ ਸੰਧੀ ਦੇ ਅਨੁਸਾਰ ਜਿਸ ਉੱਪਰ 24 ਦਿਸੰਬਰ, 1805 ਨੂੰ ਹਸਤਾਖਰ ਹੋਏ, ਹੋਲਕਰ ਨੇ ਟੌਂਕ, ਰਾਮਪੁਰਾ, ਅਤੇ ਬੁੰਦੀ ਦੇ ਇਲਾਕੇ ਆਪਣੇ ਹੱਥੋਂ ਗਵਾ ਲਏ।[1]: 90–96 

ਦੂਜੀ ਐਂਗਲੋ-ਮਰਾਠਾ ਲੜਾਈ ਮਰਾਠਿਆਂ ਦੀ ਫ਼ੌਜ ਦੀ ਸ਼ਕਤੀ ਨੂੰ ਦਰਸਾਉਂਦੀ ਹੈ, ਜਿਹੜੀ ਕਿ ਅੰਗਰੇਜ਼ਾਂ ਦੇ ਰਾਹ ਦਾ ਆਖ਼ਰੀ ਵੱਡਾ ਰੋੜਾ ਸੀ। ਭਾਰਤ ਦੇ ਅਸਲ ਸੰਘਰਸ਼ ਵਿੱਚ ਕੋਈ ਇੱਕ ਫ਼ੈਸਲਾਕੁੰਨ ਲੜਾਈ ਨਹੀਂ ਸੀ ਸਗੋਂ ਇਹ ਦੱਖਣੀ ਏਸ਼ੀਆਈ ਫ਼ੌਜੀ ਅਰਥਵਿਵਸਥਾ ਇੱਕ ਗੁੰਝਲਦਾਰ ਸਮਾਜਿਕ ਅਤੇ ਰਾਜਨੀਤਿਕ ਸੰਘਰਸ਼ ਸੀ। 1803 ਦੀ ਜਿੱਤ ਜੰਗ ਦੇ ਮੈਦਾਨਾਂ ਤੋਂ ਇਲਾਵਾ ਵਿੱਤ, ਕੂਟਤੀਤੀ, ਰਾਜਨੀਤੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਉੱਤੇ ਵੀ ਟਿਕੀ ਹੋਈ ਸੀ।[4]

ਮੀਡੀਆ ਸੋਧੋ

Henty, G. A. (1902). At the Point of the Bayonet: A Tale of the Mahratta War. London. -ਜੰਗ ਨੂੰ ਦਰਸਾਉਂਦਾ ਇਤਿਹਾਸਿਕ ਗਲਪ।

ਇਹ ਵੀ ਵੇਖੋ ਸੋਧੋ

ਟਿੱਪਣੀਆਂ ਸੋਧੋ

  1. 1.0 1.1 1.2 1.3 1.4 1.5 Naravane, M.S. (2014). Battles of the Honorourable East India Company. A.P.H. Publishing Corporation. pp. 65–66. ISBN 9788131300343.
  2. Burton, Reginald George (1908). Wellington's Campaigns in India. Calcutta: Superintendent Govt. Print., India. pp. 67–68. ISBN 978-0-9796174-6-1.
  3. 3.0 3.1 Wolpert, Stanley (2009). A New History of India (8th ed.). New York, NY: Oxford UP. pp. 410–1. ISBN 978-0-19-533756-3.
  4. The Anglo-Maratha Campaigns and the Contest for India, Randolf G. S. Cooper, University of Cambridge, ISBN 9780521036467, 2007

ਹਵਾਲੇ ਸੋਧੋ

ਬਾਹਰਲੇ ਲਿੰਕ ਸੋਧੋ

ਪਿਛਲਾ
ਪਹਿਲੀ ਐਂਗਲੋ-ਮਰਾਠਾ ਲੜਾਈ
Anglo-Maratha Wars ਅਗਲਾ
ਤੀਜੀ ਐਂਗਲੋ-ਮਰਾਠਾ ਲੜਾਈ
ਪਿਛਲਾ
ਚੌਥੀ ਐਂਗਲੋ-ਮੈਸੂਰ ਲੜਾਈ
Indo-British conflicts ਅਗਲਾ
ਤੀਜੀ ਐਂਗਲੋ-ਮਰਾਠਾ ਲੜਾਈ

ਫਰਮਾ:MarathaEmpire ਫਰਮਾ:British colonial campaigns