ਪਾਕਿਸਤਾਨੀ ਪੰਜਾਬੀ ਨਾਟਕ

ਪਾਕਿਸਤਾਨੀ ਪੰਜਾਬੀ ਨਾਟਕ ਕਵਿਤਾ, ਨਾਵਲ ਅਤੇ ਕਹਾਣੀ ਦੇ ਟਾਕਰੇ ਤੇ ਪਾਕਿਸਤਾਨ ਵਿੱਚ ਪੰਜਾਬੀ ਨਾਟਕ ਦੇ ਵਿਕਾਸ ਦੀ ਤੋਰ ਕਾਫ਼ੀ ਧੀਮੀ ਹੈ। ਪਾਕਿਸਤਾਨ ਵਿੱਚ ਅੱਜ ਵੀ ਇੱਕ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਡਰਾਮੇ ਨੂੰ ਧਾਰਮਿਕ ਸੋਚ ਵਜੋਂ ਇਸਲਾਮ ਦੇ ਬੁਨਿਆਦੀ ਅਸੂਲਾਂ ਦੇ ਵਿਰੁੱਧ ਤਸੱਵਰ ਕਰਦਾ ਹੈ।[1] ਪਾਕਿਸਤਾਨ ਵਿੱਚ ਪੰਜਾਬੀ ਨਾਟਕ ਦੀ ਤੋਰ ਨੂੰ ਤਿੰਨ ਸ੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।

  • ਸਟੇਜੀ ਨਾਟਕ
  • ਰੇਡੀਓ ਡਰਾਮੇ
  • ਟੈਲੀਵਿਜ਼ਨ ਸੀਰੀਅਲ/ਨਾਟਕ[2]

ਪਾਕਿਸਤਾਨ ਸਟੇਜ ਨਾਲ ਸੰਬੰਧਿਤ ਨਾਟਕ ਜੋ ਪੁਸਤਕਾਂ ਵਿੱਚ ਛਪੇ ਹੋਏ ਮਿਲਦੇ ਹਨ। ਉਹ ਇਸ ਪ੍ਰਕਾਰ ਹਨ:-

ਇਹਨਾਂ ਮੌਲਿਕ ਨਾਟਕ ਤੋਂ ਛੁੱਟ ਦੂਸਰੀਆਂ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਹੋਕੇ ਛਪੇ ਨਾਟਕ ਵੀ ਮਿਲਦੇ ਹਨ।[3]ਪੰਜਾਬੀ ਸਟੇਜੀ ਨਾਟਕ ਦੇ ਟਾਕਰੇ ਤੇ ਰੇਡੀਓ ਡਰਾਮੇ ਵਧੇਰੇ ਛਪੇ ਤੇ ਨਸਰ ਹੋਏ ਹਨ।[4]ਲਾਹੌਰ ਰੇਡੀਓ ਸਟੇਸ਼ਨ ਤੋਂ ਉਰਦੂ ਦੇ ਅਸਰ ਹੇਠ ਪੰਜਾਬੀ ਡਰਾਮੇ ਵੀ ਨਸਰ ਹੋਣ ਲੱਗੇ। ਪੰਜਾਬੀ ਵਿੱਚ ਰੇਡੀਓ ਨਾਟਕ ਦੀ ਛਪੀ ਪਹਿਲੀ ਪੁਸਤਕ ਹਵਾ ਦੇ ਹਉਕੇ ਦੇ ਲੇਖਕ ਸੁਜਾਦ ਹੈਦਰ ਹੀ ਹੈ। ਸੁਜਾਦ ਹੈਦਰ ਨੇ ਸੂਰਜਮੁਖੀ, ਪੱਤਣ, ਵੀ ਲਿਖੇ ਹਨ। ਇਸ ਤੋਂ ਇਲਾਵਾ ਆਸਾ ਅਸ਼ਰਫ ਨੇ ਧਰਤੀ ਦੀਆਂ ਰੇਖਾ, ਬੱਦਲਾਂ ਦੀ ਛਾਂ, ਅਸਫਾਕ ਅਹਿਮਦ, ਫ਼ਖਰ ਜਮਾਨ, ਨਿਵਾਜ਼ ਨੇ ਰੇਡੀਓ ਨਾਟਕ ਦੀ ਰਚਨਾ ਕੀਤੀ।[5] ਪਾਕਿਸਤਾਨ ਟੈਲੀਵਿਜ਼ਨ ਉਪਰ ਪੰਜਾਬੀ ਦੇ ਜਿਹੜੇ ਨਾਟਕ/ਸੀਰੀਅਲ ਵਿਖਾਏ ਗਏ ਹਨ ਉਹਨਾਂ ਵਿੱਚੋਂ ਕੇਵਲ 2 ਹੀ ਕਿਤਾਬੀ ਰੂਪ ਛਪ ਕੇ ਸਾਹਮਣੇ ਆਏ ਹਨ। ਇੱਕ ਤਾਂ ਬਾਨੋ ਕੁਦਸੀਆ ਦੇ ਡਰਾਮਿਆਂ ਦਾ ਮਜਮੂਆ ਆਸੇ ਪਾਸੇ ਹੈ ਦੂਜੀ ਕਿਤਾਬ ਮਨੂੰ ਭਾਈ ਦੀ ਰਚਨਾ ਜ਼ਜੀਰ ਹੈ। ਲੇਖਕ ਦਾ ਇਹ 20-25 ਮਿੰਟ ਦੀਆਂ 13 ਕਿਸ਼ਤਾਂ ਦਾ ਟੀ ਵੀ ਸੀਰੀਅਲ 3 ਵਾਰ ਟੈਲੀਕਾਸਟ ਹੋ ਚੁੱਕਿਆ ਹੈ[6] ਸਮੁੱਚੇ ਪਾਕਿਸਤਾਨੀ ਪੰਜਾਬੀ ਨਾਟਕ ਵਿਚਲੀਆਂ ਸਾਰੀਆਂ ਰਚਨਾਵਾਂ ਮੋਟੋ ਤੌਰ 'ਤੇ ਭਾਸ਼ਨੀ ਰੇਡਿਆਈ ਪਹਿਲੂ ਨੂੰ ਮੁੱਖ ਰੱਖ ਕੇ ਰਚੀਆਂ ਗਈਆਂ ਹਨ। ਇਸ ਕਰਕੇ ਕੁਝ ਇੱਕ ਨੂੰ ਛੱਡ ਕੇ ਬਾਕੀ ਸਭ ਦੇਸ਼ ਦੀ ਚਾਲ ਅਨੁਸਾਰ ਹੀ ਹਨ। ਜੋ ਮੱਧਕਾਲੀ ਸਾਹਿਤ ਨੂੰ ਦੇਖਣ ਤੋਂ ਅਗਾਹ ਨਹੀਂ ਤੁਰ ਸਕੇ।[7]

ਹਵਾਲੇ

ਸੋਧੋ
  1. ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ, ਪਬਲੀਕੇੇਸ਼ਨ ਬਿਉਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ 109
  2. ਉਹੀ, ਪੰਨਾ 110
  3. ਉਹੀ,ਪੰਨਾ 111,112
  4. ਉਹੀ, ਪੰਨਾ 116
  5. ਉਹੀ, ਪੰਨਾ 117, 118
  6. ਉਹੀ, ਪੰਨਾ 122
  7. ਸੰਪਾਦਕ ਡਾ. ਹਰਬੰਸ ਸਿੰਘ ਧਿਮਾਨ, ਪਾਕਿਸਤਾਨੀ ਪੰਜਾਬੀ ਕਵਿਤਾ, ਪੰਜਾਬੀ ਅਕਾਦਮੀ, ਦਿੱਲੀ, ਪੰਨਾ 10