ਕੌਮੀ ਤਰਾਨਾ

ਪਾਕਿਸਤਾਨ ਦਾ ਰਾਸ਼ਟਰੀ ਗੀਤ
(ਪਾਕ ਸਰਜ਼ਮੀਨ ਤੋਂ ਮੋੜਿਆ ਗਿਆ)

ਪਾਕ ਸਰਜ਼ਮੀਨ ਪਾਕਿਸਤਾਨ ਦਾ ਰਾਸ਼ਟਰੀ ਗੀਤ ਹੈ। ਇਸਨੂੰ ਉਰਦੂ ਵਿੱਚ ਕੌਮੀ ਤਰਾਨਾ (قومی ترانہ) ਕਿਹਾ ਜਾਂਦਾ ਹੈ।[1] ਇਸਨੂੰ ਹਫ਼ੀਜ ਜਲੰਧਰੀ ਨੇ ਲਿਖਿਆ ਅਤੇ ਸੰਗੀਤ ਅਕਬਰ ਮੁਹੰਮਦ ਨੇ ਬਣਾਇਆ ਸੀ। ਸੰਨ 1954 ਵਿੱਚ ਇਸਨੂੰ ਪਾਕਿਸਤਾਨ ਦੇ ਰਾਸ਼ਟਰੀ ਗੀਤ ਵਜੋਂ ਕਬੂਲਿਆ ਗਿਆ। ਇਸ ਤੋਂ ਪਹਿਲਾਂ ਜਗਨਨਾਥ ਆਜ਼ਾਦ ਦਾ ਲਿਖਿਆ ਐ ਸਰਜ਼ਮੀਨ-ਏ-ਪਾਕ ਪਾਕਿਸਤਾਨ ਦਾ ਰਾਸ਼ਟਰੀ ਗੀਤ ਸੀ।[2]

ਗੀਤ ਵਿੱਚ ਆਮ ਉਰਦੂ ਦੇ ਮੁਕਾਬਲੇ ਫ਼ਾਰਸੀ ਸ਼ਬਦਾਂ ਉੱਤੇ ਜਿਆਦਾ ਜ਼ੋਰ ਹੈ।

ਉਰਦੂ
ਗੁਰਮੁਖੀ
ਅਨੁਵਾਦ
ur
ਪਾਕ ਸਰਜ਼ਮੀਨ ਸ਼ਾਦ ਬਾਦ
ਕਿਸ਼੍ਵਰ-ਏ-ਹਸੀਨ ਸ਼ਾਦ ਬਾਦ
ਤੂ ਨਿਸ਼ਾਨ-ਏ-ਅਜ਼ਮ-ਏ-ਆਲੀਸ਼ਾਨ
ਅਰਜ਼-ਏ-ਪਾਕਿਸਤਾਨ!
ਮਰਕਜ਼-ਏ-ਯਕੀਨ ਸ਼ਾਦ ਬਾਦ
ਸੁੱਚੀ ਧਰਤੀ ਖੁਸ਼ ਰਹੋ
ਸੋਹਣੀ ਮਾਤ-ਭੂਮੀ ਖੁਸ਼ ਰਹੋ
ਤੂੰ ਇੱਕ ਮਹਾਨ ਸੌਗੰਧ ਦੀ ਨਿਸ਼ਾਨੀ ਹੈ
ਪਾਕਿਸਤਾਨ ਦਾ ਦੇਸ਼
ਧਰਮ ਦੇ ਕੇਂਦਰ, ਖ਼ੁਸ਼ ਰਹੋ
ur
ਪਾਕ ਸਰਜ਼ਮੀਨ ਕਾ ਨਿਜ਼ਾਮ
ਕੂਵੱਤ-ਏ-ਅਖੂਵਤ-ਏ-ਅਵਾਮ
ਕੌਮ, ਮੁਲਕ, ਸੁਲਤਨਤ
ਪਾਇੰਦਾ ਤਾਬਿੰਦਾ ਬਾਦ!
ਸ਼ਾਦ ਬਾਦ ਮੰਜ਼ਿਲ-ਏ-ਮੁਰਾਦ
ਪਵਿਤੱਰ ਧਰਤੀ ਦੀ ਵਿਵਸਥਾ
ਜਨਤਾ ਦੀ ਏਕਤਾ ਦੀ ਸ਼ਕਤੀ ਹੈ
ਰਾਸ਼ਟਰ, ਦੇਸ਼ ਅਤੇ ਸਰਕਾਰ
ਹਮੇਸ਼ਾ ਚਮਕਦੇ ਰਹੇ!
ਆਰਜ਼ੂਆਂ ਦੀ ਮੰਜ਼ਿਲ ਖੁਸ਼ ਰਹੋ
ur
ਪਰਚਮ-ਏ-ਸਿਤਾਰਾ-ਓ-ਹਿਲਾਲ
ਰਹਬਰ-ਏ-ਤਰਾਕੀ-ਓ-ਕਮਾਲ
ਤਰਜੁਮਾਨ-ਏ-ਮਾਜ਼ੀ, ਸ਼ਾਨ-ਏ-ਹਾਲ
ਜਾਨ-ਏ-ਇਸਤਕਬਾਲ!
ਸਾਯਾ-ਏ-ਖ਼ੁਦਾ-ਏ-ਜ਼ੁਲ ਜਲਾਲ
ਚੰਨ ਅਤੇ ਤਾਰੇ ਵਾਲਾ ਝੰਡਾ
ਵਿਕਾਸ ਅਤੇ ਸਿੱਧਿ ਦਾ ਮਾਰਗਦਰਸ਼ਕ ਹੈ
ਅਤੀਤ ਦਾ ਤਰਜੁਮਾਨ,1 ਵਰਤਮਾਨ ਦੀ ਸ਼ਾਨ,
ਭਵਿੱਖ ਦੀ ਪ੍ਰੇਰਨਾ!
ਸ਼ਕਤੀਸ਼ਾਲੀ ਅਤੇ ਮਹਾਨ ਰੱਬ ਦਾ ਪ੍ਰਤੀਕ

ਹਵਾਲੇ

ਸੋਧੋ
  1. Information Ministry, Government of Pakistan. "Basic Facts". Archived from the original on 2006-04-13. Retrieved 2012-09-20. {{cite web}}: Unknown parameter |dead-url= ignored (|url-status= suggested) (help)
  2. "Lyrics of Pakistan's First National Anthem". Pakistaniat.com. ਅਪਰੈਲ 19, 2010. Retrieved ਸਿਤੰਬਰ 21, 2012. {{cite web}}: Check date values in: |accessdate= (help); External link in |publisher= (help)