ਜਗਨਨਾਥ ਆਜ਼ਾਦ (Urdu: جگن ناتھ آزاد, ਹਿੰਦੀ: जगन नाथ आज़ाद) (5 ਦਸੰਬਰ 1918 – 24 ਜੁਲਾਈ 2004)[1] ਉਘਾ ਉਰਦੂ ਕਵੀ, ਲੇਖਕ ਅਤੇ ਵਿਦਵਾਨ ਸੀ। ਉਹਨਾਂ ਨੇ 70 ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ।

ਜਗਨਨਾਥ ਆਜ਼ਾਦ
جگن ناتھ آزاد
ਜਨਮ
ਜਗਨਨਾਥ ਆਜ਼ਾਦ

(1918-12-05)5 ਦਸੰਬਰ 1918
ਮੀਆਂਵਾਲੀ ਜਿਲੇ ਵਿੱਚ ਇਸ਼ਾ ਖੇਲ, ਪੰਜਾਬ, ਹੁਣ ਪਾਕਿਸਤਾਨ
ਮੌਤ24 ਜੁਲਾਈ 2004(2004-07-24) (ਉਮਰ 85)
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਲੇਖਕ

ਮੁਹੰਮਦ ਇਕਬਾਲ ਦੇ ਜੀਵਨ, ਫ਼ਲਸਫ਼ੇ ਅਤੇ ਕੰਮ ਬਾਰੇ ਉਹ ਇੱਕ ਮੰਨੀ ਪ੍ਰਮੰਨੀ ਅਥਾਰਟੀ ਸੀ। ਅੱਲਾਮਾ ਇਕਬਾਲ ਬਾਰੇ (ਉਰਦੂ ਅਤੇ ਅੰਗਰੇਜ਼ੀ ਵਿੱਚ) ਆਜ਼ਾਦ ਦੀਆਂ ਕਿਤਾਬਾਂ ਉਰਦੂ ਬੋਲਣ ਵਾਲੇ ਸੰਸਾਰ ਵਿੱਚ ਹਵਾਲਾ ਪੁਸਤਕਾਂ ਦੇ ਤੌਰ ’ਤੇ ਸਟੀਕ ਮੰਨੀਆਂ ਜਾਂਦੀਆਂ ਹਨ। ਉਹ ਪੰਜ ਸਾਲ (1981-85) ਲਈ ਇਕਬਾਲ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਰਹੇ।

ਜੀਵਨੀ

ਸੋਧੋ

ਜਗਨਨਾਥ ਆਜ਼ਾਦ ਦਾ ਜਨਮ 5 ਦਸੰਬਰ 1918 ਨੂੰ ਬਰਤਾਨਵੀ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ਵਿੱਚ ਇਸ਼ਾ ਖੇਲ ਵਿਖੇ ਹੋਇਆ। ਆਰੰਭਿਕ ਵਿਦਿਆ ਮੀਆਂਵਾਲੀ (1933) ਵਿੱਚ ਅਤੇ ਐਫ਼.ਏ. ਰਾਵਲਪਿੰਡੀ (1934) ਤੋਂ ਕੀਤੀ ਅਤੇ ਫ਼ਾਰਸੀ ਦੀ ਐਮ.ਏ. ਲਹੌਰ (1944) ਤੋਂ। ਉਹਨਾਂ ਨੂੰ ਆਪਣੇ ਪਿਤਾ, ਤਿਲੋਕ ਚੰਦ ਮਹਿਰੂਮ ਕੋਲੋਂ ਉਰਦੂ ਸਾਹਿਤ ਨਾਲ ਪਿਆਰ ਵਿਰਸੇ ਵਿੱਚ ਮਿਲ ਗਿਆ – ਉਹ ਆਪ ਇੱਕ ਪ੍ਰਸਿੱਧੀ ਪ੍ਰਾਪਤ ਕਵੀ ਸਨ ਅਤੇ ਉਹਨਾਂ ਨੇ ਦੀਵਾਨ-ਏ-ਗਾਲਿਬ ਦੁਆਰਾ ਪੁੱਤਰ ਦਾ ਉਰਦੂ ਸ਼ਾਇਰੀ ਨਾਲ ਤੁਆਰਫ਼ ਕਰਾਇਆ। ਉਹ ਇਨ੍ਹਾਂ ਨੂੰ ਮੁਸ਼ਾਇਰਿਆਂ ਵਿੱਚ ਨਾਲ ਲੈ ਜਾਇਆ ਕਰਦੇ ਸਨ। ਨੌਜਵਾਨ ਆਜ਼ਾਦ ਦੀ ਜ਼ਿੰਦਗੀ ਵਿੱਚ ਪਹਿਲੀ ਵੱਡੀ ਘਟਨਾ ਹਫੀਜ਼ ਜਲੰਧਰੀ ਨਾਲ ਹੋਈ ਮੁਲਾਕਾਤ ਸੀ ਅਤੇ ਉਹਨਾਂ ਵਲੋਂ ਹਿੰਦੁਸਤਾਨ ਹਮਾਰਾ ਦੀ ਕਾਪੀ ਭੇਟ ਕਰਨਾ ਸੀ, ਜਿਸਨੂੰ ਆਜ਼ਾਦ ਨੇ ਆਉਣ ਵਾਲੇ ਜੀਵਨ ਵਿੱਚ ਵਾਰ ਵਾਰ ਪੜ੍ਹਿਆ।

ਕਰੀਅਰ

ਸੋਧੋ

ਬਤੌਰ ਪੱਤਰਕਾਰ

ਸੋਧੋ

ਅਜ਼ਾਦ ਦੀ ਪੱਤਰਕਾਰੀ ਨਾਲ ਜਾਣ-ਪਛਾਣ ਛੋਟੀ ਉਮਰ ਵਿੱਚ ਹੋਈ ਜਦੋਂ, ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਸਨੇ ਗੋਰਡੋਨੀਅਨ - ਕਾਲਜ ਅਖਬਾਰ ਦੇ ਸੰਪਾਦਕ ਵਜੋਂ ਕੰਮ ਕੀਤਾ। ਉਸਦੀ ਪਹਿਲੀ ਰਸਮੀ ਪੋਸਟਿੰਗ ਲਾਹੌਰ ਤੋਂ ਪ੍ਰਕਾਸ਼ਿਤ ਉਰਦੂ ਮਾਸਿਕ ਅਦਬੀ ਦੁਨੀਆ ਦੇ ਸੰਪਾਦਕ ਵਜੋਂ ਹੋਈ ਸੀ। ਭਾਰਤ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਆਜ਼ਾਦ ਨੇ ਉਰਦੂ ਰੋਜ਼ਾਨਾ ਮਿਲਾਪ ਦੇ ਸਹਾਇਕ ਸੰਪਾਦਕ ਦਾ ਅਹੁਦਾ ਹਾਸਲ ਕੀਤਾ।

ਹਵਾਲੇ

ਸੋਧੋ