ਪਾਮੀਰੀ ਭਾਸ਼ਾਵਾਂ
ਪਾਮੀਰ ਭਾਸ਼ਾਵਾਂ ਪੂਰਬੀ ਈਰਾਨੀ ਭਾਸ਼ਾਵਾਂ ਦਾ ਇੱਕ ਖੇਤਰੀ ਸਮੂਹ ਹੈ, ਜੋ ਪਾਮੀਰ ਪਹਾੜਾਂ ਵਿੱਚ ਮੁੱਖ ਤੌਰ 'ਤੇ ਪੰਜ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਨ੍ਹਾਂ ਨੂੰ ਬੋਲਣ ਵਾਲ਼ੇ ਖੇਤਰਾਂ ਵਿੱਚ ਉੱਤਰ-ਪੂਰਬੀ ਅਫਗਾਨਿਸਤਾਨ ਦਾ ਬਦਖਸ਼ਾਨ ਪ੍ਰਾਂਤ ਅਤੇ ਪੂਰਬੀ ਤਾਜਿਕਸਤਾਨ ਦਾ ਕੋਹਸਤਾਨੀ-ਬਦਖਸ਼ਾਨ ਆਟੋਨੋਮਸ ਪ੍ਰਾਂਤ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਅਫਗਾਨਿਸਤਾਨ ਅਤੇ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਸਰਕੋਲੀ ਨਾਂ ਦੀ ਭਾਸ਼ਾ ਬੋਲੀ ਜਾਂਦੀ ਹੈ। ਸਰਕੋਲੀ ਨੂੰ ਚੀਨ ਵਿੱਚ 'ਤਾਜਿਕੀ ਭਾਸ਼ਾ' ਕਿਹਾ ਜਾਂਦਾ ਹੈ ਪਰ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਤਾਜਿਕਸਤਾਨ ਵਿੱਚ ਬੋਲੀ ਜਾਣ ਵਾਲੀ ਤਾਜਿਕ ਭਾਸ਼ਾ ਤੋਂ ਪੂਰੀ ਤਰ੍ਹਾਂ ਵੱਖਰੀ ਹੈ।
1990 ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਦੁਨੀਆ ਭਰ ਵਿੱਚ ਪਾਮੀਰੀ ਭਾਸ਼ਾਵਾਂ ਦੇ ਬੋਲਣ ਵਾਲਿਆਂ ਦੀ ਗਿਣਤੀ ਲਗਭਗ 10 ਲੱਖ ਸੀ। ਕੁਝ ਮੁੱਖ ਪਾਮੀਰੀ ਭਾਸ਼ਾਵਾਂ ਹਨ ਸ਼ੁਗਨੀ, ਸਰਕੋਲੀ, ਯਜ਼ਗੁਲਾਮੀ, ਮੁੰਜੀ, ਇਸ਼ਕਸ਼ਿਮੀ, ਵਾਖੀ, ਯਿਦਗਾ ਅਤੇ ਵਾਂਜੀ। ਵਾਂਜੀ ਬਾਰੇ, ਭਾਸ਼ਾ ਵਿਗਿਆਨੀ ਦਾ ਖ਼ਿਆਲ ਹੈ ਕਿ ਇਹ ਅਲੋਪ ਹੋ ਗਈਹੈ ਕਿਉਂਕਿ ਇਸਦੇ ਬੋਲਣ ਵਾਲ਼ੇ ਹੁਣ ਤਾਜਿਕ ਭਾਸ਼ਾ ਬੋਲਣਲੱਗ ਪਏ ਹਨ।
ਇਹ ਵੀ ਵੇਖੋ
ਸੋਧੋ- ਪਾਮੀਰ ਪਹਾੜ
- ਪੂਰਬੀ ਈਰਾਨੀ ਭਾਸ਼ਾਵਾਂ
- ਬਦਖਸ਼ਾਨ ਪ੍ਰਾਂਤ
- ਕੋਹਿਸਤਾਨੀ-ਬਦਾਖਸ਼ਾਨ ਖੁਦਮੁਖਤਿਆਰ ਸੂਬਾ