ਪਿਊਸ਼ ਮਿਸ਼ਰਾ/ਪਿਯੂਸ਼ ਮਿਸ਼ਰਾ (ਜਨਮ 13 ਜਨਵਰੀ 1963) ਇੱਕ ਭਾਰਤੀ ਫਿਲਮ ਅਤੇ ਥੀਏਟਰ ਅਦਾਕਾਰ, ਸੰਗੀਤ ਨਿਰਦੇਸ਼ਕ, ਗੀਤਕਾਰ, ਗਾਇਕ, ਸਕਰਿਪਟ ਲੇਖਕ ਸੀ।  ਮਿਸ਼ਰਾ ਗਵਾਲੀਅਰ ਵਿਚ ਵੱਡਾ ਹੋਇਆ ਅਤੇ  ਨੈਸ਼ਨਲ ਸਕੂਲ ਡਰਾਮਾ, ਦਿੱਲੀ ਤੋਂ 1986 ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੇ ਬਾਅਦ, ਉਸ ਨੇ ਹਿੰਦੀ ਥੀਏਟਰ ਵਿੱਚ ਦਿੱਲੀ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਅਗਲੇ ਦਹਾਕੇ ਦੌਰਾਨ ਉਸ ਨੇ ਆਪਣੇ ਆਪ ਨੂੰ ਇੱਕ ਥੀਏਟਰ ਡਾਇਰੈਕਟਰ, ਅਭਿਨੇਤਾ, ਗੀਤਕਾਰ ਅਤੇ ਗਾਇਕ ਦੇ ਤੌਰ 'ਤੇ ਸਥਾਪਿਤ ਕੀਤਾ। ਉਸ ਨੇ 2002 ਵਿੱਚ ਮੁੰਬਈ ਸ਼ਿਫਟ ਕਰ ਲਿਆ ਅਤੇ ਮਕਬੂਲ  (2003) ਅਤੇ ਗੈਂਗਸ ਆਫ਼ ਵਾਸੇਪੁਰ  (2012) ਵਿੱਚ ਆਪਣੀ ਅਦਾਕਾਰੀ ਲਈ ਪ੍ਰਸ਼ੰਸਾ  ਖੱਟੀ।

ਪੀਊਸ਼ ਮਿਸ਼ਰਾ 
ਪੀਊਸ਼ ਮਿਸ਼ਰਾ
ਜਨਮ
ਪ੍ਰਿਯਾਕਾਂਸ਼ਾ ਸ਼ਰਮਾ

(1963-01-13) 13 ਜਨਵਰੀ 1963 (ਉਮਰ 60)
ਗਵਾਲੀਅਰ, ਭਾਰਤ
ਪੇਸ਼ਾਅਦਾਕਾਰ, ਸੰਗੀਤ ਨਿਰਦੇਸ਼ਕ, ਗੀਤਕਾਰ, ਗਾਇਕ, ਸਕਰਿਪਟ ਲੇਖਕ 

ਇੱਕ ਫਿਲਮ ਗੀਤਕਾਰ ਅਤੇ ਗਾਇਕ ਦੇ ਤੌਰ 'ਤੇ, ਉਹ ਆਪਣੇ ਗੀਤਾਂ "ਅਰੇ ਰੁਕ ਜਾ ਰਹੇ ਬੰਦੇ" (ਬਲੈਕ ਫਰਾਈਡੇ, 2004), "ਆਰੰਭ ਹੈ ਪ੍ਰਚੰਡ" (ਗੁਲਾਲ, 2009), "ਇੱਕ ਬਗਲ" (ਗੈਂਗਸ ਆਫ਼ ਵਾਸੇਪੁਰ - ਭਾਗ 2, 2012), ਅਤੇ "ਹੁਸਨਾ" (MTV ਕੋਕ ਸਟੂਡੀਓ, 2012) ਲਈ ਮਸ਼ਹੂਰ ਹੈ।[1]

ਮੁਢਲਾ ਜੀਵਨ ਅਤੇ ਪਿਛੋਕੜ ਸੋਧੋ

ਉਹ ਗਵਾਲੀਅਰ ਵਿੱਚ ਪ੍ਰਤਾਪ ਕੁਮਾਰ ਸ਼ਰਮਾ ਦੇ ਘਰ ਪੈਦਾ ਹੋਇਆ ਸੀ। ਉਸ ਨੇ ਪ੍ਰਿਯਾਕਾਂਸ਼ਾ ਸ਼ਰਮਾ ਦੇ ਰੂਪ ਵਿੱਚ ਵੱਡਾ ਹੋਇਆ ਅਤੇ ਆਪਣੇ ਪਿਤਾ ਦੀ ਜੇਠੀ ਭੈਣ ਤਾਰਾਦੇਵੀ ਮਿਸ਼ਰਾ,  ਜਿਸਦੇ ਕੋਈ ਔਲਾਦ ਨਹੀਂ ਸੀ, ਦੁਆਰਾ ਅਪਣਾਇਆ ਗਿਆ ਸੀ। ਉਨ੍ਹਾਂ ਦਾ ਪਰਵਾਰ ਵੀ ਵਿੱਤੀ ਬੋਝ ਨੂੰ ਘੱਟ ਕਰਣ ਦੇ ਲਈ ਭੂਆ ਦੇ ਘਰ ਵਿੱਚ ਚਲਾ ਗਿਆ। ਉਸ ਦੇ ਮਾਤਾ-ਪਿਤਾ ਨੇ ਉਸਨੂੰ ਕਾਰਮੇਲ ਕਾਨਵੇਂਟ ਸਕੂਲ, ਗਵਾਲੀਅਰ  ਭਰਤੀ ਕਰਾਇਆ ਇਹ ਸੋਚ ਕੇ ਕਿ ਇੱਕ ਕਾਨਵੇਂਟ ਵਿੱਚ ਉਸ ਦੀ ਸਿੱਖਿਆ ਵਿੱਚ ਮਦਦ ਮਿਲੇਗੀ, ਉਸਨੂੰ ਪੜ੍ਹਾਈ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਹੋਵੇਗੀ,ਲੇਕਿਨ ਗਾਇਨ, ਚਿਤਰਕਲਾ ਅਤੇ ਐਕਟਿੰਗ ਭਾਂਤ ਦੀਆਂ ਗਤੀਵਿਧੀਆਂ ਸੀ ਜੋ ਉਸ ਨੂੰ ਖਿਚ ਪਾਉਂਦੀਆਂ ਹਨ। ਪੀਊਸ਼ ਬਾਅਦ ਵਿੱਚ ਗਵਾਲੀਅਰ ਦੇ ਜੇ ਸੀ ਮਿਲਸ ਹਾਇਰ ਸੈਕੰਡਰੀ ਸਕੂਲ ਵਿੱਚ ਚਲਿਆ ਗਿਆ।   ਆਪਣੀ ਭੂਆ ਦੇ ਸਖਤੀ ਵਾਲੇ ਘਰ ਵਿੱਚ ਰਹਿੰਦੀਆਂ ਉਸ ਵਿੱਚ ਇੱਕ ਬਾਗ਼ੀ ਲਕੀਰ ਵਿਕਸਿਤ ਹੋਣ ਲੱਗੀ, ਜੋ ਉਸਦੀ ਪਹਿਲੀ ਕਵਿਤਾ ਵਿੱਚ ਪ੍ਰਗਟ ਹੋਈ, "ਜਿੰਦਾ ਹੋ ਹਾਂ ਤੁਮ ਕੋਈ ਸ਼ਕ ਨਹੀਂ "। ਇਹ ਕਵਿਤਾ ਉਸ ਨੇ 8ਵੀਂ ਜਮਾਤ ਵਿੱਚ ਲਿਖੀ ਸੀ। ਬਾਅਦ ਵਿੱਚ, 10ਵੀਂ ਜਮਾਤ ਵਿੱਚ ਪੜ੍ਹਾਈ  ਸਮੇਂ ਉਸ ਨੇ ਜ਼ਿਲ੍ਹਾ ਅਦਾਲਤ ਵਿੱਚ ਇੱਕ ਹਲਫਨਾਮਾ ਦਾਖਲ ਕੀਤਾ ਅਤੇ ਆਪਣਾ ਨਾਮ ਬਦਲਕੇ ਪਿਉਸ਼ ਮਿਸ਼ਰਾ ਕਰ ਲਿਆ।[1][2]

  1. 1.0 1.1 "I am not talented, I am God gifted: Piyush Mishra – Hindustan Times". 31 October 2013. Archived from the original on 9 ਨਵੰਬਰ 2013. Retrieved 1 November 2013. {{cite web}}: Unknown parameter |dead-url= ignored (help)
  2. "An Artist's Demons". The Caravan. 1 November 2012. pp. 1–4. Retrieved 1 November 2013.

ਹਵਾਲੇ ਸੋਧੋ