ਪੀ. ਕੇਸ਼ਵਦੇਵ

ਭਾਰਤੀ ਲੇਖਕ
(ਪੀ ਕੇਸਵਦੇਵ ਤੋਂ ਮੋੜਿਆ ਗਿਆ)

ਪੀ. ਕੇਸ਼ਵਾ ਪਿਲੇ (20 ਜੁਲਾਈ 1904 - 1 ਜੁਲਾਈ 1983), ਆਪਣੇ ਕਲਮੀ-ਨਾਮ ਪੀ. ਕੇਸ਼ਵਦੇਵ ਦੁਆਰਾ ਜਾਣਿਆ ਜਾਂਦਾ, ਕੇਰਲਾ, ਭਾਰਤ ਤੋਂ ਇੱਕ ਨਾਵਲਕਾਰ ਅਤੇ ਸਮਾਜ ਸੁਧਾਰਕ ਸੀ। ਉਹ ਆਪਣੇ ਭਾਸ਼ਣਾਂ, ਸਵੈ ਜੀਵਨੀ, ਨਾਵਲ, ਨਾਟਕ, ਛੋਟੀਆਂ ਕਹਾਣੀਆਂ ਅਤੇ ਫਿਲਮਾਂ ਲਈ ਯਾਦ ਕੀਤਾ ਜਾਂਦਾ ਹੈ। ਨੀਨੂ ਓਦਾਇਲ, ਨਧੀ, ਭਰੰਯਾਲਮ, ਅਯਾਲਕਰ (ਕੇਂਦਰੀ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਨਾਵਲ), ਏਤੀਰਿੱਪੂ (ਆਤਮਕਥਾ) ਅਤੇ ਓਰੂ ਸੁੰਦਰੀਯੁਦੇ ਆਤਮਕਦਾ ਉਸ ਦੀਆਂ 128 ਸਾਹਿਤਕ ਰਚਨਾਵਾਂ ਵਿੱਚੋਂ ਕੁਝ ਹਨ। ਤੱਕਾਜ਼ੀ ਸਿਵਸ਼ੰਕਰ ਪਿਲੈ ਅਤੇ ਵੈਕੋਮ ਮੁਹੰਮਦ ਬਸ਼ੀਰ ਦੇ ਨਾਲ ਕੇਸ਼ਵਦੇਵ ਨੂੰ ਪ੍ਰਗਤੀਸ਼ੀਲ ਮਲਿਆਲਮ ਸਾਹਿਤ ਦੇ ਮੋਹਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1][2]

ਪੀ. ਕੇਸ਼ਵਦੇਵ
ਜਨਮ(1904-07-20)20 ਜੁਲਾਈ 1904
ਕੇਡਾਮੰਗਲਮ, ਉੱਤਰੀ ਪਾਰਾਵੁਰ, ਏਰਨਾਕੁਲਮ, ਕੇਰਲਾ, ਭਾਰਤ
ਮੌਤ1 ਜੁਲਾਈ 1983(1983-07-01) (ਉਮਰ 78)
ਤਿਰੂਵਨੰਤਪੁਰਮ,ਕੇਰਲਾ, ਭਾਰਤ
ਪ੍ਰਮੁੱਖ ਕੰਮਅਯਾਲਕਰ, ਕੱਣਾਡੀ
ਜੀਵਨ ਸਾਥੀਸੀਤਾਲਕਸ਼ਮੀ ਦੇਵ
ਬੱਚੇਜਿਯੋਤੀਦੇਵ ਕੇਸ਼ਵਦੇਵ
ਰਿਸ਼ਤੇਦਾਰਅੱਪੂ ਪਿੱਲੇ
ਕਾਰਤਿਆਨੀ ਅੰਮਾ
ਵੈੱਬਸਾਈਟ
http://www.kesavadev.net

ਜ਼ਿੰਦਗੀ ਅਤੇ ਕੈਰੀਅਰ

ਸੋਧੋ

ਕੇਸ਼ਵਦੇਵ, ਕੇਸ਼ਵ ਪਿੱਲੇ ਦਾ ਜਨਮ, 21 ਜੁਲਾਈ, 1904 ਨੂੰ ਉੱਤਰ ਪਰਾਵੁਰ, ਉਸ ਸਮੇਂ ਬ੍ਰਿਟਿਸ਼ ਰਾਜ ਦੇ ਨੇੜੇ, ਇੱਕ ਛੋਟਾ ਜਿਹੇ ਪਿੰਡ, ਕੇਡਾਮੰਗਲਮ ਵਿਖੇ, ਆਪੂ ਪਿੱਲੇ ਅਤੇ ਕਾਰਤਿਆਨੀ ਅੰਮਾ ਦੇ ਘਰ ਹੋਇਆ ਸੀ।[3] ਉਸ ਨੇ ਸਿਰਫ ਹਾਈ ਸਕੂਲ ਤਕ ਰਸਮੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਉਸ ਨੂੰ ਵਿੱਤੀ ਮੁਸ਼ਕਲਾਂ ਕਾਰਨ ਪੜ੍ਹਾਈ ਛੱਡਣੀ ਪੈ ਗਈ ਸੀ ਅਤੇ ਕਲੈਕਸ਼ਨ ਏਜੰਟ, ਟਿਊਸ਼ਨ ਅਧਿਆਪਕ ਅਤੇ ਕੱਪੜਾ ਵੇਚਣ ਵਰਗੇ ਪਾਰਟ ਟਾਈਮ ਕੰਮ ਕਰਨੇ ਪਏ। ਇਸ ਸਮੇਂ ਦੇ ਦੌਰਾਨ, ਉਹ ਸਹੋਦਰਨ ਅਯੱਪਨ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਅਤੇ ਉਸਨੇ ਅਯੱਪਨ ਦੁਆਰਾ ਆਯੋਜਿਤ ਇੱਕ ਵਿਸ਼ਾਲ ਤਿਉਹਾਰ ਮਿਸ਼ਰਾ ਭੋਜਣਮ ਵਿੱਚ ਭਾਗ ਲਿਆ ਜਿੱਥੇ ਨੀਵੀਂ ਜਾਤ ਦੇ ਲੋਕਾਂ ਸਮੇਤ ਲਗਭਗ 200 ਲੋਕ ਖਾਣ ਲਈ ਇਕੱਠੇ ਬੈਠਦੇ ਸਨ। ਇਸ ਤੋਂ ਬਾਅਦ, ਉਹ ਆਰੀਆ ਸਮਾਜ ਵਿਚ ਸ਼ਾਮਲ ਹੋ ਗਿਆ ਅਤੇ ਉਸਨੇ ਜਾਤ ਨੂੰ ਦਰਸਾਉਂਦੇ ਆਖਰੀ ਨਾਮ " ਪਿੱਲੇ " ਤੋਂ ਛੁਟਕਾਰਾ ਪਾਉਣ ਲਈ ਕੇਸ਼ਵਦੇਵ ਨਾਮ ਅਪਣਾ ਲਿਆ। ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਗਰਸ ਅਤੇ ਫਿਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ। ਉਹ ਕਈ ਪ੍ਰਕਾਸ਼ਨਾਂ ਵਿੱਚ ਸ਼ਾਮਲ ਸੀ। ਸ਼ੁਰੂ ਵਿੱਚ ਸਵਦੇਸ਼ਾਭਿਮਨੀ ਦਾ ਅੰਤਰਿਮ ਸੰਪਾਦਕ ਬਣਿਆ ਜਦੋਂ ਉਸ ਵੇਲੇ ਦਾ ਸੰਪਾਦਕ ਏ ਕੇ ਪਿੱਲੇ ਯੂਕੇ ਗਿਆ ਹੋਇਆ ਸੀ। ਮਲਿਆਲਾ ਰਾਜਮ, ਭਜੇ ਭਾਰਤਮ, ਪ੍ਰਤੀਦਿਨਮ ਅਤੇ ਤੋਝੀਲਾਲੀ ਹੋਰ ਪ੍ਰਕਾਸ਼ਨ ਸਨ ਜਿਨ੍ਹਾਂ ਦੇ ਨਾਲ ਉਹ ਜੁੜਿਆ ਹੋਇਆ ਸੀ; ਆਖਰੀ ਵਾਲੇ ਨਾਲ ਉਸ ਵਕਤ ਜੁੜਿਆ ਜਦੋਂ ਉਹ ਇੱਕ ਸਰਗਰਮ ਕਮਿਊਨਿਸਟ ਸੀ[4] ਉਸਨੇ ਕਮਿਊਨਿਸਟ ਲਹਿਰ ਲਈ ਪ੍ਰਚਾਰ ਸਾਹਿਤ ਵੀ ਲਿਖਿਆ[5] ਅਤੇ ਸਾਹਿਤ ਪ੍ਰਵਰਤਕ ਸਹਿਕਾਰਨਾ ਸੰਘਮ (ਸਾਹਿਤ ਪ੍ਰਵਰਤਕ ਸਹਿਕਾਰੀ ਸਭਾ) ਅਤੇ ਕੇਰਲ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ।

ਕੇਸ਼ਵਦੇਵ ਨੇ ਆਪਣੀ ਸਵੈ-ਜੀਵਨੀ, ਈਥਰੱਪੂ, 1959 ਵਿੱਚ ਪ੍ਰਕਾਸ਼ਤ ਕੀਤੀ,[6] ਜੋ ਉਸਦੇ ਕਮਿਊਨਿਸਟ ਆਦਰਸ਼ਾਂ ਨੂੰ ਦਰਸਾਉਂਦੀ ਹੈ।[7] ਉਸ ਨੂੰ ਕੇਰਲ ਸਾਹਿਤ ਅਕਾਦਮੀ ਫੈਲੋਸ਼ਿਪ ਪ੍ਰਾਪਤ ਸੀ।[8] 1964 ਵਿਚ, ਸਾਹਿਤ ਅਕਾਦਮੀ ਨੇ ਉਸਦੇ ਨਾਵਲ, ਅਯਾਲਕਰ ਨੂੰ ਸਾਲਾਨਾ ਪੁਰਸਕਾਰ ਲਈ ਚੁਣਿਆ।[9][10] ਉਹ ਸੋਵੀਅਤ ਲੈਂਡ ਨਹਿਰੂ ਅਵਾਰਡ ਯਾਫ਼ਤਾ ਵੀ ਸੀ।[3]

ਹਵਾਲੇ

ਸੋਧੋ
  1. "Thakazhi passes away". The Indian Express. 12 April 1999. Retrieved 4 November 2008.
  2. "Award winning Malayalam authors". www.indianscripts.com. 2019-01-26. Archived from the original on 2019-01-26. Retrieved 2019-01-26. {{cite web}}: Unknown parameter |dead-url= ignored (|url-status= suggested) (help)
  3. 3.0 3.1 "Biography published by Kerala Sahitya Akademi". Kerala Sahitya Akademi. 2019-01-26. Retrieved 2019-01-26.
  4. Anandan, S. (2017-11-06). "A catalyst that triggered progressive literature". The Hindu (in Indian English). Retrieved 2019-01-26.
  5. Pradeep, K. (2014-07-20). "A rebel's manifesto". The Hindu (in Indian English). Retrieved 2019-01-26.
  6. P.Keshavadev (1959-02-10). "Ethirppu". Prabhath Book House. Retrieved 2019-01-26.
  7. "Poet Sugathakumari receives Kesavadev Literary Award - Times of India". The Times of India. July 20, 2017. Retrieved 2019-01-26.
  8. "Kerala Sahitya Akademi Fellowship". Kerala Sahitya Akademi. 2019-01-26. Retrieved 2019-01-26.
  9. "Profile of Malayalam Story Writer P. Kesavadev". en.msidb.org. 2019-01-26. Retrieved 2019-01-26.
  10. "Kendra Sahitya Academy Awards (Malayalam)". Public Relations Department, Government of Kerala. Archived from the original on 24 May 2007. Retrieved 11 April 2011.