ਪੁਰਾਣੀ ਹਵੇਲੀ ਨੂੰ ਮਸਰਤ ਮਹਿਲ ਪੈਲੇਸ ਵੀ ਕਿਹਾ ਜਾਂਦਾ ਹੈ, ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਬਣਿਆ ਇੱਕ ਮਹਿਲ ਹੈ। ਇਹ ਨਿਜ਼ਾਮ ਦੀ ਸਰਕਾਰੀ ਰਿਹਾਇਸ਼ ਸੀ। ਇਸਨੂੰ ਹਵੇਲੀ ਖ਼ਾਦੀਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਜਿਸਦਾ ਅਰਥ ਹੈ ਪੁਰਾਣਾ ਮਹਿਲ। ਇਹ ਸਿਕੰਦਰ ਜਾਹ, ਆਸਫ਼ ਜਾਹ III (1803-1829) ਲਈ ਉਸਦੇ ਪਿਤਾ ਅਲੀ ਖ਼ਾਨ ਬਹਾਦਰ, ਆਸਫ਼ ਜਾਹ ਨੇ ਬਣਵਾਈ ਸੀ।[1][2]

ਇਤਿਹਾਸ

ਸੋਧੋ

ਹੈਦਰਾਬਾਦ ਦੇ ਦੂਜੇ ਨਿਜ਼ਾਮ, ਮੀਰ ਨਿਜ਼ਾਮ ਅਲੀ ਖ਼ਾਨ ਨੇ 1717 ਵਿੱਚ ਮੋਮਿਨ ਰਾਜਵੰਸ਼ ਦੇ ਰੁਕਨੁਦੌਲਾਹ ਤੋਂ ਇਸ ਨੂੰ ਸੰਭਾਲਿਆ ਸੀ। ਮੁੱਖ ਇਮਾਰਤ 18ਵੀਂ ਸਦੀ ਦੇ ਯੂਰਪੀਅਨ ਆਰਕੀਟੈਕਚਰ ਦਾ ਪ੍ਰਤੀਕ ਹੈ। ਉਸਦਾ ਉੱਤਰਾਧਿਕਾਰੀ ਸਿਕੰਦਰ ਜਾਹ ਕੁਝ ਸਮਾਂ ਇੱਥੇ ਰਿਹਾ ਅਤੇ ਬਾਅਦ ਵਿੱਚ ਚੌਮਹੱਲਾ ਪੈਲੇਸ ਵਿੱਚ ਮੁੰਤਕਿਲ ਹੋ ਗਿਆ। ਇਸ ਕਾਰਨ ਇਨ੍ਹਾਂ ਇਮਾਰਤਾਂ ਨੂੰ ਪੁਰਾਣੀ ਹਵੇਲੀ ਕਿਹਾ ਜਾਂਦਾ ਹੈ। ਇਸ ਇਮਾਰਤੀ ਕੰਪਲੈਕਸ ਵਿੱਚ ਆਇਨਾ ਖ਼ਾਨਾ (ਸ਼ੀਸ਼ਾ ਘਰ) ਅਤੇ ਚੀਨੀ ਖ਼ਾਨਾ (ਚੀਨੀ ਕੱਚ ਦਾ ਘਰ) ਦਾ ਨਿਰਮਾਣ ਕੀਤਾ ਗਿਆ ਸੀ।[3]

ਛੇਵੇਂ ਅਤੇ ਸੱਤਵੇਂ ਨਿਜ਼ਾਮ ਇਸ ਮਹਿਲ ਵਿੱਚ ਪੈਦਾ ਹੋਏ ਸਨ, ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਇਸ ਮਹਿਲ ਵਿੱਚ ਗੁਜ਼ਾਰਿਆ ਸੀ।

ਹੁਣ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਹੈਦਰਾਬਾਦ) ਅਤੇ ਦੱਖਣੀ ਜ਼ੋਨ ਟਾਸਕ ਫੋਰਸ ਪੁਲਿਸ ਦੇ ਵਧੀਕ ਡੀਸੀਪੀ ਇੱਥੋਂ ਦਫ਼ਤਰ ਕੰਮ ਕਰ ਰਹੇ ਹਨ।

ਮਹਿਲ

ਸੋਧੋ

ਹਵੇਲੀ ਦਾ ਆਕਾਰ "U" ਹੈ, ਜਿਸ ਦੇ ਦੋ ਆਇਤਾਕਾਰ ਵਿੰਗ ਹਨ ਇੱਕ ਦੂਜੇ ਦੇ ਸਮਾਨਾਂਤਰ ਚੱਲਦੇ ਹਨ ਅਤੇ ਰਿਹਾਇਸ਼ੀ ਮਹਿਲ ਕੇਂਦਰ ਵਿੱਚ ਲੰਬਵਤ ਸਥਿਤ ਹੈ। ਮੁੱਖ ਇਮਾਰਤ 18ਵੀਂ ਸਦੀ ਦੇ ਯੂਰਪੀ ਮਹਿਲਾਂ ਵਰਗੀ ਹੈ। ਇਸ ਮਹਿਲ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਦੁਨੀਆ ਦੀ ਸਭ ਤੋਂ ਲੰਬੀ ਅਲਮਾਰੀ ਹੈ, ਜਿਸ ਨੂੰ ਦੋ ਪੱਧਰਾਂ ਵਿੱਚ ਬਣਾਇਆ ਗਿਆ ਹੈ, ਜਿਸ ਵਿੱਚ ਹੱਥਾਂ ਨਾਲ਼ ਚੱਲਣ ਵਾਲ਼ੀ ਲੱਕੜ ਦੀ ਲਿਫਟ (ਐਲੀਵੇਟਰ) ਹੈ। ਇਹ ਮਹਿਲ ਦੇ ਇੱਕ ਆਇਤਾਕਾਰ ਵਿੰਗ ਦੀ ਪੂਰੀ ਲੰਬਾਈ ਵਾਲ਼ੀ ਭੁਜਾ ਨੂੰ ਢਕ ਲੈਂਦੀ ਹੈ।

ਅਜਾਇਬ ਘਰ

ਸੋਧੋ
 
ਮਹਿਲ ਵਿੱਚ ਸਥਿਤ ਨਿਜ਼ਾਮ ਦਾ ਅਜਾਇਬ ਘਰ

ਮਹਿਲ ਵਿੱਚ ਨਿਜ਼ਾਮ ਦਾ ਅਜਾਇਬ ਘਰ ਵੀ ਹੈ, ਜੋ ਹੈਦਰਾਬਾਦ ਰਾਜ ਦੇ ਆਖਰੀ ਨਿਜ਼ਾਮ ਨੂੰ ਸਮਰਪਿਤ ਹੈ। ਵਰਤਮਾਨ ਵਿੱਚ ਮਹਿਲ ਇੱਕ ਸਕੂਲ ਅਤੇ ਇੱਕ ਉਦਯੋਗਿਕ ਸਿਖਲਾਈ ਸੰਸਥਾ ਦੇ ਤੌਰ `ਤੇ ਵਰਤਿਆ ਜਾ ਰਿਹਾ ਹੈ।

ਵਿਦਿਆਲਾ

ਸੋਧੋ

ਮੁਕੱਰਮ ਜਾਹ ਸਕੂਲ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ।[4] ਇਹ ਮੁੱਖ ਮਹਿਲ ਦੇ ਆਲੇ ਦੁਆਲੇ ਪੰਜ ਸਹਾਇਕ ਇਮਾਰਤਾਂ ਵਿੱਚ ਚੱਲਦਾ ਹੈ[5][6] ਇਹ ਪ੍ਰਾਈਵੇਟ ਸਕੂਲ ਹੈ ਅਤੇ ਇਸਨੂੰ ਦੇਸ਼ ਦੇ ਸਭ ਤੋਂ ਵਧੀਆ ਬਜਟ ਪ੍ਰਾਈਵੇਟ ਸਕੂਲਾਂ ਵਿੱਚ ਗਿਣਿਆ ਜਾਂਦਾ ਸੀ।[7][8]

ਹਵਾਲੇ

ਸੋਧੋ
  1. "Hyderabad remembers Mahbub Ali Pasha". Gulf News. 2 September 2016. Retrieved 9 April 2019.
  2. "Keep Nizam's museum shut till security intensified, says expert".
  3. "Power Corridors Of Haveli Now Tottering With Time - Times of India". The Times of India. Retrieved 2018-11-29.
  4. Khan, Mir Ayoob Ali (2023-01-16). "Shahid Husain demonstrates rare loyalty towards Mukarram Jah". The Siasat Daily (in ਅੰਗਰੇਜ਼ੀ (ਅਮਰੀਕੀ)). Retrieved 2023-01-20.
  5. "Warmth of a palace: Restoring the sheen of Hyderabad's Purani Haveli". The New Indian Express. Retrieved 2023-01-20.
  6. "Sixth palace of Purani Haveli to be renovated, used for educational purposes". The Siasat Daily (in ਅੰਗਰੇਜ਼ੀ (ਅਮਰੀਕੀ)). 2022-10-06. Retrieved 2023-01-20.
  7. "Mukarram Jah School voted 2nd-best BPS | Hyderabad News - Times of India". The Times of India (in ਅੰਗਰੇਜ਼ੀ). TNN. Feb 11, 2020. Retrieved 2023-01-20.
  8. Chronicle, Deccan (2020-02-11). "Accolades for 3 city schools". Deccan Chronicle (in ਅੰਗਰੇਜ਼ੀ). Retrieved 2023-01-20.