ਪੂਜਾ ਵਾਸਤਰਾਕਰ
ਪੂਜਾ ਵਾਸਤਰਾਕਰ (ਜਨਮ 25 ਸਤੰਬਰ 1999) ਭਾਰਤੀ ਕ੍ਰਿਕਟ ਖਿਡਾਰੀ ਹੈ।[2][3] ਉਹ ਮੱਧ ਪ੍ਰਦੇਸ਼ ਅਤੇ ਕੇਂਦਰੀ ਜ਼ੋਨ ਲਈ ਖੇਡਦੀ ਹੈ। ਉਸਨੇ 4 ਫਸਟ ਕਲਾਸ, 25 ਲਿਸਟ ਏ ਕ੍ਰਿਕਟ ਅਤੇ 17 ਮਹਿਲਾ ਟੀ -20 ਮੈਚ ਖੇਡੇ ਹਨ। ਉਸਨੇ 9 ਮਾਰਚ 2013 ਨੂੰ ਓਡੀਸ਼ਾ ਖਿਲਾਫ਼ ਟੀ -20 ਮੈਚ ਨਾਲ ਮੇਜਰ ਡੋਮੇਸਟਿਕ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਪੇਸ਼ੇਵਰ ਕ੍ਰਿਕਟਰ ਹੈ ਜੋ ਸ਼ਾਹਦੋਲ ਮੰਡਲ ਕ੍ਰਿਕਟ ਐਸੋਸੀਏਸ਼ਨ ਲਈ ਖੇਡ ਚੁੱਕੀ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਪੂਜਾ ਵਾਸਤਰਾਕਰ | |||||||||||||||||||||||||||||||||||||||
ਜਨਮ | ਸ਼ਾਹੋਦੋ, ਮੱਧ ਪ੍ਰਦੇਸ਼, ਭਾਰਤ | 25 ਸਤੰਬਰ 1999|||||||||||||||||||||||||||||||||||||||
ਛੋਟਾ ਨਾਮ | ਬਾਬੂਲਾਲ, ਬਬਲੂ[1] | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਰਾਇਟ-ਆਰਮ ਮੀਡੀਅਮ | |||||||||||||||||||||||||||||||||||||||
ਭੂਮਿਕਾ | ਗੇਂਦਬਾਜ਼ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 122) | 10 ਫ਼ਰਵਰੀ 2018 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||
ਆਖ਼ਰੀ ਓਡੀਆਈ | 12 ਅਪ੍ਰੈਲ 2018 ਬਨਾਮ ਇੰਗਲੈਂਡ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 57) | 13 ਫ਼ਰਵਰੀ 2018 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||
ਆਖ਼ਰੀ ਟੀ20ਆਈ | 31 ਜਨਵਰੀ 2020 ਬਨਾਮ ਇੰਗਲੈਂਡ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNcricinfo, 12 ਫ਼ਰਵਰੀ 2020 |
ਮੁੱਢਲਾ ਜੀਵਨ
ਸੋਧੋਵਾਸਤਰਾਕਰ ਨੇ ਆਪਣੀ ਕਲੋਨੀ ਨੇੜੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ, ਉਨ੍ਹਾਂ ਮੁੰਡਿਆਂ ਦੇ ਨਾਲ ਜੋ ਉਥੇ ਖੇਡਦੇ ਸਨ।[4] ਬਾਅਦ ਵਿੱਚ ਉਸਨੇ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਸ਼ੁੱਧ ਬੱਲੇਬਾਜ਼ੀ ਦਾ ਅਭਿਆਸ ਕੀਤਾ, ਜਿਥੇ ਕੋਚ ਆਸ਼ੂਤੋਸ਼ ਸ਼੍ਰੀਵਾਸਤਵ ਨੇ ਉਸਨੂੰ ਵੇਖਿਆ ਅਤੇ ਆਪਣੀ ਰਸਮੀ ਸਿਖਲਾਈ ਸ਼ੁਰੂ ਕੀਤੀ। ਉਸ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਮੱਧ ਪ੍ਰਦੇਸ਼ ਦੀ ਟੀਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਸ ਨੇ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। 15 ਸਾਲ ਦੀ ਉਮਰ ਵਿੱਚ ਉਹ ਇੰਡੀਆ ਗ੍ਰੀਨ ਵੁਮੈਨ ਸਕੁਐਡ ਦਾ ਹਿੱਸਾ ਬਣੀ।[5] ਸਾਲ 2016 ਵਿੱਚ ਜਦੋਂ ਵਾਸਤਰਾਕਰ ਇੱਕ ਸੀਨੀਅਰ ਮਹਿਲਾ ਘਰੇਲੂ ਮੈਚ ਦੇ ਦੌਰਾਨ ਫੀਲਡਿੰਗ ਕਰ ਰਹੀ ਸੀ, ਉਸ ਸਮੇਂ ਉਸਦੇ ਗੋਡੇ ਮੁੜ ਗਏ। ਇਸ ਦੇ ਨਤੀਜੇ ਵਜੋਂ ਉਸ ਨੇ ਉਸ ਦੇ ਐਂਟਰੀਅਰ ਕ੍ਰਿਸਟਿਏਟ ਲਿਗਮੈਂਟ ਟੀਅਰ ਲਈ ਇੱਕ ਸਰਜਰੀ ਕਰਵਾ ਦਿੱਤੀ ਜਿਸਨੇ ਉਸ ਨੂੰ ਰਾਸ਼ਟਰੀ ਕਾਲ-ਅਪ ਲਈ ਖ਼ਤਰੇ ਵਿੱਚ ਪਾ ਦਿੱਤਾ। ਚੈਲੇਂਜਰ ਟਰਾਫੀ 2018 ਨੇ ਵਾਸਤਰਾਕਰ ਦੀ ਦੱਖਣੀ ਅਫ਼ਰੀਕਾ ਦੌਰੇ ਲਈ ਚੋਣ ਵਿੱਚ ਮੁੱਖ ਭੂਮਿਕਾ ਨਿਭਾਈ।
ਵਾਸਤਰਾਕਰ ਦੇ ਪਿਤਾ ਭਾਰਤ ਸੰਚਾਰ ਨਿਗਮ ਲਿਮਟਡ (ਬੀ.ਐਸ.ਐਨ.ਐਲ) ਦੇ ਸੇਵਾਮੁਕਤ ਕਰਮਚਾਰੀ ਹਨ। ਉਸਦੀ ਮਾਂ ਦੀ ਮੌਤ ਹੋ ਗਈ ਜਦੋਂ ਉਹ ਦਸ ਸਾਲਾਂ ਦੀ ਸੀ। ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ ਅਤੇ ਉਹ ਸੱਤ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ।[1]
ਅੰਤਰਰਾਸ਼ਟਰੀ ਕਰੀਅਰ
ਸੋਧੋਉਸਨੇ 10 ਫ਼ਰਵਰੀ 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਟੀਮ ਖਿਲਾਫ ਭਾਰਤ ਲਈ ਇੱਕ ਰੋਜ਼ਾ ਅੰਤਰ ਰਾਸ਼ਟਰੀ ਕ੍ਰਿਕਟ (ਡਬਲਯੂ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ।[6] ਉਸਨੇ 13 ਫ਼ਰਵਰੀ 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਟੀਮ ਖਿਲਾਫਭਾਰਤੀ ਮਹਿਲਾ ਟੀਮ ਲਈ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਟੀ .20 ਆਈ) ਦੀ ਸ਼ੁਰੂਆਤ ਕੀਤੀ।[7]
ਅਕਤੂਬਰ 2018 ਵਿੱਚ ਉਸ ਨੂੰ ਵੈਸਟਇੰਡੀਜ਼ ਵਿੱਚ ਹੋਏ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[8][9] ਹਾਲਾਂਕਿ ਉਸਨੂੰ ਇੱਕ ਅਭਿਆਸ ਮੈਚ ਦੌਰਾਨ ਸੱਟ ਲੱਗ ਗਈ ਸੀ ਅਤੇ ਬਾਅਦ ਵਿੱਚ ਉਸਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਸੀ।[10] ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[11]
ਹਵਾਲੇ
ਸੋਧੋ- ↑ 1.0 1.1 Annesha Ghosh. "Vastrakar: India's bold and resilient teenager". ESPNcricinfo. Retrieved 18 March 2018.
- ↑ "Pooja Vastrakar". ESPNcricinfo.
- ↑ "Player's profile". cricketarchive.com.
- ↑ I was picked by my coach in a boys training camp - Vastrakar, retrieved 2018-12-15
- ↑ "India Green Women Squad | Women's Challenger Trophy, 2015 | Cricket Squads | ESPNcricinfo". Cricinfo. Retrieved 2018-12-15.
- ↑ "3rd ODI, ICC Women's Championship at Potchefstroom, Feb 10 2018". ESPN Cricinfo. Retrieved 10 February 2018.
- ↑ "1st T20I, India Women tour of South Africa at Potchefstroom, Feb 13 2018". ESPN Cricinfo. Retrieved 13 February 2018.
- ↑ "Indian Women's Team for ICC Women's World Twenty20 announced". Board of Control for Cricket in India. Archived from the original on 28 ਸਤੰਬਰ 2018. Retrieved 28 September 2018.
{{cite web}}
: Unknown parameter|dead-url=
ignored (|url-status=
suggested) (help) - ↑ "India Women bank on youth for WT20 campaign". International Cricket Council. Retrieved 28 September 2018.
- ↑ "Devika Vaidya replaces injured Pooja Vastrakar". International Cricket Council. Retrieved 16 November 2018.
- ↑ "Kaur, Mandhana, Verma part of full strength India squad for T20 World Cup". ESPN Cricinfo. Retrieved 12 January 2020.