ਪੂਨਮ ਯਾਦਵ (ਜਨਮ 24 ਅਗਸਤ 1991) ਇੱਕ ਭਾਰਤੀ  ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। ਉਸ ਨੇ ਅਪ੍ਰੈਲ 2013 ਵਿੱਚ ਬੰਗਲਾਦੇਸ਼ ਖ਼ਿਲਾਫ਼ ਮਹਿਲਾ ਟਵੰਟੀ -20 ਇੰਟਰਨੈਸ਼ਨਲ (WT20I) ਮੈਚ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ।

Poonam Yadav
ਨਿੱਜੀ ਜਾਣਕਾਰੀ
ਜਨਮ (1991-08-24) 24 ਅਗਸਤ 1991 (ਉਮਰ 33)
Agra, Uttar Pradesh, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm leg-spin
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 82)16 November 2014 ਬਨਾਮ South Africa
ਪਹਿਲਾ ਓਡੀਆਈ ਮੈਚ (ਟੋਪੀ 107)12 April 2013 ਬਨਾਮ Bangladesh
ਆਖ਼ਰੀ ਓਡੀਆਈ24 September 2021 ਬਨਾਮ Australia
ਪਹਿਲਾ ਟੀ20ਆਈ ਮੈਚ (ਟੋਪੀ 41)5 April 2013 ਬਨਾਮ Bangladesh
ਆਖ਼ਰੀ ਟੀ20ਆਈ14 July 2021 ਬਨਾਮ England
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
Railways Women
2019–presentSupernovas
2021/22–presentBrisbane Heat
ਕਰੀਅਰ ਅੰਕੜੇ
ਪ੍ਰਤਿਯੋਗਤਾ WTest WODI WT20I
ਮੈਚ 1 54 71
ਦੌੜਾਂ ਬਣਾਈਆਂ 92 13
ਬੱਲੇਬਾਜ਼ੀ ਔਸਤ 8.36 2.60
100/50 0/0 0/0
ਸ੍ਰੇਸ਼ਠ ਸਕੋਰ 15 4
ਗੇਂਦਾਂ ਪਾਈਆਂ 246 2,820 1,536
ਵਿਕਟਾਂ 3 76 98
ਗੇਂਦਬਾਜ਼ੀ ਔਸਤ 22.66 24.39 14.90
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 2/22 4/13 4/9
ਕੈਚ/ਸਟੰਪ 0/- 13/- 14/-
ਸਰੋਤ: Cricinfo, 24 September 2021

ਯਾਦਵ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 16 ਨਵੰਬਰ 2014 ਨੂੰ ਦੱਖਣੀ ਅਫ਼ਰੀਕਾ ਖਿਲਾਫ ਸੀ ਅਤੇ ਉਸ ਦੀ ਵਨਡੇ ਦੀ ਸ਼ੁਰੂਆਤ 12 ਅਪ੍ਰੈਲ 2013 ਨੂੰ ਬੰਗਲਾਦੇਸ਼ ਦੇ ਖਿਲਾਫ਼ ਤੋਂ ਸ਼ੁਰੂ ਹੋਈ ਸੀ।[1]

ਸਾਲ 2013-14 ਦੇ ਸੈਸ਼ਨ 'ਚ ਭਾਰਤ ਲਈ ਸ਼ੁਰੂਆਤ ਕਰਨ ਤੋਂ ਸਮੇਂ ਤੋਂ ਟੀਮ ਲਈ ਜ਼ਬਰਦਸਤ ਵਿਕਟ ਲੈਣ ਵਾਲੀ ਰਹੀ ਹੈ। ਉਸ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸ ਨੇ ਘਰੇਲੂ ਕ੍ਰਿਕਟ ਵਿੱਚ ਕਈ ਟੀਮਾਂ ਦੀ ਪ੍ਰਤੀਨਿਧਤਾ ਕੀਤੀ। 2019 ਵਿੱਚ, ਉਸ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਗਿਆ।[2] [3]

ਨਿੱਜੀ ਜ਼ਿੰਦਗੀ ਅਤੇ ਪਿਛੋਕੜ

ਸੋਧੋ

ਪੂਨਮ ਯਾਦਵ ਦਾ ਜਨਮ 24 ਅਗਸਤ 1991 ਨੂੰ ਭਾਰਤ ਦੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਦਾ ਜਨਮ ਇੱਕ ਫੌਜੀ ਅਧਿਕਾਰੀ ਰਘੁਵੀਰ ਸਿੰਘ ਯਾਦਵ ਅਤੇ ਮੁੰਨਾ ਦੇਵੀ ਦੇ ਘਰ ਹੋਇਆ। ਯਾਦਵ ਦਾ ਕੱਦ ਚਾਰ ਫੁੱਟ ਅਤੇ 11 ਇੰਚ ਹੈ। ਕ੍ਰਿਕਟ ਵਿੱਚ ਉਸ ਦੀ ਦਿਲਚਸਪੀ ਉਸ ਸਮੇਂ ਪੈਦਾ ਹੋਈ ਜਦੋਂ ਉਹ ਆਪਣੇ ਪਰਿਵਾਰ ਨਾਲ ਪਿੰਡ ਤੋਂ ਆਗਰੇ ਚੱਲੀ ਗਈ ਸੀ। ਉਸ ਸਮੇਂ ਉਸ ਦੀ ਉਮਰ ਬਹੁਤ ਛੋਟੀ ਸੀ।

ਆਗਰਾ ਦੇ ਏਕਲਵਯ ਸਟੇਡੀਅਮ ਵਿੱਚ ਅਭਿਆਸ ਕਰਨ ਵਾਲੀ ਉਹ ਇਕੱਲੀ ਮਹਿਲਾ ਕ੍ਰਿਕਟ ਖਿਡਾਰੀ ਸੀ।[4] ਸ਼ੁਰੂ ਵਿੱਚ ਉਸ ਦਾ ਪਰਿਵਾਰ ਖੁਸ਼ ਨਹੀਂ ਸੀ ਕਿ ਉਹ ਕ੍ਰਿਕਟ ਨੂੰ ਆਪਨੇ ਕੈਰੀਅਰ ਵਜੋਂ ਅਪਨਾਵੇ।

ਪੇਸ਼ੇਵਰ ਪ੍ਰਾਪਤੀਆਂ

ਸੋਧੋ

ਪਹਿਲਾਂ, ਉਸ ਨੂੰ ਸੈਂਟਰਲ ਜ਼ੋਨ ਦੀ ਘਰੇਲੂ ਟੀਮ ਵਿੱਚ ਚੁਣਿਆ ਗਿਆ। ਫਿਰ, ਉਹ ਉੱਤਰ ਪ੍ਰਦੇਸ਼ ਦੀ ਟੀਮ ਦਾ ਹਿੱਸਾ ਬਣ ਗਈ ਅਤੇ ਇਸ ਸਮੇਂ ਉਹ ਘਰੇਲੂ ਕ੍ਰਿਕਟ ਵਿੱਚ ਰੇਲਵੇ ਦੀ ਨੁਮਾਇੰਦਗੀ ਕਰਦੀ ਹੈ।[5]

ਉਹ ਰੇਲਵੇ ਵਿੱਚ ਕਲਰਕ ਵਜੋਂ ਦਾਖਿਲ ਹੋਈ ਸੀ ਅਤੇ ਹੁਣ ਸੁਪਰਡੈਂਟ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ।

ਉਸ ਨੇ 5 ਅਪ੍ਰੈਲ, 2013 ਨੂੰ ਬੰਗਲਾਦੇਸ਼ ਦੇ ਖਿਲਾਫ਼ ਟੀ -20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਅਤੇ 12 ਅਪ੍ਰੈਲ, 2013 ਨੂੰ ਫਿਰ ਤੋਂ ਬੰਗਲਾਦੇਸ਼ ਟੀਮ ਦੇ ਖਿਲਾਫ਼ ਵਨਡੇ ਦੀ ਸ਼ੁਰੂਆਤ ਕੀਤੀ।[6]

ਨਵੰਬਰ 2014 ਵਿੱਚ, ਉਸ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਦੱਖਣੀ ਅਫ਼ਰੀਕਾ ਵਿਰੁੱਧ ਖੇਡਿਆ।[7]

ਪੂਨਮ ਨੇ ਸਾਲ 2017 ਦੇ ਵਿਸ਼ਵ ਕੱਪ ਵਿੱਚ ਆਪਣੀ ‘ਗੂਗਲੀ’ ਨਾਲ ਕਮਾਲ ਕੀਤਾ।

ਉਹ 2018 ਆਈ.ਸੀ.ਸੀ. ਮਹਿਲਾ ਟੀ -20 ਵਰਲਡ ਕੱਪ ਵਿੱਚ ਭਾਰਤ ਲਈ ਸਾਂਝੀ ਮੋਹਰੀ ਵਿਕਟ ਲੈਣ ਵਾਲੀ ਖਿਡਾਰੀ ਸੀ। ਸਤੰਬਰ 2018 ਵਿੱਚ, ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸੀਨੀਅਰ ਟੀਮ ਦੀ ਝੂਲਨ ਗੋਸਵਾਮੀ ਨੂੰ ਪਛਾੜਦਿਆਂ ਭਾਰਤ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰਨ ਬਣ ਗਈ।[8]

ਬੀ.ਸੀ.ਸੀ.ਆਈ. ਨੇ ਸਾਲ 2018-19 ਲਈ ਪੂਨਮ ਨੂੰ ਸਰਬੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਵੀ ਦਿੱਤਾ।

2019 ਵਿੱਚ, ਉਸ ਨੂੰ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਰਜੁਨ ਪੁਰਸਕਾਰ ਦਿੱਤਾ ਗਿਆ।[9]

2020 ਵਿੱਚ, ਟੀ-20 ਵਿਸ਼ਵ ਕੱਪ ਵਿੱਚ ਪੂਨਮ ਦੀ ਕਾਰਗੁਜ਼ਾਰੀ ਨੂੰ ਭਾਰਤੀ ਟੀਮ ਨੂੰ ਉਸ ਦੇ ਪਹਿਲੇ ਮਹਿਲਾ ਟੀ -20 ਵਿਸ਼ਵ ਕੱਪ ਦੇ ਫਾਈਨਲ ਵਿੱਚ ਲਿਜਾਣ ਲਈ ਮਹੱਤਵਪੂਰਣ ਮੰਨਿਆ ਗਿਆ ਸੀ। ਫਾਈਨਲ ਮੈਚ ਵਿੱਚ ਭਾਰਤ ਆਸਟਰੇਲੀਆ ਤੋਂ ਹਾਰ ਗਿਆ।

ਜਦੋਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਮਹਿਲਾ ਟੀ -20 ਵਿਸ਼ਵ ਕੱਪ ਟੀਮ ਆਫ ਦਿ ਟੂਰਨਾਮੈਂਟ ਦਾ ਐਲਾਨ ਕੀਤਾ ਤਾਂ ਪੂਨਮ ਯਾਦਵ ਇਕਲੌਤੀ ਭਾਰਤੀ ਸੀ ਜਿਸ ਦਾ ਨਾਮ ਉਸ ਵਿੱਚ ਸ਼ਾਮਲ ਕੀਤਾ ਗਿਆ।[10]

18 ਮੈਚਾਂ ਵਿੱਚ 28 ਵਿਕਟਾਂ ਨਾਲ ਪੂਨਮ ਯਾਦਵ ਟੀ -20 ਵਿਸ਼ਵ ਕੱਪ ਮੈਚਾਂ ਵਿੱਚ ਭਾਰਤ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰੀ ਹੈ। ਇਸ ਨਾਲ ਉਹ ਮਹਿਲਾ ਟੀ -20 ਵਰਲਡ ਕੱਪ ਵਿੱਚ ਵਿਕਟ ਲੈਣ ਵਾਲਿਆਂ ਦੀ ਆਈਸੀਸੀ ਰੈਂਕਿੰਗ ਵਿੱਚ ਚੋਟੀ ਦੇ 10 ਗੇਂਦਬਾਜ਼ਾਂ ਵਿੱਚ 7 ਵੇਂ ਨੰਬਰ 'ਤੇ ਹੈ।[11]

ਹਵਾਲੇ

ਸੋਧੋ
  1. "Poonam Yadav (Cricketer) Height, Weight, Age, Boyfriend, Biography & More » StarsUnfolded". starsunfolded.com (in ਅੰਗਰੇਜ਼ੀ (ਬਰਤਾਨਵੀ)). Retrieved 2021-02-18.
  2. Sheefali Mahant, Sheefali Mahant; Poonam Yadav, Poonam Yadav (2015-06-30). "Personalized Medicines: Reforming Diagnostics and Therapeutics". Journal of Basic & Applied Sciences. 11: 418–427. doi:10.6000/1927-5129.2015.11.59. ISSN 1927-5129.
  3. KARTAL, Kazım (2018-01-01). "TANZ%c4%b0MAT%20%c3%96NCES%c4%b0%20%c4%b0NC%c4%b0R%20KAZASININ%20DEMOGRAF%c4%b0K%20YAPISI%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20". the Journal of Academic Social Sciences. 81 (81): 533–553. doi:10.16992/asos.14275. ISSN 2148-2489.
  4. KARTAL, Kazım (2018-01-01). "TANZ%c4%b0MAT%20%c3%96NCES%c4%b0%20%c4%b0NC%c4%b0R%20KAZASININ%20DEMOGRAF%c4%b0K%20YAPISI%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20". the Journal of Academic Social Sciences. 81 (81): 533–553. doi:10.16992/asos.14275. ISSN 2148-2489.
  5. Cricket, Team Female (2019-08-24). "The inspiring cricket journey of Poonam Yadav | Struggles | Career | Rankings | Stats | Arjuna Award". Female Cricket (in ਅੰਗਰੇਜ਼ੀ (ਅਮਰੀਕੀ)). Retrieved 2021-02-18.
  6. KARTAL, Kazım (2018-01-01). "TANZ%c4%b0MAT%20%c3%96NCES%c4%b0%20%c4%b0NC%c4%b0R%20KAZASININ%20DEMOGRAF%c4%b0K%20YAPISI%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20". the Journal of Academic Social Sciences. 81 (81): 533–553. doi:10.16992/asos.14275. ISSN 2148-2489.
  7. Cricket, Team Female (2019-08-24). "The inspiring cricket journey of Poonam Yadav | Struggles | Career | Rankings | Stats | Arjuna Award". Female Cricket (in ਅੰਗਰੇਜ਼ੀ (ਅਮਰੀਕੀ)). Retrieved 2021-02-18.
  8. "https://www.cricketcountry.com/news/poonam-yadav-sets-indian-record-goes-past-jhulan-goswami-747216%20(7". Cricket Country (in ਅੰਗਰੇਜ਼ੀ (ਅਮਰੀਕੀ)). Retrieved 2021-02-18. {{cite web}}: External link in |title= (help)[permanent dead link]
  9. KARTAL, Kazım (2018-01-01). "TANZ%c4%b0MAT%20%c3%96NCES%c4%b0%20%c4%b0NC%c4%b0R%20KAZASININ%20DEMOGRAF%c4%b0K%20YAPISI%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20%20". the Journal of Academic Social Sciences. 81 (81): 533–553. doi:10.16992/asos.14275. ISSN 2148-2489.
  10. MelbourneMarch 9, Indo-Asian News Service; March 9, 2020UPDATED:; Ist, 2020 13:35. "Poonam Yadav lone Indian in Women's T20 World Cup Team of the Tournament, Shafali Verma 12th woman". India Today (in ਅੰਗਰੇਜ਼ੀ). Retrieved 2021-02-18. {{cite web}}: |first3= has numeric name (help)CS1 maint: extra punctuation (link) CS1 maint: numeric names: authors list (link)
  11. "ICC Women's T20 World Cup Cricket Team Records & Stats | ESPNcricinfo.com". Cricinfo. Retrieved 2021-02-18.