ਪੂਨਮ ਸਿਨਹਾ
ਪੂਨਮ ਸਿਨਹਾ ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ, ਜੋ ਕਿ ਖ਼ਾਸ ਕਰਕੇ ਹਿੰਦੀ ਸਿਨੇਮਾ ਵਿੱਚ ਆਪਣੇ ਕੋਮਲ ਨਾਮ ਕਰਕੇ ਜਾਣੀ ਜਾਂਦੀ ਹੈ। ਉਹ ਸਾਬਕਾ ਮਿਸ ਯੰਗ ਇੰਡੀਆ (1968) ਵੀ ਹੈ ਅਤੇ ਉਸਨੇ ਦੋ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।[1]
ਪੂਨਮ ਸਿਨਹਾ | |
---|---|
ਜਨਮ | ਪੂਨਮ ਚੰਦਿਰਾਮਨੀ 3 ਨਵੰਬਰ 1949 |
ਹੋਰ ਨਾਮ | ਕੋਮਲ |
ਪੇਸ਼ਾ | ਅਦਾਕਾਰਾ |
ਜੀਵਨ ਸਾਥੀ | |
ਬੱਚੇ | ਲਵ ਸਿਨਹਾ ਕੁਸ਼ ਸਿਨਹਾ ਸੋਨਾਕਸ਼ੀ ਸਿਨਹਾ |
ਨਿੱਜੀ ਜ਼ਿੰਦਗੀ ਅਤੇ ਪਰਿਵਾਰ
ਸੋਧੋਉਹ ਭਾਰਤੀ ਫ਼ਿਲਮੀ ਅਦਾਕਾਰ ਅਤੇ ਰਾਜਨੀਤੀਵਾਨ ਸ਼ਤਰੁਘਨ ਸਿਨਹਾ ਦੀ ਪਤਨੀ ਹੈ। ਪੂਨਮ ਸਿਨਹਾ ਨੇ ਬੰਬੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੋਈ ਹੈ। ਉਹ ਸੋਨਾਕਸ਼ੀ ਸਿਨਹਾ, ਲਵ ਸਿਨਹਾ ਅਤੇ ਕੁਸ਼ ਸਿਨਹਾ ਦੀ ਮਾਂ ਹੈ।[2][3]
ਕੈਰੀਅਰ
ਸੋਧੋਉਸ ਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਜਿਗਰੀ ਦੋਸਤ, ਦਿਲ ਦੀਵਾਨਾ ਅਤੇ ਹੋਰ ਵਿੱਚ ਬਤੌਰ ਹੀਰੋਇਨ ਕੋਮਲ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਸ਼ਤਰੂਘਨ ਸਿਨਹਾ ਨਾਲ ਫ਼ਿਲਮ "ਸਬਕ" (1973) ਵਿੱਚ ਕਾਸਟ ਕੀਤਾ ਗਿਆ ਸੀ।
ਬਾਅਦ ਵਿੱਚ ਦੋਵਾਂ ਨੇ 1980 ਵਿੱਚ ਵਿਆਹ ਕਰਵਾ ਲਿਆ। ਦੋਵੇਂ ਪਹਿਲਾਂ ਰੇਲ-ਯਾਤਰਾ ਦੌਰਾਨ ਮਿਲੇ ਸਨ।[4] ਉਸ ਦੇ ਵਿਆਹ ਤੋਂ ਬਾਅਦ, ਉਸ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਅਦਾਕਾਰੀ ਕੈਰੀਅਰ ਨੂੰ ਵੱਡੇ ਪੱਧਰ 'ਤੇ ਛੱਡ ਦਿੱਤਾ। ਤੀਹ ਸਾਲਾਂ ਦੇ ਲੰਬੇ ਵਕਫ਼ੇ ਬਾਅਦ, ਉਸ ਨੇ ਫ਼ਿਲਮ ਜੋਧਾ ਅਕਬਰ (2008)) ਵਿੱਚ ਮੱਲਿਕਾ ਹਮੀਦਾ ਬਾਨੋ ਬੇਗਮ - ਫ਼ਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੁਆਰਾ ਨਿਰਦੇਸ਼ਤ ਅਤੇ ਅਭਿਨੇਤਾ ਰਿਤਿਕ ਰੌਸ਼ਨ, ਦੁਆਰਾ ਬਣਾਈ ਗਈ, ਸਮਰਾਟ ਅਕਬਰ ਦੀ ਮਾਂ, ਦੀ ਭੂਮਿਕਾ ਨਿਭਾਈ।
ਰਾਜਨੀਤੀ
ਸੋਧੋ16 ਅਪ੍ਰੈਲ, 2019 ਨੂੰ, ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਈ, ਜਦਕਿ ਉਸ ਦਾ ਪਤੀ ਸ਼ਤਰੂਘਨ ਸਿਨਹਾ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਹ ਲਖਨਊ ((ਲੋਕ ਸਭਾ ਹਲਕੇ) ਤੋਂ ਰਾਜਨਾਥ ਸਿੰਘ ਤੋਂ ਲੋਕ ਸਭਾ ਚੋਣ ਹਾਰ ਗਈ।[5] She lost the Loksabha election to Rajnath Singh from Lucknow (Lok Sabha constituency).[6]
ਫ਼ਿਲਮੀ ਜੀਵਨ
ਸੋਧੋ- ਜਿਗਰੀ ਦੋਸਤ (1968)
- ਆਦਮੀ ਔਰ ਇਨਸਾਨ (1969)
- ਆਗ ਔਰ ਦਾਗ (1970)
- ਸਬਕ (1973)
- ਸ਼ੈਤਾਨ (1974)
- ਦਿਲ ਦੀਵਾਨਾ (1974)
- ਡਰੀਮ ਗਰਲ (1977)
- ਮਿੱਤਰ, ਮਾਈ ਫ਼ਰੈਂਡ (2002)
- ਯੋਧਾ ਅਕਬਰ (2008)
- ਨਿਰਮਾਤਾ ਵਜੋਂ
- ਪ੍ਰੇਮ ਗੀਤ (1981) (ਸਹਾਇਕ ਨਿਰਮਾਤਾ)
- ਮੇਰਾ ਦਿਲ ਲੇਕੇ ਦੇਖੋ (2006)
ਹਵਾਲੇ
ਸੋਧੋ- ↑ "Response is overwhelming, says Poonam Sinha". The Times of India. 5 May 2009. Archived from the original on 4 ਅਕਤੂਬਰ 2013. Retrieved 24 January 2013.
{{cite news}}
: Unknown parameter|dead-url=
ignored (|url-status=
suggested) (help) - ↑ "Actor-politician Shatrughan Sinha's wife Poonam performs Chhath". India Today. 20 November 2012.
- ↑ Lata Khubchandani (7 March 2008). "The women behind our heroes". Sify movies.
- ↑ "Shatrughan Sinha: The role of a lifetimeTNN". The Times of India. 11 July 2002. Retrieved 24 January 2013.
- ↑ "Mr (Shatrughan) Sinha Joins Congress, Mrs (Poonam) Sinha Goes Samajwadi". NDTV. April 16, 2019.
- ↑ "Shatrughan Sinha's wife Poonam Sinha joins SP, will contest against Rajnath Singh from Lucknow". India Today. April 16, 2019.