ਪੋਕੀਮੌਨ
ਪੋਕੀਮੌਨ (ਪੋਕੇਮੌਨ ਵੀ ਲਿਖਿਆ ਜਾਂਦਾ ਹੈ) ਇੱਕ ਜਪਾਨੀ ਕਾਰਟੂਨਾਂ ਦਾ ਲੜੀਵਾਰ ਹੈ। ਇਸ ਦੀ ਪ੍ਰਸਿੱਧੀ ਦੇ ਚੱਲਦਿਆਂ ਹੁਣ ਤੱਕ ਲਗਪਗ 17 ਸੀਜ਼ਨ ਪ੍ਰਦਰਸ਼ਿਤ ਹੋ ਚੁੱਕੇ ਹਨ। ਇਸ ਲੜੀਵਾਰ ਦਾ ਮੁੱਖ ਪਾਤਰ ਐਸ਼ ਕੈਚਮ ਹੈ ਜੋ ਕਿ ਕਾਂਟੋ ਦੇ ਪੈਲਟ ਕਸਬੇ ਵਿੱਚ ਰਹਿੰਦਾ ਹੈ। ਉਹ ਅਤੇ ਉਸਦਾ ਪੋਕੀਮੌਨ ਪਿਕਾਚੂ ਦੋਂਵੇ ਇਕੱਠੇ ਦੁਨੀਆ ਦੀ ਸੈਰ ਕਰਨ ਅਤੇ ਪੋਕੀਮੌਨ ਮਾਸਟਰ ਬਣਨ ਲਈ ਘਰੋਂ ਨਿਕਲਦੇ ਅਤੇ ਆਪਣੇ ਇਸ ਸਫ਼ਰ 'ਚ ਕਈ ਮਿੱਤਰ ਬਣਾਉਂਦੇ ਹਨ। ਇਸ ਲੜੀਵਾਰ ਦੇ ਸ਼ੁਰੂਆਤੀ ਸੀਜ਼ਨ ਵਿੱਚ ਐਸ਼ ਦੇ ਸਾਥੀ ਬਰੌਕ ਅਤੇ ਮਿਸਟੀ ਹੁੰਦੇ ਹਨ ਅਤੇ ਉਸਦਾ ਮੁੱਖ ਵਿਰੋਧੀ ਗੈਰੀ ਹੁੰਦਾ ਹੈ।
ਪੋਕੀਮੌਨ | |
---|---|
ਅਸਲ ਕੰਮ | ਪੋਕੀਮੌਨ ਰੈੱਡ ਐਂਡ ਬਲੂ (1996) |
ਛਾਪੀ ਸਮੱਗਰੀ | |
ਛੋਟੀਆਂ ਕਹਾਣੀਆਂ | ਪੋਕੀਮੌਨ ਜੂਨੀਅਰ |
ਕੌਮਿਕਜ਼ | ਪੋਕੀਮੌਨ (ਮੰਗਾ) |
ਫ਼ਿਲਮਾਂ ਅਤੇ ਟੀਵੀ | |
ਫਿਲਮਾਂ | ਪੋਕੀਮੌਨ ਦੀਆਂ ਫਿਲਮਾਂ ਦੀ ਸੂਚੀ ਦੇਖੋ |
ਛੋਟੀਆਂ ਫਿਲਮਾਂ | ਛੋਟੀਆਂ ਫਿਲਮਾਂ ਦੀ ਸੂਚੀ ਦੇਖੋ |
ਐਨੀਮੇਟਿਡ ਲੜੀਆਂ | ਪੋਕੀਮੌਨ (ਐਨੀਮੇਸ਼ਨ) ਪੋਕੀਮੌਨ ਕਰੌਨੀਕਲਜ਼ |
ਟੀਵੀ ਸਪੈਸ਼ਲ | ਮੀਉਟੂ ਰਿਟਰਨਜ਼ ਦ ਮਾਸਟਰਮਾਈਂਡ ਔਫ਼ ਮਿਰਾਗ ਪੋਕੀਮੌਨ |
ਟੀਵੀ ਫਿਲਮਾਂ | ਪੋਕੀਮੌਨ ਓਰਿਜਨਜ਼ |
ਥੀਏਟਰੀ ਪ੍ਰਦਰਸ਼ਨੀਆਂ | |
ਸੰਗੀਤਕ | ਪੋਕੀਮੌਨ ਲਾਈਵ |
ਗੇਮਾਂ | |
ਰਵਾਇਤੀ | ਪੋਕੀਮੌਨ ਟ੍ਰੇਡਿੰਗ ਕਾਰਡ ਗੇਮ ਪੋਕੀਮੌਨ ਟ੍ਰੇਡਿੰਗ ਫਿੱਗਰ ਗੇਮ |
ਵੀਡੀਓ ਗੇਮਾਂ | ਪੋਕੀਮੌਨ (ਵੀਡੀਓ ਗੇਮਾਂ ਸੁਪਰ ਸਮੈਸ਼ ਬ੍ਰੋਸਃ |
ਆਡੀਓ | |
ਸਾਉਂਡਟ੍ਰੈਕ | ਪੋਕੀਮੌਨ 2 ਬੀ.ਏ ਮਾਸਟਰਜ਼ [ਪੋਕੀਮੌਨ ਦੇ ਥੀਮ ਗਾਣਿਆਂ ਦੀ ਸੂਚੀ]] ਵੀ ਦੇਖੋ |
ਫੁਟਕਲ | |
ਥੀਮ ਪਾਰਕ | ਪੋਕੀਪਾਰਕ |
ਨਾਂਅ
ਸੋਧੋਇਸਦਾ ਨਾਂਅ ਪੋਕੀਮੌਨ ਅੰਗਰੇਜ਼ੀ ਦੇ ਦੋ ਸ਼ਬਦਾਂ ਪੋਕਿੱਟ ਮੌਨਸਟਰਜ਼(Pocket Monsters ਜਦਕਿ ਜਪਾਨੀ ਅਨੁਸਾਰ ポケットモンスター Poketto Monsutā?) ਦਾ ਸੁਮੇਲ ਹੈ। ਇਹੀ ਪੋਕੀਮੌਨ ਸ਼ਬਦ ਇਸਦੀ ਆਪਣੀ ਫ੍ਰੈਨਚਾਇਜ਼ੀ ਅਤੇ 721 ਫਿਕਸ਼ਨਲ ਜਾਤੀਆਂ, ਜੋ ਕਿ ਪੋਕੀਮੌਨ ਦੀ ਛੇਵੀਂ ਪੀੜ੍ਹੀ ਪੋਕੀਮੌਨ ਐਕਸ ਅਤੇ ਵਾਈ ਤੱਕ ਦਿਖ ਚੁੱਕੀਆਂ ਹਨ, ਲਈ ਵਰਤਿਆ ਜਾਂਦਾ ਹੈ। ਪੋਕੀਮੌਨ ਸ਼ਬਦ ਇੱਕ-ਵਚਨ ਅਤੇ ਬਹੁ-ਵਚਨ ਦੋਵੇਂ ਹੀ ਹੈ। ਇਸ ਲੜੀ ਵਿੱਚ ਵਰਤਿਆ ਗਿਆ ਹਰ ਸ਼ਬਦ ਦੋ ਰੂਪਾਂ ਇੱਕ-ਵਚਨ ਅਤੇ ਬਹੁ-ਵਚਨ ਇਕੱਠਿਆ ਹੀ ਵਰਤਿਆ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਪਿਕਾਚੂ ਹੀ ਦੇਖ ਲਵੋ। ਪਿਕਾਚੂ ਜੇਕਰ ਇੱਕ ਹੋਵੇ ਤਾਂ ਇਸਨੂੰ ਪਿਕਾਚੂ ਹੀ ਕਿਹਾ ਜਾਵੇਗਾ। ਜੇਕਰ ਇੱਕ ਤੋਂ ਵੱਧ ਪਿਕਾਚੂ ਹੋਣ ਤਾਂ ਉਨ੍ਹਾਂ ਨੂੰ ਪਿਕਾਚੂਆਂ ਨਹੀਂ ਬਲਕਿ ਪਿਕਾਚੂ ਹੀ ਕਿਹਾ ਜਾਵੇਗਾ।
ਧਾਰਨਾ
ਸੋਧੋਪਾਤਰ
ਸੋਧੋ- ਐਸ਼ ਕੈਚਮ – ਐਸ਼ ਕੈਚਮ ਪੈਲਟ ਕਸਬੇ ਵਿੱਚ ਰਹਿਣ ਵਾਲਾ ਬੱਚਾ ਹੈ। ਉਹ ਪੋਕੀਮੌਨ ਮਾਸਟਰ ਬਣਨ ਦਾ ਸੁਪਨਾ ਲੈ ਕੇ ਆਪਣੇ ਪਹਿਲੇ ਪੋਕੀਮੌਨ ਪਿਕਾਚੂ ਨੂੰ ਨਾਲ ਲੈ ਕੇ ਸਫ਼ਰ 'ਤੇ ਚੱਲ ਪੈਂਦਾ ਹੈ। ਉਂਝ ਪਹਿਲਾਂ-ਪਹਿਲਾਂ ਪਿਕਾਚੂ ਦੀ ਉਸ ਨਾਲ ਬਹੁਤ ਘੱਟ ਬਣਦੀ ਹੈ ਪਰ ਬਾਅਦ ਵਿੱਚ ਜਲਦੀ ਹੀ ਉਹ ਦੋਵੇਂ ਗੂੜ੍ਹੇ ਮਿੱਤਰ ਬਣ ਜਾਂਦੇ ਹਨ। ਇਸ ਤੋਂ ਇਲਾਵਾ ਐਸ਼ ਆਪਣੇ ਹਰ ਮੁਕਾਬਲੇ ਵਿੱਚ ਪਹਿਲੀ ਵਾਰ ਹਾਰ ਜਾਂਦਾ ਹੈ ਪਰ ਫ਼ਿਰ ਵੀ ਉਹ ਉਦੋਂ ਤੱਕ ਆਸ ਨਹੀਂ ਛੱਡਦਾ ਜਦੋਂ ਤੱਕ ਉਹ ਜਿੱਤ ਨਾ ਜਾਵੇ। ਆਪਣੇ ਇਸ ਸਫ਼ਰ 'ਤੇ ਉਸਦੇ ਨਾਲ ਦੋ-ਤਿੰਨ ਮਿੱਤਰ ਹੁੰਦੇ ਹਨ। ਇਸ ਤੋਂ ਇਲਾਵਾ ਐਸ਼ ਭੁੱਖੜ ਕਿਸਮ ਦਾ ਹੈ ਅਤੇ ਬਹੁਤ ਤੇਜ਼ੀ ਨਾਲ ਪਲੇਟਾਂ ਖਾਲੀ ਕਰ ਛੱਡਦਾ ਹੈ।
- ਐਸ਼ ਦੀ ਟੀਮ ਵਿੱਚ ਹੁਣ ਪਿਕਾਚੂ ਤੋਂ ਇਲਾਵਾ ਗ੍ਰੀਨਿੰਜਾ, ਟੈਲਨਫਲੇਮ, ਹਾਲੂਚਾ, ਨੋਏਵਰਨ। ਉਸਦੇ ਬਾਕੀ ਪੁਰਾਣੇ ਪੋਕੀਮੌਨ ਪ੍ਰੋਃ ਓਕ ਦੀ ਪ੍ਰਯੋਗਸ਼ਾਲਾ ਵਿੱਚ ਹਨ। ਇਹਨਾਂ ਵਿੱਚ ਬਲਬਾਸੌਰ, ਕਿੰਗਲਰ, ਮੱਕ, 30 ਟੌਰਸ, ਸਨੋਰਲੈਕਸ, ਹੈਰਾਕ੍ਰੌਸ, ਬੇਲੀਫ਼, ਕੁਈਲਾਵਾ, ਟੋਟੋਡਾਈਲ, ਨੌਕਟਾਊਲ, ਡੌਨਫੈਨ, ਸਵੈਲ਼ੋ, ਸੈਪਟਾਈਲ, ਕੌਰਫ਼ਿਸ਼, ਟੌਰਕੋਲ, ਗਲੇਲਾਈ, ਸਟਾਰੈਪਟਰ, ਟੌਰਟੈਰਾ, ਇੱਨਫ਼ਰਨੇਪ, ਬਲੂਜ਼ਲ, ਗਲਾਈਸਕੌਰ, ਗਿਬਲ, ਚਾਰੀਜਾਡ ਆਦਿ। ਇਹਨਾਂ ਤੋਂ ਇਲਾਵਾ ਐਸ਼ ਦਾ ਸਕੁਏਰਟਲ ਅਤੇ ਪ੍ਰਾਈਮੇਪ ਕਿਸੇ ਖੁਫੀਆ ਟ੍ਰੇਨਿੰਗ 'ਤੇ ਹਨ। ਐਸ਼ ਕੋਲ ਇੱਕ ਏਪਮ ਵੀ ਹੁੰਦਾ ਸੀ ਜੋ ਕਿ ਉਸਨੇ ਡੌਨ ਦੇ ਨਾਲ ਬਦਲ ਲਿਆ ਅਤੇ ਫ਼ਿਰ ਉਹ ਐਂਬੀਪੌਮ ਵਿੱਚ ਵਿਕਸਤ ਹੋ ਗਿਆ। ਐਸ਼ ਕੋਲ ਇੱਕ ਬਟਰਫ੍ਰੀ, ਪਿਜੀਓਟ, ਲੈਪਰੱਸ ਅਤੇ ਗੂਡਰਾ ਵੀ ਸਨ ਜੋ ਕਿ ਉਸਨੇ ਜੰਗਲ ਵਿੱਚ, ਉਹਨਾਂ ਦੇ ਬਾਕੀ ਸਾਥੀਆਂ ਨਾਲ ਰਹਿਣ ਲਈ, ਛੱਡ ਦਿੱਤੇ ਸਨ। ਐਸ਼ ਨੇ ਜੋਟੋ, ਕਾਂਟੋ, ਹੋਈਨ, ਸਿਨੋਹ ਅਤੇ ਯੂਨੋਵਾ ਖੇਤਰ ਵਿੱਚ ਸਾਰੇ ਜਿੰਮ ਬੈਜ ਪ੍ਰਾਪਤ ਕੀਤੇ ਹਨ। ਕਾਂਟੋ ਖੇਤਰ ਵਿੱਚ ਹੋਈ ਓਰੇਂਜ ਲੀਗ ਚੈਂਪੀਅਨ ਅਤੇ ਆਲ ਸੈਵਨ ਫਰੰਟੀਅਰ ਬ੍ਰੇਨਜ਼ ਦਾ ਵੀ ਵਿਜੇਤਾ ਰਿਹਾ ਹੈ।
- ਬਰੌਕ – ਇਹ ਪਿਉਟਰ ਸ਼ਹਿਰ ਦਾ ਜਿੰਮ ਲੀਡਰ ਹੈ। ਇਹ ਐਸ਼ ਦਾ ਪਹਿਲਾਂ ਪ੍ਰਤੀਬੰਧੀ ਵੀ ਹੈ ਜਿਸਨੂੰ ਐਸ਼ ਉਸਦੇ ਜਿੰਮ ਵਿੱਚ ਜਾ ਕੇ ਚੁਣੌਤੀ ਦਿੰਦਾ ਹੈ। ਇਹ ਜ਼ਿਆਦਾਤਰ ਪਥਰੀਲੇ ਕਿਸਮ ਦੇ ਪੋਕੀਮੌਨ ਹੀ ਵਰਤਦਾ ਹੈ। ਇਹ ਕਾਫ਼ੀ ਸਮਝਦਾਰ ਹੈ। ਪਰ ਸੋਹਣੀਆਂ ਕੁੜੀਆਂ ਦੇਖ ਕੇ ਇਸਦਾ ਮਨ ਮਚਲਾ ਜਾਂਦਾ ਹੈ। ਇਸਨੂੰ ਹਰ ਸ਼ਹਿਰ ਦੀ ਅਫ਼ਸਰ ਜੈਨੀ ਅਤੇ ਨਰਸ ਜੌਏ ਬਾਰੇ ਮੁਕੰਮਲ ਜਾਣਕਾਰੀ ਹੈ। ਉਂਝ ਇਹ ਖਾਣਾ ਬਣਾਉਣ ਦਾ ਸ਼ੌਕੀਨ ਵੀ ਹੈ।
- ਮਿਸਟੀ – ਮਿਸਟੀ ਪੋਕੀਮੌਨ ਦੀ ਪਹਿਲੇ ਪੰਜ ਸੀਜ਼ਨਾਂ ਵਿੱਚ ਦਿਖਾਈ ਦੇਣ ਵਾਲੀ ਮੁੱਖ ਪਾਤਰ ਹੈ।
- ਮੇਅ –
ਫਿਲਮਾਂ
ਸੋਧੋ- ਪੋਕੀਮੌਨ 3: ਦ ਮੂਵੀ
- ਪੋਕੀਮੌਨ 4ਐਵਰ
- ਪੋਕੀਮੌਨ: ਆਰਕੇਅਸ ਐਂਡ ਦ ਜੈਵਲ ਆਫ਼ ਲਾਈਫ
- ਪੋਕੀਮੌਨ: ਡੈਸਟਿਨੀ ਡਿਓਕਸਿਜ਼
- ਪੋਕੀਮੌਨ: ਗਿਰਾਟਿਨਾ ਐਂਡ ਦ ਸਕਾਈ ਵਰੀਅਰ
- ਪੋਕੀਮੌਨ ਹੀਰੋਜ਼
- ਪੋਕੀਮੌਨ: ਜਿਰਾਚੀ ਵਿਸ਼ ਮੇਕਰ
- ਪੋਕੀਮੌਨ: ਲੁਕਾਰੀਓ ਐਂਡ ਦ ਮਿਸਟ੍ਰੀ ਆਫ਼ ਮਿਊ
- ਪੋਕੀਮੌਨ ਰੇਂਜਰ ਐਂਡ ਦ ਟੈਂਪਲ ਆਫ਼ ਦ ਸੀਅ
- ਪੋਕੀਮੌਨ: ਦ ਫਸਟ ਮੂਵੀ
- ਪੋਕੀਮੌਨ: ਦ ਮੂਵੀ 2000
- ਪੋਕੀਮੌਨ: ਦ ਰਾਈਜ਼ ਆਫ਼ ਡਾਰਕਰੇਅ
- ਪੋਕੀਮੌਨ: ਜ਼ੋਰੋਆਰਕ: ਮਾਸਟਰ ਆਫ਼ ਇਲਿਊਜਨਜ਼
- ਪੋਕੀਮੌਨ ਦ ਮੂਵੀ: ਬਲੈਕ–ਵਿਕਟਿਨੀ ਐਂਡ ਰੈਸ਼ੀਰਮ ਐਂਡ ਵਾਈਟ–ਵਿਕਟਿਨੀ ਐਂਡ ਜੈਕੋਰੌਮ
- ਪੋਕੀਮੌਨ ਦ ਮੂਵੀ: ਡੀਐਨਸੀਆ ਐਂਡ ਦ ਕਕੂਨ ਆਫ਼ ਡਿਸਟ੍ਰਕਸ਼ਨ
- ਪੋਕੀਮੌਨ ਦ ਮੂਵੀ: ਜੈਨੇਸੈਕਟ ਐਂਡ ਦ ਲੈਜੈਂਡ ਅਵੇਕਨਡ
- ਪੋਕੀਮੌਨ ਦ ਮੂਵੀ: ਹੂਪਾ ਐਂਡ ਦ ਕਲੈਸ਼ ਆਫ਼ ਏਜ
- ਪੋਕੀਮੌਨ ਦ ਮੂਵੀ: ਕਿਉਰਮ ਵਰਸਿਜ਼ ਦ ਸਵੌਰਡ ਆਫ਼ ਜਸਟਿਸ
ਵੀਡੀਓ ਗੇਮਾਂ
ਸੋਧੋ- ਪੋਕੀਮੌਨ ਬੈਟਲ ਰੈਵੋਲੂਸ਼ਨ
- ਪੋਕੀਮੌਨ ਬੈਟਰੀਓ
- ਪੋਕੀਮੌਨ ਬਲੈਕ ਅਤਗ ਵਾਈਟ
- ਪੋਕੀਮੌਨ ਬਲੈਕ 2 ਅਤੇ ਵਾਈਟ 2
- ਪੋਕੀਮੌਨ ਰੂਬੀ ਅਤੇ ਸਫ਼ਾਇਰ
- ਪੋਕੀਮੌਨ ਚੈਨਲ
- ਪੋਕੀਮੌਨ ਕੋਲੋਜ਼ਮ
- ਪੋਕੀਮੌਨ ਕੌਨਕੁਐਸਟ
- ਪੋਕੀਮੌਨ ਗੋਲਡ ਅਤੇ ਸਿਲਵਰ
- ਪੋਕੀਮੌਨ ਡੈਸ਼
- ਪੋਕੀਮੌਨ ਡਾਇਮੰਡ ਅਤੇ ਪਰਲ
- ਪੋਕੀਮੌਨ ਐਮਰਲਡ
- ਪੋਕੀਮੌਨ ਫਾਇਰਰੈੱਡ ਅਤੇ ਲੀਫ਼ਗ੍ਰੀਨ
- ਪੋਕੀਮੌਨ ਗੋਲਡ ਅਤੇ ਸਿਲਵਰ
- ਪੋਕੀਮੌਨ ਹਾਰਟਗੋਲਡ ਅਤੇ ਸੌਲਸਿਲਵਰ
- ਪੋਕੀਮੌਨ ਮਿਸਟ੍ਰੀ ਡਨਜਿਅਨ: ਬਲੂ ਰੈਸਕਿਊ ਟੀਮ ਅਤੇ ਰੈੱਡ ਰੈਸਕਿਊ ਟੀਮ
- ਪੋਕੀਮੌਨ ਮਿਸਟ੍ਰੀ ਡਨਜਿਅਨ: ਐਕਸਪਲੋਰਰ ਆਫ਼ ਸਕਾਈ
- ਪੋਕੀਮੌਨ ਮਿਸਟ੍ਰੀ ਡਨਜਿਅਨ: ਐਕਪਲੋਰਰ ਆਫ਼ ਟਾਈਮ ਅਤੇ ਐਕਪਲੋਰਰ ਆਫ਼ ਡਾਰਕਨੈੱਸ
- ਪੋਕੀਮੌਨ ਮਿਸਟ੍ਰੀ ਡਨਜਿਅਨ: ਗੇਟਜ਼ ਟੂ ਇਨਫਿਨਟੀ
- ਪੋਕੀਮੌਨ ਮਿਸਟ੍ਰੀ ਡਨਜਿਅਨ: ਓਮੇਗਾ ਰੂਬੀ ਅਤੇ ਅਲਫ਼ਾ ਸਫ਼ਾਇਰ
- ਪੋਕੀਮੌਨ ਪਿਕਰੌਸ[1]
- ਪੋਕੀਮੌਨ ਪਿੰਨਬਾਲ
- ਪੋਕੀਮੌਨ ਪਿੰਨਬਾਲ: ਰੂਬੀ ਅਤੇ ਸਫ਼ਾਇਰ
- ਪੋਕੀਮੌਨ ਪਲੈਟੀਨਮ
- ਪੋਕੀਮੌਨ ਰੇਂਜਰ
- ਪੋਕੀਮੌਨ ਰੇਂਜਰ: ਗਾਰਡੀਅਨ ਸਾਈਨਜ਼
- ਪੋਕੀਮੌਨ ਰੇਂਜਰ: ਸ਼ੈਡੋ ਆਫ਼ ਅਲਮੀਆ
- ਪੋਕੀਮੌਨ ਰੈੱਡ ਅਤੇ ਬਲੂ
- ਪੋਕੀਮੌਨ ਰੂਬੀ ਅਤੇ ਸਫ਼ਾਇਰ
- ਪੋਕੀਮੌਨ ਰੰਬਲ
- ਪੋਕੀਮੌਨ ਰੰਬਲ ਬਲਾਸਟ
- ਪੋਕੀਮੌਨ ਰੰਬਲ ਵਰਲਡ
- ਪੋਕੀਮੌਨ ਸਨੈਪ
- ਪੋਕੀਮੌਨ ਸਟੇਡੀਅਮ
- ਪੋਕੀਮੌਨ ਸਟੇਡੀਅਮ 2
- ਪੋਕੀਮੌਨ ਸੁਪਰ ਮਿਸਟ੍ਰੀ ਡਨਜਿਅਨ[2]
- ਪੋਕੀਮੌਨ ਟੀ.ਸੀ.ਜੀ ਆਨਲਾਈਨ
- ਪੋਕੀਮੌਨ ਟ੍ਰੋਜ਼ੇਈ!
- ਪੋਕੀਮੌਨ ਐਕਸ ਅਤੇ ਵਾਈ
- ਪੋਕੀਮੌਨ ਐਕਸ.ਡੀ: ਗੇਲ ਆਫ਼ ਡਾਰਕਨੈੱਸ
- ਪੋਕੀਮੌਨ ਯੈਲੋ
- ਪੋਕੀਪਾਰਕ ਵੀ: ਪਿਕਾਚੂ'ਜ਼ ਅਡਵੈਂਚਰ
- ਪੋਕੀਪਾਰਕ 2: ਵੰਡਰਜ਼ ਬਿਔਂਡ
- ਪੋਕਨ ਟੂਰਨਾਮੈਂਟ
ਵਪਾਰ
ਸੋਧੋਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Pokémon Picross". Nintendo. Retrieved December 8, 2015.
- ↑ "『ポケモン超不思議のダンジョン』公式サイト" (in Japanese). Pokemon.co.jp. Retrieved May 21, 2015.
{{cite web}}
: CS1 maint: unrecognized language (link)