ਪਿਕਾਚੂ
ਪਿਕਾਚੂ (ਜਪਾਨੀ: ピカチュウ) ਪੋਕੀਮੌਨ ਦਾ ਇੱਕ ਕਾਲਪਨਿਕ ਪਾਤਰ ਹੈ ਜੋ ਕਿ ਦ ਪੋਕੀਮੌਨ ਕੰਪਨੀ, ਇੱਕ ਜਪਾਨੀ ਅਦਾਰਾ, ਦੁਆਰਾ ਪ੍ਰਮਾਣਿਤ ਵੀਡੀਓ ਗੇਮਾਂ, ਐਨੀਮੇਟਿਡ ਟੀ.ਵੀ ਲੜੀਵਾਰ, ਫਿਲਮਾਂ, ਵਪਾਰਕ ਪੱਤਿਆਂ (ਟ੍ਰੇਡਿੰਗ ਕਾਰਡਜ਼) ਅਤੇ ਕੌਮਿਕ ਪੁਸਤਕਾਂ ਵਿੱਚ ਦਿਖਾਈ ਦਿੰਦਾ ਹੈ। ਪਿਕਾਚੂ ਦੇ ਡਿਜ਼ਾਈਨ ਦੀ ਕਲਪਨਾ ਅਤਸੂਕੋ ਨਿਸ਼ੀਦਾ ਦੁਆਰਾ ਅਤੇ ਇਸਨੂੰ ਅੰਤਿਮ ਕਰਨ ਦਾ ਕੰਮ ਕੈੱਨ ਸੂਗੀਮੋਰੀ ਦੁਆਰਾ ਕੀਤਾ ਗਿਆ। ਜਪਾਨ ਵਿੱਚ ਪਿਕਾਚੂ ਦੀ ਪਹਿਲੀ ਝਲਕ ਪੋਕੀਮੌਨ ਰੈੱਡ ਅਤੇ ਗ੍ਰੀਨ ਵਿੱਚ ਸਾਹਮਣੇ ਆਈ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪੋਕੀਮੌਨ ਵੀਡੀਓ ਗੇਮਾਂ ਅਤੇ ਪੋਕੀਮੌਨ ਰੈੱਡ ਅਤੇ ਬਲੂ ਵਿੱਚ ਰਿਲੀਜ਼ ਕੀਤਾ ਗਿਆ।
ਪਿਕਾਚੂ | |
---|---|
ਪੋਕੀਮੌਨ ਲੜੀਆਂ ਦੇ ਕਿਰਦਾਰ | |
ਪਹਿਲੀ ਗੇਮ | ਪੋਕੀਮੌਨ ਰੈੱਡ ਅਤੇ ਬਲੂ (1996) |
ਡਿਜ਼ਾਈਨ ਕਰਨ ਵਾਲਾ | ਅਤਸੂਕੋ ਨਿਸ਼ੀਦਾ ਅਤੇ ਕੈੱਨ ਸੂਗੀਮੋਰੀ |
ਆਵਾਜ਼ (ਵੱਲੋਂ) (ਅੰਗਰੇਜ਼ੀ) |
|
ਆਵਾਜ਼ (ਵੱਲੋਂ) (ਜਪਾਨੀ) |
|
ਪੋਰਟ੍ਰੇਟ ਬਣਾਉਣ ਵਾਲਾ | ਜੈਨੀਫਰ ਰਿਸਰ (ਪੋਕੀਮੌਨ ਲਾਈਵ!) |
ਪੋਕੀਮੌਨ ਦੀਆਂ ਬਾਕੀ ਜਾਤੀਆਂ ਵਾਂਗ ਪਿਕਾਚੂ ਨੂੰ ਵੀ ਮਨੁੱਖਾਂ ਦੁਆਰਾ ਫੜ ਕੇ, ਇੱਕ ਖੇਡ ਦੇ ਤੌਰ 'ਤੇ, ਹੋਰ ਪੋਕੀਮੌਨਾਂ ਨਾਲ ਲੜਨ ਲਈ ਵਰਤਿਆ ਜਾਂਦਾ ਹੈ। ਪਿਕਾਚੂ ਪੋਕੀਮੌਨ ਦੀ ਸਭ ਤੋਂ ਚਰਚਿਤ ਅਤੇ ਜਾਣੀ-ਪਹਿਚਾਣੀ ਜਾਤੀ 'ਚੋਂ ਹੈ। ਪੋਕੀਮੌਨ ਦੀ ਹਰ ਲੜੀ ਵਿੱਚ ਪਿਕਾਚੂ ਮੁੱਖ ਕਿਰਦਾਰ ਦੀ ਭੂਮਿਕਾ ਅਦਾ ਕਰਦਾ ਹੈ। ਪਿਕਾਚੂ ਪੋਕੀਮੌਨ ਫ੍ਰੈਨਚਾਇਜ਼ ਦਾ ਮੁੱਖ ਕਿਰਦਾਰ ਹੋਣ ਤੋਂ ਇਲਾਵਾ ਉਹਨਾਂ ਦਾ ਮਸਕਟ ਵੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਜਪਾਨੀ ਪੌਪ ਕਲਚਰ ਦਾ ਆਈਕਨ ਵੀ ਬਣ ਗਿਆ ਹੈ।
ਧਾਰਨਾ ਅਤੇ ਡਿਜ਼ਾਈਨ
ਸੋਧੋਪੋਕੀਮੌਨ ਲੜੀਵਾਰ ਜਪਾਨ ਵਿੱਚ 1996 ਵਿੱਚ ਸ਼ੁਰੂ ਹੋਇਆ ਜਿਸਨੂੰ ਗੇਮ ਫ੍ਰੀਕ ਦੁਆਰਾ ਵਿਕਸਤ ਅਤੇ ਨਿਨਟੈਂਡੋ ਦੁਆਰਾ ਸੰਪਾਦਿਤ ਕੀਤਾ ਗਿਆ। ਇਸ ਵਿੱਚ ਮਿਲਣ ਵਾਲੇ ਜਾਨਵਰਾਂ ਦੀ ਜਾਤੀ ਨੂੰ ਪੋਕੀਮੌਨ ਕਿਹਾ ਜਾਂਦਾ ਹੈ ਅਤੇ ਜੋ ਇਹਨਾਂ ਨੂੰ ਫੜ੍ਹਦੇ, ਟ੍ਰੇਨ ਕਰਦੇ ਤੇ ਇਹਨਾਂ ਦੀ ਮਦਦ ਨਾਲ ਦੂਜੇ ਪੋਕੀਮੌਨਾਂ ਨਾਲ ਲੜਦੇ ਹਨ ਹਨ ਉਨ੍ਹਾਂ ਨੂੰ "ਟ੍ਰੇਨਰ" ਆਖਿਆ ਜਾਂਦਾ ਹੈ।[1][2] ਪਿਕਾਚੂ ਗੇਮ ਫ੍ਰੀਕ ਦੀ ਚਰਿੱਤਰ ਨਿਰਮਾਣ ਟੀਮ ਦੁਆਰਾ ਬਣਾਇਆ ਗਿਆ ਵੱਖਰੀ ਕਿਸਮ ਦਾ ਪੋਕੀਮੌਨ ਹੈ। ਪਿਕਾਚੂ ਦੇ ਡਿਜ਼ਾਈਨ ਬਣਾਉਣ ਦਿ ਸਿਹਰਾ ਅਤਸੂਕੋ ਨਿਸ਼ੀਦਾ ਦੇ ਸਿਰ ਜਾਂਦਾ ਹੈ ਅਤੇ ਇਸਦੇ ਡਿਜ਼ਾਈਨ ਨੂੰ ਅੰਤਿਮ ਕਰਨ ਦਾ ਕੰਮ ਬਾਅਦ ਵਿੱਚ ਕੈੱਨ ਸੂਗੀਮੋਰੀ ਨੇ ਕੀਤਾ।[3][4][5][6] ਲੜੀਵਾਰ ਦੇ ਪ੍ਰੋਡਿਊਸਰ ਸਤੋਸ਼ੀ ਤਜੀਰੀ ਦੇ ਅਨੁਸਾਰ ਪਿਕਾਚੂ ਦਾ ਇਹ ਨਾਂ ਦੋ ਜਪਾਨੀ ਸ਼ਬਦਾਂ: ਪਿਕਾ, ਭਾਵ ਬਿਜਲਈ ਛਾਂਟ ਅਤੇ ਚੂ, ਭਾਵ ਚੂਹਾ, ਦਾ ਸੁਮੇਲ ਹੈ।[7] ਵਿਕਾਸਕਾਰ ਜੁਨਿਚੀ ਮਸੂਦਾ ਅਨੁਸਾਰ ਪਿਕਾਚੂ ਦੇ ਨਾਮਕਰਨ ਦਾ ਕੰਮ ਬਹੁਤ ਔਖਾ ਸੀ ਕਿਉਂਕਿ ਇਸਦਾ ਨਾਂ ਜਪਾਨੀ ਅਤੇ ਅਮਰੀਕੀ ਦੋਹਾਂ ਦੇਸ਼ਾਂ ਦੇ ਸਰੋਤਿਆਂ ਵਿੱਚ ਪ੍ਰਸਿੱਧ ਕਰਨਾ ਸੀ।[8]
ਪਿਕਾਚੂ ਇੱਕ ਪੀਲੇ ਰੰਗ ਦਾ ਚੂਹੇ ਦੀ ਜਾਤਿ ਨਾਲ ਸੰਬੰਧਿਤ ਪੋਕੀਮੌਨ ਹੈ ਜੋ ਕਿ 1'4" (0.4 ਮੀਃ) ਲੰਮਾ ਹੈ। ਇਸਦੇ ਡਿਜ਼ਾਈਨ ਦੀ ਧਾਰਨਾ ਬਿਜਲੀ ਦੇ ਆਲੇ-ਦੁਆਲੇ ਹੀ ਰੱਖੀ ਗਈ।[9] ਇਹ ਬਿਜਲ-ਕਿਸਮ ਨਾਲ ਸਬੰਧਿਤ ਪੋਕੀਮੌਨ ਹੈ। ਇਸਦੇ ਦੋ ਲੰਬੇ-ਲੰਬੇ ਕੰਨ ਹਨ ਜੋ ਕਿ ਉਪਰੋਂ ਕਾਲੇ ਹੁੰਦੇ ਹਨ। ਇਸਦੀਆਂ ਗੱਲ਼ਾਂ 'ਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ ਜਿਹਨਾਂ ਵਿਚੋਂ ਬਿਜਲੀ ਨਿਕਲਦੀ ਹੈ। ਇਸ ਤੋਂ ਇਲਾਵਾ ਇਸ ਦੀ ਪਿੱਠ 'ਤੇ ਦੋ ਭੂਰੀਆਂ ਪੱਟੀਆਂ ਹੁੰਦੀਆਂ ਹਨ ਅਤੇ ਇਸਦੀ ਬਿਜਲੀ ਦੇ ਨਿਸ਼ਾਨ ਵਰਗੀ ਪੂਛ ਹੁੰਦੀ ਹੈ।[10] ਪੋਕੀਮੌਨ ਡਾਇਮੰਡ ਅਤੇ ਪਰਲ ਵਿੱਚ ਇਸਦੀ ਜਾਤੀ ਵਿੱਚ ਲਿੰਗ ਵਖਰੇਵਾਂ ਦਿਖਾਉਂਦੇ ਹੋਏ ਮਾਦਾ ਪਿਕਾਚੂ ਨੂੰ ਵਈ ਪੇਸ਼ ਕੀਤਾ ਜਾਂਦਾ ਹੈ ਜਿਸਦੀ ਸਿਰਫ ਪੂਛ ਦਿਲ ਵਰਗੀ ਹੁੰਦੀ ਹੈ। ਉਂਜ ਲੜੀਵਾਰ ਵਿੱਚ ਦਿਖਾਏ ਅਨੁਸਾਰ ਪਿਕਾਚੂ ਕੇਵਲ "ਥੰਡਰਸਟੋਨ" ਦੀ ਸਹਾਇਤਾ ਨਾਲ ਹੀ ਰਾਇਚੂ ਵਿੱਚ ਵਿਕਸਤ ਹੁੰਦਾ ਹੈ। ਪੋਕੀਮੌਨ ਦੇ ਬਾਅਦ ਵਾਲੀਆਂ ਲੜੀਆਂ ਵਿੱਚ ਪਿਕਾਚੂ ਦਾ ਛੋਟਾ ਰੂਪ ਪੀਚੂ ਵੀ ਦਿਖਾਇਆ ਜਾਂਦਾ ਹੈ ਜੋ ਕਿ ਆਪਣੇ ਟ੍ਰੇਨਰ ਨਾਲ ਗੂੜ੍ਹੀ ਦੋਸਤੀ ਤੋਂ ਬਾਅਦ ਪਿਕਾਚੂ ਦੇ ਰੂਪ ਵਿੱਚ ਵਿਕਸਤ ਹੋ ਜਾਂਦਾ ਹੈ।
ਸ਼ੁਰੂਆਤ ਸਮੇਂ ਪਿਕਾਚੂ ਅਤੇ ਕਲੀਫੇਅਰੀ ਨਾਂ ਦੇ ਪੋਕੀਮੌਨ ਨੂੰ ਫ੍ਰੈਨਚਾਇਜ਼ ਦੇ ਉਤਪਾਦਾਂ ਲਈ ਮਸਕਟ ਦੇ ਤੌਰ 'ਤੇ ਚੁਣਿਆ ਗਿਆ ਸੀ। ਪਰ ਐਨੀਮੇਟਿਡ ਲੜੀ ਦੇ ਨਿਰਮਾਣ ਤੋਂ ਬਾਅਦ ਪਿਕਾਚੂ ਨੂੰ ਪ੍ਰਾਇਮਰੀ ਮਸਕਟ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਇਸਨੂੰ ਮਸਕਟ ਚੁਣਨ ਪਿੱਛੇ ਧਾਰਨ ਇਹ ਸੀ ਕਿ ਬੱਚਿਆਂ ਲਈ ਪਾਲਤੂ ਤੌਰ 'ਤੇ ਰੱਖਿਆ ਜਾ ਸਕਣ ਵਾਲਾ ਸੀ। ਇਸਦਾ ਰੰਗ ਪੀਲਾ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਇੱਕ ਤਾਂ ਇਹ ਪ੍ਰਾਇਮਰੀ ਰੰਗ ਹੈ ਅਤੇ ਦੂਜਾ ਬੱਚੇ ਇਸਨੂੰ ਦੂਰੋਂ ਹੀ ਅਸਾਨੀ ਨਾਲ ਪਹਿਚਾਣ ਲੈਂਦੇ ਸਨ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਸੀ ਕਿ ਉਸ ਸਮੇਂ ਇਸਨੂੰ ਟੱਕਰ ਦੇਣ ਵਾਲਾ ਵਿਨੀ ਦ ਪੂਹ ਕਿਰਦਾਰ ਵੀ ਪੀਲੇ ਰੰਗ ਦਾ ਹੀ ਸੀ।[11] ਤਜੀਰੀ ਨੇ ਦੱਸਿਆ ਕਿ ਪਿਕਾਚੂ ਨੂੰ ਮਸਕਟ ਦੇ ਤੌਰ 'ਤੇ ਚੁਣਨ ਦਾ ਫੈਸਲਾ ਕੇਵਲ ਉਸਦਾ ਨਹੀਂ ਸੀ ਬਲਕਿ ਪਿਕਾਚੂ ਉਸ ਸਮੇਂ ਲੜਕੇ ਤੇ ਲੜਕੀਆਂ ਦੋਹਾਂ 'ਚ ਹੀ ਪ੍ਰਸਿੱਧ ਸੀ ਅਤੇ ਜਪਾਨੀ ਬੱਚੇ ਇਸਨੂੰ ਅਸਾਨੀ ਨਾਲ ਪਹਿਚਾਣ ਲੈਂਦੇ ਸਨ।[12]
ਦਿੱਖ
ਸੋਧੋਪਿਕਾਚੂ (ਚੂਹਾ ਪੋਕੀਮੌਨ) | |
---|---|
ਵਿਕਾਸ: ਪੀਚੂ → ਪਿਕਾਚੂ → ਰਾਇਚੂ | |
ਐਚ.ਪੀ: 50 | ਗਤੀ: 90 |
ਲੰਬਾਈ: 0.4 ਮੀਃ | ਕੁੱਲ ਕਮਜ਼ੋਰੀ: 6 |
ਭਾਰ: 6 ਕਿਃ ਗ੍ਰਾਃ | ਕੁੱਲ ਹਾਨੀਆਂ: 24 |
ਹਮਲੇ: 24 | ਕੁੱਲ ਲਾਭ: 12 |
ਬਚਾਅ: 30 | ਕੁੱਲ ਪ੍ਰਤੀਰੋਧ: 18 |
#: 025 | ਕਿਸਮ: ਬਿਜਲਈ |
ਹਮਲੇ: ਥੰਡਰਸ਼ੌਕ, ਥੰਡਰ ਵੇਵ, ਜਲਦ ਆਕ੍ਰਮਣ, ਆਇਰਨ ਟੇਲ, ਆਦਿ। |
ਵੀਡੀਓ ਗੇਮਾਂ ਵਿੱਚ
ਸੋਧੋਸਾਰੀਆਂ ਵੀਡੀਓ ਗੇਮਾਂ ਵਿੱਚ, ਕੇਵਲ ਬਲੈਕ ਅਤੇ ਵਾਈਟ ਨੂੰ ਛੱਡ ਕੇ, ਪਿਕਾਚੂ ਇੱਕ ਹੇਠਲੇ ਪੱਧਰ ਦਾ ਪੋਕੀਮੌਨ ਹੁੰਦਾ ਹੈ।[13] ਪੋਕੀਮੌਨ ਯੈਲੋ ਵਿੱਚ ਇਹ ਸ਼ੁਰੂਆਤੀ ਪੋਕੀਮੌਨ ਦੇ ਤੌਰ 'ਤੇ ਉਪਲਬਧ ਹੁੰਦਾ ਹੈ। ਜਿਵੇਂ ਕੀ ਐਨੀਮੇ ਵਿੱਚ ਦਿਖਾਇਆ ਗਿਆ ਹੈ, ਪਿਕਾਚੂ ਪੋਕੀਬਾਲ ਵਿੱਚ ਰਹਿਣ ਤੋਂ ਪਰਹੇਜ਼ ਕਰਦਾ ਹੈ ਅਤੇ ਇਹ ਮੁੱਖ ਕਿਰਦਾਰ ਦੇ ਪਿੱਛੇ ਚਲਦਾ ਹੈ। ਟ੍ਰੇਨਰ ਇਸਦੇ ਨਾਲ ਗੱਲਾਂ ਕਰਦਾ ਹੈ ਅਤੇ ਜਿਸ ਤਰਾਂ ਇਸ ਨਾਲ ਵਿਵਹਾਰ ਕੀਤਾ ਜਾਂਦਾ ਹੈ ਉਸੇ ਤਰਾਂ ਇਹ ਆਪਣੀਆਂ ਵੱਖਰੀਆਂ-ਵੱਖਰੀਆਂ ਪ੍ਰਤੀਕਿਰਿਆਵਾਂ ਜ਼ਾਹਿਰ ਕਰਦਾ ਹੈ।[14] 1 ਅਪ੍ਰੈਲ ਤੋਂ 15 ਅਪ੍ਰੈਲ 2010 ਦੌਰਾਨ ਹੋਏ ਇੱਕ ਸਮਾਗਮ (ਇਵੈਂਟ) ਵਿੱਚ ਪੋਕੀਮੌਨ ਹਰਟਗੋਲਡ ਅਤੇ ਸੌਲਸਿਲਵਰ ਦੇ ਖਿਡਾਰੀਆਂ ਨੂੰ ਪੋਕਵਾਲਕਰ ਰੂਟ ਦੀ ਪਹੁੰਚ ਦਿੱਤੀ ਗਈ ਜਿਸ ਵਿੱਚ ਅਜਿਹੇ ਪਿਕਾਚੂ ਸਨ ਜੋ ਕਿ ਲੜਾਈ ਤੋਂ ਬਾਹਰ ਸਰਫ਼ ਅਤੇ ਫਲਾਈ ਹਮਲੇ ਜਾਣਦੇ ਸਨ[15] ਜਦਕਿ ਆਮ ਪਿਕਾਚੂ ਇਹ ਹਮਲੇ ਵਰਤ ਨਹੀਂ ਸਕਦੇ।
ਮੁੱਖ ਲੜੀਵਾਰ ਤੋਂ ਇਲਾਵਾ ਪਿਕਾਚੂ ਦੀ ਹੇ ਯੂ,ਪਿਕਾਚੂ, ਜੋ ਕਿ ਨਿਨਟੈਂਡੋ 64 ਲਈ ਸੀ, ਵਿੱਚ ਮੁਖ ਭੂਮਿਕਾ ਅਦਾ ਕੀਤੀ। ਖਿਡਾਰੀ ਪਿਕਾਚੂ ਨੂੰ ਗੇਮਾਂ ਵਿੱਚ ਇੱਕ ਮਾਈਕਰੋਫ਼ੋਨ ਰਾਹੀਂ ਆਦੇਸ਼ ਦਿੰਦੇ ਸਨ ਅਤੇ ਪਿਕਾਚੂ ਇਸੇ ਅਨੁਸਾਰ ਹੀ ਵੱਖ-ਵੱਖ ਹਾਲਾਤਾਂ ਦਾ ਸਾਹਮਣਾ ਕਰਦਾ ਸੀ। ਪੋਕੀਮੌਨ ਚੈਨਲ ਗੇਮ ਵੀ ਬਿਲਕੁਲ ਇਸੇ ਤਰਾਂ ਹੀ ਹੈ। ਉਸ ਵਿੱਚ ਵੀ ਖਿਡਾਰੀ ਪਿਕਾਚੂ ਨੂੰ ਮਾਈਕਰੋਫ਼ੋਨ ਨਾਲ ਆਦੇਸ਼ ਦਿੰਦੇ ਸਨ।[16] ਪੋਕੀਮੌਨ ਸਨੈਪ, ਇੱਕ ਅਜਿਹੀ ਗੇਮ ਜਿਸ ਵਿੱਚ ਖਿਡਾਰੀ ਅੰਕ ਪ੍ਰਾਪਤ ਕਰਨ ਲਈ ਪੋਕੇਮੋਨਾਂ ਦੀਆਂ ਤਸਵੀਰਾਂ ਖਿੱਚਦੇ ਸਨ, ਦੇ ਹਰੇਕ ਪੱਧਰ (ਲੈਵਲ) 'ਚ ਪਿਕਾਚੂ ਜ਼ਰੂਰ ਹੁੰਦਾ ਹੈ।ਪਿਕਾਚੂ ਪੋਕੀਮੌਨ ਮਿਸਟ੍ਰੀ ਡਨਜਿਅਨ ਦੇ 16 ਸ਼ੁਰੂਆਤੀ ਅਤੇ 10 ਸਾਥੀ ਪੋਕੇਮੋਨਾਂ 'ਚੋਂ ਇੱਕ ਹੈ। ਪੋਕੀਪਾਰਕ ਵੀ: ਪਿਕਾਚੂ'ਜ਼ ਅਡਵੈਂਚਰ ਵਿੱਚ ਪਿਕਾਚੂ ਨੂੰ ਨਾਇਕ ਦੇ ਤੌਰ 'ਤੇ ਚੁਣਿਆ ਗਿਆ।[17] ਇਸ ਤੋਂ ਇਲਾਵਾ ਪਿਕਾਚੂ ਖੇਡਣ ਵਾਲੇ ਕਿਰਦਾਰ ਦੇ ਤੌਰ 'ਤੇ ਚਾਰੇ ਸੁਪਰ ਸਮੈਸ਼ ਬ੍ਰੋਸ ਵਿੱਚ ਵੀ ਦਿਖਾਈ ਦਿੰਦਾ ਹੈ।[18] ਪਿਕਾਚੂ ਇੱਕ ਅਮੀਬੋ ਕਿਰਦਾਰ ਵੀ ਹੈ। ਮੇਈਤੇਨਤੇਈ ਪਿਕਾਚੂ: ਸ਼ਿਨ ਕੋਲਬੀ ਤਾਂਜੋ ਵਿੱਚ ਬੋਲਣ ਵਾਲਾ ਪਿਕਾਚੂ ਦਿਖਾਇਆ ਗਿਆ ਹੈ ਜੋ ਕਿ ਇੱਕ ਜਸੂਸ ਦੀ ਭੂਮਿਕਾ ਨਿਭਾਉਂਦਿਆਂ ਰਹੱਸ ਸੁਲਝਾਉਂਦਾ ਹੈ।[19]
ਐਨੀਮੇ ਵਿੱਚ
ਸੋਧੋਪਕੀਮੌਨ ਐਨੀਮੇ ਲੜੀਆਂ ਅਤੇ ਫ਼ਿਲਮਾਂ ਵਿੱਚ ਐਸ਼ ਕੈਚਮ ਅਤੇ ਪਿਕਾਚੂ ਦੀ ਰੋਮਾਂਚਿਕ ਯਾਤਰਾ ਨੂੰ ਦਿਖਾਇਆ ਜਾਂਦਾ ਹੈ ਜੋ ਕਿ ਉਹ ਪੋਕੀਮੌਨ ਬ੍ਰਹਿਮੰਡ ਦੇ ਵੱਖ-ਵੱਖ ਖਿੱਤਿਆਂ ਵਿੱਚ ਕਰਦੇ ਹਨ। ਹਰੇਕ ਖੇਤਰ ਵਿੱਚ ਉਹਨਾਂ ਨਾਲ ਵੱਖ-ਵੱਖ ਸਾਥੀ ਹੁੰਦੇ ਹਨ ਜਿਨ੍ਹਾਂ ਵਿੱਚ ਮਿਸਟੀ, ਬਰੌਕ, ਟ੍ਰੇਸੀ, ਮੇਅ, ਮੈਕਸ,ਡੌਨ, ਆਇਰਿਸ, ਸਾਈਲਨ, ਸੇਰੇਨਾ, ਬੋਨੀ ਅਤੇ ਕਲੀਮੋਂਟ ਸ਼ਾਮਿਲ ਹਨ।
ਪੋਕੀਮੌਨ ਦੇ ਪਹਿਲੀ ਕਿਸ਼ਤ (ਐਪੀਸੋਡ) ਵਿੱਚ ਐਸ਼ ਪ੍ਰੋਃ ਓਕ ਕੋਲੋਂ, ਆਪਣੇ ਸ਼ੁਰੂਆਤੀ ਪੋਕੀਮੌਨ ਦੇ ਤੌਰ'ਤੇ, ਪਿਕਾਚੂ ਪ੍ਰਾਪਤ ਕਰਦਾ ਹੈ। ਹਰੇਕ ਨਵੇਂ ਟ੍ਰੇਨਰ ਨੂੰ ਸ਼ੁਰੂਆਤੀ ਪੋਕੀਮੌਨ ਦਿੱਤਾ ਜਾਂਦਾ ਹੈ। ਐਸ਼ ਦੇ ਜੱਦੀ-ਖੇਤਰ ਕਾਂਟੋ ਵਿੱਚ ਚਾਰਮੈਂਡਰ, ਸਕੁਇਰਟਲ ਜਾਂ ਬਲਬਾਸੌਰ ਸ਼ੁਰੂਆਤੀ ਪੋਕੀਮੌਨ ਦੇ ਤੌਰ 'ਤੇ ਮਿਲਣਾ ਸੀ ਪਰ ਐਸ਼ ਜ਼ਿਆਦਾ ਦੇਰ ਤੱਕ ਸੁੱਤਾ ਰਿਹਾ ਅਤੇ ਦੇਰ ਹੋਣ ਕਾਰਨ ਉਸਨੂੰ ਇਹਨਾਂ ਦੀ ਜਗ੍ਹਾ 'ਤੇ ਪਿਕਾਚੂ ਮਿਲ ਗਿਆ। ਪਹਿਲਾਂ-ਪਹਿਲ ਤਾਂ ਪਿਕਾਚੂ ਐਸ਼ ਦੀ ਇੱਕ ਵੀ ਗੱਲ ਨਹੀਂ ਮੰਨਦਾ, ਉਸਨੂੰ ਬਿਜਲੀ ਦੇ ਝਟਕੇ ਦਿੰਦਾ ਅਤੇ ਪੋਕੀਬਾਲ ਵਿੱਚ ਜਾਣ ਤੋਂ ਵੀ ਮਨ੍ਹਾ ਕਲ ਦਿੰਦਾ ਹੈ। ਬਾਅਦ ਵਿੱਚ ਜੰਗਲੀ ਸਪੀਅਰੋ ਦੇ ਝੁੰਡ ਦੇ ਹਮਲਾ ਕਰਨ 'ਤੇ ਐਸ਼ ਪਿਕਾਚੂ ਨੂੰ ਬਚਾਉਂਦਾ ਅਤੇ ਉਸਨੂੰ ਪੋਕੀਮੌਨ ਸੈਂਟਰ ਲੈ ਜਾਂਦਾ ਹੈ।[20] ਐਸ਼ ਦਾ ਆਪਣੇ ਪ੍ਰਤੀ ਪਿਆਰ ਦੇਖ ਕੇ ਪਿਕਾਚੂ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਅਤੇ ਉਹ ਫਿਰ ਉਸਦੀ ਅਤੇ ਐਸ਼ ਦੀ ਗਹਿਰੀ ਦੋਸਤੀ ਹੋ ਜਾਂਦੀ ਹੈ। ਪਰ ਹਾਲੇ ਵੀ ਪਿਕਾਚੂ ਪੋਕੀਬਾਲ ਵਿੱਚ ਜਾਣ ਤੋਂ ਨਾਂਹ ਕਰਦਾ ਹੈ। ਪਿਕਾਚੂ ਦੀ ਤਾਕਤ ਨੂੰ ਦੇਖਦੇ ਹੋਏ ਟੀਮ ਰੌਕਿਟ ਇਸਨੂੰ ਚੋਰੀ ਕਰਕੇ ਆਪਣੇ ਮਾਲਕ (ਬੌਸ) ਜਿਓਵੈਨੀ ਨੂੰ ਖੁਸ਼ ਕਰਨਾ ਚਾਹੁੰਦੇ ਸਨ।[21] ਪਰ ਇਸ ਵਿੱਚ ਉਹ ਹਰ ਵਾਰ ਅਸਫ਼ਲ ਹੋ ਜਾਂਦੇ ਸਨ। ਪੋਕੀਮੌਨ ਦੀਆਂ ਸਾਰੀਆਂ ਕਿਸ਼ਤਾਂ ਵਿੱਚ ਐਸ਼ ਤੇ ਪਿਕਾਚੂ ਇਕੱਠੇ ਹੀ ਰਹਿੰਦੇ ਹਨ। ਪਿਕਾਚੂ'ਜ਼ ਗੁੱਡਬਾਏ ਕਿਸ਼ਤ ਵਿੱਚ ਐਸ਼ ਪਿਕਾਚੂ ਨੂੰ ਉਸਦੇ ਜੰਗਲੀ ਸਾਥੀਆਂ ਨਾਲ ਰਹਿਣ ਦੀ ਅਜ਼ਾਦੀ ਦਿੰਦਾ ਹੈ ਪਰ ਪਿਕਾਚੂ ਉਸਦੇ ਨਾਲ ਰਹਿਣਾ ਹੀ ਪਸੰਦ ਕਰਦਾ ਹੈ।[22]
ਲੜੀਵਾਰ ਵਿੱਚ ਕਈ ਜੰਗਲੀ ਅਤੇ ਸਿੱਖਿਅਤ ਪਿਕਾਚੂ ਆਉਂਦੇ ਹਨ। ਪਰ ਉਹਨਾਂ ਵਿੱਚੋਂ ਸਭ ਤੋਂ ਖਾਸ ਰਿਚੀ ਦਾ ਪਿਕਾਚੂ ਹੈ ਜਿਸਦਾ ਨਾਂ ਸਪਾਰਕੀ ਹੈ।[23] ਬਾਕੀ ਪੋਕੀਮੌਨਾਂ ਵਾਂਗ ਪਿਕਾਚੂ ਵੀ ਕੇਵਲ ਆਪਣੇ ਨਾਂ ਦਾ ਉਚਾਰਣ ਕਰਦਾ ਹੈ। ਐਨੀਮੇ ਦੇ ਸਾਰੇ ਸੰਸਕਰਣਾਂ ਵਿੱਚ ਇਕੂਈ ਓਤਾਨੀ ਦੁਆਰਾ ਆਵਾਜ਼ ਦਿੱਤੀ ਜਾਂਦੀ ਹੈ। ਪੋਕੀਮੌਨ ਲਾਈਵ! ਵਿੱਚ ਜੈਨੀਫਰ ਰਿਸਰ ਦੁਆਰਾ ਇਸਨੂੰ ਆਵਾਜ਼ ਦਿੱਤੀ ਜਾਂਦੀ ਹੈ।
ਬਾਕੀ ਪੋਕੀਮੌਨ ਮੀਡੀਆ ਵਿੱਚ
ਸੋਧੋਪੋਕੀਮੌਨ ਮੰਗਾ ਲੜੀ ਵਿੱਚ ਪਿਕਾਚੂ ਮੁੱਖ ਪੋਕੀਮੌਨਾਂ ਵਿੱਚੋਂ ਇੱਕ ਹੈ। ਪੋਕੀਮੌਨ ਅਡਵੈਂਚਰਜ਼ ਵਿੱਚ ਰੈੱਡ ਅਤੇ ਯੈਲੋ ਦੋਵੇਂ ਪਿਕਾਚੂ ਨੂੰ ਟ੍ਰੇਨ ਕਰਦੇ ਹਨ। ਹੋਰ ਲੜੀਆਂ, ਜਿਵੇਂ ਕਿ ਮੈਜੀਕਲ ਪੋਕੀਮੌਨ ਜਰਨੀ ਅਤੇ ਗੈਟੋ ਡਾ ਜ਼ੀ, ਵਿੱਚ ਇਕੱਲੇ ਪਿਕਾਚੂ ਦੀ ਮੁੱਖ ਭੂਮਿਕਾ ਹੁੰਦੀ ਹੈ ਜਦਕਿ ਬਾਕੀ ਮੰਗਾ ਲੜੀਆਂ ਜਾਂ ਐਨੀਮੇ ਲੜੀਆਂ, ਜਿਵੇਂ ਕਿ ਇਲੈਕਟ੍ਰਿਕ ਟੇਲ ਔਫ਼ ਪਿਕਾਚੂ ਅਤੇ ਐਸ਼ ਤੇ ਪਿਕਾਚੂ, ਵਿੱਚ ਪਿਕਾਚੂ ਨੂੰ ਐਸ਼ ਕੈਚਮ ਦੇ ਨਾਲ ਸਬੰਧਿਤ ਦਿਖਾਇਆ ਜਾਂਦਾ ਹੈ।[24]
ਅਕਤੂਬਰ 1996 ਤੋਂ ਹੀ, ਰਿਲੀਜ਼ ਹੋਣ ਵਾਲੇ ਹਰੇਕ ਪੋਕੀਮੌਨ ਵਪਾਰਕ ਪੱਤਿਆਂ, ਵਿੱਚ ਪਿਕਾਚੂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਕਿਰਦਾਰ ਨੂੰ ਹੋਰ ਇਸ਼ਤਿਹਾਰਕ ਉਤਪਾਦਾਂ ਵਿੱਚ ਵੀ ਵਰਤਿਆ ਜਾਂਦਾ ਰਿਹਾ ਹੈ। ਉਦਹਾਰਨ ਦੇ ਤੌਰ ’ਤੇ ਇਸਨੂੰ ਮੈਕਡੋਨਲਡ’ਜ਼, ਵੈਂਡੀ’ਜ਼ ਅਤੇ ਬਰਗਰ ਕਿੰਗ ਦੁਆਰਾ ਵਰਤਿਆ ਜਾਂਦਾ ਰਿਹਾ ਹੈ।[25][26][27]
ਇਸ਼ਤਿਹਾਰਕ ਅਤੇ ਵਿਰਾਸਤ
ਸੋਧੋਫ੍ਰੈਨਚਾਇਜ਼ ਦੇ ਮਸਕਟ ਦੇ ਤੌਰ ’ਤੇ ਪਿਕਾਚੂ ਤਰ੍ਹਾਂ-ਤਰ੍ਹਾਂ ਦੇ ਵਪਾਰਕ ਤੇ ਇਸ਼ਤਿਹਾਰਕ ਸਮਾਗਮਾਂ ਅਤੇ ਹੋਰ ਉਤਪਾਦਾਂ ਦੇ ਉੱਪਰ ਵੀ ਆਮ ਹੀ ਦਿਖਾਈ ਦਿੰਦਾ ਹੈ। 1998 ਵਿੱਚ ਟੋਪਿਕਾ ਦੇ ਮੇਅਰ ਕਾਂਨਸਸ ਜੋਆਨ ਵੈਗਨਨ ਨੇ ਇੱਕ ਦਿਨ ਲਈ ਸ਼ਹਿਰ ਦਾ ਨਾਂ ਬਦਲ ਕੇ "ਟੋਪਿਕਾਚੂ" ਰੱਖ ਦਿੱਤਾ ਸੀ[28] ਅਤੇ 25 ਅਪ੍ਰੈਲ 2000 ਵਿੱਚ ਗੌਟ ਮਿਲਕ? ਨਾਂ ਦੇ ਇਸ਼ਤਿਹਾਰ ਵਿੱਚ ਪਿਕਾਚੂ ਨੂੰ ਚੁਣਿਆ ਗਿਆ ਸੀ। 2001 ਤੋਂ ਹੀ ਮੇਸੀ ਦੇ ਥੈਂਕਸਗਿਵਿੰਗ ਡੇਅ ਪਰੇਡ ਵਿੱਚ ਵੀ ਪਿਕਾਚੂ ਦਾ ਗੁਬਾਰਾ ਉਡਾਇਆ ਜਾਂਦਾ ਹੈ।[29] ਇਸ ਤਰ੍ਹਾਂ ਆਖਰੀ ਵਾਰ 8 ਅਗਸਤ 2006 ਨੂੰ ਪੋਕੀਮੌਨ ਦੀ ਦਸਵੀਂ ਵਰ੍ਹੇਗੰਡ "ਪਾਰਟੀ ਔਫ਼ ਦ ਡੈਕੇਡ" ਵਿੱਚ ਉਡਾਇਆ ਗਿਆ ਸੀ ਜੋ ਕਿ ਨਿਊ ਯੌਰਕ ਦੇ ਬਰੈਂਟ ਪਾਰਕ ਆਯੋਜਿਤ ਹੋਇਆ ਸੀ।[30][31][32][33] ਇਸੇ ਤਰ੍ਹਾਂ ਹੀ 2006 ਵਿੱਚ ਹੋਈ ਪਰੇਡ ਵਿੱਚ ਪੋਕੀਬਾਲ ਦਾ ਪਿੱਛਾ ਕਰਦੇ ਪਿਕਾਚੂ ਦਾ ਗੁਬਾਰਾ ਉਡਾਇਆ ਗਿਆ ਸੀ।[34] 2014 ਦੀ ਪਰੇਡ ਵਿੱਚ ਪਿਕਾਚੂ ਦਾ ਨਵਾਂ ਗੁਬਾਰਾ, ਜਿਸ ਵਿੱਚ ਉਸਨੂੰ ਹਰੇ ਸਕਾਰਫ਼ ਪਹਿਨੇ ਅਤੇ ਇੱਕ ਛੋਟਾ ਪਿਕਾਚੂ-ਸਨੋਅਮੈਨ ਫੜੇ ਦਿਖਾਇਆ ਗਿਆ ਸੀ।[35]
ਪਿਕਾਚੂ ਕਈ ਵਾਰ ਦ ਸਿੰਪਸੰਨਜ਼ ਵਿੱਚ ਵੀ ਦਿਖਾਈ ਦੇ ਚੁੱਕਾ ਹੈ। 2002 ਦੀ ਕਿਸ਼ਤ"ਬਾਰਟ ਵਰਸਿਜ਼ ਲੀਸਾ ਵਰਸਿਜ਼ ਦ ਥਰਡ ਗ੍ਰੇਡ",[36] 2003 ਦੀ ਕਿਸ਼ਤ "ਟਿਸ ਦ ਫਿਫਟੀਨਥ ਸੀਜ਼ਨ",[37] 2004 ਦੀ ਕਿਸ਼ਤ "ਫਰੌਡਕਾਸਟ ਨਿਊਜ਼"[38] ਅਤੇ 2010 ਦੀ ਕਿਸ਼ਤ "ਪੋਸਟਕਾਰਡ ਫਰੌਮ ਦ ਵੈੱਜ"[39] ਵਿੱਚ ਵੀ ਨਜ਼ਰ ਆ ਚੁੱਕਾ ਹੈ। ਟੀ.ਵੀ ਤੋਂ ਇਲਾਵਾ ਏ.ਐਨ.ਏ ਬੋਇੰਗ 747-400 (ਜੇ.ਏ.8962) ਜਹਾਜ਼ 'ਤੇ ਵੀ ਨਜ਼ਰ ਆ ਚੁੱਕਾ ਹੈ।
ਟਾਈਮ ਦੀ 1999 ਦੀ ਦਰਜਾਬੰਦੀ ਅਨੁਸਾਰ ਪਿਕਾਚੂ ਨੂੰ ਸਾਲ ਦਾ ਦੂਜੇ ਵਧੀਆ ਇਨਸਾਨ ਦੇ ਤੌਰ 'ਤੇ, ਹੈਲੋ ਕਿੱਟੀ ਤੋਂ ਬਾਅਦ, ਚੁਣਿਆ ਗਿਆ ਅਤੇ ਇਸਨੂੰ ਸਭ ਤੋਂ ਵੱਧ ਪਿਆਰਿਆ ਜਾਣ ਵਾਲਾ ਐਨੀਮੇਟਿਡ ਕਿਰਦਾਰ ਕਿਹਾ ਗਿਆ। ਫ੍ਰੈਨਚਾਇਜ਼ ਦੇ ਮੁਨਾਫ਼ੇ ਦੇ ਅਧਾਰ 'ਤੇ ਪਿਕਾਚੂ ਰਿਕੀ ਮਾਰਟਿਨ ਤੋਂ ਪਿੱਛੇ ਪਰ ਜੇ.ਕੇ.ਰੋਲਿੰਗਜ਼ ਤੋਂ ਅੱਗੇ ਸੀ। 2000 ਦੀ ਐਨੀਮੈਕਸ ਪੌਲ ਵਿੱਚ ਪਸੰਦੀਦਾ ਕਾਰਟੂਨ ਕਿਰਦਾਰਾਂ ਵਿੱਚ ਪਿਕਾਚੂ ਦਾ ਅੱਠਵਾਂ ਸਥਾਨ ਸੀ। 2002 ਵਿੱਚ, ਟੀ.ਵੀ ਗਾਈਡ ਦੇ ਹੁਣ ਤੱਕ ਦੇ 50 ਸਭ ਤੋਂ ਪਸੰਦੀਦਾ ਕਾਰਟੂਨਾਂ ਦੀ ਸੂਚੀ ਵਿੱਚ ਐਸ਼ ਤੇ ਪਿਕਾਚੂ ਪੰਦਰਵੇਂ ਸਥਾਨ 'ਤੇ ਚੁਣੇ ਗਏ। 2003 ਦੀ ਫੋਰਬਸ ਸੂਚੀ ਅਨੁਸਾਰ ਪਿਕਾਚੂ ਅੱਠਵਾਂ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਾਲਪਨਿਕ ਕਿਰਦਾਰ ਹੈ ਜਿਸ ਤੋਂ ਸਲਾਨਾ 825 ਮਿਲੀਅਨ ਡਾਲਰ ਦੀ ਕਮਾਈ ਹੁੰਦੀ ਹੈ। 2008 ਦੀ ਓਰੀਕਨ ਪੌਲ ਅਨੁਸਾਰ ਪਿਕਾਚੂ ਜਪਾਨ ਦਾ ਚੌਥਾ ਸਭ ਤੋਂ ਵੱਧ ਪ੍ਰਸਿੱਧ ਗੇਮ ਕਿਰਦਾਰ ਹੈ। ਆਈ.ਜੀ.ਐਨ ਦੀ "25 ਸਰਵੋਤਮ ਐਨੀਮੇ ਕਿਰਦਾਰ" ਸੂਚੀ ਵਿੱਚ ਅੱਠਵੇਂ ਸਥਾਨ 'ਤੇ ਸੀ। ਨਿਨਟੈਂਡੋ ਪਾਵਰ ਨੇ ਪਿਕਾਚੂ ਨੂੰ ਨੌਵੇਂ ਸੁਪਰਹੀਰੋ ਦੇ ਤੌਰ 'ਤੇ ਸੂਚੀਬੱਧ ਕੀਤਾ, ਜੋ ਕਿ ਇੰਨੀ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਪਹਿਲਾ ਪੋਕੀਮੌਨ ਹੈ। ਲੇਖਕ ਟ੍ਰੇਸੀ ਵੈਸਟ ਅਤੇ ਕੈਥਰੀਨ ਨੋਲ ਨੇ ਪਿਕਾਚੂ ਨੂੰ ਸਰਵੋਤਮ ਬਿਜਲਈ-ਕਿਸਮ ਅਤੇ ਹੁਣ ਤੱਕ ਦੇ ਸਭ ਤੋਂ ਬਿਹਤਰ ਪੋਕੀਮੌਨ ਦਾ ਦਰਜਾ ਦਿੱਤਾ ਹੈ। ਉਹਨਾਂ ਦੇ ਅਨੁਸਾਰ ਜਦੋਂ ਵੀ ਕਿਸੇ ਨੂੰ ਪੁੱਛਿਆ ਜਾਂਦਾ ਸੀ ਕਿ ਸਭ ਤੋਂ ਬਿਹਤਰ ਪੋਕੀਮੌਨ ਕਿਹੜਾ ਹੈ ਤਾਂ ਹਮੇਸ਼ਾ ਪਿਕਾਚੂ ਦਾ ਨਾਂ ਹੀ ਲਿਆ ਜਾਂਦਾ ਸੀ। ਉਹ ਪਿਕਾਚੂ ਨੂੰ ਬਹਾਦਰ ਅਤੇ ਸਮਝਦਾਰ ਕਹਿੰਦੇ ਸਨ। ਆਈ.ਜੀ.ਐਨ ਦੁਆਰਾ ਕਰਵਾਈ ਗਈ ਇੱਕ ਪੌਲ ਵਿੱਚ ਪਿਕਾਚੂ 48ਵੇਂ ਸਥਾਨ 'ਤੇ ਸੀ।
ਪਿਕਾਚੂ ਅਤੇ ਦਸ ਹੋਰ ਪੋਕੀਮੌਨ 2014 ਦੇ ਫੀਫਾ ਵਿਸ਼ਵ ਕੱਪ ਵਿੱਚ ਜਪਾਨੀ ਮਸਕਟ ਦੇ ਤੌਰ 'ਤੇ ਚੁਣੇ ਗਏ।[40]
ਇਹ ਵੀ ਦੇਖੋ
ਸੋਧੋਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000030-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000031-QINU`"'</ref>" does not exist.
- ↑ Sarkar, Samit (May 29, 2013). "Harvest Moon creator's Hometown Story leads Natsume's E3 slate". Polygon. Vox Media. Retrieved March 7, 2016.
- ↑ Bailey, Kat (September 16, 2015). "The New Zygarde Form is a Reminder of How Hard it is to Design a Good Pokémon". USGamer.net. Gamer Network. Archived from the original on ਮਾਰਚ 1, 2016. Retrieved March 7, 2016.
{{cite web}}
: Unknown parameter|dead-url=
ignored (|url-status=
suggested) (help) - ↑ Staff. "2. 一新されたポケモンの世界". Nintendo.com (in Japanese). Nintendo. p. 2. Retrieved 2010-09-10.
{{cite web}}
: CS1 maint: unrecognized language (link) - ↑ Stuart Bishop (2003-05-30). "Game Freak on Pokémon!". CVG. Archived from the original on 2008-02-08. Retrieved 2008-02-07.
{{cite web}}
: Unknown parameter|dead-url=
ignored (|url-status=
suggested) (help) - ↑ "The Ultimate Game Freak". Time Asia. 154 (20): 2. November 22, 1999. Archived from the original on 2010-05-01. Retrieved September 25, 2009.
- ↑ Noble, McKinley (2009-03-23). "Pokemon Platinum: Developer Interview!". GamePro. Archived from the original on 2009-03-27. Retrieved 2009-06-09.
- ↑ 『ポケットモンスター』スタッフインタビュー (in Japanese). Nintendo. Archived from the original on ਅਕਤੂਬਰ 18, 2000. Retrieved June 6, 2009.
{{cite web}}
: CS1 maint: unrecognized language (link) - ↑ Pokédex: It lives in forests with others. It stores electricity in the pouches on its cheeks. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003B-QINU`"'</ref>" does not exist.
- ↑ "The Ultimate Game Freak". Time Asia. 154 (20): 1. November 22, 1999. Archived from the original on 2010-05-01. Retrieved September 25, 2009.
- ↑ "Pikachu Pokemon – Pokédex". IGN. 2013-12-26. Archived from the original on 2015-11-14. Retrieved 2014-01-01.
{{cite web}}
: Unknown parameter|dead-url=
ignored (|url-status=
suggested) (help) - ↑ Craig Harris (October 19, 1999). "Pokemon Yellow: Special Pikachu Edition – Game Boy Review at IGN". IGN. Archived from the original on 2012-06-26. Retrieved 2010-12-09.
{{cite web}}
: Unknown parameter|dead-url=
ignored (|url-status=
suggested) (help) - ↑ Lucas M. Thomas (April 1, 2010). "Take a Pokewalk Through the Yellow Forest – Nintendo DS News at IGN". IGN. Archived from the original on 2012-06-26. Retrieved 2010-12-09.
{{cite web}}
: Unknown parameter|dead-url=
ignored (|url-status=
suggested) (help) - ↑ Mary Jane Irwin (December 4, 2003). "Pokemon Channel – GameCube Review at IGN". IGN. Archived from the original on 2012-06-26. Retrieved 2010-12-09.
{{cite web}}
: Unknown parameter|dead-url=
ignored (|url-status=
suggested) (help) - ↑ Nintendo officially announces PokePark Wii Joystiq.com'.' Retrieved February 27, 2010.
- ↑ Nintendo Power Magazine
- ↑ "Bizarre Pokémon game Detective Pikachu is real, out next week in Japan". Eurogamer. 26 January 2016.
- ↑ Takeshi Shudō (writer) (September 8, 1998). "Pokémon - I Choose You!". Pokémon. Season Indigo League. Episode 1. Various.
- ↑ Shinzō Fujita (writer) (September 9, 1998). "Pokémon Emergency!". Pokémon. Season Indigo League. Episode 2. Various.
- ↑ Junki Takegami (writer) (November 20, 1998). "Pikachu's Goodbye". Pokémon. Season Indigo League. Episode 37. Various.
- ↑ Shōji Yonemura (writer) (November 20, 1999). "A Friend In Deed". Pokémon. Season Indigo League. Episode 78. Various.
- ↑ "Animerica Interview Toshihiro Ono," ਵਿਜ਼ ਮੀਡੀਆ, 10 ਮਈ 2000. 31 ਮਈ 2009 ਨੂੰ ਜੋੜਿਆ।
- ↑ "The Pojo – TCG Set Lists McDonald's Campaign Expansion Set". Retrieved 2008-06-04.
- ↑ "Fastfoodtoys.Net Pokémon 2000 Toys". Archived from the original on 2012-08-06. Retrieved 2008-06-04.
{{cite web}}
: Unknown parameter|dead-url=
ignored (|url-status=
suggested) (help) - ↑ "Restaurant chain entertainment promotions monitor, June 2003". Entertainment Marketing Letter. 1 ਜੂਨ 2003. Retrieved 2009-06-30.
- ↑ Staff (November 1999). "What's the Deal with Pokémon?". Electronic Gaming Monthly (124): 172.
- ↑ Macy's Thanksgiving Day Parade Archived 2012-10-25 at the Wayback Machine. Ncytourist.com'.' Retrieved July 17, 2006.
- ↑ Zappia, Corina (August 8, 2006). "How Has Pokémon Not Died Yet?". NY Mirror. The Village Voice. Archived from the original on 2014-10-12. Retrieved 2009-05-18.
{{cite news}}
: Unknown parameter|dead-url=
ignored (|url-status=
suggested) (help) - ↑ Clark, Roger (August 8, 2006). "Pokemon Mania Takes Over Bryant Park". NY1 News. NY1 News. Archived from the original on 2009-09-18. Retrieved 2009-05-18.
- ↑ Sekula, Anna (August 17, 2006). "Gamers Crowd Bryant Park for Pokemon Tournament". BizBash. BizBash Media Inc. Archived from the original on 2012-07-21. Retrieved 2009-05-18.
- ↑ "Pokémon Party of the Decade". Bryantpark.org. 2010-12-05. Retrieved 2010-12-13.
- ↑ Whitt, Tom (2006-05-23). "Pikachu Soars as Trial Balloon for a Safer Macy's Parade". Retrieved 2008-07-29.
- ↑ LeBoeuf, Sarah (3 November 2014). "Holiday-Themed Pikachu Making Debut in Macy's Thanksgiving Day Parade". Defy Media, LLC. Archived from the original on 4 ਦਸੰਬਰ 2014. Retrieved 27 November 2014.
{{cite web}}
: Unknown parameter|dead-url=
ignored (|url-status=
suggested) (help) - ↑ Steven Dean Moore (Director) (17 November 2002). "Bart vs. Lisa vs. The Third Grade". The Simpsons. Season 14. Episode 3. Fox.
{{cite episode}}
: Unknown parameter|episodelink=
ignored (|episode-link=
suggested) (help) - ↑ Steven Dean Moore (Director) (14 December 2003). "'Tis the Fifteenth Season". The Simpsons. Season 15. Episode 7. Fox.
{{cite episode}}
: Unknown parameter|episodelink=
ignored (|episode-link=
suggested) (help) - ↑ Bob Anderson (Director) (23 May 2004). "Fraudcast News". The Simpsons. Season 15. Episode 22. Fox.
{{cite episode}}
: Unknown parameter|episodelink=
ignored (|episode-link=
suggested) (help) - ↑ Mark Kirkland (Director) (14 March 2010). "Postcards from the Wedge". The Simpsons. Season 21. Episode 14. Fox.
{{cite episode}}
: Unknown parameter|episodelink=
ignored (|episode-link=
suggested) (help) - ↑ Salvador Borboa (March 12, 2014). "Pikachu Named Japan's Official Mascot In Brazil 2014 World Cup". The Beautiful Game LLC. Archived from the original on ਨਵੰਬਰ 12, 2017. Retrieved March 17, 2014.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.