ਪੋਹ
ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ। ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ ਪੌਰਾਣਿਕ ਕਥਾ ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ:ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇੱਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਹਨਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ।[1]
ਇਸ ਮਹੀਨੇ ਦੇ ਮੁੱਖ ਦਿਨ
ਸੋਧੋਦਸੰਬਰ
ਸੋਧੋ- 14 ਦਸੰਬਰ (1 ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
- 21 ਦਸੰਬਰ (8 ਪੋਹ) - ਸ਼ਹੀਦੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹੀਦ ਹੋਏ
- 26 ਦਸੰਬਰ (13 ਪੋਹ) - ਸ਼ਹੀਦੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ
ਜਨਵਰੀ
ਸੋਧੋ- 5 ਜਨਵਰੀ (23 ਪੋਹ) - ਜਨਮ ਗੁਰੂ ਗੋਬਿੰਦ ਸਿੰਘ ਜੀ
- 13 ਜਨਵਰੀ (1 ਮਾਘ) - ਪੋਹ ਮਹਿਨੇ ਦਾ ਅੰਤ ਅਤੇ ਮਾਘ ਦੀ ਸ਼ੁਰੂਆਤ
ਬਾਹਰੀ ਕੜੀ
ਸੋਧੋ- www.dsl.pipex.com Archived 2007-03-10 at the Wayback Machine.
- www.sikhitothemax.com SGGS Page 133 Archived 2009-08-14 at the Wayback Machine.
- www.srigranth.org SGGS Page 133
- www.sikhcoalition.org Archived 2006-06-14 at the Wayback Machine.
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2012-12-22.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |