ਪ੍ਰਤਿਬਾ ਨੈਥਾਨੀ ਇਕ ਭਾਰਤੀ ਪ੍ਰੋਫ਼ੈਸਰ ਅਤੇ ਕਾਰਕੁੰਨ ਹੈ। ਉਹ ਭਾਰਤੀ ਟੈਲੀਵਿਜ਼ਨ 'ਤੇ ਅਸ਼ਲੀਲਤਾ ਅਤੇ ਹਿੰਸਾ ਪ੍ਰਤੀ ਆਪਣੀ ਵਿਰੋਧਤਾ ਲਈ ਜਾਣੀ ਜਾਂਦੀ ਹੈ।[1][2]

ਪ੍ਰਤਿਬਾ ਨੈਥਾਨੀ
ਜਨਮ
ਨਾਗਰਿਕਤਾਭਾਰਤੀ
ਪੇਸ਼ਾਸੇਂਟ ਜ਼ੇਵੀਅਰਜ਼ ਕਾਲਜ ਵਿਖੇ ਪ੍ਰੋਫੈਸ਼ਰ
ਸੰਗਠਨਰੀਕੰਸਟ੍ਰਕਟਿਵ ਸਰਜਰੀ ਫਾਉਂਡੇਸ਼ਨ
ਪੁਰਸਕਾਰ2007 ਆਉਟਸਟੈਂਡਿੰਗ ਵਿਮਨ ਆਫ਼ ਮੁੰਬਈ 2005 ਪਾਵਰ ਗੋਡਡੇਸ ਏਡ ਇੰਡੀਆ ਬਾਏ ਇੰਡੀਆ ਟੂਡੇ

ਮੁੱਢਲਾ ਜੀਵਨ

ਸੋਧੋ

ਪ੍ਰਤਿਬਾ ਨੈਥਾਨੀ ਦਾ ਜਨਮ ਮੁੰਬਈ, ਭਾਰਤ ਵਿੱਚ ਹੋਇਆ ਸੀ, ਉਸਦਾ ਪਰਿਵਾਰ ਉਤਰਾਖੰਡ ਪੌੜੀ ਗੜਵਾਲ ਤੋਂ ਹੈ। ਉਸ ਦੇ ਪਿਤਾ, ਪ੍ਰੋਫੈਸਰ ਡਾ. ਐਸ.ਐਸ. ਨੈਥਾਨੀ, ਬੰਬੇ ਯੂਨੀਵਰਸਿਟੀ ਅਤੇ ਸੇਂਟ ਜ਼ੇਵੀਅਰਜ਼ ਕਾਲਜ ਵਿਚ ਹਿੰਦੀ ਵਿਭਾਗ ਦੇ ਰਾਹ-ਦਿਸੇਰਾ ਸਨ। ਪ੍ਰਤਿਬਾ ਜ਼ਿਆਦਾਤਰ ਸਾਰੇ ਫ਼ਿਲਮ ਅਤੇ ਟੈਲੀਵਿਜ਼ਨ ਚੈਨਲ 'ਤੇ ਬਾਲਗ ਪ੍ਰੋਗਰਾਮ ਦੇ ਪ੍ਰਸਾਰਨ ਵਿਰੁੱਧ ਬੰਬੇਹਾਈ ਕੋਰਟ (ਜਨਹਿੱਤ ਨੰ. 1232) 2004 ਵਿੱਚ ਆਪਣੀ ਪਬਲਿਕ ਇੰਟਰੈਸਟ ਲਿਟੀਗੇਸ਼ਨ (ਪੀ.ਆਈ.ਐਲ.) ਦਾਇਰ ਕਰਨ ਲਈ ਜਾਣੀ ਜਾਂਦੀ ਹੈ।[3] ਉਸਦੇ ਯਤਨਾਂ ਸਦਕਾ, ਅੰਤਰਰਾਸ਼ਟਰੀ ਚੈਨਲਾਂ ਨੂੰ ਵੀ ਭਾਰਤ ਦੇ ਪ੍ਰੋਗ੍ਰਾਮਿੰਗ ਕੋਡ ਦੀ ਪਾਲਣਾ ਕਰਨੀ ਪਈ। ਬੰਬੇ ਹਾਈ ਕੋਰਟ ਨੇ ਉਸ ਦੀ ਪੀ.ਆਈ.ਐਲ. ਵਿਚ ਵੱਖ-ਵੱਖ ਆਦੇਸ਼ਾਂ ਨੂੰ ਪਾਸ ਕਰਦਿਆਂ ਨਿੱਜੀ ਚੈਨਲਾਂ ਨੂੰ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਮਜ਼ਬੂਰ ਕੀਤਾ।[4]

ਕਰੀਅਰ

ਸੋਧੋ

ਪ੍ਰਤਿਬਾ ਨੈਥਾਨੀ ਇਸ ਸਮੇਂ ਮੁੰਬਈ ਵਿੱਚ ਹੈ, ਜਿਥੇ ਉਹ ਇੱਕ ਐਸੋਸੀਏਟ ਪ੍ਰੋਫੈਸਰ ਹੈ ਅਤੇ ਸੇਂਟ ਜ਼ੇਵੀਅਰਜ਼ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਹੈ। [5] ਇੱਕ ਪ੍ਰੋਫੈਸਰ ਅਤੇ ਵਿਭਾਗ ਮੁਖੀ ਵਜੋਂ ਕੰਮ ਕਰਨ ਤੋਂ ਇਲਾਵਾ ਉਹ ਸਬੰਧਿਤ ਔਰਤਾਂ, ਬੱਚਿਆਂ ਅਤੇ ਆਦਿਵਾਸੀ ਲੋਕਾਂ ਦੀ ਭਲਾਈ ਨਾਲ ਜੁੜੇ ਮੁੱਦਿਆਂ ਉੱਤੇ ਕੰਮ ਕਰਦੀ ਹੈ। ਮੁੰਬਈ ਵਿੱਚ ਉਹ ਰਿਕਨਸਟ੍ਰਕਟਿਵ ਸਰਜਰੀ ਫਾਉਂਡੇਸ਼ਨ, ਇੱਕ ਸਵੈਇੱਛੁਕ ਸੰਸਥਾ ਦੀ ਇੱਕ ਮੈਂਬਰ ਹੈ, ਜੋ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਰੀ ਦੀ ਪੇਸ਼ਕਸ਼ ਕਰਦੀ ਹੈ। ਰੀਕਨਸਟ੍ਰਕਟਿਵ ਸਰਜਰੀ ਫਾਉਂਡੇਸ਼ਨ ਮੁੱਖ ਤੌਰ 'ਤੇ ਬੱਚਿਆਂ ਅਤੇ ਉਨ੍ਹਾਂ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ ਜੋ ਸੜਨ, ਦੁਰਘਟਨਾਵਾਂ ਤੋਂ ਸੱਟਾਂ, ਜਨਮ ਤੋਂ ਬਾਅਦ ਮੌਜੂਦ ਹੋਰ ਸਰੀਰਕ ਵਿਗਾੜ, ਜਾਂ ਜੋ ਤੇਜ਼ਾਬ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ।

ਸਾਲਾਂ ਦੌਰਾਨ ਉਨ੍ਹਾਂ ਮਰੀਜ਼ਾਂ ਖਾਸ ਤੌਰ 'ਤੇ ,ਔਰਤਾਂ, ਜਿਨ੍ਹਾਂ ਨੂੰ ਤੇਜਾਬ ਦੇ ਹਮਲਿਆਂ ਕਾਰਨ ਇਲਾਜ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਦੀ ਗਿਣਤੀ ਵੱਧ ਗਈ ਹੈ। ਇਸ ਦੇ ਕਾਰਨ ਹੀ ਇਕ ਡਾਕਟਰ ਡਾ. ਗੁਪਤਾ ਨੇ ਤੇਜ਼ਾਬੀ ਹਮਲੇ ਦੇ ਪੀੜਤਾਂ ਦੀ ਦੇਖਭਾਲ ਮੁਹੱਈਆ ਕਰਵਾਉਣ 'ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ। ਪ੍ਰਤਿਬਾ ਨੈਥਾਨੀ ਡਾ. ਗੁਪਤਾ ਨਾਲ ਇਸ ਪ੍ਰਾਜੈਕਟ ਵਿਚ ਪੀੜਤਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ, ਪੀੜਤਾਂ ਦੇ ਮੁੜ ਵਸੇਬੇ ਲਈ ਸਹਾਇਤਾ ਪ੍ਰਦਾਨ ਕਰਨ ਅਤੇ ਅਜਿਹੇ ਜੁਰਮਾਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵਿਚ ਮਦਦ ਕਰ ਰਹੀ ਹੈ।

ਹੁਣ ਤੱਕ ਇਹ ਜੋੜੀ ਤੇਜ਼ਾਬ ਦੇ ਹਮਲੇਵਾਰਾਂ ਲਈ ਕੈਦ ਦੀ ਸਜ਼ਾ ਵਧਾਉਣ ਵਿੱਚ ਸਫ਼ਲ ਹੋ ਗਈ ਹੈ, ਜੋ ਪਹਿਲਾ 7 ਸਾਲ ਦੀ ਕੈਦ ਦੀ ਸਜ਼ਾ ਸੀ, ਪਰ ਹੁਣ 10 ਸਾਲ ਹੋ ਗਈ ਹੈ। ਪੀੜਤ ਨੂੰ ਦੋਸ਼ੀ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ 5-10 ਲੱਖ ਮੁਆਵਜ਼ੇ ਤੋਂ ਇਲਾਵਾ ਡਾ. ਨੈਥਾਨੀ ਅਤੇ ਡਾ: ਗੁਪਤਾ ਪੀੜਤਾਂ ਦੇ ਮੁੜ ਵਸੇਬੇ ਦੀ ਯੋਜਨਾ ਦੀ ਮੰਗ ਕਰ ਰਹੇ ਹਨ ਅਤੇ ਇਨ੍ਹਾਂ ਤੇਜ਼ਾਬੀ ਹਮਲਿਆਂ ਨੂੰ ਘਟਾਉਣ ਲਈ ਕਈ ਸੁਝਾਅ ਦੇ ਚੁੱਕੇ ਹਨ। ਇਨ੍ਹਾਂ ਸੁਝਾਵਾਂ ਵਿਚ ਇਹ ਵਿਚਾਰ ਸ਼ਾਮਿਲ ਕੀਤਾ ਗਿਆ ਹੈ ਕਿ ਤੇਜ਼ਾਬ ਦੀ ਵਿਕਰੀ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ ਅਤੇ ਤੇਜ਼ਾਬ ਦੀ ਉਪਲਬਧਤਾ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ, ਪੀੜਤਾਂ ਨੂੰ ਅਪਾਹਜ ਵਜੋਂ ਨੌਕਰੀ ਦੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ (ਇਸ ਉਦੇਸ਼ ਲਈ ਉਹ ਸੁਝਾਅ ਦੇ ਰਹੇ ਹਨ ਕਿ ਅਜਿਹੇ ਚਿਹਰੇ ਦੇ ਵਿਗਾੜਾਂ ਨੂੰ ਸਰੀਰਕ ਅਪਾਹਜਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਪੀੜਤਾਂ ਨੂੰ ਨੌਕਰੀ ਤੋਂ ਰਾਖਵਾਂਕਰਨ ਪ੍ਰਾਪਤ ਕਰਨ ਦੇ ਯੋਗ ਬਣਾਉਣਾ), ਪੀੜਤਾਂ ਦਾ ਮੁਫਤ ਡਾਕਟਰੀ ਇਲਾਜ ਅਤੇ ਹਮਲਾਵਰ ਨੂੰ ਸਖ਼ਤ ਅਤੇ ਜਲਦ ਸਜ਼ਾਵਾਂ ਦਿੱਤੀਆਂ ਜਾਣ।

ਪ੍ਰਤਿਬਾ ਉਨ੍ਹਾਂ ਇਸ਼ਤਿਹਾਰਾਂ ਦੇ ਮੁੱਦੇ ਨੂੰ ਚੁੱਕਣ ਵਿਚ ਵੀ ਮਹੱਤਵਪੂਰਣ ਰਹੀ ਹੈ ਜੋ ਬੱਚਿਆਂ ਦੁਆਰਾ ਨਕਲ ਕੀਤੇ ਜਾਣ ਤੇ ਅਜਿਹੀਆਂ ਕਾਰਵਾਈਆਂ ਦਰਸਾਉਂਦੀਆਂ ਹਨ ਜੋ ਘਾਤਕ ਸਾਬਤ ਹੋ ਸਕਦੀਆਂ ਹਨ ਅਤੇ ਮੀਡੀਆ ਵਿਚ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ ਦੇ ਮੁੱਦੇ ਵੀ ਹਨ।

ਉਹ ਉਤਰਾਖੰਡ ਵਿੱਚ ਕਬਾਇਲੀ ਵਸਨੀਕਾਂ ਦੇ ਸੰਘਰਸ਼ ਦਾ ਹਿੱਸਾ ਵੀ ਹੈ ਜੋ ਰਾਜ ਸਰਕਾਰ ਦੀਆਂ ਬਚਾਅ ਨੀਤੀਆਂ ਵਿਰੁੱਧ ਆਪਣੇ ਰਵਾਇਤੀ ਹੱਕਾਂ ਲਈ ਲੜ ਰਹੇ ਹਨ।

ਉਹ ਰਾਜਸਥਾਨੀ ਲੋਕ ਗਾਇਕਾ ਹੈ ਅਤੇ ਇਸਦਾ ਸਿਹਰਾ ਐਲਬਮਾਂ ਵਿੱਚ ਹੈ। ਉਹ ਰਾਜਸਥਾਨੀ ਘੁਮਾਰ ਸਮੂਹ ਲਈ ਸਭਿਆਚਾਰਕ ਪ੍ਰਤੀਨਿਧੀ ਵਜੋਂ ਦੁਨੀਆ ਦੇ 16 ਦੇਸ਼ਾਂ ਵਿੱਚ ਗਈ ਹੈ। ਸਮੂਹ ਦੇ ਨਾਲ ਉਹ ਰਾਜਸਥਾਨੀ ਗੀਤਾਂ, ਨ੍ਰਿਤ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪਾਂ ਕਰਵਾਉਂਦੀ ਹੈ।

ਪ੍ਰਤਿਬਾ ਨੈਥਾਨੀ ਇਕਲੌਤੀ ਗੈਰ ਰਾਜਸਥਾਨੀ ਗਾਇਕਾ ਰਹੀ ਹੈ ਜਿਸ ਨੂੰ ਉਦੈਪੁਰ ਸ਼ਾਹੀ ਪਰਿਵਾਰ ਦੇ ਰਾਜ ਗੀਤ - "ਮਹਾਰੋ ਵੀਰ ਸ਼ਰੋਮਣੀ ਦੇਸ" ਗਾਉਣ ਅਤੇ ਰਿਕਾਰਡ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ।

ਪੁਰਸਕਾਰ ਅਤੇ ਸਨਮਾਨ

ਸੋਧੋ

ਸੰਨ 2000 ਵਿਚ ਪ੍ਰਤਿਬਾ ਨੈਥਾਨੀ ਉਨ੍ਹਾਂ ਪਹਿਲੀਆਂ 7 ਔਰਤਾਂ ਵਿਚੋਂ ਸੀ ਜਿਨ੍ਹਾਂ ਨੇ ਉਤਰਾਖੰਡ ਵਿਚ ਨੰਦਾਦੇਵੀ ਪਾਰਵਤੀ ਦੀ ਤੀਰਥ ਯਾਤਰਾ ਨੰਦਾ ਦੇਵੀ ਰਾਜ ਜਾਟ ਵਿਚ ਹਿੱਸਾ ਲਿਆ ਸੀ। ਇਹ ਹਰ 13 ਤੋਂ 16 ਸਾਲਾਂ ਵਿਚ ਇਕ ਵਾਰ ਹੁੰਦੀ ਹੈ। ਪਹਿਲਾਂ ਆਮ ਤੌਰ 'ਤੇ ਔਰਤਾਂ ਨੂੰ ਇਸ ਤੀਰਥ ਯਾਤਰਾ ਵਿਚ ਭਾਗ ਲੈਣ ਦੀ ਆਗਿਆ ਨਹੀਂ ਸੀ ਜੋ 280 ਕਿਲੋਮੀਟਰ ਲੰਬੀ, ਸਮੁੰਦਰੀ ਤਲ ਤੋਂ 17.500 ਫੁੱਟ ਦੀ ਉੱਚਾਈ ਤੱਕ ਜਾ ਕੇ 22 ਦਿਨਾਂ ਵਿਚ ਪੈਦਲ ਪੂਰੀ ਹੁੰਦੀ ਹੈ।

ਉਹ ਇੰਡੀਆ ਟੂਡੇ ਦੁਆਰਾ 2005 ਵਿੱਚ ਭਾਰਤ ਦੀਆਂ ਸ਼ਕਤੀ ਦੇਵੀਆਂ ਵਜੋਂ ਚੁਣੀਆਂ ਗਈਆਂ 29 ਔਰਤਾਂ ਵਿੱਚੋਂ ਇੱਕ ਸੀ। ਸਮਾਜ ਸੇਵਾ ਅਤੇ ਮੀਡੀਆ ਦੇ ਮਸਲਿਆਂ ਦੇ ਖੇਤਰ ਵਿਚ ਉਸ ਦੇ ਯੋਗਦਾਨ ਲਈ ਅਨੇਕਾਂ ਅਵਾਰਡਾਂ ਤੋਂ ਇਲਾਵਾ ਉਸ ਨੂੰ ਸਮਾਜ ਸੇਵਾ ਦੀ ਡਿਉਟੀ ਤੋਂ ਪਾਰ ਜਾਣ ਲਈ ਮਹਾਰਾਣਾ ਮੇਵਾੜ ਫਾਉਂਡੇਸ਼ਨ, ਉਦੈਪੁਰ ਦੁਆਰਾ ਵੱਕਾਰੀ ਪੰਨਾਧਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

2007 ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉਸ ਨੂੰ ਮੁੰਬਈ ਦੀ ਮੇਅਰ ਦੁਆਰਾ "ਆਉਟਸਟੈਂਡਿੰਗ ਵੂਮਨ ਆਫ ਮੁੰਬਈ ਸਿਟੀ" ਵਜੋਂ ਵੀ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ

ਸੋਧੋ
  1. "The Telegraph - Calcutta : Nation". www.telegraphindia.com. Retrieved 2018-08-28.
  2. "HC brings DTH too under ban - Times of India". The Times of India. Retrieved 2018-08-28.
  3. "Pratibha Naitthani vs Union Of India (Uoi) And Ors. on 21 December, 2005". indiankanoon.org. Retrieved 2018-08-28.
  4. "Uttarakhand Worldwide - Kumaon and Garhwal - Pratibha Naithani". 2007-09-28. Archived from the original on 2007-09-28. Retrieved 2018-08-28.
  5. "Faculty of Arts - Senior College". xaviers.edu. Archived from the original on 2019-09-24. Retrieved 2019-09-24. {{cite web}}: Unknown parameter |dead-url= ignored (|url-status= suggested) (help)