ਪ੍ਰਬਲ ਗੁਰੂੰਗ
ਪ੍ਰਬਲ ਗੁਰੂੰਗ ( Nepali: प्रबल गुरुङ ) (ਜਨਮ ਸਿੰਗਾਪੁਰ 1979 ਵਿਚ ਹੋਇਆ) ਨਿਊਯਾਰਕ ਸ਼ਹਿਰ ਵਿਚ ਸਥਿਤ ਇਕ ਨੇਪਾਲੀ ਫੈਸ਼ਨ ਡਿਜ਼ਾਈਨਰ ਹੈ।
Prabal Gurung | |
---|---|
ਜਨਮ | ਫਰਮਾ:B-da[1] |
ਰਾਸ਼ਟਰੀਅਤਾ | Nepalese |
ਸਿੱਖਿਆ | National Institute of Fashion Technology Parsons School of Design |
ਵੈੱਬਸਾਈਟ | www |
ਮੁੱਢਲਾ ਜੀਵਨ
ਸੋਧੋਗੁਰੂੰਗ ਦਾ ਜਨਮ 31 ਮਾਰਚ 1979 ਨੂੰ ਸਿੰਗਾਪੁਰ ਵਿੱਚ ਨੇਪਾਲੀ ਮਾਪਿਆਂ ਦੇ ਘਰ ਹੋਇਆ ਸੀ ਅਤੇ ਪਾਲਣ-ਪੋਸ਼ਣ ਕਾਠਮਾਂਡੂ, ਨੇਪਾਲ ਵਿੱਚ ਹੋਇਆ ਸੀ।[2] ਪਰਿਵਾਰਕ ਮੈਂਬਰਾਂ ਵਿਚ ਜਿਵੇਂ ਕਿ ਪ੍ਰਬਲ ਦੁਆਰਾ ਉਸਦੇ ਸੋਸ਼ਲ ਮੀਡੀਆ ਅਤੇ ਇੰਟਰਵਿਉ ਵਿੱਚ ਜ਼ਿਕਰ ਕੀਤਾ ਗਿਆ ਹੈ- ਉਸਦੀ ਮਾਂ, ਵੱਡਾ ਭਰਾ ਅਤੇ ਵੱਡੀ ਭੈਣ ਸ਼ਾਮਿਲ ਹਨ। ਉਸਦੀ ਮਾਤਾ, ਦੁਰਗਾ ਰਾਣਾ, ਇੱਕ ਸਾਬਕਾ ਬੁਟੀਕ ਮਾਲਕ ਸੀ। ਉਸਦਾ ਵੱਡਾ ਭਰਾ, ਪ੍ਰਵੇਸ਼ ਰਾਣਾ ਗੁਰੂੰਗ, ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਅਤੇ ਉਸਦੀ ਵੱਡੀ ਭੈਣ, ਕੁਮੁਦੀਨੀ ਸ਼੍ਰੇਸ਼ਾ, ਇੱਕ ਅਧਿਆਪਕ ਅਤੇ ਸਮਾਜ ਸੇਵਕ ਹੈ।
ਕਰੀਅਰ
ਸੋਧੋ1999 ਵਿਚ ਗੁਰੂੰਗ ਨਵੀਂ ਦਿੱਲੀ ਤੋਂ ਨਿਊਯਾਰਕ ਸ਼ਹਿਰ ਚਲੀ ਗਈ, ਜਿਥੇ ਉਸਨੇ ਪਾਰਸਨਸ ਸਕੂਲ ਆਫ ਡਿਜ਼ਾਈਨ ਵਿਚ ਡੋਨਾ ਕਰਨ ਨਾਲ ਇਕ ਇੰਟਰਨਸ਼ਿਪ ਅਧੀਨ ਪੜ੍ਹਾਈ ਕੀਤੀ। ਸਿੰਥੀਆ ਰੌਲੀ ਨਾਲ ਸਿਖਲਾਈ ਲੈਣ ਤੋਂ ਬਾਅਦ, ਉਸਨੇ ਬਿਲ ਬਲਾਸ ਨਾਲ ਡਿਜ਼ਾਇਨ ਨਿਰਦੇਸ਼ਕ ਵਜੋਂ ਪੰਜ ਸਾਲ ਕੰਮ ਕੀਤਾ। ਉਸਦਾ ਆਪਣਾ ਸੰਗ੍ਰਹਿ ਪ੍ਰਬਲ ਗੁਰੂੰਗ ਫਰਵਰੀ 2009 ਵਿੱਚ ਫੈਸ਼ਨ ਆਰਟ ਸੰਗ੍ਰਹਿ ਦੇ ਨਾਲ ਫੈਸ਼ਨ ਵੀਕ ਦੇ ਦੌਰਾਨ ਜਾਰੀ ਕੀਤਾ ਗਿਆ ਸੀ।[3] ਫੈਸ਼ਨ ਦੀਆਂ ਉਸਦੀਆਂ ਕੁਝ ਹੋਰ ਪ੍ਰਾਪਤੀਆਂ ਵਿੱਚ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਅਤੇ ਡੱਚਸ ਆਫ ਕੈਮਬ੍ਰਿਜ, ਕੇਟ ਮਿਡਲਟਨ ਨੂੰ ਡਿਜ਼ਾਈਨ ਕਰਨਾ ਸ਼ਾਮਿਲ ਹੈ, ਜਿਨ੍ਹਾਂ ਨੂੰ ਕੂਪਰ-ਹੇਵਿਟ ਨੈਸ਼ਨਲ ਡਿਜ਼ਾਈਨ ਅਵਾਰਡ (2012) ਦੀ ਅੰਤਿਮ ਸੂਚੀ ਵਜੋਂ ਸੂਚੀਬੱਧ ਕੀਤਾ ਗਿਆ, ਸੀ.ਐੱਫ.ਡੀ.ਏ. ਸਵਰੋਵਸਕੀ ਐਵਾਰਡ ਫਾਰ ਵਿਮੈਨਸਵੇਅਰ (2011), ਰਚਨਾਤਮਕਤਾ ਕੇਂਦਰ (2015) ਤੋਂ ਡਰਾਇੰਗ ਅਵਾਰਡ ਜਿੱਤਣਾ ਅਤੇ ਲੇਨ ਬ੍ਰਾਇਨਟ (2017), ਟਾਰਗੇਟ (2013), ਅਤੇ ਮੈਕ ਕਾਸਮੈਟਿਕਸ (2014) ਨਾਲ ਕੰਮ ਕਰਨਾ ਆਦਿ ਉਸਦੀ ਪ੍ਰਾਪਤੀਆਂ ਹਨ।[4]
ਅਵਾਰਡ ਅਤੇ ਸਨਮਾਨ
ਸੋਧੋ2010 ਵਿਚ ਉਹ ਈਕੋ ਡੋਮਨੀ ਫੈਸ਼ਨ ਫੰਡ ਅਵਾਰਡ ਪ੍ਰਾਪਤਕਰਤਾ ਸੀ ਅਤੇ 2010 ਦੇ ਸੀ.ਐੱਫ.ਡੀ.ਏ. / ਸਵਰੋਵਸਕੀ ਵਿਮੈਨਸਅਰ ਅਵਾਰਡ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਸੀ।[5] ਉਸਨੂੰ 2010-2012 ਲਈ ਸੀ.ਐੱਫ.ਡੀ.ਏ. ਫੈਸ਼ਨ ਇਨਕੁਬੇਟਰ ਲਈ ਪ੍ਰਸਿੱਧ ਫੈਸ਼ਨ ਸੰਪਾਦਕਾਂ, ਪ੍ਰਚੂਨ ਵਿਕਰੇਤਾਵਾਂ, ਡਿਜ਼ਾਈਨਰਾਂ ਅਤੇ ਕਾਰੋਬਾਰੀ ਲੋਕਾਂ ਦੁਆਰਾ ਵੀ ਚੁਣਿਆ ਗਿਆ ਸੀ। ਨਵੰਬਰ 2010 ਵਿੱਚ ਗੁਰੂੰਗ 2010 ਸੀ.ਐਫ.ਡੀ.ਏ. / ਵੋਗ ਫੈਸ਼ਨ ਫੰਡ ਲਈ ਉਪ ਜੇਤੂ ਰਹੀ।[6]
ਇਹ ਵੀ ਵੇਖੋ
ਸੋਧੋ- ਨੇਪਾਲੀ ਲੋਕਾਂ ਦੀ ਸੂਚੀ
- ਨਿਊ ਯਾਰਕ ਸ਼ਹਿਰ ਵਿਚ ਐਲਜੀਬੀਟੀ ਸਭਿਆਚਾਰ
ਹਵਾਲੇ
ਸੋਧੋ- ↑ Pugh, Clifford (10 February 2013). "Snow what? Alexander Wang, Jason Wu and Prabal Gurung seize their fashion week moment". CultureMap Houston. Retrieved 31 August 2013.
- ↑ Givhan, Robin (5 February 2018). "Is Prabal Gurung the most woke man in fashion?". Retrieved 9 February 2018.[permanent dead link]
- ↑ https://www.vogue.co.uk/article/prabal-gurung
- ↑ https://prabalgurung.com/pages/about
- ↑ https://www.glamour.com/story/ecco-domani-fashion-fund-winne
- ↑ https://cfda.com/members/profile/prabal-gurung