ਪ੍ਰਿਯਾਮਨੀ (ਜਨਮ 4 ਜੂਨ 1984) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜਿਸਨੇ ਜ਼ਿਆਦਾਤਰ ਦੱਖਣ ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ।

ਪ੍ਰਿਯਾਮਨੀ
ਜਨਮਪ੍ਰਿਯਾ ਵਾਸੁਦੇਵ ਮਨੀ ਅਇਅਰ
(1984-06-04) ਜੂਨ 4, 1984 (ਉਮਰ 36)
ਬੈੰਗਲੋਰ, ਕਰਨਾਟਕਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ ਅਤੇ ਮਾਡਲ
ਸਰਗਰਮੀ ਦੇ ਸਾਲ2003–ਵਰਤਮਾਨ
ਸੰਬੰਧੀਵਿਦਿਆ ਬਾਲਨ (ਕਜ਼ਨ)

ਜੀਵਨਸੋਧੋ

ਪ੍ਰਿਯਾਮਨੀ ਦਾ ਜਨਮ ਬੈੰਗਲੋਰ ਕਰਨਾਟਕਾ ਵਿੱਚ ਵਾਸੁਦੇਵ ਮਨੀ ਅਤੇ ਲਤਾ ਮਨੀ ਦੇ ਘਰ,ਇੱਕ ਬ੍ਰਹਾਮਣ ਘਰਾਨੇ,ਵਿੱਚ ਹੋਇਆ। ਪ੍ਰਿਯਾਮਨੀ ਕਰਨਾਟਕ ਗਾਇਕ ਕਮਲਾ ਕੈਲਾਸ਼ ਦੀ ਪੋਤਰੀ ਹੈ। ਉਸਨੇ,ਸ੍ਰੀ ਅਰਬਿੰਦੋ ਮਿਮੋਰੀਅਲ ਸਕੂਲ,ਤੋਂ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਿਸ਼ਪ ਕਾਟਨ ਕਾਲਜ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ। ਸਕੂਲੀ ਸਿੱਖਿਆ ਤੋਂ ਬਾਅਦ ਉਸਨੇ ਮਸ਼ਹੁਰੀਆਂ ਵਿੱਚ ਮਾਡਲਿੰਗ ਕਰਨੀ ਸ਼ੁਰੂ ਕੀਤੀ। ਹਿੰਦੀ ਫਿਲਮ ਅਭਿਨੇਤਰੀ ਉਸ ਦੀ ਕਜ਼ਨ ਹੈ। ਪ੍ਰਿਯਾਮਨੀ ਨੇ ਸਾਈਕੋਲੋਜੀ ਵਿੱਚ ਗਰੈਜੁਏਸ਼ਨ ਕੀਤੀ।