ਵਿਦਿਆ ਬਾਲਨ
ਵਿਦਿਆ ਬਾਲਨ (ਉਚਾਰਣ [ʋɪd̪jaː baːlən]; ਜਨਮ 1 ਜਨਵਰੀ 1978) ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਵਿੱਚ ਕੀਤੀ। ਹਿੰਦੀ ਸਿਨੇਮਾ ਵਿੱਚ ਔਰਤ ਪ੍ਰਧਾਨ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਦੇ ਨਾਲ ਔਰਤਾਂ ਦੇ ਚਿੱਤਰਣ ਵਿੱਚ ਬਦਲਾਅ ਲਈ ਜਾਣੀ ਜਾਂਦੀ ਵਿਦਿਆ ਨੇ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਛੇ ਫਿਲਮਫੇਅਰ ਅਵਾਰਡ ਪ੍ਰਾਪਤ ਕੀਤੇ ਹਨ। ਉਸ ਨੂੰ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।
ਵਿਦਿਆ ਬਾਲਨ | |
---|---|
ਜਨਮ | |
ਅਲਮਾ ਮਾਤਰ | ਮੁੰਬਈ ਯੂਨੀਵਰਸਿਟੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2003–ਹੁਣ ਤੱਕ |
ਜੀਵਨ ਸਾਥੀ | |
ਪੁਰਸਕਾਰ | ਪਦਮ ਸ਼੍ਰੀ[1] |
ਵਿਦਿਆ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਦੀ ਸੀ ਅਤੇ 1995 ਦੀ ਸੀਟਕਾਮ ਹਮ ਪੰਚ ਵਿੱਚ ਉਸਦੀ ਪਹਿਲੀ ਅਦਾਕਾਰੀ ਸੀ। ਉਸਨੇ ਮੁੰਬਈ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਇਸਦੇ ਨਾਲ ਹੀ ਫਿਲਮ ਵਿੱਚ ਕਰੀਅਰ ਸ਼ੁਰੂ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਹ ਅਸਫਲ ਰਹੀ। ਬਾਅਦ ਵਿੱਚ ਉਸਨੇ ਟੈਲੀਵੀਜਨ ਵਿਗਿਆਪਨ ਅਤੇ ਸੰਗੀਤ ਵਿਡੀਓਜ਼ ਵਿੱਚ ਪ੍ਰਦਰਸ਼ਨ ਕੀਤਾ। 2003 ਵਿੱਚ ਉਸਨੇ ਸੁਤੰਤਰ ਬੰਗਾਲੀ ਨਾਟਕ ਭਲੋ ਥੀਕੋ ਵਿੱਚ ਅਭਿਨੈ ਕਰਕੇ ਫਿਲਮਾਂ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਵਿਦਿਆ ਨੇ ਆਪਣੀ ਪਹਿਲੀ ਹਿੰਦੀ ਡਰਾਮਾ ਫਿਲਮ, ਪਰਿਣੀਤਾ ਲਈ ਪ੍ਰਸੰਸਾ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਚੋਟੀ ਦੀ ਕਮਾਈ ਕਰਨ ਵਾਲੀ ਕਾਮੇਡੀ ਫਿਲਮ ਲਗੇ ਰਹੋ ਮੁੰਨਾ ਭਾਈ (2006) ਵਿੱਚ ਮੋਹਰੀ ਭੂਮਿਕਾ ਨਿਭਾਈ।
ਇਸ ਸਫਲਤਾ ਦੇ ਬਾਅਦ ਰੋਮਾਂਟਿਕ ਕਾਮੇਡੀਜ਼ ਹੇਅ ਬੇਬੀ (2007) ਅਤੇ ਕਿਸਮਤ ਕਨੈਕਸ਼ਨ (2008) ਵਿੱਚ ਭੂਮਿਕਾਵਾਂ ਆਈਆਂ ਜਿਨ੍ਹਾਂ ਨੂੰ ਨਕਾਰਾਤਮਕ ਸਮੀਖਿਆਵਾਂ ਮਿਲੀਆਂ। ਵਿਦਿਆ ਨੇ 2009 ਦੀ ਡਰਾਮਾ ਫਿਲਮ ਪਾ, 2010 ਦੀ ਬਲੈਕ ਕਾਮੇਡੀ ਇਸ਼ਕੀਆ, 2011 ਦੀ ਅਰਧ-ਜੀਵਨੀ ਸੰਬੰਧੀ ਥ੍ਰਿਲਰ ਨੋ ਵਨ ਕਿਲਡ ਜੇਸਿਕਾ, 2011 ਦੀ ਬਾਇਓਪਿਕ ਦਿ ਡਰਟੀ ਪਿਕਚਰ, ਅਤੇ 2012 ਦੀ ਥ੍ਰਿਲਰ ਕਾਹਨੀ, ਵਿੱਚ ਲਗਾਤਾਰ ਪੰਜ ਭੂਮਿਕਾਵਾਂ ਨਿਭਾਉਂਦਿਆਂ ਆਪਣੇ ਆਪ ਨੂੰ ਸਥਾਪਤ ਕੀਤਾ ਅਤੇ ਫਿਲਮ ਹਰੇਕ ਲਈ ਕਈ ਪੁਰਸਕਾਰ ਜਿੱਤੇ। ਇਸ ਤੋਂ ਬਾਅਦ ਉਸਦੀਆਂ ਕਈ ਫਿਲਮਾਂ ਨੇ ਬਾਕਸ ਆਫਿਸ 'ਤੇ ਖਰਾਬ ਪਰਦਰਸ਼ਨ ਕੀਤਾ, ਹਾਲਾਂਕਿ ਕਾਹਨੀ 2: ਦੁਰਗਾ ਰਾਣੀ ਸਿੰਘ (2016) ਵਿੱਚ ਉਸ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ ਸੀ। ਉਸਨੇ ਤੁਮਹਾਰੀ ਸੁਲੂ (2017) ਵਿੱਚ ਇੱਕ ਰੇਡੀਓ ਜੋਕੀ ਦਾ ਕਿਰਦਾਰ ਨਿਭਾਇਆ, ਜੋ ਕਿ ਇੱਕ ਸਫਲ ਫਿਲਮ ਸੀ। 2019 ਵਿੱਚ ਉਹ ਫਿਲਮ ਮਿਸ਼ਨ ਮੰਗਲ ਵਿੱਚ ਇੱਕ ਵਿਗਿਆਨੀ ਦੇ ਰੂਪ ਵਿੱਚ ਆਈ ਜੋ ਉਸਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ।
ਵਿਦਿਆ ਮਨੁੱਖਤਾਵਾਦੀ ਕਾਰਨਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਔਰਤਾਂ ਦੇ ਸ਼ਕਤੀਕਰਨ ਦਾ ਸਮਰਥਨ ਕਰਦੀ ਹੈ। ਉਹ ਇੰਡੀਅਨ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੀ ਮੈਂਬਰ ਹੈ ਅਤੇ ਇੱਕ ਰੇਡੀਓ ਸ਼ੋਅ ਦੀ ਮੇਜ਼ਬਾਨੀ ਕਰਦੀ ਹੈ। ਸ਼ੁਰੂਆਤ ਵਿੱਚ ਉਸਦੇ ਭਾਰ ਅਤੇ ਪਹਿਰਾਵੇ ਦੀ ਆਲੋਚਨਾ ਕੀਤੀ, ਪਰ ਬਾਅਦ ਵਿੱਚ ਉਸ ਨੂੰ ਗੈਰ ਰਵਾਇਤੀ ਹੋਣ ਲਈ ਮੀਡੀਆ ਦੀ ਕਾਫੀ ਕਵਰੇਜ ਮਿਲੀ। ਵਿਦਿਆ ਦਾ ਵਿਆਹ ਫਿਲਮ ਨਿਰਮਾਤਾ ਸਿਧਾਰਥ ਰਾਏ ਕਪੂਰ ਨਾਲ ਹੋਇਆ ਹੈ।
ਮੁੱਢਲਾ ਜੀਵਨ ਅਤੇ ਸੰਘਰਸ਼
ਸੋਧੋਵਿਦਿਆ ਬਾਲਨ ਦਾ ਜਨਮ 1 ਜਨਵਰੀ 1979 ਨੂੰ ਮੁੰਬਈ ਵਿਖੇ,[2] ਤਾਮਿਲ ਮੂਲ ਦੇ ਮਾਪਿਆਂ ਵਿੱਚ ਹੋਇਆ ਸੀ।[3] ਉਸ ਦੇ ਪਿਤਾ, ਪੀ. ਆਰ. ਬਾਲਨ, ਡਿਜੀਕੇਬਲ ਦੇ ਕਾਰਜਕਾਰੀ ਉਪ-ਪ੍ਰਧਾਨ ਹਨ[4] ਅਤੇ ਉਸਦੀ ਮਾਤਾ, ਸਰਸਵਤੀ ਬਾਲਨ, ਇੱਕ ਘਰੇਲੂ ਔਰਤ ਹੈ।[5][6] ਉਸਦੇ ਅਨੁਸਾਰ, ਉਹ ਘਰ ਵਿੱਚ ਤਾਮਿਲ ਅਤੇ ਮਲਿਆਲਮ ਦੋਨੋਂ ਬੋਲਦੇ ਹਨ।[7] Her elder sister, Priya Balan, works in advertising.[5] ਵਿਦਿਆ ਬਾਲਨ ਦੀ ਵੱਡੀ ਭੈਣ,ਪ੍ਰਿਯਾ ਬਾਲਨ,ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਕੰਮ ਕਰਦੀ ਹੈ[5] ਅਤੇ ਉਸਦੀ ਦੂਜੀ ਕਜ਼ਨ,ਪ੍ਰਿਯਾਮਨੀ, ਵੀ ਭਾਰਤੀ ਅਭਿਨੇਤਰੀ ਹੈ।[8][9]
ਫ਼ਿਲਮਾਂ
ਸੋਧੋਇਸ ਦੀਆਂ ਕੁਝ ਮਸ਼ਹੂਰ ਫ਼ਿਲਮਾਂ:
- ਪਰੀਨੀਤਾ (2005)
- ਭੂਲ ਭੂਲਈਆ (2008)
- ਪਾ (2009)
- ਇਸ਼ਕੀਆ (2010)
- ਨੋ ਵਨ ਕਿਲਡ ਜੈਸੀਕਾ (2011)
- ਦ ਡਰਟੀ ਪਿਕਚਰ (2011)
- ਕਹਾਨੀ (2012)
ਹਵਾਲੇ
ਸੋਧੋ- ↑ https://indianexpress.com/article/entertainment/bollywood/vidya-balan-kamal-haasan-receive-padma-awards/%7Caccessdate=March[permanent dead link] 31, 2014 |publisher=indianexpress
- ↑ "This Is Real Age Of Vidya Balan And Not What Wikipedia Is Saying". Yahoo Lifestyle. 6 December 2016. Archived from the original on 6 December 2016. Retrieved 6 December 2016.
- ↑ "Temple wedding for Vidya Balan and Siddharth Roy Kapur". NDTV. 11 December 2012. Archived from the original on 24 May 2015. Retrieved 24 May 2015.
- ↑ "Management team, Digicable". Digicable. Archived from the original on 31 May 2013. Retrieved 20 February 2013.
- ↑ 5.0 5.1 5.2 "There's something about Vidya". Hindustan Times – via HighBeam Research (subscription required). 25 November 2006. Archived from the original on 11 October 2013. Retrieved 23 September 2012.
- ↑ Bansal, Robin (22 September 2012). "Over the years: Vidya Balan from geek to haute!". Hindustan Times. Archived from the original on 9 October 2017. Retrieved 24 September 2012.
- ↑ Siddiqui, Rana (16 February 2007). "`It's a dream come true'". The Hindu. Archived from the original on 14 January 2012. Retrieved 9 August 2011.
- ↑ "Filmi Family Tree: Know Priyamani's famous relative?". Rediff.com. 8 October 2013. p. 2. Archived from the original on 3 February 2014. Retrieved 16 April 2014.
- ↑ Prakash, B. V. S. (11 May 2012). "Not going to ask Vidya Balan for advice: Priyamani". Deccan Chronicle. Archived from the original on 12 May 2012. Retrieved 16 April 2014.