ਪ੍ਰੀਤਲੜੀ
ਪ੍ਰੀਤਲੜੀ ਮਾਸਿਕ ਪੰਜਾਬੀ ਪਤ੍ਰਿਕਾ ਹੈ ਜਿਸਨੇ ਭਾਰਤ ਦੀ ਅਜ਼ਾਦੀ ਦੇ ਆਰਪਾਰ ਫੈਲੀ ਪੌਣੀ ਤੋਂ ਵਧ ਸਦੀ ਦੌਰਾਨ ਪੰਜਾਬੀ ਪਾਠਕਾਂ ਦੇ ਬੇਹੱਦ ਤੰਗ ਜਿਹੇ ਦਾਇਰੇ ਨੂੰ ਵਾਹਵਾ ਮੋਕਲਾ ਕੀਤਾ ਅਤੇ ਕਈ ਪੁੰਗਰਦੀਆਂ ਪੀੜ੍ਹੀਆਂ ਨੂੰ ਸਾਹਿਤਕ ਸੂਝਬੂਝ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਲੈਸ ਕੀਤਾ।
ਮੁੱਖ ਸੰਪਾਦਕ | ਪੂਨਮ ਸਿੰਘ ਸਮੀਆ ਸਿੰਘ |
---|---|
ਪਹਿਲੇ ਸੰਪਾਦਕ | ਗੁਰਬਖਸ਼ ਸਿੰਘ ਪ੍ਰੀਤਲੜੀ ਨਵਤੇਜ ਸਿੰਘ ਸੁਮੀਤ ਸਿੰਘ |
ਸ਼੍ਰੇਣੀਆਂ | ਸਾਹਿਤਕ ਅਤੇ ਆਮ ਸਮਾਜੀ ਮਸਲਿਆਂ ਦੀ ਚਰਚਾ ਲਈ ਰਸਾਲਾ |
ਪਹਿਲਾ ਅੰਕ | 1933 |
ਦੇਸ਼ | ਭਾਰਤ |
ਅਧਾਰ-ਸਥਾਨ | ਪ੍ਰੀਤਨਗਰ, ਅੰਮ੍ਰਿਤਸਰ; ਬਾਅਦ ਵਿੱਚ ਚੰਡੀਗੜ੍ਹ |
ਭਾਸ਼ਾ | ਪੰਜਾਬੀ |
ਸ਼ੁਰੂਆਤ
ਸੋਧੋਪ੍ਰੀਤਲੜੀ ਦੀ ਬੁਨਿਆਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1933 ਵਿੱਚ ਅੰਮ੍ਰਿਤਸਰ ਨੇੜੇ ਨਵੇਂ ਵਸਾਏ ਪ੍ਰੀਤਨਗਰ ਤੋਂ ਰੱਖੀ ਸੀ ਅਤੇ ਅੱਜ ਤੱਕ ਛਪਦਾ ਆ ਰਿਹਾ ਹੈ। ਜਲਦ ਹੀ ਗੁਰਬਖ਼ਸ਼ ਸਿੰਘ ਦੇ ਵੱਡੇ ਪੁੱਤਰ ਨਵਤੇਜ ਸਿੰਘ ਪ੍ਰੀਤਲੜੀ ਵੀ ਪੂਰੀ ਤਰ੍ਹਾਂ ਪਰਚੇ ਦੇ ਕੰਮ ਵਿੱਚ ਜੁਟ ਗਏ। ਪ੍ਰੀਤਲੜੀ ਦੇ ਪਹਿਲੇ ਸਫੇ ‘ਤੇ ਅੰਕਿਤ ਹੁੰਦਾ ਸੀ,
ਕਿਸੇ ਦਿਲ ਸਾਂਝੇ ਦੀ ਧੜਕਣ
ਕਿਸੇ ਪ੍ਰੀਤ ਗੀਤ ਦੀ ਲੈਅ।
ਪਤੇ ਪ੍ਰੀਤ ਲੜੀ ਦੇ ਦੱਸਣ
ਜਿਸ ਵਿੱਚ ਪਰੋਤੀ ਸਭੇ ਸ਼ੈਅ।[1]
ਜਲਦੀ ਹੀ ਇਹ ਪਰਚਾ ਏਨਾ ਮਕਬੂਲ ਹੋ ਗਿਆ ਕੀ ਦੋਨੋਂ ਸੰਪਾਦਕਾਂ ਦੇ ਨਾਂ ਨਾਲ ਪਛਾਣ ਵਜੋਂ ਪ੍ਰੀਤਲੜੀ ਜੁੜ ਗਿਆ।
ਸੰਪਾਦਕ
ਸੋਧੋਗੁਰਬਖਸ਼ ਸਿੰਘ ਪ੍ਰੀਤਲੜੀ (ਬਾਨੀ ਸੰਪਾਦਕ)
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |