ਗੁਰਬਖਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ 1978) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ।

ਗੁਰਬਖਸ਼ ਸਿੰਘ
Gurbaksh Singh Preetlari.jpg
ਜਨਮ: 26 ਅਪ੍ਰੈਲ 1895
ਸਿਆਲਕੋਟ
ਮੌਤ:20 ਅਗਸਤ 1978
ਪੀ.ਜੀ.ਆਈ, ਚੰਡੀਗੜ੍ਹ
ਕਾਰਜ_ਖੇਤਰ:ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ, ਸੰਪਾਦਕ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਕਾਲ:1930 -1977
ਵਿਧਾ:ਕਹਾਣੀ, ਨਿਬੰਧ
ਵਿਸ਼ਾ:ਸਰਬਸਾਂਝੀਵਾਲਤਾ

ਜਨਮਸੋਧੋ

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਪਸ਼ੌਰਾ ਸਿੰਘ ਅਤੇ ਮਾਤਾ ਦਾ ਨਾਂਅ ਮਿਲਣੀ ਕੌਰ ਸੀ। ਉਹ 7 ਸਾਲ ਦੇ ਹੀ ਸਨ ਤਾਂ ਪਿਤਾ ਦਾ ਦਿਹਾਂਤ ਹੋ ਗਿਆ।

ਜੀਵਨਸੋਧੋ

ਗੁਰਬਖਸ਼ ਸਿੰਘ ਆਸ਼ਾਵਾਦੀ ਤੇ ਸੁਪਨਸਾਜ਼ ਮਨੁੱਖ ਸੀ। ਉਹ "ਬਰਟਰਾਂਡ ਰਸਲ" ਦੀ ਤਰ੍ਹਾਂ ਸਾਰੀ ਦੁਨੀਆਂ ਨੂੰ ਇੱਕ ਭਾਈਚਾਰੇ ਵਜੋਂ ਘੁੱਗ ਵੱਸਦੀ ਦੇਖਣਾ ਚਾਹੁੰਦਾ ਸੀ। ਉਹਨਾਂ ਨੇ ਆਰਥਿਕ ਤੇ ਸਮਾਜਿਕ ਬਰਾਬਰੀ ਦੇ ਸਮਾਜਵਾਦੀ ਅਸੂਲਾਂ ਦਾ ਸਮਰਥਕ ਸੀ। ਲੋਕਾਂ ਨੂੰ ਜਾਤ-ਪਾਤ, ਰੰਗ-ਨਸਲ ਦੇ ਫਰਕ ਤੋਂ ਉੱਚਾ ਉਠ ਕੇ ਜੀਵਨ ਬਤੀਤ ਕਰਨ ਲਈ ਕਿਹਾ। ਗੁਰਬਖਸ਼ ਸਿੰਘ ਮਾਰਕਸੀ ਵਿਚਾਰਧਾਰਾ ਨਾਲ ਬਹੁਤ ਨੇੜਤਾ ਰੱਖਦਾ ਸੀ। ਉਹਨਾਂ ਨੇ ਮੈਕਸਿਮ ਗੋਰਕੀ ਦੀ ਦੇ ਮਹਾਨ ਰੂਸੀ ਨਾਵਲ 'ਮਾਂ' ਪੰਜਾਬੀ ਅਨੁਵਾਦ ਕੀਤਾ। 1971 ਵਿੱਚ ਉਹਨਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ। ਗੁਰਬਖਸ਼ ਸਿੰਘ ਨੇ ਪੰਜਾਬੀ ਵਿੱਚ ਨਵੀਂ ਵਿਚਾਰਧਾਰਾ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਲਿਆਂਦੀ ਤੇ ਆਪਣੀਆਂ ਸਾਰੀਆਂ ਰਚਨਾਵਾਂ ਨੂੰ ਇਸ ਸਿਧਾਂਤ ਤੇ ਢਾਲਿਆ। ਪਲੈਟੋ ਦੇ ਅਫਲਾਤੂਨੀ ਪਿਆਰ ਦੀ ਤਰਜ਼ ਤੇ ਗੁਰਬਖਸ਼ ਸਿੰਘ ਨੇ ਪਿਆਰ ਨੂੰ ਕਬਜ਼ੇ ਦੀ ਭਾਵਨਾ ਨਾਲ ਬੇਮੇਲ ਦੱਸ ਕੇ ਸਹਿਜ ਪਿਆਰ ਦੀ ਧਾਰਨਾ ਦੀ ਵਿਆਖਿਆ ਕੀਤੀ। ਪ੍ਰੀਤਲੜੀ ਵਿੱਚ ਛਪਦੇ ਰਹੇ ਉਹਨਾਂ ਦੇ ਸੰਪਾਦਕੀ, ਲੇਖ ਅਤੇ ਪ੍ਰੀਤ ਝਰੋਖੇ ਵਿੱਚੋਂ ਵਰਗੇ ਕਾਲਮਾਂ ਦੀ ਚਰਚਾ ਪੰਜਾਬੀ ਪਾਠਕਾਂ ਵਿੱਚ ਆਮ ਹੁੰਦੀ ਸੀ। ਸਿਹਤ ਸੰਬੰਧੀ ਉਹਨਾਂ ਦੇ ਲੇਖਾਂ ਦੀ ਨੌਜਵਾਨਾਂ ਵਿੱਚ ਨਵੀਂ ਨਰੋਈ ਸੋਚ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਹੈ।

ਪੜ੍ਹਾਈਸੋਧੋ

ਉਹ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿੱਚ ਉਚੇਰੀ ਸਿੱਖਿਆ ਲਈ ਦਾਖਲ ਹੋਏ। ਆਰਥਿਕ ਤੰਗੀ ਕਾਰਨ ਕਾਲਜ ਛੱਡ ਕੇ 15 ਰੁਪਏ ਮਹੀਨੇ ’ਤੇ ਕਲਰਕ ਦੀ ਨੌਕਰੀ ਕਰ ਲਈ ਪਰ ਫਿਰ ਥੋੜ੍ਹੇ ਸਮੇਂ ਬਾਅਦ ਥਾਪਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਵਿੱਚ ਦਾਖਲਾ ਲੈ ਲਿਆ ਤੇ ਇੱਥੋਂ 1913 ਵਿੱਚ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ। ਫਿਰ ਫ਼ੌਜ ਵਿੱਚ ਭਰਤੀ ਹੋ ਕੇ ਇਰਾਕ ਤੇ ਈਰਾਨ ਚਲੇ ਗਏ। ਉੱਥੇ ਉਹਨਾਂ ਦੀ ਮੁਲਾਕਾਤ ਈਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ ਹੋਈ ਤੇ ਉਸ ਦੀ ਸਲਾਹ ਨਾਲ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ ਇੰਜਨੀਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ। 1922 ਵਿੱਚ ਉੱਥੋਂ ਬੀ.ਐਸ-ਸੀ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਦੇਸ਼ ਵਾਪਸ ਆਏ ਤਾਂ ਕਾਫ਼ੀ ਭੱਜ-ਦੌੜ ਬਾਅਦ ਰੇਲਵੇ ਦੀ ਨੌਕਰੀ ਮਿਲ ਗਈ।

ਪ੍ਰੀਤਲੜੀਸੋਧੋ

1932 ਵਿੱਚ ਇਸ ਨੌਕਰੀ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਆਦਰਸ਼ਕ ਸਮਾਜ ਦੀ ਉਸਾਰੀ ਲਈ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਇੱਕ ਮਾਸਿਕ ਰਸਾਲੇ ਪ੍ਰੀਤਲੜੀ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿੱਚ ਆਰੰਭ ਕੀਤੀ। ਪ੍ਰੀਤਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਮਾਅਰਕਾ ਸੀ। ਇਹ ਮਾਸਿਕ ਪੱਤਰ ਪਾਠਕਾਂ ਵਿੱਚ ਬਹੁਤ ਹਰਮਨ ਪਿਆਰਾ ਹੋਇਆ।[1]

ਪ੍ਰੀਤਨਗਰਸੋਧੋ

ਸੰਨ 1936 ਵਿੱਚ ਆਪ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1938 ਵਿੱਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉਜੜ ਗਿਆ ਤੇ ਆਪ ਦਿੱਲੀ ਚਲੇ ਗਏ ਪਰ ਉੱਥੇ ਉਹਨਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿੱਚ ਪ੍ਰੀਤ ਨਗਰ ਆ ਕੇ ਉਸ ਦੀ ਪੁਨਰਸਥਾਪਨਾ ਵਿੱਚ ਜੁੱਟ ਗਏ ਅਤੇ ਆਖ਼ਰੀ ਦਮ ਤਕ ਇੱਥੇ ਰਹੇ। ਇੱਥੋਂ ਹੀ 1940 ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।[2]

ਰਚਨਾਵਾਂਸੋਧੋ

ਨਿਬੰਧਾਂ ਦੀਆਂ ਪੁਸਤਕਾਂਸੋਧੋ

ਸਵੈਜੀਵਨੀ ਅਤੇ ਯਾਦਾਂਸੋਧੋ

ਨਾਵਲਸੋਧੋ

ਕਹਾਣੀ ਸੰਗ੍ਰਹਿਸੋਧੋ

ਨਾਟਕਸੋਧੋ

ਬਾਲ ਸਾਹਿਤਸੋਧੋ

ਅਨੁਵਾਦਸੋਧੋ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ