ਨਵਤੇਜ ਸਿੰਘ ਪ੍ਰੀਤਲੜੀ (8 ਜਨਵਰੀ 1925 - 12 ਜਨਵਰੀ 1981) ਇੱਕ ਉੱਘੇ ਪੰਜਾਬੀ ਲੇਖਕ ਸਨ। ਓਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੱਡੇ ਪੁਤਰ ਸਨ ਅਤੇ ਉਹ ਪੰਜਾਬੀ ਰਸਾਲੇ ਪ੍ਰੀਤਲੜੀ ਵਿੱਚ ਛਪਦੇ ਆਪਣੇ ਬਾਕਾਇਦਾ ਫ਼ੀਚਰ ਮੇਰੀ ਧਰਤੀ ਮੇਰੇ ਲੋਕ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਤੀਹ ਸਾਲ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਹੇ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ।[1]

ਨਵਤੇਜ ਸਿੰਘ
Navtej Singh center.jpg
ਨਵਤੇਜ ਸਿੰਘ ਟੋਲੀ ਦੇ ਗੱਭੇ, ਖਵਾਜਾ ਅਹਿਮਦ ਅੱਬਾਸ ਦੇ ਨਾਲ, 1947 ਵਿੱਚ (ਫੋਟੋ: ਮਦਨਜੀਤ)
ਜਨਮ: 8 ਜਨਵਰੀ 1925
ਸਿਆਲਕੋਟ (ਹੁਣ ਪਾਕਿਸਤਾਨ)
ਮੌਤ:12 ਜਨਵਰੀ 1981(1981-01-12) (ਉਮਰ 56)
ਕਾਰਜ_ਖੇਤਰ:ਕਹਾਣੀਕਾਰ, ਵਾਰਤਕ ਲੇਖਕ, ਸੰਪਾਦਕ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਕਾਲ:1945 - 1981
ਵਿਧਾ:ਨਿੱਕੀ ਕਹਾਣੀ, ਨਿਬੰਧ
ਵਿਸ਼ਾ:ਸਰਬਸਾਂਝੀਵਾਲਤਾ

ਜੀਵਨਸੋਧੋ

ਨਵਤੇਜ ਸਿੰਘ ਦਾ ਜਨਮ 8 ਜਨਵਰੀ 1925 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ।

ਉਨ੍ਹਾਂ ਦਾ ਵਿਆਹ ਸਾਬਕਾ ਟੈਨਿਸ ਖਿਡਾਰੀ ਰਹੀ ਮਹਿੰਦਰ ਕੌਰ ਨਾਲ਼ ਹੋਇਆ ਜੋ ਕਲਕੱਤਾ ਦੇ ਇੱਕ ਸਕੂਲ ਵਿੱਚ ਅਧਿਆਪਿਕ ਵੀ ਰਹੀ ਸੀ। ਮਹਿੰਦਰ ਕੌਰ ਦਾ (2 ਮਈ 2011) ਪ੍ਰੀਤ ਨਗਰ ਵਿਚਲੇ ਆਪਣੇ ਘਰ ਵਿੱਚ 87 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਾਰ ਪੁੱਤਰ ਹਨ - ਪਾਬਲੋ, ਸੁਮਿਤ ਰਿਤੂਰਾਜ, ਰਤੀਕੰਤ। ਸੁਮੀਤ ਸਿੰਘ ਨੇ ਉਨ੍ਹਾਂ ਦੀ ਮੋਤ ਤੋਂ ਬਾਅਦ ਪ੍ਰੀਤ ਲੜੀ ਦਾ ਕੰਮ ਸੰਭਾਲਿਆ ਸੀ। ਪਰ 1984 ਵਿੱਚ ਉਸਦਾ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ।

12 ਜਨਵਰੀ 1981 ਵਿੱਚ ਕੈਂਸਰ ਨਾਲ਼ ਉਨ੍ਹਾਂ ਦੀ ਮੌਤ ਹੋ ਗਈ।

ਕੰਮਸੋਧੋ

ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ।

ਰਚਨਾਵਾਂਸੋਧੋ

ਕਹਾਣੀ ਸੰਗ੍ਰਹਿਸੋਧੋ

ਲੇਖ ਸੰਗ੍ਰਹਿਸੋਧੋ

ਬਾਲ ਸਾਹਿਤਸੋਧੋ

ਤਰਜਮੇਸੋਧੋ

ਸੰਪਾਦਨਸੋਧੋ

1.ਅੰਮ੍ਰਿਤਾ ਪ੍ਰੀਤਮ ਦੀ ਚੋਣਵੀਂ ਕਵਿਤਾ 2.ਚੋਣਵੀਂ ਪੰਜਾਬੀ ਵਾਰਤਕ 3.ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ (ਸਾਹਿਤ ਅਕਾਦਮੀ) 4.ਬੱਚਿਆਂ ਲਈ ਟੈਗੋਰ 5.ਬਾਰਾਂ ਰੰਗ (ਚੋਣਵੇਂ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ)

ਹਵਾਲੇਸੋਧੋ