ਪੰਜਾਬੀਅਤ
ਪੰਜਾਬੀਅਤ[1] ਪੰਜਾਬੀ ਬੋਲੀ ਅਤੇ ਪੰਜਾਬ ਦੀ ਭਾਵਨਾ ਨੂੰ ਦ੍ਰਿੜਾਉਣ ਦੇ ਅੰਦੋਲਨ ਦਾ ਨਾਮ ਹੈ। ਪਾਕਿਸਤਾਨ ਵਿੱਚ ਇਸ ਅੰਦੋਲਨ ਦਾ ਟੀਚਾ ਸਰਕਾਰ ਵਲੋਂ ਪੰਜਾਬੀ ਦੀ ਥਾਂ ਉਰਦੂ ਥੋਪ ਕੇ ਕੀਤੇ ਜਾ ਰਹੇ ਦਮਨ ਨੂੰ ਰੋਕਣਾ ਅਤੇ ਪੰਜਾਬੀ ਨੂੰ ਮਾਣਯੋਗ ਰੁਤਬਾ ਦਿਵਾਉਣਾ ਹੈ, ਅਤੇ ਭਾਰਤ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੇ ਅਹਿਸਾਸ ਨੂੰ ਤਕੜਾ ਕਰਨਾ। ਪੰਜਾਬੀ ਡਾਇਆਸਪੋਰਾ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁਲਿਤ ਕਰਨ ਤੇ ਜੋਰ ਦੇ ਰਿਹਾ ਹੈ।[2]
ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਬਹੁਤੀ ਵਾਰ ਅਸੀਂ ਇਹਨਾਂ ਨੂੰ ਸਮਾਨਾਰਥਕ ਸੰਕਲਪਾਂ ਵਜੋਂ ਵੀ ਵਰਤ ਲੈਂਦੇ ਹਾਂ।ਪੰਜਾਬੀ ਸੱਭਿਆਚਾਰ ਇੱਕ ਵਿਸ਼ਾਲ, ਵਿਆਪਕ,ਬਹੁ ਬਣਤਰੀ ਪ੍ਰਬੰਧ ਹੈ ਅਤੇ ਪੰਜਾਬੀਅਤ ਇਸ ਪ੍ਰਬੰਧ ਉੱਤੇ ਉਸਰੀ ਮਾਨਸਿਕਤਾ।[3]
ਪ੍ਰੇਮ ਭਾਟੀਆ ਅਨੁਸਾਰ,"ਪੰਜਾਬੀਅਤ ਦਾ ਠੀਕ ਪ੍ਰਤੀਬਿੰਬ ਪੰਜਾਬੀ ਭਾਸ਼ਾ ਹੀ ਹੈ।"[4] ਪੰਜਾਬੀਅਤ ਆਪਣੇ ਆਪ ਵਿੱਚ ਕੋਈ ਸਥਿਰ ਅਤੇ ਅੰਤਰਮੁਖੀ ਵਰਤਾਰਾ ਨਹੀਂ ਸਗੋਂ ਆਰਥਿਕ ਰਾਜਸੀ ਪਰਿਵਰਤਨ ਅਧੀਨ ਉਸਰਦੀ ਬਦਲਦੀ ਪੰਜਾਬੀ ਮਾਨਸਿਕਤਾ ਦਾ ਅਕਸ ਹੈ।[3] ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ ਜਿਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਲਖਣਤਾ ਦਾ ਝਲਕਾਰਾ ਪੈਂਦਾ ਹੈ।ਪੰਜਾਬੀਅਤ ਦਾ ਸਬੰਧ ਪੰਜਾਬ ਦੇ ਭੂਗੋਲਿਕ ਖਿੱਤੇ,ਉਸ ਖੇਤਰ ਦੀ ਸਥਾਨਕ ਭਾਸ਼ਾ,ਲੋਕਾਂ ਦੀ ਰਹਿਤਲ ਅਤੇ ਉਹਨਾ ਦੇ ਵਿਸ਼ੇਸ਼ ਗੁਣਾਂ ਜੀਵਨ ਜਾਚ ਆਦਿ ਨਾਲ ਹੁੰਦਾ ਹੈ।[4] ਜਦੋਂ ਅਸੀਂ ਪੰਜਾਬੀਅਤ ਨੂੰ ਸੰਕਲਪਗਤ ਅਰਥਾਂ ਚ ਵਰਤਦੇ ਹਾਂ ਅਸੀਂ ਵਸਤਾਂ ਵੱਲ ਜਾਂ ਸੰਸਥਾਵਾਂ ਵੱਲ ਰੁਚਿਤ ਨਹੀਂ ਹੁੰਦੇ ਸਗੋਂ ਸਾਡਾ ਭਾਵ ਸ਼ਖਸੀਅਤ ਸੁਭਾਅ ਅਤੇ ਸੋਚਧਾਰਾ ਤੋਂ ਹੁੰਦਾ ਹੈ। ਪੰਜਾਬੀਅਤ ਤੋਂ ਸਾਡਾ ਭਾਵ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ ਉਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿੱਚ ਉੱਸਰਿਆ ਹੈ।[3]
ਪੰਜਾਬੀ ਭਾਸ਼ਾ ਵਿੱਚ ਪੰਜਾਬੀਅਤ ਦੇ ਅੰਸ਼ ਵਿਦਮਾਨ ਹਨ।ਪੰਜਾਬੀ ਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਵਿੱਲਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਤਾਂ ਨਾਲੋਂ ਅਨੋਖਾ ਸਥਾਨ ਰੱੱਖਦੇ ਹਨ।ਮੌਲਾ ਬਖਸ਼ ਕੁਸਤਾ ਲਿਖਦਾ ਹੈ,"ਪੰਜਾਬ, ਸਰਸਬਜ਼ੀ ਦੇੇ ਲਿਹਾਜ਼ ਨਾਲ ਜ਼ਮੀਨ ਦੇ ਉਪਜਾਊ ਹੋਣ ਦੇ ਲਿਹਾਜ਼ ਨਾਲ, ਹਿੰਦੁਸਤਾਨ ਵਿੱਚ ਇੱਕ ਅਨੋਖਾ ਦਰਜਾ ਰੱੱਖਦਾ ਹੈ।ਪੰਜਾਬ ਦੀ ਉੱਨਤ ਹੋੋੋਈ ਬੋੋਲੀ ਤੋਂ ਵੀ ਵੱਧ ਕੇ ਉਨ੍ਹਾਂ ਲੋਕਾਂਂ ਦੀ ਜ਼ਬਾਨ ਵਿੱਚ ਮਿੱਠਤ, ਲਚਕ ਤੇ ਖਿੱੱਚ ਮੌਜੂਦ ਹੈੈ। ਜੋ ਖ਼ਾਲਸ ਪੇਂਡੂ ਤੇੇ ਜਾਂਗੂਲ ਆਖੇੇ ਜਾਂਂਦੇੇ ਹਨ,ਅਤੇ ਜਿਨ੍ਹਾਂ ਤੱਕ ਨਵੀਂ ਰੌੌਸ਼ਨੀ ਵੀ ਵਸ਼ਾ ਵੀ ਨਹੀਂ ਅੱਪੜੀ। ਪੰਜਾਬੀ ਜ਼ਬਾਨ ਦੀ ਇਹ ਹਾਲਤ, ਇਹ ਮਿਠਾਸ ਤੇ ਇਹ ਕਸ਼ਿਸ਼ ਐਸੇ ਹਾਲਤ ਵਿੱਚ ਮੌਜੂਦ ਹੈ, ਜਦਕਿ ਇਸ ਨੂੰ ਕਿਸੇ ਦੀ ਸਰਪ੍ਰਸਤੀ ਨਹੀਂ ਜੁੜੀ।"[5]
ਪੰਜਾਬ ਤੇ ਪੰਜਾਬੀਅਤ
ਸੋਧੋਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਸਮਝਣ ਨੂੰ ਲਈ ਪੰਜਾਬ ਦੇ ਇਤਿਹਾਸ ਨੂੰ ਆਰੀਆ ਲੋਕਾਂ ਦੇ ਵਸਣ ਤੋਂ ਬਾਅਦ ਜਾਣਨਾ ਜ਼ਰੂਰੀ ਹੈ। ਇਸ ਸਮੇਂ ਤੋਂ ਪਹਿਲਾਂ ਦਾ ਪੰਜਾਬ ਦਾ ਇਤਿਹਾਸ ਖੇਤਰਾਂ ਦੇ ਇਤਿਹਾਸ ਤੇ ਨਿਰਭਰ ਸੀ। ਕਿਉਂਕਿ ਸਾਨੂੰ ਮਹਿੰਜੋਦੜੋ, ਸਿੰਧ ਘਾਟੀ ਦੀ ਸਭਿਅਤਾ, ਹੱੜਪਾ, ਨਾਲੰਦਾ, ਅਤੇ ਟੈਕਸਿਲਾ ਯੂਨੀਵਰਸਿਟੀਆਂ ਦੇ ਕਾਇਮ ਹੋਣ ਦੇ ਕੁਝ ਸੰਕੇਤ ਹੀ ਮਿਲਦੇ ਹਨ। ਆਰੀਆ ਲੋਕਾਂ ਦੇ ਸਮੇਂ ਦੌਰਾਨ ਪੰਜਾਬ ਦੀਆਂ ਹੱਦਾਂ ਇੱਕ ਵਾਰ ਨਹੀਂ ਸਗੋਂ ਕਈ ਵਾਰ ਬਦਲੀਆਂ। ਇਥੋਂ ਦੇ ਲੋਕਾਂ ਦਾ ਸਭਿਆਚਾਰ ਇਤਿਹਾਸਕ ਕਾਰਨਾਂ ਕਰਕੇ ਬਾਕੀ ਭਾਰਤੀ ਸਭਿਆਚਾਰ ਨਾਲੋਂ ਟੁਟਿਆ ਰਿਹਾ। ਪੂਰਵ ਇਤਿਹਾਸਾ ਵਿਚੋਂ ਜ਼ਦੋ ਆਰੀਆ ਲੋਕ ਪੰਜਾਬ ਵਿੱਚ ਆਦਿ ਵਾਸੀਆਂ ਨੂੰ ਅੱਗੇ ਧਕੇਲ ਕੇ ਵਸੇ ਸਨਾਤਾਂ ਉਸ ਸਮੇਂ ਪੰਜਾਬ ਦਾ ਨਾਉਂ ਪੰਜਾਬ ਨਹੀਂ ਸਗੋਂ ਸਪਤ ਸਿੰਧੂ ਸੀ। ਪੰਜਾਬ ਦਾ ਇਹ ਨਾਂ ਇੱਥੇ ਸੱਤ ਦਰਿਆ ਵਗਣ ਕਾਰਨ ਪਿਆ। ਪੰਜ ਦਰਿਆ ਜਿਹੜੇ ਪੰਜਾਬ ਦੇ ਨਾਉਂ ਨਾਲ ਬਾਅਦ ਵਿੱਚ ਵੀ ਜੁੜੇ ਰਹੇ ਉਹ ਹਨ। ਸਤਲੁਜ, ਬਿਆਸ, ਰਾਵੀ, ਚਨਾਬ, ਅਤੇ ਜੇਹਲਮ। ਸਪਤ ਸਿੰਧੂ ਨਾਉਂ ਇਸ ਕਰਕੇ ਦਿੱਤਾ ਗਿਆ ਕਿਉਂਕਿ ਜਮਨਾ ਤੋਂ ਲੈ ਕੇ ਅਟਕ ਤੱਕ ਦੇ ਇਲਾਕੇ ਨੂੰ ਸੱਤਾਂ ਦਰਿਆਵਾਂ ਦਾ ਇਲਾਕਾ ਸਮਝਿਆ ਜਾਂਦਾ ਸੀ। ਪੰਜਾਬੀ ਲੋਕਾਂ ਨੂੰ ਆਪਣੇ ਪੰਜਾਬੀ ਹੋਣ ਦਾ ਅਹਿਸਾਸ ਕੇਵਲ ਉਸ ਸਮੇਂ ਹੁੰਦਾ ਹੈ, ਜ਼ਦੋ ਪੰਜਾਬ ਤੋਂ ਬਾਹਰ ਬਹੁ ਗਿਣਤੀ ਗੈਰ ਪੰਜਾਬੀ ਇਲਾਕੇ ਵਿੱਚ ਵਿਤਕਰੇ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਨਹੀਂ ਤਾਂ ਪੰਜਾਬੀ ਹੋਣ ਦਾ ਅਹਿਸਾਸ ਨਾਲੋਂ ਵੱਧ ਉਸ ਨੂੰ ਹਿੰਦੂ ਜਾ ਸਿੱਖ ਹੋਣ ਦਾ ਅਹਿਸਾਸਪ੍ਰਭਾਵਿਤ ਕਰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰ ਹਿੰਦੂ ਜਾਂ ਸਿੱਖ ਦੀ ਪਛਾਣ ਧਰਮ ਕਰਕੇ ਨਹੀਂ ਸਗੋਂ ਪੰਜਾਬੀ ਹੋਣ ਕਰਕੇ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਧਾਰਮਿਕ ਕੱਟੜਤਾ ਨੇ ਉਸ ਦਾ ਮੂਲ ਸੁਭਾਅ ਵੀ ਬਦਲ ਦਿੱਤਾ ਸਗੋਂ ਉਸ ਦਾ ਸੁਭਾਅ ਹਰ ਧਰਮ ਦੇ ਪੰਜਾਬੀ ਵਿੱਚ ਉਸੇ ਤਰ੍ਹਾਂ ਹੈ।[6] ਪ੍ਹਿੰਸੀਪਲ ਤੇਜਾ ਸਿੰਘ ਅਨੁਸਾਰ:-
ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਅਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬੀ ਆ ਦੇ ਸੁਭਾਅ ਇਨ੍ਹਾਂ ਦੇ ਦਿਲ ਪੰਜਾਬ ਦੇ ਪਹਾੜਾਂ, ਦਰਿਆਵਾਂ, ਵਾਂਂਗ ਡੂੰਘੇ, ਠੰਡੇ, ਲੰਮੇ ਜਿਗਰੇ ਵਾਲੇ, ਵੱਡੇ ਵੱਡੇ ਦਿਲ ਵਾਲੇੇ ਛੇਤੀ ਛੇਤੀ ਵਲ ਨਾ ਖਾਾਣ ਵਾਲੇ, ਦਿੱਤੇ ਵਚਨ ਤੋਂ ਨਾ ਮੁੜਨ ਵਾਲੇ, ਸਿੱਧ ਪੱਧਰੇ, ਸਾਦਗੀ ਅਪਨਾਉਣ ਵਾਲੇ ਖੁੱਲ੍ਹੇ ਤੇ ਚੌੜੇ ਹੁੰਦੇ ਹਨ।[7]
ਹਵਾਲੇ
ਸੋਧੋ- ↑ Ayres, Alyssa (August 2008). "Language, the Nation, and Symbolic Capital: The Case of Punjab". The Journal of Asian Studies. 67 (3). The Association for Asian Studies, Inc.: 917–946.
- ↑ Singh, Pritam. "The idea of Punjabiyat". Academy of the Punjab in North America. Archived from the original on 2011-10-11. Retrieved 10 ਅਕਤੂਬਰ 2013.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 ਡਾ.ਧਨਵੰਤ ਕੌਰ,ਪੰਜਾਬੀਅਤ:ਸੰਕਲਪ ਤੇ ਸਰੂਪ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
- ↑ 4.0 4.1 ਸਤਿੰਦਰ ਕੌਰ ਰੰਧਾਵਾ,ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ:ਨਵ ਪਰਿਪੇਖ,ਸੁੰਦਰ ਬੁਕ ਡੀਪੂ,ਜਲੰਧਰ
- ↑ ਸਿੰਘ, ਪ੍ਰੋ.ਸੈੱਰੀ ਸਿੰਘ (2009). ਪੰਜਾਬੀ ਸੱਭਿਆਚਾਰ. 26,ਗੁਰੂ ਤੇਗ ਬਹਾਦਰ ਨਗਰ, ਡਾਕਖਾਨਾ ਖ਼ਾਲਸਾ ਕਾਲਜ ਅੰਮ੍ਰਿਤਸਰ: ਰੂਹੀ ਪ੍ਰਕਾਸ਼ਨ. pp. 76_77. ISBN 978_81_89284_77_0.
{{cite book}}
: Check|isbn=
value: invalid character (help)CS1 maint: location (link) - ↑ ਰਾਣੀ, ਸ਼ੰਕੁਤਲਾ (2011). ਪੰਜਾਬ, ਪੰਜਾਬੀਅਤ ਤੇ ਸ਼ਰਫ਼ ਕਾਵਿ. ਦਿੱਲੀ-110092: ਸ਼੍ਰੀ ਪ੍ਰਕਾਸ਼ਨ. p. 16. ISBN 81-8059-089-5.
{{cite book}}
: CS1 maint: location (link) - ↑ ਰਾਣੀ, ਸ਼ੰਕੁਤਲਾ (2011). ਪੰਜਾਬ, ਪੰਜਾਬੀਤ ਤੇ ਸ਼ਰਫ਼ ਕਾਵਿ. ਦਿੱਲੀ-110092: ਸ਼੍ਰੀ ਪ੍ਰਕਾਸ਼ਨ. pp. 15–18. ISBN 81-8059-089-5.
{{cite book}}
: CS1 maint: location (link)