ਪੰਜਾਬੀ ਸੱਭਿਅਾਚਾਰ ਤੇ ਸਾਹਿਤ

ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦਾ ਆਪਸ 'ਚ ਦੁਹਰਾ ਸੰਬੰਧ ਹੈ। ਪੰਜਾਬੀ ਸੱਭਿਆਚਾਰ ਨੂੰ ਸਮਝਣ ਲਈ ਸੱਭਿਆਚਾਰ ਦੇ ਵਿਸਤ੍ਰਿਤ ਸੰਕਲਪ ਨੂੰ ਜਾਣ ਲੈਣ ਜਰੂਰੀ ਹੈ। ਡਾ. ਜੀਤ ਸਿੰਘ ਜੋਸ਼ੀ ਅਨੁਸਾਰ, ‘ਸੱਭਿਆਚਾਰ ਨਿਰੰਤਰ ਬਦਲਦੇ ਰਹਿਣ ਵਾਲਾ ਸਰਬ ਵਿਆਪਕ ਵਰਤਾਰਾ ਹੈ। ਇਸੇ ਲਈ ਸਾਹਿਤ ਦਾ ਰੂਪ ਅਤੇ ਵਸਤੂ ਵੀ ਨਿਰੰਤਰ ਬਦਲਦੇ ਰਹਿੰਦੇ ਹਨ।

ਭੂਮਿਕਾ ਸੋਧੋ

ਸੱਭਿਆਚਾਰ ਤੇ ਸਾਹਿਤ ਇੱਕ ਪਰਸਪਰ ਸੰਬੰਧ ਨੂੰ ਬਣਾ ਕੇ ਚੱਲਦੇ ਹਨ ਅਤੇ ਇੰਉ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਤੇ ਇੱਕ ਦੂਜੇ 'ਤੇ ਪ੍ਰਭਾਵ ਪਾਉਂਦੇ ਚੱਲਦੇ ਹਨ। ਅਸੀਂ ਇੱਥੇ ਸੱਭਿਆਚਾਰ ਅਤੇ ਸਾਹਿਤ ਦਾ ਆਪਸ 'ਚ ਸੰਬੰਧ ਸਥਾਪਿਤ ਕਰਾਂਗੇ ਤੇ ਵਿਦਵਾਨਾਂ ਦੇ ਇਸ ਸੰਬੰਧੀ ਮਤਭੇਦ ਤੇ ਰਾਇ ਨੂੰ ਵੀ ਧਿਆਨਹਿੱਤ ਰੱਖਾਂਗੇ।

ਪਰਿਭਾਸ਼ਾ ਸੋਧੋ

ਡਾ. ਗੁਰਭਗਤ ਸਿੰਘ ਅਨੁਸਾਰ, ‘ਜੇ ਪੰਜਾਬੀ ਸੱਭਿਆਚਾਰ ਨੂੰ ਇੱਕ ਵਰ੍ਹੇ ਮਾਨਸਿਕਤਾ ਅਤੇ ਵਰ੍ਹੇ ਮਾਨਸਿਕਤਾ ਨੂੰ ਸਾਹਿਤ ਅਤੇ ਚਿੰਤਨ ਨਾਲ ਜੋੜ ਲਈਏ ਤਾਂ ਇਹ ਉਜਾਗਰ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਬੁਨਿਆਦੀ ਤੌਰ 'ਤੇ ਇੱਕ ਗਤੀਸ਼ੀਲ ਅਤੇ ਸੰਯੋਗਾਤਮਕ ਸੱਭਿਆਚਾਰ ਹੈ, ਜੋ ਇਤਿਹਾਸ ਵਿੱਚ ਵੱਖ-ਵੱਖ ਪ੍ਰਕਾਰ ਦੇ ਅੰਤਰਾਂ ਨੂੰ ਇੱਕ ਦੂਜੇ ਨਾਲ ਮੇਲ ਕੇ ਅਰਥ-ਗੌਰਵ ਸਿਰਜਦਾ ਰਿਹਾ ਹੈ।[1] ਵਿਦਵਾਨ ਜਗਰੂਪ ਸਿੰਘ ਅਨੁਸਾਰ, ‘ਸੱਭਿਆਚਾਰ ਅਤੇ ਸਾਹਿਤ ਵ੍ਹਾਲ ਘੇਰੇ ਦੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਇਹ ਸਮਝੇ ਨਹੀਂ ਜਾ ਸਕਦੇ। ਕੋਈ ਵੀ ਵਰਤਾਰਾ ਕਿੰਨਾ ਵੀ ਵੱਡਾ ਜਾਂ ਵ੍ਹਾਲ ਕਿਉਂ ਨਾ ਹੋਵੇ, ਉਸ ਦਾ ਆਧਾਰ ਜਾਂ ਬੁਨਿਆਦ ਜ਼ਰੂਰ ਹੁੰਦਾ ਹੈ। ਆਧਾਰ ਸਮਝ ਕੇ ਹੀ ਉਸ ਦਾ ਮੁਲਾਂਕਣ ਕਰ ਸਕਦੇ ਹਾਂ।[2] ਸੋਧੋ

ਇਸ ਤਰ੍ਹਾਂ ਹੋਰ ਵੀ ਵਿਦਵਾਨਾਂ ਦੀ ਇਸ ਸੰਬੰਧੀ ਅਲੱਗ-ਅਲੱਗ ਰਾਵਾਂ ਹਨ।

ਸੰਬੰਧ ਸੋਧੋ

ਸੱਭਿਆਚਾਰ ਤੇ ਸਾਹਿਤ 'ਚ ਹੇਠ ਲਿਖੇ ਸੰਬੰਧ ਹਨ, ਜਿਵੇਂ ਕਿ,

  • ਸਾਹਿਤ ਸੱਭਿਆਚਾਰ ਦੀ ਆਲੋਚਨਾ ਅਤੇ ਸੱਭਿਆਚਾਰ ਸਾਹਿਤ ਦੀ ਆਲੋਚਨਾ ਕਰਦਾ ਹੈ। ਪੰਜਾਬੀ ਸੱਭਿਆਚਾਰ ਅਤੇ ਸਾਹਿਤ ਵ੍ਹਾਲ ਦਾਇਰੇ ਦੇ ਬਹੁਭਾਂਤੀ ਸ਼ਬਦ ਸੰਕਲਪ ਹਨ। ਇਹ ਵਿਗਿਆਨ ਹੁੰਦਿਆ ਹੋਇਆ ਫਲਸਫ਼ੇ ਦੇ ਵਧੇਰੇ ਨੇੜੇ ਹਨ।
  • ਪੰਜਾਬੀ ਸੱਭਿਆਚਾਰ ਭਾਰਤੀ ਪੰਜਾਬ ਦਾ ਸੱਭਿਆਚਾਰ ਹੈ। ਕੁਝ ਵਿਦਵਾਨਾਂ ਅਨੁਸਾਰ ਹੁਣ ਦਾ ਸੱਭਿਆਚਾਰ ਹੀ ਪੰਜਾਬੀ ਸੱਭਿਆਚਾਰ ਹੈ। ਪੰਜਾਬੀ ਸੱਭਿਆਚਾਰ ਸਿੱਖ ਪ੍ਰਧਾਨ ਸੱਭਿਆਚਾਰ ਹੈ।
  • ਹਰ ਸਾਹਿਤ ਰੂਪ ਦਾ ਸੱਭਿਆਚਾਰ ਵਿਚਲੇ ਲੋਕਾਂ ਦੀ ਨਿੱਤ ਦੀ ਜ਼ਿੰਦਗੀ, ਉਹਨਾਂ ਦੀਆਂ ਹਾਰਾਂ-ਜਿੱਤਾਂ, ਰੋਣ-ਧੋਣ, ਵਹਿਮ-ਭਰਮ ਦੇ ਉਹਨਾਂ ਦੀਆਂ ਸੱਧਰਾਂ ਨਾਲ ਬੜਾ ਨੇੜਲਾ ਸੰਬੰਧ ਹੁੰਦਾ ਹੈ। ਸਾਹਿਤ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ। ਲੋਕ ਸਾਹਿਤ ਆਪਣੇ ਸੱਭਿਆਚਾਰ ਵਿਚੋਂ ਉਸਰੇ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਲੋਕ ਬੋਲੀ ਵਿੱਚ ਲੋਕ ਕਿਰਤ ਹੈ। ਪੰਜਾਬ ਦਾ ਲੋਕ ਸਾਹਿਤ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਣ ਕਰ ਕੇ ਹੀ ਪੰਜਾਬੀ ਸਮਾਜ, ਲੋਕ ਧਰਮ, ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਉਹਨਾਂ ਦੀ ਮਨੁੱਖ ਤੇ ਪ੍ਰਕਿਰਤੀ ਬਾਰੇ ਸਮਝ ਦਾ ਵਸੀਲਾ ਹੈ।
  • ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦਾ ਆਪਸ ਵਿੱਚ ਗੂੜਾ ਸੰਬੰਧ ਕਾਇਮ ਹੋ ਚੁੱਕਿਆ ਹੈ। ਪੰਜਾਬੀ ਸੱਭਿਆਚਾਰ ਨੇ ਸਾਹਿਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪੰਜਾਬੀ ਸੱਭਿਆਚਾਰ ਭਾਰਤੀ ਪੰਜਾਬ ਦੇ ਲੋਕਾਂ ਦਾ ਸੱਭਿਆਚਾਰ ਹੈ। ਭਾਰਤੀ ਪੰਜਾਬ ਦੇ ਲੋਕਾਂ ਦਾ ਜਨ-ਜੀਵਨ ਪੁਰਾਤਨ ਕਾਲ ਤੋਂ ਹੀ ਦਲੇਰ ਰਿਹਾ ਹੈ। ਪੰਜਾਬੀ ਸੱਭਿਆਚਾਰ ਦਾ ਝਲਕ ਸਾਹਿਤ ਵਿੱਚ ਭਲੀ-ਭਾਂਤ ਦੇਖਣ ਨੂੰ ਮਿਲਦੀ ਹੈ। ਸਾਹਿਤ ਦੀਆਂ ਵਿਧਾਵਾਂ ਨਾਵਲ, ਨਾਟਕ, ਕਵਿਤਾ, ਵਾਰਤਕ ਆਦਿ ਵਿੱਚ ਪੇਂਡੂ ਪੰਜਾਬੀ ਸੱਭਿਆਚਾਰ ਦੀ ਪ੍ਹੇਕਾਰੀ ਮਿਲਦੀ ਹੈ। ਸਾਹਿਤ ਵਿੱਚ ਪੰਜਾਬੀ ਸਮਾਜ, ਰੀਤੀ-ਰਿਵਾਜ਼ ਅਤੇ ਕਰਮ ਕਾਂਡ ਪਏ ਹੁੰਦੇ ਹਨ। ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਵਿੱਚ ਆਪਸੀ ਸੰਬੰਧ ਹਨ।

ਸਿੱਟਾ ਸੋਧੋ

ਸੋ, ਸੱਭਿਆਚਾਰ ਤੇ ਸਾਹਿਤ ਦਾ ਆਪਸੀ ਰਿਸ਼ਤਾ ਦੁ-ਪੱਖਤਾ ਵਾਲ਼ਾ ਹੈ ਤੇ ਸਭਿਆਚਰ ਸਾਹਿਤ 'ਤੇ ਪ੍ਰਭਾਵ ਪਾਉਂਦਾ ਹੈ ਤੇ ਸਾਹਿਤ ਸੱਭਿਆਚਾਰ ਨੂੰ ਪੁਨਰ-ਪਰਿਭਾਸ਼ਿਤ ਕਰਦਾ ਹੈ।

ਹਵਾਲੇ ਸੋਧੋ

  1. ਸੱਭਿਆਚਾਰ ਦਾ ਨਿਖੇੜਾ-ਗੁਰਭਗਤ ਸਿੰਘ, ਆਰਟੀਕਲ
  2. ਸਭਿਆਚਰ ਤੇ ਸਾਹਿਤ-ਜਗਰੂਪ ਸਿੰਘ, ਆਰਟੀਕਲ