ਪੰਤਨਗਰ
ਪੰਤਨਗਰ ਭਾਰਤ ਦੇ ਉੱਤਰਾਖੰਡ ਰਾਜ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ, ਗੋਵਿੰਦ ਵੱਲਭ ਪੰਤ ਦੇ ਨਾਮ ਤੇ ਬਸਾ ਪੰਤਨਗਰ ਇਥੇ ਸਥਿਤ ਐਗਰੀਕਲਚਰ ਯੂਨੀਵਰਸਿਟੀ ਅਤੇ ਹਵਾਈ ਅੱਡੇ ਲਈ ਜਾਣਿਆ ਜਾਂਦਾ ਹੈ।
ਪੰਤਨਗਰ | |
---|---|
ਸ਼ਹਿਰ | |
ਦੇਸ਼ | ਭਾਰਤ |
ਸੂਬਾ | ਉੱਤਰਾਖੰਡ |
ਜ਼ਿਲ੍ਹਾ | ਊਧਮ ਸਿੰਘ ਨਗਰ |
ਉੱਚਾਈ | 344 m (1,129 ft) |
ਆਬਾਦੀ (2001) | |
• ਕੁੱਲ | 35,820 |
ਭਾਸ਼ਾ | |
• ਸਰਕਾਰੀ | ਹਿੰਦੀ ਸੰਸਕ੍ਰਿਤ |
• ਸਥਾਨਕ | ਕੁਮਾਊਂਨੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਤੀ) |
ਪਿੰਨ ਕੋਡ | 263145 |
ਵਾਹਨ ਰਜਿਸਟ੍ਰੇਸ਼ਨ | ਯੂਕੇ 06 |
ਵੈੱਬਸਾਈਟ | usnagar |
ਪੰਤਨਗਰ ਵਿੱਚ ਸਥਿਤ ਗੋਵਿੰਦ ਵੱਲਭ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ ਭਾਰਤ ਦੀ ਪਹਿਲੀ ਐਗਰੀਕਲਚਰ ਯੂਨੀਵਰਸਿਟੀ ਹੈ, ਜੋ 17 ਨਵੰਬਰ 1960 ਨੂੰ ਸਥਾਪਿਤ ਕੀਤੀ ਗਈ ਸੀ।[1][2] ਪਹਿਲਾਂ ਯੂਨੀਵਰਸਿਟੀ ਨੂੰ ਉੱਤਰ ਪ੍ਰਦੇਸ਼ ਐਗਰੀਕਲਚਰ ਯੂਨੀਵਰਸਿਟੀ ਜਾਂ ਪੰਤਨਗਰ ਯੂਨੀਵਰਸਿਟੀ ਕਿਹਾ ਜਾਂਦਾ ਸੀ।[3]
ਹਾਲ ਹੀ ਦੇ ਸਾਲਾਂ ਵਿਚ, ਸਰਕਾਰੀ ਮਲਕੀਅਤ ਵਾਲੀ ਸਟੇਟ ਇੰਡਸ੍ਟ੍ਰਿਯਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਉਤਰਾਖੰਡ ਲਿਮਿਟੇਡ (ਸਿਦਕੁਲ) ਦੁਆਰਾ ਇੱਕ ਏਕੀਕ੍ਰਿਤ ਸਨਅਤੀ ਅਸਟੇਟ ਕੈਂਪਸ ਦੇ ਨੇੜੇ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਟਾਟਾ ਮੋਟਰ, ਬਜਾਜ, ਬ੍ਰਿਟੈਨਿਆ, ਐਚਪੀ, ਐਚਸੀਐਲ, ਵੋਲਟਾਜ਼, ਸ਼ੈਨਈਡਰ ਇਲੈਕਟ੍ਰਿਕ, ਨੈਸਲੇ, ਡਾਬਰ, ਵੇਦਾਂਤਾ ਰਿਸੋਰਸ ਆਦਿ ਵਰਗੀਆਂ ਕੰਪਨੀਆਂ ਹਨ।[4]
ਹਵਾਲੇ
ਸੋਧੋ- ↑ Strahorn, Eric A. (2009). An environmental history of postcolonial North India: the Himalayan Tarai in Uttar Pradesh and Uttaranchal (in ਅੰਗਰੇਜ਼ੀ). New York: Peter Lang. p. 109. ISBN 9781433105807.
- ↑ Uttar Pradesh Agricultural University 1963:14–19 and Charanjit Ahuja "One University That Actually Works" Indian Express, 9 March 1994, p.3
- ↑ Govind Ballabh Pant University of Agriculture and Technology, website.
- ↑ 75 ancillaries of Tata Motors coming up in Pantnagar Business Standard, 1 April 2008.