ਫਰਮਾ:ਫਾਟਕ ਖੇਡਾਂ/ਨਵਾਂ ਲੇਖ
[[Image:|250px|]]
ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।