ਫਲੋਰਾ ਨਵਾਪਾ
ਫਲੋਰਾ ਨਵਾਨਜ਼ੁਰੁਅਹੁ ਨਕੀਰੂ ਨਵਾਪਾ (13 ਜਨਵਰੀ, 1931—16 ਅਕਤੂਬਰ-1993) ਇੱਕ ਨਾਈਜੀਰੀਆ ਦੀ ਲੇਖਿਕਾ ਸੀ ਜੋ "ਫਲੋਰਾ ਨਵਾਪਾ" ਨਾਂ ਨਾਲ ਵਧੇਰੇ ਪ੍ਰਸਿੱਧ ਸੀ। ਫਲੋਰਾ ਨੂੰ ਅਫ਼ਰੀਕੀ ਸਾਹਿਤ ਦੀ ਪਿਤਾਮਾ ਨੂੰ ਕਿਹਾ ਜਾਂਦਾ ਹੈ। ਇਹ ਆਪਣੀ ਪੀੜ੍ਹੀ ਦੀ ਅਫ਼ਰੀਕੀ ਔਰਤ ਲੇਖਿਕਾਵਾਂ ਦੀ ਮੋਹਰੀ ਰਹੀ, ਫਲੋਰਾ ਨੂੰ ਪਹਿਲੀ ਅਫ਼ਰੀਕੀ ਨਾਵਲਕਾਰਾ ਸਵੀਕ੍ਰਿਤ ਕੀਤਾ ਗਿਆ ਅਤੇ ਬ੍ਰਿਟੇਨ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਆਪਣੀ ਰਚਨਾ ਨੂੰ ਪ੍ਰਕਾਸ਼ਿਤ ਕੀਤਾ। ਫਲੋਰਾ ਨੇ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਪ੍ਰਾਪਤ ਕੀਤੀ[1] ਜੋ ਇਸਨੇ ਆਪਣੇ ਪਹਿਲੇ ਨਾਵਲ ਇਫੁਰੂ ਨਾਲ ਮਿਲੀ ਜਿਸਨੂੰ ਇਸਨੇ 1966 ਵਿੱਚ ਹੇਇਨੇਮੰਨ ਐਜੂਕੇਸ਼ਨਲ ਬੂਕਸ ਦੁਆਰਾ ਪ੍ਰਕਾਸ਼ਿਤ ਕਰਵਾਇਆ। ਇਹ ਕਦੀ ਆਪਣੇ ਆਪ ਨੂੰ ਨਾਰੀਵਾਦੀ ਨਹੀਂ ਸਮਝਦੀ ਸੀ, ਫਲੋਰਾ ਇੱਕ ਇਗਬੋ ਔਰਤ ਦੇ ਨਜ਼ਰੀਏ ਮੁਤਾਬਿਕ ਜ਼ਿੰਦਗੀ ਅਤੇ ਪਰੰਪਰਾਵਾਂ ਨੂੰ ਪੁਨਰ-ਸਿਰਜਿਤ ਕਰਣ ਲਈ ਵਧੇਰੇ ਚਰਚਿਤ ਸੀ।.[2]
ਫਲੋਰਾ ਨਵਾਪਾ | |
---|---|
ਤਸਵੀਰ:Florence Nwanzuruahu Nkiru Nwapa.jpg | |
ਜਨਮ | ਓਗੁਟਾ | 13 ਜਨਵਰੀ 1931
ਮੌਤ | 16 ਅਕਤੂਬਰ 1993 ਇਨੁਗੂ | (ਉਮਰ 62)
ਰਾਸ਼ਟਰੀਅਤਾ | ਨਾਈਜੀਰੀਅਨ |
ਸ਼ੈਲੀ | ਨਾਵਲ; ਛੋਟੀ ਕਹਾਣੀਆਂ |
ਮੁਢੱਲਾ ਜੀਵਨ ਅਤੇ ਸਿੱਖਿਆ
ਸੋਧੋਨਵਾਪਾ ਓਗੁਟਾ,[3] ਦੱਖਣ-ਪੂਰਬੀ ਨਾਈਜੀਰੀਆ ਵਿੱਚ ਪੈਦਾ ਹੋਈ। ਫਲੋਰਾ ਨਵਾਪਾ ਆਪਣੇ ਪਿਤਾ ਕ੍ਰਿਸਟੋਫਰ ਇਜੇਓਮਾ ਅਤੇ ਅਤੇ ਮਾਤਾ ਮਾਰਥਾ ਨਵਾਪਾ, ਡਰਾਮਾ ਦੀ ਅਧਿਆਪਿਕਾ, ਦੇ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ।[4] ਫਲੋਰਾ ਨਵਾਪਾ ਨੇ ਓਗੁਟਾ, ਪੋਰਟ ਹਾਰਕੋਰਟ ਅਤੇ ਲਾਗੋਸ ਵਿੱਖੇ ਸਕੂਲਾਂ ਵਿੱਚ ਦਾਖ਼ਿਲਾ ਲਿਆ। ਫਿਰ ਉਸਨੇ ਬੀ.ਏ ਦੀ ਡਿਗਰੀ,1957 ਵਿੱਚ ਯੂਨੀਵਰਸਿਟੀ ਕਾਲਜ, ਇਬਡਾਨ ਤੋਂ ਹਾਸਿਲ ਕੀਤੀ।
ਕੈਰੀਅਰ
ਸੋਧੋਅਧਿਆਪਨ ਅਤੇ ਲੋਕ ਸੇਵਾ
ਸੋਧੋਨਾਈਜੀਰੀਆ ਵਾਪਿਸ ਆਉਣ ਤੋਂ ਬਾਅਦ, ਨਵਾਪਾ ਨੇ ਕਾਲਾਬਾਰ ਵਿੱਖੇ ਮਨਿਸਟਰੀ ਆਫ਼ ਐਜੂਕੇਸ਼ਨ ਵਿੱਚ ਬਤੌਰ ਸਿੱਖਿਆ ਅਧਿਕਾਰੀ 1959 ਤੱਕ ਕਾਰਜ ਕੀਤਾ। ਫਿਰ ਫਲੋਰਾ ਨੇ ਇਨੁਗੂ ਵਿੱਚ, ਕ਼ੁਵਿਨ'ਜ਼ ਸਕੂਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਇਸਨੇ 1969 ਤੋਂ 1971 ਤੱਕ ਅੰਗਰੇਜ਼ੀ ਅਤੇ ਭੂਗੋਲ ਵਿਗਿਆਨ ਦੀ ਸਿਖਲਾਈ ਦਿੱਤੀ। ਇਸਨੇ ਆਪਣਾ ਕੰਮ ਸਿੱਖਿਆ ਅਤੇ ਸਿਵਿਲ ਸਰਵਿਸ ਦੋਹਾਂ ਖੇਤਰਾਂ ਵਿੱਚ ਕਈ ਅਹੁਦਿਆਂ ਤੇ ਜਾਰੀ ਰਖਿਆ ਇਸਦੇ ਨਾਲ ਹੀ ਇਹ ਯੂਨੀਵਰਸਿਟੀ ਆਫ਼ ਲਾਗੋਸ ਵਿੱਚ ਸਹਾਇਕ ਰਜਿਸਟਰਾਰ ਵਜੋਂ ਵੀ ਕਾਰਜਕਰਤਾ ਰਹੀ। ਨਾਈਜੀਰੀਆ ਸਿਵਿਲ ਵਾਰ, 1967-1970, ਤੋਂ ਬਾਅਦ ਇਸਨੇ ਕੈਬੀਨੇਟ ਆਫ਼ਿਸ ਵਿੱਚ ਬਤੌਰ ਸਿਹਤ ਮੰਤਰੀ ਅਤੇ ਪੂਰਬ ਕੇਂਦਰੀ ਰਾਜ ਵਿੱਚ ਲੋਕ ਭਲਾਈ ਕਰਨਾ ਮਨਜ਼ੂਰ ਕੀਤਾ।
ਪੁਸਤਕਾਂ
ਸੋਧੋ- ਇਫੁਰੂ, ਹੇਇਨੇਮੰਨ ਐਜੂਕੇਸ਼ਨਲ ਬੂਕਸ, 1966; ਵੇਵਲੈਂਡ ਪ੍ਰੈਸ, 2013, ਆਈਐਸਬੀਐਨ 9781478613275
- ਇਡੂ, ਹੇਇਨੇਮੰਨ ਅਫਰੀਕਨ ਰਾਇਟਰਸ ਸੀਰੀਜ਼, ਨੰ. 56, ਆਈਐਸਬੀਐਨ 0-435-90056-0; 1970
- ਨੈਵਰ ਅਗੇਨ, ਇਨੁਗੂ: ਤਾਨਾ ਪ੍ਰੈਸ, 1975; ਨਵਾਮਿਫੇ, 1976; ਅਫਰੀਕਾ ਵਰਲਡ ਪ੍ਰੈਸ, 1992, ਆਈਐਸਬੀਐਨ 9780865433182
- ਵਨ ਇਜ਼ ਇਨਫ਼, ਇਨੁਗੂ: ਫਲੋਰਾ ਨਵਾਪਾ ਕੋ., 1981; ਤਾਨਾ ਪ੍ਰੈਸ, 1984; ਅਫਰੀਕਾ ਵਰਲਡ ਪ੍ਰੈਸ, 1992, ਆਈਐਸਬੀਐਨ 9780865433229
- ਵੁਮੈਨ ਆਰ ਡਿਫਰੈਂਟ, ਇਨੁਗੂ: ਤਾਨਾ ਪ੍ਰੈਸ, 1986; ਅਫਰੀਕਾ ਵਰਲਡ ਪ੍ਰੈਸ, 1992, ਆਈਐਸਬੀਐਨ 9780865433267
ਹਵਾਲੇ
ਸੋਧੋ- ↑ Margaret Busby, "Flora Nwapa", Daughters of Africa: An International Anthology of Words and Writings by Women of African Descent (1992), Vintage: 1993, p. 399.
- ↑ Susan Leisure, "Nwapa, Flora", Postcolonial Studies @ Emory, Emory University, Fall 1996.
- ↑ Hamilton, Janice, Nigeria in Pictures, p. 71.
- ↑ "Interesting Things About Flora Nwapa, Nigeria’s First Female Novelist", Information Nigeria, 1 March 2013.