ਫ਼ੀਦੇਲ ਕਾਸਤਰੋ

(ਫ਼ੇਦਲ ਕਾਸਤਰੋ ਤੋਂ ਮੋੜਿਆ ਗਿਆ)

ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼ (ਸਪੇਨੀ: Fidel Alejandro Castro Ruz; 13 ਅਗਸਤ 1926 - 25 ਨਵੰਬਰ 2016) ਕਿਊਬਾ ਦਾ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਿਹਾ।[1] ਅੰਤਰਰਾਸ਼ਟਰੀ ਤੌਰ 'ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।

ਫ਼ੀਦੇਲ ਕਾਸਤਰੋ
ਕਿਊਬਾ ਦੇ ਰਾਸ਼ਟਰੀ ਨਾਇਕ, ਜੋਸ ਮਾਰਤੀ ਦੇ ਬੁੱਤ (ਹਵਾਨਾ) ਸਾਹਮਣੇ ਕਾਸਤਰੋ (2003 ਵਿੱਚ)
ਪ੍ਰਥਮ ਸਕੱਤਰ, ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ
ਦਫ਼ਤਰ ਵਿੱਚ
24 ਜੂਨ 1961 – 19 ਅਪਰੈਲ 2011
ਉਪਰਾਉਲ ਕਾਸਤਰੋ
ਤੋਂ ਪਹਿਲਾਂਬਲਾਸ ਰੋਕਾ ਕਾਲਦੇਰੀਓ
ਤੋਂ ਬਾਅਦਰਾਉਲ ਕਾਸਤਰੋ
ਕਿਊਬਾ ਦਾ ਪ੍ਰਧਾਨ
ਦਫ਼ਤਰ ਵਿੱਚ
2 ਦਸੰਬਰ 1976 – ਫਰਵਰੀ 24, 2008
ਪ੍ਰਧਾਨ ਮੰਤਰੀਖ਼ੁਦ
ਉਪਰਾਉਲ ਕਾਸਤਰੋ
ਤੋਂ ਪਹਿਲਾਂਓਸਵਾਲਦੋ ਦੋਰਤੀਕੋਸ ਤੋਰਾਦੋ
ਤੋਂ ਬਾਅਦਰਾਉਲ ਕਾਸਤਰੋ
ਕਿਊਬਾ ਦੇ ਮੰਤਰੀ ਮੰਡਲ ਦਾ ਪ੍ਰਧਾਨ
ਦਫ਼ਤਰ ਵਿੱਚ
2 ਦਸੰਬਰ 1976 – 24 ਫਰਵਰੀ 2008
ਰਾਸ਼ਟਰਪਤੀਖ਼ੁਦ
ਤੋਂ ਪਹਿਲਾਂਖ਼ੁਦ (ਪ੍ਰਧਾਨ ਮੰਤਰੀ)
ਤੋਂ ਬਾਅਦਰਾਉਲ ਕਾਸਤਰੋ
ਕਿਊਬਾ ਦਾ 16ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
16 ਫਰਵਰੀ 1959 – 2 ਦਸੰਬਰ 1976
ਰਾਸ਼ਟਰਪਤੀਮਾਨੁਏਲ ਊਰੀਤੀਆ ਲਿਓ
ਓਸਵਾਲਦੋ ਦੋਰਤੀਕੋਸ ਤੋਰਾਦੋ
ਤੋਂ ਪਹਿਲਾਂਖੋਸੇ ਮੀਰੋ ਕਾਰਦੋਨਾ
ਤੋਂ ਬਾਅਦਖੁਦ (ਕਿਊਬਾ ਦੇ ਮੰਤਰੀ ਮੰਡਲ ਦੇ ਪ੍ਰਧਾਨ ਵਜੋਂ)
ਗੁੱਟ-ਨਿਰਲੇਪ ਅੰਦੋਲਨ ਦਾ 7ਵਾਂ ਅਤੇ 23 ਵਾਂ ਸਕੱਤਰ-ਜਨਰਲ
ਦਫ਼ਤਰ ਵਿੱਚ
16 ਸਤੰਬਰ 2006 – 24 ਫਰਵਰੀ 2008
ਤੋਂ ਪਹਿਲਾਂਅਬਦੁੱਲਾ ਅਹਿਮਦ ਬਾਦਾਵੀ
ਤੋਂ ਬਾਅਦਰਾਉਲ ਕਾਸਤਰੋ
ਦਫ਼ਤਰ ਵਿੱਚ
10 ਸਤੰਬਰ 1979 – 6 ਮਾਰਚ 1983
ਤੋਂ ਪਹਿਲਾਂਜੂਨਿਅਸ ਰਿਚਰਡ ਜੈਵਰਧਨੇ
ਤੋਂ ਬਾਅਦਨੀਲਮ ਸੰਜੀਵਾ ਰੈਡੀ
ਨਿੱਜੀ ਜਾਣਕਾਰੀ
ਜਨਮ
ਅਲੇਜਾਂਦਰੋ ਕਾਸਤਰੋ ਰਜ਼

(1926-08-13)13 ਅਗਸਤ 1926
Birán, Holguin Province, ਕਿਊਬਾ
ਮੌਤ25 ਨਵੰਬਰ 2016(2016-11-25) (ਉਮਰ 90)
ਸੈਂਤੀਯਾਗੋ ਡੀ ਕਿਊਬਾ ਪ੍ਰਾਂਤ, ਕਿਊਬਾ
ਸਿਆਸੀ ਪਾਰਟੀਕਿਊਬਾ ਦੀ ਕਮਿਊਨਿਸਟ ਪਾਰਟੀ
ਜੀਵਨ ਸਾਥੀMirta Diaz-Balart (1948–55)
Dalia Soto del Valle (1980–present)
ਸੰਬੰਧ(ਭੈਣ-ਭਰਾ)
ਰਾਉਲ ਕਾਸਤਰੋ ਰਜ਼
ਐਮਾ ਕਾਸਤਰੋ ਰਜ਼
ਅਗਸਤੀਨਾ ਕਾਸਤਰੋ ਰਜ਼
ਰਾਮੋਨ ਕਾਸਤਰੋ ਰਜ਼
ਐਂਜ਼ਲ ਕਾਸਤਰੋ ਰਜ਼
ਜੁਆਨਾ ਕਾਸਤਰੋ ਰਜ਼
ਪੇਡਰੋ ਏਮਿਲੀਓ ਕਾਸਤਰੋ ਅਰਗੋਤਾ
Manuel ਕਾਸਤਰੋ ਅਰਗੋਤਾ
ਲਿਡੀਆ ਕਾਸਤਰੋ ਅਰਗੋਤਾ
ਅਨਤੋਨੀਆ ਮਾਰੀਆ ਕਾਸਤਰੋ ਅਰਗੋਤਾ
ਗਿਓਰਗੀਨਾ ਕਾਸਤਰੋ ਅਰਗੋਤਾ
ਮਾਰਟਿਨ ਕਾਸਤਰੋ
ਬੱਚੇਫ਼ੀਦੇਲ ਐਂਜ਼ਲ ਕਾਸਤਰੋ Diaz-Balart
Alina Fernández-Revuelta
Alexis ਕਾਸਤਰੋ-Soto
ਅਲੇਜਾਂਦਰੋ ਕਾਸਤਰੋ-ਸੋਤੋ
ਅਨਤੋਨੀਓ ਕਾਸਤਰੋ-ਸੋਤੋ
ਐਂਜ਼ਲ ਕਾਸਤਰੋ-ਸੋਤੋ
Alex ਕਾਸਤਰੋ-ਸੋਤੋ
ਜੋਰਗ ਐਂਜ਼ਲ ਕਾਸਤਰੋ Laborde
Francisca Pupo
ਅਲਮਾ ਮਾਤਰਹਵਾਨਾ ਯੂਨੀਵਰਸਿਟੀ
ਪੇਸ਼ਾਵਕੀਲ
ਦਸਤਖ਼ਤ
  • ਪ੍ਰਧਾਨਗੀ ਸ਼ਕਤੀਆਂ 31 ਜੁਲਾਈ 2006 ਨੂੰ ਰਾਉਲ ਕਾਸਤਰੋ ਨੂੰ ਸੌਂਪ ਦਿੱਤੀਆਂ ਸਨ।

ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨੀਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿੱਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, ਅਤੇ 1953 ਵਿੱਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ ਚੇ ਗਵੇਰਾ ਅਤੇ ਆਪਣੇ ਭਰਾ ਰਾਉਲ ਕਾਸਤਰੋ ਦੇ ਨਾਲ ਮਿਲ ਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ 26 ਜੁਲਾਈ ਅੰਦੋਲਨ ਦੇ ਤੌਰ 'ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।

ਮੁੱਢਲਾ ਜੀਵਨ

ਸੋਧੋ

ਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ[2] ਕਿਊਬਾ ਦੇ ਓਰੀਐਂਟ ਸੂਬੇ ਦੇ ਬੀਰਨ ਪਿੰਡ ਦੇ ਇੱਕ ਪ੍ਰਵਾਸੀ ਸਪੇਨੀ, ਫ਼ੀਦੇਲ ਅਲੇਜਾਂਦਰੋ ਕਾਸਤਰੋ ਦੇ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਗੰਨਾ ਉਤਪਾਦਕ ਸੀ।[3] ਆਪਣੇ ਪਹਿਲੇ ਵਿਆਹ ਦੇ ਟੁੱਟਣ ਦੇ ਬਾਅਦ, ਉਸ ਦੇ ਪਿਤਾ ਨੇ ਆਪਣੀ ਘਰੇਲੂ ਨੌਕਰਾਣੀ, ਲੀਨਾ ਰਜ਼ ਗੋਨਜ਼ਾਲੇਜ਼ ਨੂੰ ਰਖੇਲ ਰੱਖ ਲਿਆ ਸੀ। ਉਹ ਕਿਊਬਾਈ ਆਦਿਵਾਸੀ ਔਰਤ ਸੀ। ਉਸਦੀ ਕੁੱਖੋਂ ਫ਼ੀਦੇਲ ਦਾ ਜਨਮ ਹੋਇਆ ਅਤੇ ਬਾਅਦ ਨੂੰ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਜਿਸਤੋਂ ਛੇ ਹੋਰ ਬੱਚੇ ਹੋਏ।

ਫ਼ੀਦੇਲ ਕਾਸਤਰੋ ਨੇ ਹਵਾਨਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਬਣ ਗਿਆ।

1953 ਵਿੱਚ ਉਹਨਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਇਨਕਲਾਬ ਸ਼ੁਰੂ ਕਰਨ ਦੇ ਇਰਾਦੇ ਨਾਲ 26 ਜੁਲਾਈ ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ।

ਇਸ ਹਮਲੇ ਦੇ ਬਾਅਦ ਫਿਦੇਲ ਕਾਸਤਰੋ ਅਤੇ ਉਹਨਾਂ ਦੇ ਭਰਾ ਰਾਉਲ ਬੱਚ ਤਾਂ ਗਏ ਲੇਕਿਨ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਦੋ ਸਾਲ ਬਾਅਦ ਉਹਨਾਂ ਨੂੰ ਮਾਫੀ ਦਿੰਦੇ ਹੋਏ ਛੱਡ ਦਿੱਤਾ ਗਿਆ ਲੇਕਿਨ ਫੀਦਲ ਕਾਸਤਰੋ ਨੇ ਬਤਿਸਤਾ ਸ਼ਾਸਨ ਦੇ ਖਿਲਾਫ ਸੰਘਰਸ਼ ਬੰਦ ਨਹੀਂ ਕੀਤਾ। ਇਹ ਅੰਦੋਲਨ ਉਸ ਨੇ ਮੈਕਸੀਕੋ ਵਿੱਚ ਜਲਾਵਤਨ ਜੀਵਨ ਗੁਜਾਰਦੇ ਹੋਏ ਚਲਾਇਆ। ਉੱਥੇ ਉਹਨਾਂ ਨੇ ਇੱਕ ਛਾਪਾਮਾਰ ਸੰਗਠਨ ਬਣਾਇਆ ਜਿਸਨੂੰ ਛੱਬੀ ਜੁਲਾਈ ਅੰਦੋਲਨ ਦਾ ਨਾਮ ਦਿੱਤਾ ਗਿਆ। ਬਤਿਸਤਾ ਦੇ ਸ਼ਾਸਨ ਨੂੰ ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਪ੍ਰਤੀਕ ਮੰਨਿਆ ਜਾਣ ਲਗਾ ਸੀ।

ਕਿਊਬਾ ਦੇ ਨਵੇਂ ਸ਼ਾਸਕਾਂ ਵਿੱਚ ਅਰਜਨਟੀਨਾ ਦੇ ਕ੍ਰਾਂਤੀਕਾਰੀ ਚੀ ਗੁਵੇਰਾ ਵੀ ਸ਼ਾਮਿਲ ਸਨ।

ਹਵਾਲੇ

ਸੋਧੋ
  1. "On this day; 16 February 1959: Castro sworn in as Cuban PM". BBC. Retrieved 26 ਨਵੰਬਰ 2016.
  2. Bourne 1986, p. 14; Coltman 2003, p. 3; Castro & Ramonet 2009, pp. 23–24.
  3. Bourne 1986, pp. 14–15; Quirk 1993, p. 4; Coltman 2003, p. 3; Castro & Ramonet 2009, pp. 24–29.

ਬਾਹਰੀ ਕੜੀਆਂ

ਸੋਧੋ