|
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਇੱਕ ਭਾਰਤੀ ਦੌੜਾਕ ਹੈ ਜਿਸ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। ਇਹ ਗੋਲਫ਼ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ। ਰਾਕੇਸ਼ ਮਹਿਰਾ ਨੇ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬੌਲੀਵੁੱਡ ਫ਼ਿਲਮ, ਭਾਗ ਮਿਲਖਾ ਭਾਗ, ਬਣਾਈ ਹੈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ ਹਨ।
ਸਨਮਾਨ
ਪਦਮ ਸ਼੍ਰੀ
|
|
ਧਿਆਨ ਚੰਦ ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੰਨ ਓਲਿੰਪਿਕ ਗੋਲਡ ਮੈਡਲਾਂ (1928, 1932, and 1936) ਲਈ ਮਸ਼ਹੂਰ ਹੈ। ਉਸ ਸਮੇਂ ਭਾਰਤੀ ਟੀਮ ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ। ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਕੈਰੀਅਰ ‘ਚ 400 ਤੋਂ ਵੱਧ ਗੋਲ ਕੀਤੇ। ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇੱਕ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ।
|
|
|
|
|
[[Image:|250px|]]
ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।
|
|
2007 ਕ੍ਰਿਕਟ ਵਿਸ਼ਵ ਕੱਪ ਸਮੇਂ 16 ਰਾਸ਼ਟਰੀ ਟੀਮਾਂ ਦੇ ਕਪਤਾਨ ਇੱਕੋ ਜਗ੍ਹਾ ਖੜੇ ਹੋਏ
ਤਸਵੀਰ: ਕੈਰੇਬੀਅਨਕ੍ਰਿਕਟ
|
|