ਫਿਊਡਨ ਯੂਨੀਵਰਸਿਟੀ
ਫਿਊਡਨ ਯੂਨੀਵਰਸਿਟੀ (ਸਰਲ ਚੀਨੀ: 复旦大学; ਰਿਵਾਇਤੀ ਚੀਨੀ: 復旦大學; ਪਿਨਯਿਨ: Fùdàn Dàxué) ਸ਼ੰਘਾਈ, ਚੀਨ ਵਿੱਚ ਸਥਿਤ ਇੱਕ C9 ਲੀਗ ਯੂਨੀਵਰਸਿਟੀ ਹੈ, ਜੋ ਚੀਨ ਵਿੱਚ ਸਭ ਤੋਂ ਵੱਡੀਆਂ ਅਤੇ ਚੋਣਵੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।[3] ਇਸ ਦੀ ਸੰਸਥਾਈ ਪੂਰਵਜ ਦੀ ਸਥਾਪਨਾ 1905 ਵਿੱਚ ਚਾਈਨਾ ਦੇ ਸ਼ਾਹੀ ਕਿੰਗ ਰਾਜਵੰਸ਼ ਦੇ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਹੋਈ ਸੀ। ਫਿਊਡਨ ਹੁਣ ਸ਼ੰਘਾਈ - ਹੰਦਨ (邯郸), ਫੇਂਗਿਲਿਨ (枫林), ਝੰਗਜਿਆਂਗ (张江), ਅਤੇ ਜਿਆਂਗਵਾਨ (江湾) - ਵਿੱਚ ਚਾਰ ਕੈਂਪਸਾਂ ਨਾਲ ਬਣੀ ਹੋਈ ਹੈ - ਜੋ ਇੱਕੋ ਕੇਂਦਰੀ ਪ੍ਰਸ਼ਾਸਨ ਨਾਲ ਜੁੜੇ ਹੋਏ ਹਨ। 邯郸枫林张江江湾
复旦大学 | |
ਪੁਰਾਣਾ ਨਾਮ | ਫਿਊਡਨ ਪਬਲਿਕ ਸਕੂਲ ਫਿਊਡਨ ਕਾਲਜ ਰਾਸ਼ਟਰੀ ਫਿਊਡਨ ਯੂਨੀਵਰਸਿਟੀ ਪ੍ਰਾਈਵੇਟ ਫਿਊਡਨ ਯੂਨੀਵਰਸਿਟੀ |
---|---|
ਮਾਟੋ | 博学而笃志,切问而近思[1] (Scientia et studium, quaestīo et cogītātīo) |
ਅੰਗ੍ਰੇਜ਼ੀ ਵਿੱਚ ਮਾਟੋ | ਵਿਆਪਕ ਪੱਧਰ ਤੇ ਸਿੱਖਣਾ ਅਤੇ ਉਮੰਗਾਂ ਦਾ ਪਾਲਣ ਕਰਨਾ, ਦਿਲੋਂ ਸੱਚੇ ਢੰਗ ਨਾਲ ਪੁੱਛ-ਗਿੱਛ ਕਰਨਾ ਅਤੇ ਆਪੇ ਤੇ ਲਾਗੂ ਕਰਕੇ ਪ੍ਰਤੀਬਿੰਬਤ ਕਰਨਾ[2] |
ਕਿਸਮ | ਪਬਲਿਕ |
ਸਥਾਪਨਾ | 1905 |
ਵਿੱਦਿਅਕ ਅਮਲਾ | 2,700 |
ਵਿਦਿਆਰਥੀ | 31,900 |
ਅੰਡਰਗ੍ਰੈਜੂਏਟ]] | 14,100 |
ਪੋਸਟ ਗ੍ਰੈਜੂਏਟ]] | 14,800 (ਡਾਕਟਰੀ ਦੇ ਵਿਦਿਆਰਥੀਆਂ ਸਮੇਤ) |
ਹੋਰ ਵਿਦਿਆਰਥੀ | 3,000 (ਐਕਸਚੇਂਜ ਵਿਦਿਆਰਥੀ) |
ਟਿਕਾਣਾ | , , |
ਕੈਂਪਸ | 604 ਏਕੜ ਸ਼ਹਿਰੀ: ਹਾਨਦਾਨ ਕੈਂਪਸ, ਫੇਂਗਲਿਨ ਕੈਂਪਸ, ਜਿਆਂਗਵਾਨ ਕੈਂਪਸ ਉਪਨਗਰੀ: ਜੈਂਗਜਿਆਂਗ ਕੈਂਪਸ |
ਬਾਨੀ | ਮਾ ਜਿਆਂਗਬੋ ਐਸ ਜੇ (1905) |
ਮਾਨਤਾਵਾਂ | C9, ਯੂਨੀਵਰਸਿਟਾਸ 21, ਏਈਏਆਰਯੂ, [[ਐਸੋਸੀਏਸ਼ਨ ਆਫ਼ ਪੈਸੀਫਿਕ ਰਿਮ ਯੂਨੀਵਰਸਿਟੀਜ਼] ਏਪੀਆਰਯੂ]], ਬ੍ਰਿਕਸ ਯੂਨੀਵਰਸਿਟੀਆਂ ਲੀਗ, ਕੌਂਸਲ ਕਾਰੋਬਾਰ ਅਤੇ ਸੁਸਾਇਟੀ ਤੇ |
ਵੈੱਬਸਾਈਟ | www.fudan.edu.cn |
ਇਤਿਹਾਸ
ਸੋਧੋਫੂਡਨ, ਜਿਸਨੂੰ ਪਹਿਲਾਂ ਫੂਹ ਟੈਨ (Fuh Tan) ਵਜੋਂ ਰੋਮਨ ਵਿੱਚ ਲਿਖਿਆ ਜਾਂਦਾ ਸੀ, ਸ਼ੁਰੂ ਵਿੱਚ 1905 ਵਿੱਚ ਫੂਡਨ ਪਬਲਿਕ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੋ ਚੀਨੀ ਅੱਖਰ ਫੂ (复) ਅਤੇ ਦਾਨ (旦), ਦੇ ਸ਼ਾਬਦਿਕ ਅਰਥ "ਦਿਨ ਬ ਦਿਨ (ਅਸਮਾਨੀ ਰੋਸ਼ਨੀ ਚਮਕਦੀ ਹੈ)" ਹਨ ਪਿਤਾ ਮਾ ਜਿਆਂਗਬੋ ਐਸ ਜੇ ਨੇ ਕਨਫ਼ਊਸ਼ੀਅਨ ਕਲਾਸਿਕ ਸ਼ਾਂਗਸ਼ੂ ਦਾਜੁਆਂਗ (ਚਾਈਨੀਜ਼: 尚书 大 传) ਤੋਂ ਜ਼ਿਆਂਗਬੋ ਐੱਸ ਜੇ, "ਚੀਨੀ: 日月光 华, 旦 复旦 兮 ਤੋਂ ਚੁਣਿਆ ਸੀ। ਜ਼ੀਨਹਾਈ ਕ੍ਰਾਂਤੀ ਦੌਰਾਨ 1911 ਵਿੱਚ ਕਾਲਜ ਨੂੰ ਗੁੱਆਂਗਫੂ ਆਰਮੀ ਦੇ ਹੈੱਡਕੁਆਰਟਰ ਵਜੋਂ ਲਿਆ ਗਿਆ ਸੀ ਅਤੇ ਲਗਭਗ ਇੱਕ ਸਾਲ ਤਕ ਬੰਦ ਰਖਿਆ ਗਿਆ ਸੀ। ਯੂਨੀਵਰਸਿਟੀ ਦਾ ਮਾਟੋ ਅਨੇਲਸ ਬੁੱਕ 19.6 (ਚੀਨੀ: 博学而笃志,切问而近思) ਤੋਂ ਆਉਂਦਾ ਹੈ, ਜਿਸਦਾ ਅਰਥ ਹੈ "ਵਿਆਪਕ ਸਿੱਖਣਾ ਅਤੇ ਉਮੰਗਾਂ ਦਾ ਪਾਲਣ ਕਰਨਾ, ਦਿਲੋਂ ਸੱਚੇ ਢੰਗ ਨਾਲ ਪੁੱਛ-ਗਿੱਛ ਕਰਨਾ ਅਤੇ ਆਪੇ ਤੇ ਲਾਗੂ ਕਰਕੇ ਪ੍ਰਤੀਬਿੰਬਤ ਕਰਨਾ।"复旦
1917 ਵਿਚ,ਫਿਊਡਨ ਪਬਲਿਕ ਸਕੂਲ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣ ਗਿਆ ਜਿਸਦਾ ਨਾਮ ਪ੍ਰਾਈਵੇਟ ਫਿਊਡਨ ਯੂਨੀਵਰਸਿਟੀ ਸੀ, ਅਤੇ ਇਹਦਾ ਇੱਕ ਮਿਡਲ ਸਕੂਲ ਅਤੇ ਯੂਨੀਵਰਸਿਟੀ-ਤਿਆਰੀ ਸਕੂਲ ਵੀ ਸੀ। 1929 ਵਿੱਚ, ਫਿਊਡਨ ਨੇ ਆਪਣੇ ਵਿਭਾਗਾਂ ਨੂੰ ਐਡਜਸਟ ਕੀਤਾ, ਜਿਸ ਨੂੰ ਜਰਨਲਿਜ਼ਮ ਡਿਪਾਰਟਮੈਂਟ, ਮਿਊਂਸੀਪਲ ਡਿਪਾਰਟਮੈਂਟ, ਲਾਅ ਡਿਪਾਰਟਮੈਂਟ ਅਤੇ ਐਜੂਕੇਸ਼ਨ ਡਿਪਾਰਟਮੈਂਟ ਸ਼ਾਮਲ ਕਰਨ ਲਈ ਵਧਾਇਆ ਗਿਆ, ਆਰਟਸ, ਸਾਇੰਸ, ਲਾਅ ਅਤੇ ਬਿਜਨਸ ਨੂੰ ਸਮਰਪਤ ਕੁੱਲ 17 ਡਿਪਾਰਟਮੈਂਟ ਬਣਾਏ ਗਏ।
1937 ਵਿੱਚ ਚੀਨ ਉਤੇ ਜਪਾਨੀ ਹਮਲੇ ਦੇ ਬਾਅਦ1937 ਵਿੱਚ ਚੀਨ ਦੇ ਜਾਪਾਨੀ ਹਮਲੇ ਤੋਂ ਬਾਅਦ, ਫਿਊਡਨ ਕੌਮਿੰਟਾਂਗ ਸਰਕਾਰ ਨਾਲ ਇਨਲੈਂਡ ਸ਼ਹਿਰ ਚੋਂਗਕਿੰਗ, ਜੋ ਕਿ ਜੰਗੀ ਚੀਨੀ ਰਾਜਧਾਨੀ ਸੀ, ਵਿੱਚ ਚਲੇ ਗਈ ਸੀ। 25 ਦਸੰਬਰ 1941 ਨੂੰ ਚੀਨ ਗਣਤੰਤਰ ਦੀ ਕੌਮੀ ਸਰਕਾਰ ਦੀ ਸਰਵ ਉੱਚ ਕਾਰਜਕਾਰੀ ਅਥਾਰਟੀ ਦੀ ਪੰਜਵੀਂ ਕਾਨਫਰੰਸ ਦੀ ਪਹਿਲੀ ਬੈਠਕ ਨੇ ਫਿਊਡਨ ਯੂਨੀਵਰਸਿਟੀ (ਚੋਂਗਕਿੰਗ) ਨੂੰ ਇਸ ਦੇ ਪ੍ਰਧਾਨ ਵਜੋਂ ਵੂ ਨੈਨਕਸੁਆਨ ਨਾਲ ਇੱਕ ਪਬਲਿਕ ਯੂਨੀਵਰਸਿਟੀ ਵਿੱਚ ਬਦਲਣ ਦਾ ਫ਼ੈਸਲਾ ਵੋਟਾਂ ਨਾਲਕੀਤਾ। ਫਿਊਡਨ ਯੂਨੀਵਰਸਿਟੀ ਫਿਰ ਰਾਸ਼ਟਰੀ ਫਿਊਡਨ ਯੂਨੀਵਰਸਿਟੀ ਬਣ ਗਈ। ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ, ਇਹ ਸ਼ੰਘਾਈ ਵਾਪਸ ਪਰਤ ਆਈ।
1949 ਵਿੱਚ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਤੋਂ ਬਾਅਦ, ਫਿਊਡਨ ਨੇ ਆਪਣੀ ਆਪਣੇ ਨਾਮ ਨਾਲੋਂ "ਰਾਸ਼ਟਰੀ" ਹਟਾ ਲਿਆ। ਇਸ ਤੱਥ ਨੂੰ ਦਰਸਾਉਣ ਲਈ ਫਿਊਡਨ ਯੂਨੀਵਰਸਿਟੀ ਬਣ ਗਈ ਕਿ ਨਵੇਂ ਸਮਾਜਵਾਦੀ ਰਾਜ ਅਧੀਨ ਸਾਰੀਆਂ ਯੂਨੀਵਰਸਿਟੀਆਂ ਜਨਤਕ ਹੋਣਗੀਆਂ। ਫਿਊਡਨ ਪਹਿਲੀ ਯੂਨੀਵਰਸਿਟੀ ਸੀ, ਜਿਸਨੂੰ 1952 ਵਿੱਚ ਨਵੀਂ ਸਰਕਾਰ ਦੁਆਰਾ ਐਡਜਸਟ ਕੀਤਾ ਜਾਣਾ ਸੀ ਅਤੇ ਸੋਵੀਅਤ ਸਿੱਖਿਆ ਮਾਡਲ ਤੇ ਢਾਲਣਾ ਸੀ। ਮੌਲਿਕ ਵਿਭਾਗ ਬਦਲ ਦਿੱਤੇ ਗਏ ਅਤੇ ਪੂਰਬੀ ਚੀਨ ਦੀਆਂ ਘੱਟੋ ਘੱਟ 10 ਹੋਰ ਯੂਨੀਵਰਸਿਟੀਆਂ ਦੇ ਆਰਟਸ ਐਂਡ ਸਾਇੰਸ ਵਿਭਾਗ ਸ਼ਾਮਲ ਕੀਤੇ ਗਏ।
ਹਵਾਲੇ
ਸੋਧੋ- ↑ "复旦标志". Fudan University. Retrieved October 6, 2017.
- ↑ "University Name, Motto and Logo". Fudan University. Archived from the original on ਸਤੰਬਰ 2, 2011. Retrieved June 25, 2014.
- ↑ "Best universities in China 2018". Times Higher Education. 6 September 2017.