ਫੈਜ਼ਲ ਆਲਮ ਇਕ ਪਾਕਿਸਤਾਨੀ ਅਮਰੀਕੀ ਗੇਅ ਹੈ, ਜਿਸਨੇ ਅਲ-ਫਾਤਿਹਾ ਫਾਊਡੇਸ਼ਨ ਦੀ ਸਥਾਪਨਾ ਕੀਤੀ, ਇਹ ਸੰਗਠਨ ਗੇਅ, ਲੈਸਬੀਅਨ, ਦੋ-ਲਿੰਗੀ, ਅਤੇ ਟਰਾਂਸਜੈਂਡਰ ਮੁਸਲਮਾਨ ਨੂੰ ਉਤਸ਼ਾਹਿਤ ਕਰਦਾ ਹੈ।[1]

ਫੈਜ਼ਲ ਆਲਮ
ਜਨਮ
ਵਾਸ਼ਿੰਗਟਨ.ਡੀ.ਸੀ., ਸੰਯੁਕਤ ਰਾਜ
ਰਾਸ਼ਟਰੀਅਤਾਅਮਰੀਕੀ
ਪੇਸ਼ਾਬੁਲਾਰਾ, ਲੇਖਕ, ਕਾਰਕੁੰਨ
ਲਈ ਪ੍ਰਸਿੱਧਅਲ-ਫਾਤਿਹਾ ਫਾਊਡੇਸ਼ਨ

ਆਲਮ ਦਸ ਸਾਲ ਦੀ ਉਮਰ ਵਿੱਚ 1987 ਵਿੱਚ, ਪਾਕਿਸਤਾਨ ਤੋਂ ਸੰਯੁਕਤ ਰਾਜ ਅਮਰੀਕਾ ਆ ਗਿਆ ਸੀ ਅਤੇ ਕਨੈਟੀਕਟ ਦੇ ਪੇਂਡੂ ਮੱਧ-ਸ਼੍ਰੇਣੀ ਕਸਬੇ ਏਲਿੰਗਟਨ ਵਿੱਚ ਰਿਹਾ ਸੀ। 1997 ਵਿਚ, ਉਸਨੇ ਐਲ.ਜੀ.ਬੀ.ਟੀ. ਮੁਸਲਮਾਨਾਂ ਲਈ ਇਕ ਈਮੇਲ ਲਿਸਟਸਰ ਸ਼ੁਰੂ ਕੀਤਾ, ਜਿਸ ਨਾਲ 1998 ਵਿਚ ਅਲ-ਫਤਿਹਾ ਦੀ ਸਥਾਪਨਾ ਹੋਈ।[2] ਉਸਨੇ 1998 ਤੋਂ ਇਸ ਦੇ ਮੁਖੀ ਵਜੋਂ 2004 ਵਿੱਚ ਅਹੁਦਾ ਛੱਡਣ ਤਕ ਸੇਵਾ ਕੀਤੀ।[3] 2011 ਵਿੱਚ ਆਲਮ ਅਤੇ ਹੋਰ ਐਲ.ਜੀ.ਬੀ.ਟੀ. ਮੁਸਲਿਮ ਕਾਰਕੁਨਾਂ ਨੂੰ ਨੈਸ਼ਨਲ ਗੇਅ ਅਤੇ ਲੈਸਬੀਅਨ ਟਾਸਕ ਫੋਰਸ ਦੁਆਰਾ ਇੱਕ ਕੁਈਰ ਮੁਸਲਿਮ ਵਰਕਿੰਗ ਗਰੁੱਪ ਬਣਾਉਣ ਲਈ ਸੱਦਾ ਦਿੱਤਾ ਗਿਆ ਸੀ ਤਾਂ ਜੋ ਐਲ.ਜੀ.ਬੀ.ਟੀ. ਮੁਸਲਿਮ ਭਾਈਚਾਰੇ ਦੀਆਂ ਜ਼ਰੂਰਤਾਂ ਦਾ ਮੁਲਾਂਕਣ ਕੀਤਾ ਜਾ ਸਕੇ। ਆਲਮ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਰੁੱਝੇ ਨੇਤਾਵਾਂ ਦੇ ਵੰਨ-ਸੁਵੰਨੇ ਸਮੂਹ ਨੂੰ ਇਕੱਠਿਆਂ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਸੀ। 2013 ਵਿੱਚ ਕੁਈਰ ਮੁਸਲਿਮ ਵਰਕਿੰਗ ਸਮੂਹ ਨੇ ਇੱਕ ਨਵੀਂ ਸੰਸਥਾ ਸ਼ੁਰੂ ਕੀਤੀ: ਮੁਸਲਿਮ ਅਲਾਇੰਸ ਫਾਰ ਸੈਕਸੁਅਲ ਐਂਡ ਜੈਂਡਰ ਡਾਇਵਰਸਿਟੀ (ਐਮ.ਐਸ.ਜੀ.ਡੀ.)।[4]

ਉਹ ਹਿਊਮਨ ਰਾਈਟਸ ਵਾਚ ਵਿਖੇ ਐਲ.ਜੀ.ਬੀ.ਟੀ. ਪ੍ਰੋਗਰਾਮ ਦੀ ਸਲਾਹਕਾਰ ਕਮੇਟੀ ਦਾ ਸਾਬਕਾ ਮੈਂਬਰ ਹੈ।[2]

ਮੀਡੀਆ ਦਾ ਜ਼ਿਕਰ ਸੋਧੋ

"21 ਐਲ.ਜੀ.ਬੀ.ਟੀ. ਮੁਸਲਮਾਨ ਜੋ ਵਿਸ਼ਵ ਬਦਲ ਰਹੇ ਹਨ।" ਵਕੀਲ 20 ਦਸੰਬਰ, 2016. ਵੈੱਬ।[5]

ਹਵਾਲੇ ਸੋਧੋ

  1. "Faisal Alam Profile". The Lesbian, Gay, Bisexual, and Transgender Religious Archives Network. 2006-07-18. Archived from the original on 2008-04-16. Retrieved 2006-12-21.
  2. 2.0 2.1 Hidden Voices - The Lives of Queer Muslims Archived 2006-12-30 at the Wayback Machine.; Wolfman Productions; retrieved December 21, 2006
  3. Faisal Alam Steps Down As President of Al-Fatiha Archived 2007-09-30 at the Wayback Machine.; UK Gay News August 14, 2004; retrieved December 21, 2006
  4. "ਪੁਰਾਲੇਖ ਕੀਤੀ ਕਾਪੀ". Archived from the original on 2014-08-05. Retrieved 2021-05-18.
  5. Jacob Ogles. "21 LGBT Muslims Who Are Changing the World". The Advocate. Retrieved 20 December 2016.

ਬਾਹਰੀ ਲਿੰਕ ਸੋਧੋ