ਬਚਨ ਸਿੰਘ ਘੋਲੀਆ ਗਦਰ ਪਾਰਟੀ ਆਗੂ[1] ਕਿਸਾਨ ਆਗੂ[2] ਅਤੇ ਆਜ਼ਾਦੀ ਸੰਗਰਾਮੀਆ ਸੀ, ਜਿਸ ਨੇ ਬਾਅਦ ਨੂੰ ਮਾਰਕਸਵਾਦ ਨੂੰ ਅਪਣਾਇਆ। ਉਹ ਉਦੋਂ ਦੇ ਜ਼ਿਲਾ ਫਰੀਦਕੋਟ ਦੇ ਹਲਕਾ ਬਾਘਾਪੁਰਾਣਾ ਦੇ ਪਹਿਲੇ ਐਮ.ਐਲ.ਏ. ਬਣੇ।[3]

ਜ਼ਿੰਦਗੀਸੋਧੋ

ਬਚਨ ਸਿੰਘ ਘੋਲੀਆ ਜੀ ਦਾ ਜਨਮ 6 ਸਤੰਬਰ 1894 ਨੂੰ ਮੋਗਾ ਜਿਲੇ (ਪੁਰਾਣਾ ਫਿਰੋਜਪੁਰ ਜਿਲਾ) ਦੇ ਪਿੰਡ ਘੋਲੀਆ ਖੁਰਦ ਵਿੱਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਭਗਵਾਨ ਸਿੰਘ ਸੀ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਪਰੇਮ ਕੋਰ ਸੀ। ਇਹ ਪਰਿਵਾਰ ਸਧਾਰਨ ਕਿਸਾਨੀ ਵਿਚੋਂ ਸੀ ਜੋ ਹਮੇਸ਼ਾ ਹੀ ਤੰਗੀਆਂ-ਤੁਰਸ਼ੀਆਂ ਦੀ ਸ਼ਿਕਾਰ ਰਹਿੰਦੀ ਹੈ। ਟੱਬਰ ਦੇ ਸਾਰੇ ਜੀਆਂ ਦੀ ਹੱਡ-ਭੰਨਵੀਂ ਮੇਹਨਤ ਦੇ ਬਾਵਜੂਦ ਵੀ ਜਿੰਦਗੀ ਬੋਝ ਹੀ ਬਣੀ ਰਹਿੰਦੀ ਹੈ। 1912 ਵਿੱਚ ਉਹਨਾਂ ਦੀ ਸ਼ਾਦੀ ਪਿੰਡ ਤਰਖਾਣਵੱਧ ਵਾਸੀ ਬੀਬੀ ਪਰਤਾਪ ਕੋਰ ਨਾਲ ਹੋਈ। ਘਰ ਦੀ ਗਰੀਬੀ ਤੋਂ ਤੰਗ ਆ ਘੋਲੀਆ ਜੀ ਨੇ ਕਮਾਈ ਲਈ ਬਾਹਰਲੇ ਮੁਲਕ ਜਾਣ ਦਾ ਫੈਸਲਾ ਕਰ ਲਿਆ ਤੇ ਘਰਦਿਆਂ ਤੋ ਚੋਰੀ ਹੀ ਉਹ ਕਲੱਕਤੇ/ਸਿੰਘਾਪੁਰ ਹੁੰਦੇ ਹੋਏ ਸ਼ੰਘਾਈ ਜਾ ਪਹੁੰਚੇ। ਬਾਅਦ ਵਿੱਚ ਉਹ ਪੀਰੂ/ਬੋਲੀਵਿਆ ਦੇਸ਼ਾ ਵਿੱਚ ਦੀ ਹੁੰਦੇ ਹੋਏ ਅਰਜਨਟਾਈਨਾ ਜਾ ਪਹੁੰਚੇ ਤੇ ਇਥੇ ਹੀ ਉਹਨਾਂ ਦੀ ਮੁਲਾਕਾਤ ਬਾਬਾ ਭਗਤ ਸਿੰਘ ਬਿਲਗਾ, ਬਾਬਾ ਰਤਨ ਸਿੰਘ ਤੇ ਈਸ਼ਰ ਸਿੰਘ ਨਾਲ ਹੋਈ। ਉਹ ਤੇਜਾ ਸਿੰਘ ਸੁਤੰਤਰ ਜੀ ਦੀ ਅਗਵਾਈ ਹੇਠ ਸਰਗਰਮੀ ਨਾਲ ਗਦਰ ਪਾਰਟੀ ਵਿੱਚ ਕੰਮ ਕਰਨ ਲਗੇ ਤੇ ਇਸ ਪਾਰਟੀ ਦੇ ਖਜਾਨਚੀ ਬਣੇ। ਉਹਨਾਂ ਦਿਨਾਂ ਵਿੱਚ ਕੋਮੀ ਆਜ਼ਾਦੀ ਦੀਆਂ ਲਹਿਰਾਂ ਨੂੰ ਰੂਸੀ ਇਨਕਲਾਬ ਬਹੁਤ ਹੀ ਪਰਭਾਵਤ ਕਰਦਾ ਸੀ ਇਸ ਲਈ ਉਹ ਆਪਣੇ ਸਾਥੀਆਂ ਬਚਨ ਸਿੰਘ ਤਰਖਾਣਵੱਧ, ਕੇਹਰ ਸਿੰਘ ਮਾਹਲਾ, ਅਮਰ ਸਿੰਘ ਜੰਡਿਆਲਾ, ਬਾਬਾ ਜਵਾਲਾ ਸਿੰਘ, ਕਰਤਾਰ ਸਿੰਘ ਮੂਸਾਪੁਰ ਤੇ ਹਰਬੰਸ ਸਿੰਘ ਬੰਡਾਲਾ ਨਾਲ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਬਾਰੇ ਸਿਖਿਆ ਲੈਣ ਲਈ 1934 ਵਿੱਚ ਮਾਸਕੋ ਜਾ ਪੁਜੇ। ਤਿੰਨ ਸਾਲ ਦੀ ਵਿਗਆਨਿਕ ਸਿਖਿਆ ਪ੍ਰਾਪਤ ਕਰਨ ਉਪਰੰਤ ਉਹ 16 ਮਾਰਚ 1937 ਨੂ ਜਨੇਵਾ ਹੁੰਦੇ ਹੋਏ ਬੰਬਈ (ਮੁੰਬਈ) ਪੁਜੇ ਪਰ ਇੱਕ ਹਫਤੇ ਦੇ ਵਿੱਚ-ਵਿੱਚ ਹੀ ਅੰਗਰੇਜ਼ੀ ਹਕੂਮਤ ਨੇ ਗਰਿਫਤਾਰ ਕਰ ਕੇ ਦੋ ਮਹੀਨੇ ਲਾਹੋਰ ਜੇਹਲ ਵਿੱਚ ਬੰਦ ਕਰ ਕੇ ਸਖਤ ਤਸੀਹੇ ਦਿੱਤੇ। 1937 ਦੇ ਸਾਲ ਹੀ ਪਿੰਡ ਦੋਧਰ ਵਿੱਖੇ ਭਾਰੀ ਕਿਸਾਨ ਕਾਨਫਰੰਸ ਹੋਈ ਜਿਸ ਸਦਕਾ ਘੋਲੀਆ ਜੀ ਦਾ ਨਾਮ ਪਿੰਡ-ਪਿੰਡ ਪੁੱਜ ਗਿਆ। ਉਹ ਕਾਂਗਰਸ ਸ਼ੋਸ਼ਲਿਸਟ ਪਾਰਟੀ ਵਿੱਚ ਸ਼ਾਮਲ ਹੋ ਕੇ ਤਿਰ੍ਰਪੁਰਾ ਕਾਂਗਰਸ ਦੇ ਡੇਲੀਗੇਟ ਵੀ ਚੁਣੇ ਗਏ। ਮਿੰਟਗੁਮਰੀ ਇਲਾਕੇ ਵਿੱਚ ਮੁਜਾਰਾ ਲਹਿਰ ਨੂੰ ਮਜਬੂਤ ਤੇ ਜਥੇਬੰਦ ਕੀਤਾ।ਕਾਮਰੇਡ ਵਧਾਵਾ ਰਾਮ ਜੀ ਵਰਗੇ ਘੁਲਾਟੀਏ ਇਸੇ ਲਹਿਰ ਦੀ ਪੇਦਾਵਾਰ ਹਨ। ਉਹਨਾਂ ਮਿੰਟਗੁਮਰੀ ਜਿਲੇ ਵਿੱਚ ਕਮਿਊਨਿਸਟ ਪਾਰਟੀ ਦੀ ਵੀ ਬੁਨਿਆਦ ਰੱਖੀ।[4]|ਦੂਜੀ ਸੰਸਾਰ ਜੰਗ ਵੇਲੇ ਘੋਲੀਆ ਜੀ ਰੂਪੋਸ਼ ਹੋ ਕੇ ਕੰਮ ਕਰਦੇ ਰਹੇ|ਆਜ਼ਾਦੀ ਤੋਂ ਬਾਅਦ 1948 ਵਿੱਚ ਉਹਨਾਂ ਨੂੰ ਗਰਿਫਤਾਰ ਕਰਕੇ 2 ਸਾਲ ਅੰਬਾਲਾ ਜੇਹਲ ਵਿੱਚ ਰੱਖਿਆ ਗਿਆ ਤੇ ਰਿਹਾਂ ਹੋਣ ਮਗਰੋ 6 ਮਹੀਨੇ ਘਰ ਵਿੱਚ ਹੀ ਨਜਰ ਬੰਦ ਕੀਤੇ ਗਏ|ਅਜਾਦ ਭਾਰਤ ਦੀਆਂ 1952 ਦੀਆਂ ਪਹਿਲੀਆਂ ਚੋਣਾ ਵਿੱਚ ਉਹ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ-ਪਾਰਟੀ ਦੇ ਉਮੀਦਵਾਰ ਵਜੋਂ ਬਾਘਾਪੁਰਾਣਾ ਹਲਕੇ ਤੋਂ ਐਮ.ਐਲ.ਏ ਚੁਣੇ ਗਏ|

ਹਵਾਲੇਸੋਧੋ