ਬਲਬੀਰ ਸਿੰਘ ਸੀਨੀਅਰ (31 ਦਸੰਬਰ 1923 – 25 ਮਈ 2020)[3][4] ਭਾਰਤੀ ਹਾਕੀ ਦਾ ਮਹਾਨ ਖਿਡਾਰੀ ਸੀ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿੱਸਾ ਸੀ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ (1948), ਹੈਲਸਿੰਕੀ (1952) (ਉਪ ਕਪਤਾਨ) ਅਤੇ ਮੈਲਬਰਨ (1956) (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਸਨ।[5] ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ।[6] ਬਲਬੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤਾ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ। ਭਾਰਤ ਸਰਕਾਰ ਵੱਲੋਂ ਉਸ ਦੇ ਖੇਡ ਯੋਗਦਾਨ ਕਰਕੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਸੀ।[7]

ਬਲਬੀਰ ਸਿੰਘ
1956- Melbourne Olympic Victory Ceremony.jpg
ਮੈਲਬੌਰਨ ਓਲੰਪਿਕ ਦੀ ਜਿੱਤ ਸਮਾਰੋਹ
ਨਿੱਜੀ ਜਾਣਕਾਰੀ
ਜਨਮ ਨਾਂਬਲਬੀਰ ਸਿੰਘ ਦੋਸਾਂਝ
ਛੋਟੇ ਨਾਮਬਲਬੀਰ ਸਿੰਘ ਸੀਨੀਅਰ
ਰਾਸ਼ਟਰੀਅਤਾਭਾਰਤੀ
ਜਨਮ(1924-10-10)10 ਅਕਤੂਬਰ 1924[1]
ਹਰੀਪੁਰ ਖਾਲਸਾ, ਪੰਜਾਬ, ਭਾਰਤ
ਮੌਤ25 ਮਈ 2020(2020-05-25) (ਉਮਰ 96)[2]
ਰਿਹਾਇਸ਼ਕੈਨੇਡਾ
ਚੰਡੀਗੜ੍ਹ, ਭਾਰਤ
ਅਲਮਾ ਮਾਤੇਰਦੇਵ ਸਮਾਜ ਸਕੂਲ ਮੋਗਾ
ਡੀ ਐਮ ਕਾਲਜ ਮੋਗਾ
ਸਿੱਖ ਨੈਸ਼ਨਲ ਕਾਲਜ ਲਹੌਰ
ਖਾਲਸਾ ਕਾਲਜ, ਅੰਮ੍ਰਿਤਸਰ
ਵੈੱਬਸਾਈਟhttp://balbirsenior.com/
ਖੇਡ
ਦੇਸ਼ਭਾਰਤ
ਖੇਡਹਾਕੀ
Event(s)ਫੀਲਡ ਹਾਕੀ ਪੁਰਸ਼
Teamਭਾਰਤੀ ਹਾਕੀ ਟੀਮ (ਅੰਤਰਰਾਸ਼ਟਰੀ)
ਪੰਜਾਬ ਸਟੇਟ (ਨੈਸ਼ਨਲ)
ਪੰਜਾਬ ਪੁਲਿਸ (ਨੈਸ਼ਨਲ)
ਪੰਜਾਬ ਯੂਨੀਵਰਸਿਟੀ (ਨੈਸ਼ਨਕ)
Updated on 4 ਜਨਵਰੀ 2016.

ਹਵਾਲੇਸੋਧੋ