ਉਲੰਪਿਕ ਖੇਡਾਂ
ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
ਉਲੰਪਿਕ ਖੇਡਾਂ | |
---|---|
![]() ਓਲੰਪਿਕ ਝੰਡਾ |
ਦੇਸ਼ ਅਤੇ ਸ਼ਹਿਰ ਦੀ ਚੋਣਸੋਧੋ
ਸਮਰ ਉਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। ਆਈ. ਓ. ਸੀ. ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨ
ਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।
ਖੇਡ ਪਿੰਡਸੋਧੋ
ਉਲੰਪਿਕ ਖੇਡਾਂ ਦਾ ਇੱਕ ਸੰਗਠਨ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਦੇਸ਼ ਦੀ ਸਰਕਾਰ, ਐੱਨ. ਓ. ਸੀਜ਼. ਤੇ ਆਈ. ਓ. ਸੀ। ਦੇ ਸਹਿਯੋਗ ਨਾਲ ਖੇਡਾਂ ਤੋੜ ਚੜ੍ਹਾਉਣੀਆਂ ਹੁੰਦੀਐਂ। ਖੇਡਾਂ ਲਈ ਢੁਕਵਾਂ ਸਥਾਨ ਚੁਣਿਆ ਜਾਂਦੈ, ਵੀਨੂੰ ਨਿਸ਼ਚਿਤ ਕੀਤੇ ਜਾਂਦੇ ਨੇ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਨੇ। ਓਲੰਪਿਕ ਪਿੰਡ ਉਸਾਰਿਆ ਜਾਂਦੈ, ਜਿਥੇ ਖੇਡਾਂ ਦੌਰਾਨ ਖਿਡਾਰੀ ਤੇ ਖੇਡ ਅਧਿਕਾਰੀ ਰਿਹਾਇਸ਼ ਰੱਖਦੇ ਨੇ। ਖੇਡਾਂ 16 ਦਿਨ ਚਲਦੀਆਂ ਹਨ। ਅਜੋਕੀਆਂ ਓਲੰਪਿਕ ਖੇਡਾਂ ਦੇ ਕੱਦ ਅਨੁਸਾਰ ਓਲੰਪਿਕ ਪਿੰਡ ਵਿੱਚ 20 ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦੈ। ਪਿੰਡ ਵਿੱਚ ਕਲਚਰਲ ਪ੍ਰੋਗਰਾਮ ਵੀ ਹੁੰਦੇ ਨੇ।
ਨਿਸ਼ਾਨ ਤੇ ਮਸਕਟ ਤੇ ਜੋਤਸੋਧੋ
ਹਰੇਕ ਓਲੰਪਿਕਸ ਦਾ ਵਿਸ਼ੇਸ਼ ਨਿਸ਼ਾਨ ਤੇ ਮਸਕਟ ਹੁੰਦੈ ਤੇ ਓਲੰਪਿਕ ਖੇਡਾਂ ਦੀਆਂ ਬਾਕਾਇਦਾ ਰੀਤਾਂ-ਰਸਮਾਂ ਹੁੰਦੀਆਂ ਨੇ। ਓਲੰਪੀਆ ਦੇ ਖੰਡਰਾਂ 'ਚੋਂ ਅਗਨੀ ਪੈਦਾ ਕਰਕੇ ਮਿਸ਼ਾਲ ਹੱਥੋ-ਹੱਥੀ ਓਲੰਪਿਕ ਸਟੇਡੀਅਮ ਵਿੱਚ ਲਿਆਂਦੀ ਜਾਂਦੀ ਹੈ, ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ, ਜੋ ਖੇਡਾਂ ਦੌਰਾਨ ਦਿਨ-ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦੈ, ਸਹੁੰ ਚੁੱਕੀ ਜਾਂਦੀ, ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣਾ ਗਾਇਆ ਜਾਂਦਾ ਤੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਵੱਖ-ਵੱਖ ਖੇਡਾਂ 'ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ-ਆਪਣੀ ਖੇਡ ਦੇ ਓਲੰਪਿਕ ਮਿਆਰ ਨਿਸ਼ਚਿਤ ਕਰਦੀਆਂ ਹਨ, ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿੱਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ 10500 ਤੋਂ ਤੇ ਖੇਡ ਅਧਿਕਾਰੀਆਂ ਦੀ 5000 ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈ. ਓ. ਸੀ। ਦੇ ਸੈਸ਼ਨ ਨੂੰ ਹੈ, ਜਦ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ ਹੀ ਹਟਾ ਸਕਦਾ ਹੈ। ਲੰਦਨ ਦੀਆਂ ਓਲੰਪਿਕ ਖੇਡਾਂ-2012 'ਚ ਅਜਿਹਾ ਹੋ ਚੁੱਕੈ।
ਖਿਡਾਰੀਆਂ ਦੀ ਗਿਣਤੀਸੋਧੋ
ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਯੋਗਤਾ, ਉਮਰ ਤੇ ਕੌਮੀਅਤ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਹਰ ਖਿਡਾਰੀ ਉੱਤੇ ਵਾਡਾ ਦਾ ਡੋਪ ਕੋਡ ਲਾਗੂ ਹੁੰਦੈ। ਆਈ. ਓ. ਸੀ। ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸਮੇਂ-ਸਮੇਂ ਉਹਨਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦੈ ਜਿਹੜੇ ਖਿਡਾਰੀਆਂ ਲਈ ਘਾਤਕ ਹੋ ਸਕਦੇ ਹਨ। ਜੇਕਰ ਕੋਈ ਖਿਡਾਰੀ ਉਹਨਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਜਾਂ ਨਾਡਾ ਦੇ ਡੋਪ ਟੈਸਟਾਂ ਵਿੱਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂਅ ਮੇਟ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀਆਂ ਉੱਤੇ ਖੇਡਾਂ ਵਿੱਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ, ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
ਖਰਚ ਅਤੇ ਆਮਦਨਸੋਧੋ
ਓਲੰਪਿਕ ਖੇਡਾਂ ਨੂੰ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਖੇਡ ਨਿਸ਼ਾਨੀਆਂ, ਪ੍ਰਕਾਸ਼ਨਾਵਾਂ, ਓਲੰਪਿਕ ਮਿਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸ਼ਿਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਲੰਦਨ ਦੀਆਂ ਓਲੰਪਿਕ ਖੇਡਾਂ 'ਤੇ ਨੌਂ ਅਰਬ ਪੌਂਡ ਖਰਚ ਹੋਏ ਪਰ ਖੇਡਾਂ ਫਿਰ ਵੀ ਮੁਨਾਫ਼ੇ 'ਚ ਰਹੀਆਂ। ਕਿਸੇ ਝਗੜੇ-ਝੇੜੇ, ਖਿਡਾਰੀਆਂ ਦਾ ਰਲ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀਏਸ਼ਨਾਂ ਆਦਿ ਦੇ ਝਗੜੇ ਤੇ ਬਿਖੇੜੇ ਨਿਬੇੜਨ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ। ਪੂਰੀ ਜਾਣਕਾਰੀ ਓਲੰਪਿਕ ਚਾਰਟਰ ਦਾ ਪੂਰਾ ਦਸਤਾਵੇਜ਼ ਪੜ੍ਹ ਲੈਣ ਨਾਲ ਹੋ ਸਕਦੀ ਹੈ।
ਅਥਲੈਟਿਕਸ ਈਵੈਂਟਸਸੋਧੋ
ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।
ਬਾਈਕਾਟਸੋਧੋ
ਕੁਝ ਦੇਸ਼ਾਂ ਨੇ ਸਮੇਂ ਸਮੇਂ ਖੇਡਾਂ ਦਾ ਬਾਈਕਾਟ ਕੀਤਾ।
ਭਾਰਤੀ ਅਥਲੈਟਿਕਸ ਤਗਮੇਸੋਧੋ
ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।
ਭਾਰਤ ਵਿੱਚ ਚਰਚਿਤ ਅਥਲੀਟਸੋਧੋ
- ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
- ਕਰਿਸ਼ਨਾ ਪੂਨੀਆ ਭਾਰਤ ਦੀ ਤਕੜੀ ਅਥਲੀਟ ਹੈ।
- ਏਸ਼ੀਅਨ ਸਟਾਰ ਅਥਲੀਟ ਉਡਣਪਰੀ ਪੀ.ਟੀ. ਊਸ਼ਾ।
ਉਲੰਪਿਕ ਖੇਡਾਂ ਦੀ ਸੂਚੀਸੋਧੋ
ਸਾਲ | ਗਰਮ ਰੁੱਤ ਦੀਆਂ ਓਲੰਪਿਕ ਖੇਡਾਂ | ਸਰਦ ਰੁੱਤ ਦੀਆਂ ਓਲੰਪਿਕ ਖੇਡਾਂ | ਯੂਥ ਓਲੰਪਿਕ ਖੇਡਾਂ | |||
---|---|---|---|---|---|---|
ਓਲੰਪਿਆਡ | ਮਹਿਮਾਨ ਸ਼ਹਿਰ | ਨੰ: | ਮਹਿਮਾਨ ਸ਼ਹਿਰ | ਨੰ: | ਮਹਿਮਾਨ ਸ਼ਹਿਰ | |
1896 | I | ਏਥਨਜ਼, ਯੂਨਾਨ | ||||
1900 | II | ਪੈਰਿਸ, ਫਰਾਂਸ | ||||
1904 | III | ਸੈਂਟ ਲਾਓਸ ਮਿਸੋਰੀ, ਅਮਰੀਕਾ | ||||
1906 | 1906 Intercalated | ਏਥਨਜ਼, ਯੂਨਾਨ | ||||
1908 | IV | ਲੰਡਨ, ਬਰਤਾਨੀਆ | ||||
1912 | V | ਸਟੋਕਹੋਮ, ਸਵੀਡਨ | ||||
1916 | VI | ਬਰਲਿਨ, ਜਰਮਨੀ → ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ |
||||
1920 | VII | ਐਂਵਰਪ, ਬੈਲਜੀਅਮ | ||||
1924 | VIII | ਪੈਰਿਸ, ਫਰਾਂਸ | I | ਚਰਨੋਮਿਕਸ, ਫਰਾਂਸ | ||
1928 | IX | ਆਰਮਸਟਰਡਮ, ਨੀਦਰਲੈਂਡ | II | ਸੈਂਟ ਮੋਰਿਟਜ਼, ਸਵਿਟਜ਼ਰਲੈਂਡ | ||
1932 | X | ਲਾਓਸ ਐਂਜਿਲਸ, ਅਮਰੀਕਾ | III | ਪਲੇਸਿਡ ਲੇਕ, ਅਮਰੀਕਾ | ||
1936 | XI | ਬਰਲਿਨ, ਜਰਮਨੀ | IV | ਗਰਮਿਸਚ-ਪਾਰਤੇਂਕਿਰਚਨ, ਜਰਮਨੀ | ||
1940 | XII | ਟੋਕੀਉ, ਜਪਾਨ → , ਫ਼ਿਨਲੈਂਡ → ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ |
V | ਸਪੁਰੁ, ਜਪਾਨ → ਸੈਂਟ ਮੋਰਿਟਜ਼, ਸਵਿਟਜ਼ਰਲੈਂਡ → ਗਰਮਿਸਚ-ਪਰਟੈਨਕਿਰਚੇਨ, ਜਰਮਨੀ → ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ |
||
1944 | XIII | ਲੰਡਨ, ਬਰਤਾਨੀਆ → ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ |
V | ਕੋਰਟੀਨਾ ਦ' ਐਮਪੀਜ਼ੋ, ਇਟਲੀ → ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ |
||
1948 | XIV | ਲੰਡਨ, ਬਰਤਾਨੀਆ | V | ਸੈਂਟ ਮੋਰਿਟਜ਼, ਸਵਿਟਜ਼ਰਲੈਂਡ | ||
1952 | XV | ਹੇਲਸਿੰਕੀ, ਫਿਨਲੈਂਡ | VI | ਓਸਲੋ, ਨਾਰਵੇ | ||
1956 | XVI | ਮੈਲਬੋਰਨ, ਆਸਟਰੇਲੀਆ + ਸਟੋਕਹੋਮ, ਸਵੀਡਨ |
VII | ਕੋਰਟੀਨਾ ਦ' ਐਮਪੀਜ਼ੋ, ਇਟਲੀ | ||
1960 | XVII | ਰੋਮ, ਇਟਲੀ | VIII | ਸਕੁਥਵ, ਅਮਰੀਕਾ | ||
1964 | XVIII | ਟੋਕੀਉ, ਜਪਾਨ | IX | ਇੰਸਬਰੁੱਕ, ਆਸਟਰੀਆ | ||
1968 | XIX | ਮੈਕਸੀਕੋ, ਮੈਕਸੀਕੋ | X | ਗਰੇਨੋਬਿਲ, ਫਰਾਂਸ | ||
1972 | XX | ਮਿਊਨਿਖ਼, ਪੱਛਮੀ ਜਰਮਨੀ | XI | ਸਪੁਰੁ, ਜਪਾਨ | ||
1976 | XXI | ਮੋਨਟਰੀਅਲ, ਕਨੇਡਾ | XII | ਡੇਨਵਰ, ਅਮਰੀਕਾ → ਇੰਸਬਰੁੱਕ, ਆਸਟਰੀਆ |
||
1980 | XXII | ਮਾਸਕੋ, ਸੋਵੀਅਤ ਯੂਨੀਅਨ | XIII | ਪਲੇਸਿਡ ਝੀਲ, ਅਮਰੀਕਾ | ||
1984 | XXIII | ਲੋਸ ਐਂਜਲਸ, ਅਮਰੀਕਾ | XIV | ਸਰਜੀਵੋ, ਯੂਗੋਸਲਾਵੀਆ | ||
1988 | XXIV | ਸਿਉਲ, ਦੱਖਣੀ ਕੋਰੀਆ | XV | ਕੈਲਗਿਰੀ, ਕਨੇਡਾ | ||
1992 | XXV | ਬਾਰਸੀਲੋਨਾ, ਸਪੇਨ | XVI | ਅਲਵਰਟਵਿਲੇ, ਫਰਾਂਸ | ||
1994 | XVII | ਲਿਲੇਹੈਮਰ, ਨਾਰਵੇ | ||||
1996 | XXVI | ਐਟਲਾਂਟਾ, ਅਮਰੀਕਾ | ||||
1998 | XVIII | ਨਗਾਨੋ, ਜਪਾਨ | ||||
2000 | XXVII | ਸਿਡਨੀ, ਆਸਟ੍ਰੇਲੀਆ | ||||
2002 | XIX | ਸਾਲਟ ਲੇਕ ਸਿਟੀ, ਅਮਰੀਕਾ | ||||
2004 | XXVIII | ਏਥਨਜ਼, ਯੂਨਾਨ | ||||
2006 | XX | ਟੁਰਿਨ, ਇਟਲੀ | ||||
2008 | XXIX | ਬੀਜਿੰਗ, ਚੀਨ | ||||
2010 | XXI | ਵੈਨਕੁਵਰ, ਕਨੇਡਾ | I | |||
2012 | XXX | ਲੰਡਨ, ਬਰਤਾਨੀਆ | I | ਇੰਸਬਰੁੱਕ, ਆਸਟਰੀਆ | ||
2014 | XXII | ਸੋਚੀ, ਰੂਸ | II | ਨੰਜਿਗ, ਚੀਨ | ||
2016 | XXXI | ਰੀਓ ਡੀ ਜਨੇਰਿਓ, ਬ੍ਰਾਜ਼ੀਲ | II | ਲਿਲੇਹੈਮਰ, ਨਾਰਵੇ | ||
2018 | XXIII | ਪਿਓਂਗਚੰਗ, ਦੱਖਣੀ ਕੋਰੀਆ | III | ਘੋਸ਼ਿਤ ਨਹੀਂ ਹੋਇਆ | ||
2020 | XXXII | ਘੋਸ਼ਿਤ ਨਹੀਂ ਹੋਇਆ | III | ਘੋਸ਼ਿਤ ਨਹੀਂ ਹੋਇਆ | ||
2022 | XXIV | ਘੋਸ਼ਿਤ ਨਹੀਂ ਹੋਇਆ | IV | ਘੋਸ਼ਿਤ ਨਹੀਂ ਹੋਇਆ | ||
2024 | XXXIII | ਘੋਸ਼ਿਤ ਨਹੀਂ ਹੋਇਆ | IV | ਘੋਸ਼ਿਤ ਨਹੀਂ ਹੋਇਆ |
ਸਬੰਧਤ ਲੇਖਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਓਲੰਪਿਕ ਖੇਡਾਂ ਨਾਲ ਸਬੰਧਤ ਮੀਡੀਆ ਹੈ। |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |