ਬਾਕਰਪੁਰ
ਬਾਕਰਪੁਰ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਡੇਰਾ ਬਸੀ ਦਾ ਇੱਕ ਪਿੰਡ ਹੈ। ਇਹ ਪਿੰਡ 1966 ਵਿੱਚ ਅੰਬਾਲਾ ਜਿਲੇ ਵਿੱਚ ਪੈਂਦਾ ਸੀ ਅਤੇ 1 ਨਵੰਬਰ 1966 ਵਿੱਚ ਪੰਜਾਬ ਵਿਚੋਂ ਹਰਿਆਣਾ ਰਾਜ ਬਣਨ ਨਾਲ ਇਹ ਪੰਜਾਬ ਦੇ ਰੂਪਨਗਰ ਜਿਲੇ ਵਿੱਚ ਤਬਦੀਲ ਹੋ ਗਿਆ।2006 ਵਿੱਚ ਮੋਹਾਲੀ ਜ਼ਿਲ੍ਹਾ ਬਣਨ ਨਾਲ ਇਹ ਪਿੰਡ ਫਿਰ ਮੋਹਾਲੀ ਜਿਲੇ ਵਿੱਚ ਆ ਗਿਆ। ਹੁਣ ਇਹ ਇੱਕ ਸ਼ਹਿਰ ਵਾਂਗ ਤਰੱਕੀ ਕਰ ਰਿਹਾ ਹੈ ਕਿਓਂਕੀ ਇਸ ਪਿੰਡ ਕੋਲ ਮੋਹਾਲੀ ਦਾ ਬਹੁ ਚਰਚਿਤ ਸ਼ਹਿਰੀ ਖੇਤਰ ਐਰੋ ਸਿਟੀ ਉਸਾਰਿਆ ਜਾਂ ਰਿਹਾ ਹੈ ਅਤੇ ਇਸ ਪਿੰਡ ਦੇ ਲਾਗਿਓਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ ਲੰਘਦੀ ਹੈ।ਸਾਲ 2009-2010 ਵਿੱਚ ਇਸ ਪਿੰਡ ਦਾ ਪਿੰਡ ਦਾ ਜਿਆਦਾਤਰ ਵਾਹੀਯੋਗ ਰਕਬਾ ਗਮਾਡਾ ਵਲੋਂ ਪ੍ਰਾਪਤ ਕਰ ਲਿਆ ਗਿਆ ਸੀ ਜਿਸ ਉੱਤੇ 200 ਫੁੱਟ ਚੌੜੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ ਦੀ ਉਸਾਰੀ ਕੀਤੀ ਗਈ ਹੈ। ਜੋ ਮੋਹਾਲੀ ਨੂੰ ਜੀਰਕਪੁਰ ਅਤੇ ਹਵਾਈ ਅੱਡੇ ਨਾਲ ਜੋੜਦੀ ਹੈ। ਪਿੰਡ ਵਿੱਚ ਸਰਕਾਰੀ ਹਾਈ ਸਕੂਲ ਪਸ਼ੂ ਡਿਸਪੈਸਰੀ,ਗ੍ਰਾਮੀਣ ਬੈਂਕ ਤੋਂ ਇਲਾਵਾ ਦੋ ਹੋਰ ਪ੍ਰਾਈਵੇਟ ਬੈਂਕ ਵੀ ਹਨ।
ਬਾਕਰਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਐੱਸ.ਏ.ਐੱਸ.ਨਗਰ |
ਬਲਾਕ | ਡੇਰਾ ਬਸੀ |
ਖੇਤਰ | |
• ਕੁੱਲ | 220 km2 (80 sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਸਥਿਤੀ
ਸੋਧੋਪਿੰਡ ਬਾਕਰਪੁਰ ਮੋਹਾਲੀ ਤੋਂ 8 ਕਿਲੋਮੀਟਰ, ਛੱਤ ਬੀੜ ਤੋਂ 3 ਕਿਲੋਮੀਟਰ ਅਤੇ ਜੀਰਕਪੁਰ ਤੋਂ 6 ਕਿਲੋਮੀਟਰ ਦੂਰੀ ਤੇ ਪੈਂਦਾ ਹੈ।
ਭਾਸ਼ਾ
ਸੋਧੋਪ੍ਰਸ਼ਾਸ਼ਨ
ਸੋਧੋਪਿੰਡ ਦਾ ਪ੍ਰਸ਼ਾਸ਼ਨ ਗ੍ਰਾਮ ਪੰਚਾਇਤ ਵੱਲੋਂ ਚਲਾਇਆ ਜਾਂਦਾ ਹੈ।
ਡੇਰਾ ਬਾਕਰਪੁਰ
ਸੋਧੋਪਿੰਡ ਵਿੱਚ ਇੱਕ ਡੇਰਾ ਹੈ ਜਿਸਨੂੰ ਡੇਰਾ ਬਾਕਰਪੁਰ ਕਿਹਾ ਜਾਂਦਾ ਹੈ।ਇਸ ਬਾਰੇ ਇਹ ਮਾਨਤਾ ਹੈ ਕਿ ਇਥੇ ਪੰਜ ਦੇ ਪੰਜ ਪੀਰ ਰਹਿੰਦੇ ਹਨ-ਜਾਹਰ ਪੀਰ ਗੋਗਾਜੀ,ਪੀਰ ਲਖਦਾਤਾ ਜੀ,ਪੀਰ ਗੌਂਸ ਪਾਕ ਸਰਕਾਰ (11ਵੀੰ ਦਾ ਪੀਰ),ਪੀਰ ਸਾਬਿਰ ਪਾਕ (ਬਾਬਾ ਫਰੀਦ ਦੇ ਭਾਣਜੇ),ਹਜ਼ਰਤ ਸ਼ੇਖ ਮਲੇਰਕੋਟਲਾ ਅਤੇ ਖਵਾਜਾ ਪੀਰ । ਇਸ ਡੇਰੇ ਤੇ ਲੋਕ ਆਪਣੀਆਂ ਅਪੂਰਨ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੇ ਹਨ।ਇਹ ਡੇਰਾ ਪੰਜਾਬ ਦੇ ਸਾਂਝੇ ਅਤੇ ਮਿਸ਼ਰਤ ਸਭਿਆਚਾਰ ਦਾ ਪ੍ਰਤੀਕ ਹੈ ਜਿੱਥੇ ਹਿੰਦੂ ਅਤੇ ਮੁਸਲਿਮ ਦੋਹਾਂ ਦੇ ਧਾਰਮਕ ਸਥਾਨ ਹਨ ਅਤੇ ਹਰ ਮਜ਼ਹਬ ਅਤੇ ਜਾਤ ਦੇ ਲੋਕ ਇਥੇ ਆਉਂਦੇ ਹਨ।ਇਥੇ ਸ਼ਿਵਜੀ ਅਤੇ ਵਿਸ਼ਕਰਮਾ ਦਾ ਮੰਦਰ ਵੀ ਹੈ।
ਥਾਨਾ ਦੀ ਪੂਜਾ
ਸੋਧੋਪੰਜਾਬ ਦੇ ਪੁਆਧ ਇਲਾਕੇ ਵਿੱਚ ਸਭ ਤੋਂ ਵੱਡੇ ਪੁੱਤਰ ਜਿਸਨੂੰ ਜੇਠਾ ਕਿਹਾ ਜਾਂਦਾ ਹੈ ਦੇ ਜਨਮ ਦੇ ਇੱਕ ਵਿਸ਼ੇਸ਼ ਧਾਰਮਕ ਰਵਾਇਤ ਕੀਤੀ ਜਾਂਦੀ ਹੈ ਜਿਸਨੂੰ ਥਾਨਾ ਦੀ ਪੂਜਾ ਕਿਹਾ ਜਾਂਦਾ ਹੈ।ਇਹ ਪੂਜਾ ਮਾਤਾ ਸ਼ਾਮ ਕੌਰ ਮਦਾਨ ਦੇ ਨਾਮ ਤੇ ਕੀਤੀ ਜਾਂਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਜੇਠਾ ਪੁੱਤ ਜੰਮਣ ਤੇ ਇਹ ਪੂਜਾ ਨਾ ਕਰਵਾਈ ਤਾਂ ਉਸ ਬੱਚੇ ਤੇ ਕੋਈ ਕਰੋਪੀ ਆ ਸਕਦੀ ਹੈ।
ਇਸ ਡੇਰੇ ਤੇ ਇਸ ਪੂਜਾ ਦੇ ਵੀ ਥਾਂ ਬਣੇ ਹੋਏ ਹਨ ਜਿਸਨੂੰ ਥਾਨ ਕਿਹਾ ਜਾਂਦਾ ਹੈ।[2]
-
ਥਾਨਾ ਦਾ ਦ੍ਰਿਸ਼
-
ਥਾਨਾ ਦਾ ਦ੍ਰਿਸ਼
ਪਿੰਡ ਦਾ ਟੋਭਾ ਅਤੇ ਪ੍ਰਵਾਸੀ ਪੰਛੀ
ਸੋਧੋਪਿੰਡ ਬਾਕਰਪੁਰ ਵਿੱਚ ਇੱਕ ਕਾਫੀ ਵੱਡੇ ਆਕਾਰ ਦਾ ਪਾਣੀ ਦਾ ਟੋਭਾ ਹੈ ਜਿਥੇ ਸਰਦੀਆਂ ਵਿੱਚ ਕਾਫੀ ਪ੍ਰਵਾਸੀ ਪੰਛੀ ਆਓਂਦੇ ਹਨ।ਪਰ ਹੁਣ ਗਮਾਡਾ,ਪੰਜਾਬ ਸਰਕਾਰ ਵਲੋਂ ਇਸ ਟੋਭੇ ਦੀ ਜ਼ਮੀਨ ਪਿੰਡ ਦੀ ਬਾਕੀ ਦੀ ਕਾਫੀ ਹੋਰ ਜ਼ਮੀਨ ਸਮੇਤ ਗ੍ਰਹਿਣ ਕਰ ਲਈ ਗਈ ਹੈ ਅਤੇ ਇਥੇ ਐਰੋਸਿਟੀ , ਮੋਹਾਲੀ ਵਪਾਰਕ ਕੰਪਲੈਕਸ ਬਣਾਏ ਜਾਣ ਦੀ ਸੰਭਾਵਨਾ ਹੈ।ਇਸ ਲਈ ਇਹਨਾਂ ਪਰਵਾਸੀ ਪੰਛੀਆਂ ਦੀ ਆਮਦ ਆਓਣ ਵਾਲੇ ਸਮੇਂ ਸ਼ਾਇਦ ਹੀ ਹੋਵੇਗੀ ਅਤੇ ਆਉਣ ਵਾਲੀਆਂ ਇੱਕ ਦੋ ਸਰਦੀਆਂ ਤੋਂ ਬਾਅਦ ਇਹ ਇਥੇ ਨਹੀਂ ਆ ਸਕਣਗੇ। ਇਸ ਟੋਭੇ ਤੇ ਆਓਨ ਵਾਲੇ ਪ੍ਰਵਾਸੀ ਪੰਛੀਆਂ ਵਿੱਚ ਜਿਆਦਾਤਰ ਜਲ ਕਾਂ ,ਟੀਲ ਬਤੱਖ, ਮੁਰਗਾਬੀਆਂ , ਸੁਰਖ਼ਾਬ, ਮਘ,ਸਾਰਸ ਆਦਿ ਹੁੰਦੇ ਹਨ।ਇਸ ਤੋਂ ਇਲਾਵਾ ਇਥੇ ਕਈ ਕਿਸਮ ਦੀਆਂ ਲੋਕਲ ਚਿੜੀਆਂ ਅਤੇ ਹੋਰ ਪੰਛੀ ਵੀ ਕਾਫੀ ਮਿਲਦੇ ਹਨ।
ਪ੍ਰਵਾਸੀ ਪੰਛੀ ਫੋਟੋ ਗੈਲਰੀ
ਸੋਧੋਪਿੰਡ ਬਾਕਰਪੁਰ ਟੋਭੇ ਤੇ ਪ੍ਰਵਾਸੀ ਪੰਛੀ (ਦਸੰਬਰ 2015)
.
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |